ਅੱਲੂ ਅਰਜੁਨ ਤੋਂ ਕੁੱਝ ਸਿੱਖਣ ਬਾਲੀਵੁੱਡ ਐਕਟਰ, ਸਾਊਥ ਸਟਾਰ ਨੇ ਤੰਬਾਕੂ ਦੀ ਐਡ 'ਚ ਕੰਮ ਕਰਨ ਦਾ ਆਫਰ ਠੁਕਰਾਇਆ, ਸ਼ਰਾਬ ਬਰਾਂਡ ਨੂੰ ਪ੍ਰਮੋਟ ਕਰਨ ਤੋਂ ਵੀ ਕੀਤਾ ਇਨਕਾਰ
Allu Arjun Rejects Liquor Brand Offer: ਖਬਰ ਹੈ ਕਿ ਅੱਲੂ ਅਰਜੁਨ ਨੇ ਹਾਲ ਹੀ 'ਚ ਸ਼ਰਾਬ ਦੇ ਬਰਾਂਡ ਨੂੰ ਫਿਲਮ 'ਚ ਪ੍ਰਮੋਟ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਕੰਪਨੀ ਨੇ ਸਾਊਥ ਸਟਾਰ ਨੂੰ ਇਹ ਕਰਨ ਲਈ 10 ਕਰੋੜ ਦੀ ਮੋਟੀ ਰਕਮ ਆਫਰ ਕੀਤੀ ਸੀ।
Allu Arjun Rejects Liquor Brand Offer Worth RS 10 Crore: ਅੱਲੂ ਅਰਜੁਨ ਇਸ ਸਮੇਂ ਆਪਣੀ ਸਭ ਤੋਂ ਵੱਡੀ ਫਿਲਮ 'ਪੁਸ਼ਪਾ 2: ਦ ਰੂਲ' 'ਤੇ ਕੰਮ ਕਰ ਰਹੇ ਹਨ। ਉਨ੍ਹਾਂ ਦੇ ਪ੍ਰਸ਼ੰਸਕ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਵਿਚਾਲੇ ਸਾਊਥ ਸਟਾਰ ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿਸ ਨੂੰ ਸੁਣ ਕੇ ਸਿਰਫ ਅੱਲੂ ਅਰਜੁਨ ਦੇ ਫੈਨਜ਼ ਹੀ ਨਹੀਂ, ਬਲਕਿ ਹਰ ਭਾਰਤੀ ਇਸ ਐਕਟਰ 'ਤੇ ਮਾਣ ਮਹਿਸੂਸ ਕਰੇਗਾ।
ਖਬਰ ਇਹ ਹੈ ਕਿ ਅੱਲੂ ਅਰਜੁਨ ਨੇ ਹਾਲ ਹੀ 'ਚ ਸ਼ਰਾਬ ਤੇ ਪਾਨ ਦੇ ਬਰਾਂਡ ਨੂੰ ਫਿਲਮ 'ਚ ਪ੍ਰਮੋਟ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਕੰਪਨੀ ਨੇ ਸਾਊਥ ਸਟਾਰ ਨੂੰ ਇਹ ਕਰਨ ਲਈ 10 ਕਰੋੜ ਦੀ ਮੋਟੀ ਰਕਮ ਆਫਰ ਕੀਤੀ ਸੀ, ਪਰ ਬਾਵਜੂਦ ਇਸ ਦੇ ਉਨ੍ਹਾਂ ਨੇ ਇਸ ਆਾਂਫਰ ਨੂੰ ਰਿਜੈਕਟ ਕਰ ਦਿੱਤਾ। ਪੁਸ਼ਪਾ ਸਟਾਰ ਨੂੰ ਬੱਸ ਇਹ ਕਰਨਾ ਸੀ ਕਿ ਫਿਲਮ 'ਚ ਉਨ੍ਹਾਂ ਨੂੰ ਸ਼ਰਾਬ ਪੀਂਦੇ ਤੇ ਪਾਨ ਖਾਂਦੇ ਨਜ਼ਰ ਆਉਣਾ ਸੀ। ਉਸ ਫਿਲਮ ਸੀਨ ਦੇ ਦਰਮਿਆਨ ਸ਼ਰਾਬ ਤੇ ਪਾਨ ਬਰਾਂਡ ਦਾ ਨਾਮ ਸਕ੍ਰੀਨ 'ਤੇ ਨਜ਼ਰ ਆਉਣਾ ਸੀ, ਪਰ ਪੁਸ਼ਪਾ ਐਕਟਰ ਨੇ ਇਹ ਕਰਨ ਤੋਂ ਇਨਕਾਰ ਕਰ ਦਿੱਤਾ। ਹੁਣ ਉਨ੍ਹਾਂ ਦੇ ਇਸ ਫੈਸਲੇ ਦੀ ਚਾਰੇ ਪਾਸੇ ਖੂਬ ਸ਼ਲਾਘਾ ਹੋ ਰਹੀ ਹੈ। ਕਈ ਲੋਕ ਤਾਂ ਇਹ ਕਹਿ ਰਹੇ ਹਨ ਕਿ ਸ਼ਾਹਰੁਖ ਖਾਨ, ਅਜੇ ਦੇਵਗਨ ਤੇ ਅਕਸ਼ੈ ਕੁਮਾਰ ਵਰਗੇ ਐਕਟਰਾਂ ਨੂੰ ਅੱਲੂ ਅਰਜੁਨ ਤੋਂ ਕੁੱਝ ਸਿੱਖਣਾ ਚਾਹੀਦਾ ਹੈ।
View this post on Instagram
ਤੁਹਾਨੂੰ ਇਹ ਵੀ ਦੱਸ ਦਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਅੱਲੂ ਅਰਜੁਨ ਨੇ ਕਿਸੇ ਸ਼ਰਾਬ ਜਾਂ ਪਾਨ ਬ੍ਰਾਂਡ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ ਹੈ। 'ਪੁਸ਼ਪਾ: ਦਿ ਰਾਈਜ਼' ਦੀ ਸਫਲਤਾ ਤੋਂ ਬਾਅਦ, ਇਹ ਖਬਰ ਆਈ ਸੀ ਕਿ ਅਭਿਨੇਤਾ ਨੂੰ ਇੱਕ ਤੰਬਾਕੂ ਕੰਪਨੀ ਦੁਆਰਾ ਇੱਕ ਟੀਵੀ ਵਿਗਿਆਪਨ ਲਈ ਵੱਡੀ ਰਕਮ ਦੀ ਪੇਸ਼ਕਸ਼ ਕੀਤੀ ਗਈ ਸੀ। ਅੱਲੂ ਅਰਜੁਨ ਨੇ ਉਸ ਆਫਰ ਨੂੰ ਵੀ ਠੁਕਰਾ ਦਿੱਤਾ ਸੀ। ਪੁਸ਼ਪਾ ਇੱਕ ਫਿਲਮ ਹੈ ਜੋ ਸੁਕੁਮਾਰ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਕੀਤੀ ਗਈ ਹੈ। ਪਹਿਲਾ ਭਾਗ, ਪੁਸ਼ਪਾ: ਦ ਰਾਈਜ਼ 2021 ਵਿੱਚ ਰਿਲੀਜ਼ ਹੋਈ ਸੀ ਜੋ ਬਾਕਸ ਆਫਿਸ 'ਤੇ ਇੱਕ ਵੱਡੀ ਬਲਾਕਬਸਟਰ ਸਾਬਤ ਹੋਈ। ਇਸ ਸਾਲ ਦੇ ਸ਼ੁਰੂ ਵਿੱਚ, ਅੱਲੂ ਅਰਜੁਨ ਨੇ ਆਪਣੇ ਆਉਣ ਵਾਲੇ ਸੀਕਵਲ ਪੁਸ਼ਪਾ 2 ਦਾ ਪੋਸਟਰ ਵੀ ਸਾਂਝਾ ਕੀਤਾ ਸੀ ਅਤੇ ਪ੍ਰਸ਼ੰਸਕ ਇਸ ਫਿਲਮ ਦਾ ਬੇਸਵਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਨ।