Parineeti Chopra: ਪਰਿਣੀਤੀ ਚੋਪੜਾ ਤੋਂ ਡਰਦੇ ਹਨ ਰਾਘਵ ਚੱਢਾ? ਵਿਆਹ ਤੋਂ ਪਹਿਲਾਂ ਬੋਲੇ- 'ਘਰ ਜਾਵਾਂਗਾ ਤਾਂ ਮਾਰ ਖਾਣੀ ਪਵੇਗੀ...'
Raghav Chadha On Parineeti Chopra: ਜਦੋਂ ਰਾਘਵ ਚੱਢਾ ਨੂੰ ਪਰਿਣੀਤੀ ਨਾਲ ਮਿਲਣ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਉਹ ਉਸ ਨੂੰ ਆਪਣੀ ਜ਼ਿੰਦਗੀ ਵਿੱਚ ਸ਼ਾਮਲ ਦੇਖ ਕੇ ਬਹੁਤ ਖੁਸ਼ ਹਨ। ਇਸ ਦੇ ਲਈ ਉਹ ਪ੍ਰਮਾਤਮਾ ਦਾ ਧੰਨਵਾਦ ਕਰਦੇ ਹਨ।
Raghav Chadha On Parineeti Chopra: ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦੇ ਵਿਆਹ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ। ਉਨ੍ਹਾਂ ਦੇ ਵਿਆਹ ਦੀ ਡੇਟ ਅਤੇ ਡੈਸਟੀਨੇਸ਼ਨ ਨੂੰ ਲੈ ਕੇ ਕਈ ਖਬਰਾਂ ਆ ਰਹੀਆਂ ਹਨ। ਹਾਲ ਹੀ 'ਚ ਇਸ ਜੋੜੇ ਦੇ ਵਿਆਹ ਦਾ ਰਿਸੈਪਸ਼ਨ ਕਾਰਡ ਵੀ ਵਾਇਰਲ ਹੋ ਰਿਹਾ ਸੀ। ਹੁਣ ਰਾਘਵ ਚੱਢਾ ਨੇ ਅਦਾਕਾਰਾ ਨਾਲ ਮੁਲਾਕਾਤ ਅਤੇ ਉਸ ਨਾਲ ਵਿਆਹ ਕਰਨ ਬਾਰੇ ਆਪਣੀਆਂ ਭਾਵਨਾਵਾਂ ਜ਼ਾਹਰ ਕੀਤੀਆਂ ਹਨ।
ਰਣਵੀਰ ਇਲਾਹਾਬਾਦੀਆ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਰਾਜਨੇਤਾ ਰਾਘਲ ਚੱਢਾ ਨੇ ਕਿਹਾ ਕਿ ਉਹ ਆਪਣੀ ਜ਼ਿੰਦਗੀ ਵਿੱਚ ਪਰਿਣੀਤੀ ਚੋਪੜਾ ਨੂੰ ਲੈ ਕੇ ਬਹੁਤ ਖੁਸ਼ ਹਨ। ਉਨ੍ਹਾਂ ਕਿਹਾ ਕਿ ਪਰਿਣੀਤੀ ਨੂੰ ਆਪਣੀ ਜੀਵਨ ਸਾਥਣ ਬਣਾਉਣ ਲਈ ਉਹ ਹਰ ਰੋਜ਼ ਪ੍ਰਮਾਤਮਾ ਦਾ ਧੰਨਵਾਦ ਕਰਦੇ ਹਨ।
'ਜਿਸ ਤਰੀਕੇ ਨਾਲ ਅਸੀਂ ਮਿਲੇ ਉਹ ਜਾਦੂਈ ਸੀ'
ਜਦੋਂ ਰਾਘਵ ਚੱਢਾ ਨੂੰ ਪਰਿਣੀਤੀ ਨਾਲ ਮਿਲਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ- 'ਤੁਸੀਂ ਦੇਸ਼ ਦੇ ਭਵਿੱਖ ਦੀ ਗੱਲ ਕਰ ਰਹੇ ਸੀ, ਹੁਣ ਤੁਸੀਂ ਮੇਰੇ ਭਵਿੱਖ 'ਤੇ ਆ ਗਏ ਹੋ। ਦੇਖੋ, ਅੱਜ ਮੈਨੂੰ ਸਾਰੀਆਂ ਗੱਲਾਂ ਨਾ ਪੁੱਛੋ। ਜਦੋਂ ਮੈਂ ਘਰ ਜਾਵਾਂਗਾ, ਤਾਂ ਮੈਨੂੰ ਮਾਰ ਪਵੇਗੀ ਕਿ ਸਾਰੇ ਸਵਾਲਾਂ ਦੇ ਜਵਾਬ ਦੇ ਕੇ ਆ ਗਿਆ। ਪਰ ਮੈਂ ਸਿਰਫ ਇਹ ਕਹਿ ਸਕਦਾ ਹਾਂ ਕਿ ਜਿਸ ਤਰੀਕੇ ਨਾਲ ਅਸੀਂ ਮਿਲੇ ਉਹ ਜਾਦੂਈ ਅਤੇ ਕੁਦਰਤੀ ਸੀ।
'ਮੈਂ ਰੱਬ ਦਾ ਧੰਨਵਾਦ ਕਰਦਾ ਹਾਂ...'
ਰਾਘਵ ਨੇ ਪਰਿਣੀਤੀ ਨਾਲ ਵਿਆਹ ਦੀ ਖੁਸ਼ੀ ਜ਼ਾਹਰ ਕੀਤੀ। 'ਉਸ ਨੇ ਕਿਹਾ, ਮੈਂ ਹਰ ਰੋਜ਼ ਰੱਬ ਦਾ ਸ਼ੁਕਰ ਕਰਦਾ ਹਾਂ ਕਿ ਮੈਨੂੰ ਪਰਿਣੀਤੀ ਮਿਲੀ। ਰੱਬ ਬਹੁਤ ਦਿਆਲੂ ਹੈ। ਇਹ ਮੇਰੇ ਲਈ ਬਹੁਤ ਵੱਡਾ ਵਰਦਾਨ ਹੈ ਕਿ ਉਹ ਮੇਰੀ ਜੀਵਨ ਸਾਥਣ ਬਣ ਗਈ।
ਰਾਘਵ ਚੱਢਾ ਅਤੇ ਪਰਿਣੀਤੀ ਚੋਪੜਾ ਦਾ ਵਿਆਹ ਕਦੋਂ ਹੋਵੇਗਾ?
ਤੁਹਾਨੂੰ ਦੱਸ ਦਈਏ ਕਿ ਰਾਘਵ ਚੱਢਾ ਅਤੇ ਅਦਾਕਾਰਾ ਪਰਿਣੀਤੀ ਚੋਪੜਾ ਨੇ ਇਸ ਸਾਲ 13 ਮਈ ਨੂੰ ਦਿੱਲੀ ਦੇ ਕਪੂਰਥਲਾ ਹਾਊਸ ਵਿੱਚ ਮੰਗਣੀ ਕੀਤੀ ਸੀ। ਉਦੋਂ ਤੋਂ ਉਨ੍ਹਾਂ ਦੇ ਵਿਆਹ ਦੀਆਂ ਖਬਰਾਂ ਜ਼ੋਰਾਂ 'ਤੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਜੋੜਾ 24-25 ਸਤੰਬਰ ਨੂੰ ਪੰਜਾਬੀ ਰੀਤੀ-ਰਿਵਾਜਾਂ ਅਨੁਸਾਰ ਵਿਆਹ ਕਰੇਗਾ।