Ranbir Alia Twins: ਜੁੜਵਾਂ ਬੱਚਿਆਂ ਦੇ ਮੰਮੀ-ਡੈਡੀ ਬਣਨਗੇ ਰਣਬੀਰ ਆਲੀਆ? ਕਪੂਰ ਖਾਨਦਾਨ `ਚ ਆਉਣ ਵਾਲੀਆਂ ਹਨ ਡਬਲ ਖੁਸ਼ੀਆਂ
ਆਲੀਆ ਭੱਟ ਰਣਬੀਰ ਕਪੂਰ (Alia Bhatt Ranbir Kapoor) ਆਪਣੇ ਕੰਮ ਦੇ ਨਾਲ-ਨਾਲ ਆਪਣੇ ਬੱਚੇ ਦੇ ਆਉਣ ਦਾ ਬੇਸਵਰੀ ਨਾਲ ਇੰਤਜ਼ਾਰ ਕਰ ਰਹੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਖਬਰ ਹੈ ਕਿ ਰਣਬੀਰ-ਆਲੀਆ ਜੁੜਵਾਂ ਬੱਚਿਆਂ ਦੇ ਮਾਤਾ-ਪਿਤਾ ਬਣਨ ਵਾਲੇ ਹਨ।
ਰਣਬੀਰ ਕਪੂਰ ਆਲੀਆ ਭੱਟ (Ranbir Kapoor Alia Bhatt) ਇਨ੍ਹੀਂ ਦਿਨੀਂ ਨਾ ਸਿਰਫ ਆਪਣੀ ਪ੍ਰੋਫੈਸ਼ਨਲ ਬਲਕਿ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਕਾਫੀ ਸੁਰਖੀਆਂ 'ਚ ਹਨ। ਇਸ ਸਾਲ ਅਪ੍ਰੈਲ 'ਚ ਦੋਹਾਂ ਦਾ ਵਿਆਹ ਹੋਇਆ ਸੀ, ਜਿਸ 'ਚ ਸਿਰਫ ਉਨ੍ਹਾਂ ਦੇ ਕਰੀਬੀ ਦੋਸਤ ਹੀ ਸ਼ਾਮਲ ਹੋਏ ਸਨ। ਇਸ ਦੇ ਨਾਲ ਹੀ ਵਿਆਹ ਦੇ ਤਿੰਨ ਮਹੀਨੇ ਬਾਅਦ ਆਲੀਆ ਨੇ ਪ੍ਰਸ਼ੰਸਕਾਂ ਨਾਲ ਖੁਸ਼ਖਬਰੀ ਸਾਂਝੀ ਕਰਦਿਆਂ ਦੱਸਿਆ ਕਿ ਉਹ ਗਰਭਵਤੀ ਹੈ। ਹੁਣ ਇੱਕ ਵਾਰ ਫਿਰ ਇਸ ਜੋੜੀ ਵੱਲੋਂ ਦੋਹਰੀ ਖੁਸ਼ਖਬਰੀ ਸਾਹਮਣੇ ਆ ਰਹੀ ਹੈ।
ਇਨ੍ਹੀਂ ਦਿਨੀਂ ਆਲੀਆ ਭੱਟ ਅਤੇ ਰਣਬੀਰ ਕਪੂਰ ਦੋਵੇਂ ਆਪਣੇ ਕੰਮ ਦੇ ਨਾਲ-ਨਾਲ ਆਪਣੇ ਬੱਚੇ ਦੇ ਆਉਣ ਦਾ ਬੇਸਵਰੀ ਨਾਲ ਇੰਤਜ਼ਾਰ ਕਰ ਰਹੇ ਹਨ। ਹੁਣ ਮੀਡੀਆ ਰਿਪੋਰਟਾਂ ਮੁਤਾਬਕ ਖਬਰ ਹੈ ਕਿ ਰਣਬੀਰ-ਆਲੀਆ ਜੁੜਵਾਂ ਬੱਚਿਆਂ ਦੇ ਮਾਤਾ-ਪਿਤਾ ਬਣਨ ਵਾਲੇ ਹਨ।
ਇਹ ਵੀ ਕਿਹਾ ਜਾ ਰਿਹਾ ਹੈ ਕਿ ਇੱਕ ਮਸ਼ਹੂਰ ਜੋਤਸ਼ੀ ਨੇ ਭਵਿੱਖਬਾਣੀ ਕੀਤੀ ਹੈ ਕਿ ਜੋੜੇ ਦੇ ਘਰ ਦੋ ਛੋਟੇ ਰਾਜਕੁਮਾਰ ਆਉਣਗੇ। ਸੋਸ਼ਲ ਮੀਡੀਆ 'ਤੇ ਫੈਲੀ ਖਬਰ ਮੁਤਾਬਕ ਵਿਆਹ ਦੇ ਤਿੰਨ ਮਹੀਨਿਆਂ ਦੇ ਅੰਦਰ ਹੀ ਆਲੀਆ ਦੇ ਇੰਨੇ ਵੱਡੇ ਬੇਬੀ ਬੰਪ ਹੋਣ ਦਾ ਕਾਰਨ ਵੀ ਜੁੜਵਾਂ ਹੋ ਸਕਦਾ ਹੈ। ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਹੈ ਪਰ ਪ੍ਰਸ਼ੰਸਕਾਂ 'ਚ ਖੁਸ਼ੀ ਦੀ ਲਹਿਰ ਹੈ। ਜੇਕਰ ਇਹ ਗੱਲ ਸੱਚ ਸਾਬਤ ਹੁੰਦੀ ਹੈ ਤਾਂ ਕਪੂਰ ਪਰਿਵਾਰ `ਚ ਡਬਲ ਖੁਸ਼ੀਆਂ ਆਉਣਗੀਆਂ।
ਆਲੀਆ ਨੂੰ ਏਅਰਪੋਰਟ 'ਤੇ ਬੇਬੀ ਬੰਪ ਨਾਲ ਸਪਾਟ ਕੀਤਾ ਗਿਆ
ਤੁਹਾਨੂੰ ਦੱਸ ਦੇਈਏ ਕਿ ਹਾਲ ਹੀ 'ਚ ਆਲੀਆ ਆਪਣੀ ਹਾਲੀਵੁੱਡ ਫਿਲਮ ਹਾਰਟ ਆਫ ਸਟੋਨ ਦੀ ਸ਼ੂਟਿੰਗ ਪੂਰੀ ਕਰਕੇ ਯੂਰਪ ਤੋਂ ਭਾਰਤ ਪਰਤੀ ਹੈ। ਇਸ ਦੌਰਾਨ ਉਸ ਨੂੰ ਏਅਰਪੋਰਟ 'ਤੇ ਵੱਡੇ ਬੇਬੀ ਬੰਪ ਨਾਲ ਸਪਾਟ ਕੀਤਾ ਗਿਆ। ਦੂਜੇ ਪਾਸੇ ਜੇਕਰ ਜੋੜੀ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਆਲੀਆ ਅਤੇ ਰਣਬੀਰ ਪਹਿਲੀ ਵਾਰ 'ਬ੍ਰਹਮਾਸਤਰ' ਰਾਹੀਂ ਪਰਦੇ 'ਤੇ ਇਕੱਠੇ ਨਜ਼ਰ ਆਉਣ ਵਾਲੇ ਹਨ। ਉਨ੍ਹਾਂ ਦੇ ਪ੍ਰਸ਼ੰਸਕ ਇਸ ਲਈ ਕਾਫੀ ਉਤਸ਼ਾਹਿਤ ਹਨ। ਇਸ ਤੋਂ ਇਲਾਵਾ ਰਣਬੀਰ ਕਪੂਰ ਦੀ ਫਿਲਮ 'ਸ਼ਮਸ਼ੇਰਾ' ਵੀ 22 ਜੁਲਾਈ ਨੂੰ ਰਿਲੀਜ਼ ਹੋਣ ਲਈ ਤਿਆਰ ਹੈ, ਜਿਸ 'ਚ ਉਹ ਸੰਜੇ ਦੱਤ ਨਾਲ ਕੰਮ ਕਰਕੇ ਕਾਫੀ ਖੁਸ਼ ਹੈ।