ਗੀਤ 'ਤੇ ਵਿਵਾਦ ਹੋਣ ਮਗਰੋਂ ਰਣਜੀਤ ਬਾਵਾ ਨੇ ਦਿੱਤੀ ਸਫਾਈ
'ਕਿੰਨੇ ਆਏ ਕਿੰਨੇ ਗਏ ਪਾਰਟ-2' ਵੀ ਵਿਵਾਦਾਂ ਦਾ ਹਿੱਸਾ ਬਣਿਆ। ਗੀਤ ਦੀ ਇੱਕ ਲਾਈਨ ਦੇ ਉੱਪਰ ਦਲਿਤ ਭਾਈਚਾਰੇ ਨੇ ਇਤਰਾਜ਼ ਜਤਾਇਆ।
ਚੰਡੀਗੜ੍ਹ: ਪੰਜਾਬੀ ਲੋਕ ਗਾਇਕ ਰਣਜੀਤ ਬਾਵਾ ਦੇ ਗੀਤ ਅਕਸਰ ਹੀ ਸਮਾਜ ਤੇ ਰਿਸ਼ਤਿਆਂ ਨਾਲ ਜੁੜੇ ਹੁੰਦੇ ਹਨ। ਆਪਣੇ ਗੀਤਾਂ ਨਾਲ ਰਣਜੀਤ ਬਾਵਾ ਅਕਸਰ ਹੀ ਸਮਾਜ ਦੀ ਗੱਲ ਕਰਦੇ ਹਨ ਪਰ ਰਣਜੀਤ ਦੇ ਏਦਾਂ ਦੇ ਗੀਤ ਹਮੇਸ਼ਾ ਹੀ ਵਿਵਾਦਾਂ ਵਿੱਚ ਘਿਰ ਜਾਂਦੇ ਹਨ।
ਹਾਲ ਹੀ ਵਿੱਚ ਰਣਜੀਤ ਦਾ ਰਿਲੀਜ਼ ਹੋਇਆ ਗੀਤ 'ਕਿੰਨੇ ਆਏ ਕਿੰਨੇ ਗਏ ਪਾਰਟ-2' ਵੀ ਵਿਵਾਦਾਂ ਦਾ ਹਿੱਸਾ ਬਣਿਆ। ਗੀਤ ਦੀ ਇੱਕ ਲਾਈਨ ਦੇ ਉੱਪਰ ਦਲਿਤ ਭਾਈਚਾਰੇ ਨੇ ਇਤਰਾਜ਼ ਜਤਾਇਆ। ਇਤਰਾਜ਼ ਤੋਂ ਬਾਅਦ ਉਸ ਲਾਈਨ ਨੂੰ ਗੀਤ ਵਿੱਚੋਂ ਹਟਾ ਦਿੱਤਾ ਗਿਆ ਪਰ ਹਾਲੇ ਵੀ ਕਿਤੇ ਨਾ ਕਿਤੇ ਰਣਜੀਤ ਬਾਵਾ ਦਾ ਵਿਰੋਧ ਹੋ ਰਿਹਾ ਹੈ।
ਇਸ ਗੀਤ ਦੀ ਸਫਾਈ ਲਈ ਰਣਜੀਤ ਬਾਵਾ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ ਕਿ 'ਗਾਣੇ ਵਿੱਚ ਇੱਕ ਲਾਈਨ ਉੱਤੇ ਦਲਿਤ ਸਮਾਜ ਨੇ ਇਤਰਾਜ਼ ਕੀਤਾ। ਉਸ ਤੋਂ ਬਾਅਦ ਉਸ ਲਾਈਨ ਤੇ ਉਸ ਫੁਟੇਜ਼ ਨੂੰ ਗੀਤ ਵਿੱਚੋਂ ਹਟਾ ਦਿੱਤਾ ਗਿਆ। ਸਦਾ ਕੋਈ ਮੰਤਵ ਨਹੀਂ ਕਿਸੇ ਦੀਆਂ ਭਾਵਨਾਵਾਂ ਜਾਂ ਸੈਂਟੀਮੈਂਟਸ ਨੂੰ ਹਰਟ ਕਰਨ ਦਾ।
ਦਲਿਤ ਸਮਾਜ ਸਦਾ ਆਪਣਾ ਭਾਈਚਾਰਾ ਹੈ, ਸਾਰੇ ਸਾਡੇ ਭੈਣ-ਭਰਾ ਹਨ। ਕੋਸ਼ਿਸ਼ ਕਰਾਂਗੇ ਅੱਗੇ ਤੋਂ ਹਰ ਸਮਾਜ ਦੀਆ ਭਾਵਨਾਵਾਂ ਦੀ ਕਦਰ ਕਰਦੇ ਹੋਏ ਹਰੇਕ ਆਉਣ ਵਾਲੇ ਸੋਸ਼ਲ ਗੀਤ ਦਾ ਧਿਆਨ ਰੱਖਿਆ ਜਾਵੇ। ਸਾਰੇ ਧਰਮਾਂ, ਸਾਰੀਆਂ ਜਾਤਾਂ ਨੂੰ ਸਦਾ ਦਿਲੋਂ ਪਿਆਰ।