Shamsher Sandhu: ਪੁਰਾਣੀਆਂ ਯਾਦਾਂ ਹੋਈਆਂ ਤਾਜ਼ੀਆਂ, ਪ੍ਰਸਿੱਧ ਗੀਤਕਾਰ ਸ਼ਮਸ਼ੇਰ ਸੰਧੂ ਲੰਬੇ ਸਮੇਂ ਬਾਅਦ ਪਬਲਿਕ 'ਚ ਆਏ ਨਜ਼ਰ, ਰਣਜੀਤ ਬਾਵਾ ਨੇ ਸ਼ੇਅਰ ਕੀਤੀ ਵੀਡੀਓ
Shamsher Sandhu Video : ਹਾਲ ਹੀ 'ਚ ਸ਼ਮਸ਼ੇਰ ਸੰਧੂ ਪਬਲਿਕ 'ਚ ਨਜ਼ਰ ਆਏ ਸੀ। ਉਹ ਰਣਜੀਤ ਬਾਵਾ ਦੇ ਲਾਈਵ ਸਟੇਜ ਸ਼ੋਅ 'ਚ ਮਹਿਮਾਨ ਬਣ ਪਹੁੰਚੇ ਸੀ। ਇਸ ਦੌਰਾਨ ਰਣਜੀਤ ਬਾਵਾ ਨੇ ਸੰਧੂ ਨੂੰ ਸਟੇਜ 'ਤੇ ਬੁਲਾ ਕੇ ਉਨ੍ਹਾਂ ਦਾ ਖਾਸ ਸਨਮਾਨ ਕੀਤਾ।
ਅਮੈਲੀਆ ਪੰਜਾਬੀ ਦੀ ਰਿਪੋਰਟ
Shamsher Sandhu Video: 'ਤੂੰ ਜੱਟ ਦੀ ਪਸੰਦ, ਜੱਟ ਨੇ ਵਿਆਹੁਣੀ ਆ'। 'ਤੂੰ ਨੀ ਬੋਲਦੀ ਰਕਾਨੇ' ਇਹ ਉਹ ਗਾਣੇ ਹਨ, ਜੋ ਅੱਜ ਵੀ ਲੋਕਾਂ ਦੀ ਜ਼ੁਬਾਨ 'ਤੇ ਹਨ। ਇਨ੍ਹਾਂ ਯਾਦਗਾਰੀ ਗਾਣਿਆਂ ਨੂੰ ਸੁਰਜੀਤ ਬਿੰਦਰੱਖੀਆ ਨੇ ਆਪਣੀ ਆਵਾਜ਼ ਦਿੱਤੀ ਸੀ ਅਤੇ ਲਿਿਖਿਆ ਸ਼ਮਸ਼ੇਰ ਸੰਧੂ ਨੇ ਸੀ। ਸੁਰਜੀਤ ਬਿੰਦਰੱਖੀਆ ਤੇ ਸ਼ਮਸ਼ੇਰ ਸੰਧੂ ਦੀ ਜੋੜੀ 90 ਦੇ ਦਹਾਕਿਆਂ ਦੀ ਚਰਚਿਤ ਜੋੜੀ ਰਹੀ ਹੈ। ਦੋਵਾਂ ਦੀ ਜੋੜੀ ਨੇ ਇੰਡਸਟਰੀ ਨੂੰ ਲੈਜੇਂਡ ਗਾਣੇ ਦਿੱਤੇ ਹਨ।
ਹਾਲ ਹੀ 'ਚ ਸ਼ਮਸ਼ੇਰ ਸੰਧੂ ਪਬਲਿਕ 'ਚ ਨਜ਼ਰ ਆਏ ਸੀ। ਉਹ ਰਣਜੀਤ ਬਾਵਾ ਦੇ ਲਾਈਵ ਸਟੇਜ ਸ਼ੋਅ 'ਚ ਮਹਿਮਾਨ ਬਣ ਪਹੁੰਚੇ ਸੀ। ਇਸ ਦੌਰਾਨ ਰਣਜੀਤ ਬਾਵਾ ਨੇ ਸੰਧੂ ਨੂੰ ਸਟੇਜ 'ਤੇ ਬੁਲਾ ਕੇ ਉਨ੍ਹਾਂ ਦਾ ਖਾਸ ਸਨਮਾਨ ਕੀਤਾ। ਇਸ ਦੇ ਨਾਲ ਨਾਲ ਬਾਵਾ ਨੇ ਸੰਧੂ ਦੇ ਲਿਖੇ ਸੁਪਰਹਿੱਟ ਗਾਣੇ 'ਜੱਟ ਦੀ ਪਸੰਦ' ਦੀ ਦੋ ਲਾਈਨਾਂ ਵੀ ਗਾਈਆਂ। ਇਸ ਦੌਰਾਨ ਸ਼ਮਸ਼ੇਰ ਸੰਧੂ ਮੁਸਕਰਾਉਂਦੇ ਹੋਏ ਨਜ਼ਰ ਆਏ। ਦੇਖੋ ਇਹ ਵੀਡੀਓ:
View this post on Instagram
ਕਾਬਿਲੇਗ਼ੌਰ ਹੈ ਕਿ ਸ਼ਮਸ਼ੇਰ ਸੰਧੂ ਦਾ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਵਡਮੁੱਲਾ ਯੋਗਦਾਨ ਹੈ। ਉਨ੍ਹਾਂ ਦੀ ਜੋੜੀ ਸੁਰਜੀਤ ਬਿੰਦਰੱਖੀਆ ਦੇ ਨਾਲ ਖੂਬ ਚਰਚਾ ;ਚ ਰਹੀ ਹੈ। ਦੋਵਾਂ ਨੇ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਦਿੱਤੇ ਹਨ।
ਇਹ ਕਿਹਾ ਜਾਂਦਾ ਸੀ ਕਿ ਬਿੰਦਰੱਖੀਆ ਦੀ ਆਵਾਜ਼ ਤੇ ਸੰਧੂ ਦੀ ਕਲਮ ਤੂਫਾਨ ਹੈ। ਇਨ੍ਹਾਂ ਦੋਵਾਂ ਦੀ ਜੋੜੀ ਨੇ ਇੰਡਸਟਰੀ ਨੂੰ ਕਮਾਲ ਦੇ ਗਾਣੇ ਦਿੱਤੇ ਹਨ। ਪਰ ਜਦੋਂ ਬਿੰਦਰੱਖੀਆ ਦਾ ਦੇਹਾਂਤ ਹੋ ਗਿਆ ਤਾਂ ਉਨ੍ਹਾਂ ਨੇ ਗਾਣੇ ਲਿਖਣੇ ਵੀ ਬੰਦ ਕਰ ਦਿੱਤੇ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।