(Source: ECI/ABP News)
ਸ਼ਾਹਰੁਖ ਖਾਨ ਦੇ ਗੁਆਂਢੀ ਬਣਨ ਜਾ ਰਹੇ ਹਨ ਰਣਵੀਰ-ਦੀਪਿਕਾ, 119 ਕਰੋੜ ਦੇ ਘਰ ਦਾ ਨਿਰਮਾਣ ਕਾਰਜ ਦੇਖਣ ਪਹੁੰਚਿਆ ਜੋੜਾ, ਦੇਖੋ ਵੀਡੀਓ
Ranveer Deepika New House: ਦੀਪਿਕਾ ਪਾਦੁਕੋਣ-ਰਣਵੀਰ ਸਿੰਘ ਇਕ ਹੋਰ ਨਵਾਂ ਘਰ ਲੈ ਰਹੇ ਹਨ, ਇਸ ਘਰ ਦੀ ਕੀਮਤ 119 ਕਰੋੜ ਰੁਪਏ ਹੈ। ਦੋਵੇਂ ਹਾਲ ਹੀ 'ਚ ਘਰ ਦੇ ਨਿਰਮਾਣ ਕਾਰਜਾਂ ਦਾ ਜਾਇਜ਼ਾ ਲੈਣ ਪਹੁੰਚੇ ਸੀ। ਇਸ ਦਾ ਵੀਡੀਓ ਵੀ ਸਾਹਮਣੇ ਆਇਆ ਹੈ
![ਸ਼ਾਹਰੁਖ ਖਾਨ ਦੇ ਗੁਆਂਢੀ ਬਣਨ ਜਾ ਰਹੇ ਹਨ ਰਣਵੀਰ-ਦੀਪਿਕਾ, 119 ਕਰੋੜ ਦੇ ਘਰ ਦਾ ਨਿਰਮਾਣ ਕਾਰਜ ਦੇਖਣ ਪਹੁੰਚਿਆ ਜੋੜਾ, ਦੇਖੋ ਵੀਡੀਓ ranveer-singh-deepika-padukone-reach-to-look-new-house-construction-with-parents ਸ਼ਾਹਰੁਖ ਖਾਨ ਦੇ ਗੁਆਂਢੀ ਬਣਨ ਜਾ ਰਹੇ ਹਨ ਰਣਵੀਰ-ਦੀਪਿਕਾ, 119 ਕਰੋੜ ਦੇ ਘਰ ਦਾ ਨਿਰਮਾਣ ਕਾਰਜ ਦੇਖਣ ਪਹੁੰਚਿਆ ਜੋੜਾ, ਦੇਖੋ ਵੀਡੀਓ](https://feeds.abplive.com/onecms/images/uploaded-images/2023/06/12/964a38b28799b1c9c6736bab25c991dc1686579405855469_original.jpg?impolicy=abp_cdn&imwidth=1200&height=675)
Deepika Padukone-Ranveer Singh New House: ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਇਨ੍ਹੀਂ ਦਿਨੀਂ ਲਾਈਮਲਾਈਟ ਤੋਂ ਦੂਰ ਹਨ। ਪਰ ਹਾਲ ਹੀ 'ਚ ਇਹ ਜੋੜਾ ਸੁਰਖੀਆਂ 'ਚ ਆ ਗਿਆ ਹੈ। ਇਹ ਤਾਂ ਸਭ ਨੂੰ ਪਤਾ ਹੀ ਹੈ ਕਿ ਹਾਲ ਹੀ ਰਣਵੀਰ-ਦੀਪਿਕਾ ਨੇ 119 ਕਰੋੜ ਦਾ ਸ਼ਾਨਦਾਰ ਘਰ ਖਰੀਦਿਆ ਸੀ। ਹੁਣ ਉਹ ਇਸ ਘਰ ਦਾ ਨਿਰਮਾਣ ਕਰਵਾ ਰਹੇ ਹਨ। ਬੀਤੇ ਦਿਨੀਂ ਯਾਨਿ ਐਤਵਾਰ 11 ਜੂਨ ਨੂੰ ਰਣਵੀਰ-ਦੀਪਿਕਾ ਨੂੰ ਨਵੇਂ ਘਰ ਦੇ ਕੋਲ ਸਪੌਟ ਕੀਤਾ ਗਿਆ ਸੀ। ਦਰਅਸਲ, ਇਹ ਜੋੜਾ ਆਪਣੇ ਘਰ ਦੇ ਨਿਰਮਾਣ ਕਾਰਜ ਦਾ ਜਾਇਜ਼ਾ ਲੈਣ ਲਈ ਆਇਆ ਸੀ। ਦੀਪਿਕਾ ਅਤੇ ਰਣਵੀਰ ਦੇ ਨਾਲ ਉਨ੍ਹਾਂ ਦੇ ਮਾਤਾ-ਪਿਤਾ ਵੀ ਮੌਜੂਦ ਸਨ। ਉਨ੍ਹਾਂ ਦੀ ਇਸ ਮੁਲਾਕਾਤ ਦੀ ਇੱਕ ਵੀਡੀਓ ਕਲਿੱਪ ਆਨਲਾਈਨ ਸ਼ੇਅਰ ਕੀਤੀ ਗਈ ਹੈ, ਜਿਸ ਵਿੱਚ ਰਣਵੀਰ ਸਿੰਘ ਨੂੰ ਪਛਾਨਣਾ ਮੁਸ਼ਕਲ ਹੋ ਰਿਹਾ ਹੈ, ਕਿਉਂਕਿ ਉਸ ਨੇ ਆਪਣੇ ਲੰਬੇ ਵਾਲ ਕਟਵਾ ਲਏ ਹਨ।
ਇਹ ਵੀ ਪੜ੍ਹੋ: ਪਰਮੀਸ਼ ਵਰਮਾ ਨਾਲ ਵੀ ਹੋ ਚੁੱਕਿਆ ਇੰਮੀਗ੍ਰੇਸ਼ਨ ਫਰੌਡ, ਆਸਟਰੇਲੀਆ 'ਚ ਗਾਇਕ ਨੂੰ ਇੰਜ ਕਰਨਾ ਪਿਆ ਸੀ ਸੰਘਰਸ਼
ਰਣਵੀਰ ਸਿੰਘ ਅਤੇ ਦੀਪਿਕਾ ਪਾਦੁਕੋਣ ਆਪਣੇ ਨਵੇਂ ਘਰ ਵਿੱਚ ਸ਼ਿਫਟ ਹੋਣ ਲਈ ਤਿਆਰ ਹਨ, ਜੋ ਕਿ ਇਸ ਸਮੇਂ ਨਿਰਮਾਣ ਅਧੀਨ ਹੈ। ਹਾਲਾਂਕਿ ਦੋਵਾਂ ਨੇ ਪਹਿਲਾਂ ਆਪਣੇ ਨਵੇਂ ਘਰ ਦੀ ਇੱਕ ਝਲਕ ਸਾਂਝੀ ਕੀਤੀ ਸੀ, ਪਰ ਇਸ ਵਿੱਚ ਅਜੇ ਵੀ ਕੁਝ ਕੰਮ ਕਰਨਾ ਬਾਕੀ ਹੈ। 11 ਜੂਨ ਨੂੰ ਜੋੜੇ ਦਾ ਆਪਣੇ ਘਰ ਦੀ ਉਸਾਰੀ ਵਾਲੀ ਥਾਂ 'ਤੇ ਜਾਣ ਦਾ ਵੀਡੀਓ ਵਾਇਰਲ ਹੋਇਆ ਹੈ।
ਦੀਪਿਕਾ-ਰਣਵੀਰ ਦਾ ਨਵਾਂ ਘਰ
ਜਦੋਂ ਕਿ ਦੀਪਿਕਾ ਨੂੰ ਆਲ-ਬਲੈਕ ਕੈਜ਼ੂਅਲ ਲੋਅਰ ਅਤੇ ਟਾਪ ਵਿੱਚ ਦੇਖਿਆ ਗਿਆ ਸੀ, ਪ੍ਰਸ਼ੰਸਕਾਂ ਨੂੰ ਰਣਵੀਰ ਨੂੰ ਪਛਾਣਨਾ ਮੁਸ਼ਕਲ ਹੋਇਆ ਸੀ ਤੇ ਨਾਲ ਹੀ ਹੇਅਰ ਕੱਟ ਵੀ ਕਰਵਾ ਲਿਆ ਸੀ। ਇਸ ਜੋੜੇ ਨਾਲ ਰਣਵੀਰ ਦੇ ਮਾਤਾ-ਪਿਤਾ ਵੀ ਨਜ਼ਰ ਆਏ। ਇਸ ਤੋਂ ਪਹਿਲਾਂ ਦੀਪਿਕਾ-ਰਣਵੀਰ ਨੇ ਬੈਂਡਸਟੈਂਡ ਬਿਲਡਿੰਗ ਸਾਗਰ ਰੇਸ਼ਮ ਦੀਆਂ 16, 17, 18 ਅਤੇ 19 ਮੰਜ਼ਿਲਾਂ ਵਿੱਚ ਫੈਲੇ ਅਪਾਰਟਮੈਂਟ ਖਰੀਦੇ ਸੀ। ਇਸ ਘਰ ਦੀ ਕੁੱਲ ਕੀਮਤ 119 ਕਰੋੜ ਰੁਪਏ ਦੱਸੀ ਗਈ ਹੈ। ਇਹ ਸ਼ਾਹਰੁਖ ਦੇ ਘਰ ਮੰਨਤ ਦੇ ਕੋਲ ਹੈ। ਇਸ ਤੋਂ ਇਲਾਵਾ ਦੋਵਾਂ ਨੇ ਅਲੀਬਾਗ 'ਚ ਵੀ ਇਕ ਘਰ ਖਰੀਦਿਆ ਹੈ।
#shahrukhan #deepikapadukone #ranveersingh #entertainment #bollywood #sa... https://t.co/HtqHCwb43N via @YouTube pic.twitter.com/FDn2rjmL0t
— Senapatitimes (@senapatitimes) June 11, 2023
ਦੀਪਿਕਾ ਪਾਦੂਕੋਣ ਦੀਆਂ ਆਉਣ ਵਾਲੀਆਂ ਫਿਲਮਾਂ
ਦੀਪਿਕਾ ਪਾਦੁਕੋਣ ਨੂੰ ਆਖਰੀ ਵਾਰ 'ਪਠਾਨ' ਵਿੱਚ ਦੇਖਿਆ ਗਿਆ ਸੀ, ਜੋ ਇਸ ਸਾਲ ਦੇ ਸ਼ੁਰੂ ਵਿੱਚ ਪਰਦੇ 'ਤੇ ਆਈ ਸੀ ਅਤੇ ਇੱਕ ਬਲਾਕਬਸਟਰ ਸੀ। ਇਸ ਫਿਲਮ 'ਚ ਉਨ੍ਹਾਂ ਨੇ ਸ਼ਾਹਰੁਖ ਖਾਨ ਨਾਲ ਕੰਮ ਕੀਤਾ ਸੀ। ਇਸ ਦੀ ਕਾਸਟ ਵਿੱਚ ਜੌਨ ਅਬ੍ਰਾਹਮ ਅਤੇ ਸਲਮਾਨ ਖਾਨ ਸ਼ਾਮਲ ਸਨ। ਦੀਪਿਕਾ ਅਗਲੀ ਵਾਰ 'ਪ੍ਰੋਜੈਕਟ ਕੇ' 'ਚ ਨਜ਼ਰ ਆਵੇਗੀ। ਪ੍ਰਭਾਸ ਨਾਲ ਇਹ ਉਸਦੀ ਪਹਿਲੀ ਫਿਲਮ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਫਿਲਮ ਦੋ ਹਿੱਸਿਆਂ 'ਚ ਬਣਾਈ ਜਾਵੇਗੀ। ਨਾਗ ਅਸ਼ਵਿਨ ਦੁਆਰਾ ਨਿਰਦੇਸ਼ਤ, ਇਸ ਫਿਲਮ ਵਿੱਚ ਅਮਿਤਾਭ ਬੱਚਨ ਵੀ ਹਨ ਅਤੇ 12 ਜਨਵਰੀ, 2024 ਨੂੰ ਪਰਦੇ 'ਤੇ ਆਵੇਗੀ। ਇਸ ਤੋਂ ਇਲਾਵਾ ਦੀਪਿਲਾ ਰਿਿਤਿਕ ਰੌਸ਼ਨ ਨਾਲ 'ਫਾਈਟਰ' 'ਚ ਵੀ ਐਕਟਿੰਗ ਕਰਦੀ ਨਜ਼ਰ ਆਉਣ ਵਾਲੀ ਹੈ।
ਇਹ ਵੀ ਪੜ੍ਹੋ: 'ਗਦਰ 2' ਦਾ ਧਮਾਕੇਦਾਰ ਟੀਜ਼ਰ ਰਿਲੀਜ਼, ਸੰਨੀ ਦਿਓਲ ਦਾ ਲੁੱਕ ਤੇ ਫਿਲਮ ਦੇ ਦਮਦਾਰ ਡਾਇਲੌਗ ਜਿੱਤਣਗੇ ਦਿਲ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)