ਪੜਚੋਲ ਕਰੋ

Gadar 2: 'ਗਦਰ 2' ਦਾ ਧਮਾਕੇਦਾਰ ਟੀਜ਼ਰ ਰਿਲੀਜ਼, ਸੰਨੀ ਦਿਓਲ ਦਾ ਲੁੱਕ ਤੇ ਫਿਲਮ ਦੇ ਦਮਦਾਰ ਡਾਇਲੌਗ ਜਿੱਤਣਗੇ ਦਿਲ

Gadar 2 Teaser: ਗਦਰ 2 ਦਾ ਟੀਜ਼ਰ ਸੋਸ਼ਲ ਮੀਡੀਆ 'ਤੇ ਵਾਇਰਲ ਹੋਣਾ ਸ਼ੁਰੂ ਹੋ ਗਿਆ ਹੈ। ਟੀਜ਼ਰ ਵੀਡੀਓ 'ਚ ਤਾਰਾ ਸਿੰਘ ਯਾਨੀ ਸੰਨੀ ਦਿਓਲ ਦੇ ਲੁੱਕ ਦੇ ਨਾਲ-ਨਾਲ ਇਕ ਡਾਇਲਾਗ ਨੇ ਦਹਿਸ਼ਤ ਪੈਦਾ ਕਰ ਦਿੱਤੀ ਹੈ।

Gadar 2 Official Teaser Out Now: ਆਖਰਕਾਰ ਇੰਤਜ਼ਾਰ ਦੀਆਂ ਘੜੀਆਂ ਖਤਮ ਹੋ ਗਈਆਂ ਹਨ। 'ਗਦਰ 2' ਦਾ ਧਮਾਕੇਦਾਰ ਟੀਜ਼ਰ ਸਾਹਮਣੇ ਆਇਆ ਹੈ। ਹਾਲ ਹੀ 'ਚ 'ਗਦਰ-ਏਕ ਪ੍ਰੇਮ ਕਥਾ' ਦੀ ਸਕ੍ਰੀਨਿੰਗ ਦੌਰਾਨ 'ਗਦਰ 2' ਦਾ ਟਰੇਲਰ ਦਿਖਾਇਆ ਸੀ। ਪਰ ਹੁਣ ਇਸ ਦਾ ਅਧਿਕਾਰਤ ਟਰੇਲਰ ਵੀ ਰਿਲੀਜ਼ ਹੋ ਗਿਆ ਹੈ। ਲੋਕਾਂ 'ਚ ਇਸ ਫਿਲਮ ਦਾ ਜ਼ਬਰਦਸਤ ਕ੍ਰੇਜ਼ ਦੇਖਣ ਨੂੰ ਮਿਲ ਰਿਹਾ ਹੈ। ਇਸ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਫਿਲਮ ਦੇ ਟਰੇਲਰ ਨੂੰ ਸਿਰਫ ਇੱਕ ਘੰਟੇ 'ਚ ਹੀ 1.6 ਮਿਲੀਅਨ ਤੋਂ ਵੀ ਜ਼ਿਆਦਾ ਵਾਰ ਦੇਖਿਆ ਗਿਆ ਹੈ। 

ਇਹ ਵੀ ਪੜ੍ਹੋ: ਜਦੋਂ ਸਲਮਾਨ ਖਾਨ ਕੋਲ ਇੱਕ ਸ਼ਰਟ ਖਰੀਦਣ ਲਈ ਵੀ ਨਹੀਂ ਸੀ ਪੈਸੇ, ਇਸ ਐਕਟਰ ਨੇ ਦਿੱਤਾ ਸੀ ਵੱਡਾ ਗਿਫਟ

ਬਾਲੀਵੁੱਡ ਸਟਾਰ ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਦੀ ਫਿਲਮ ਗਦਰ ਦਾ ਸੀਕਵਲ ਗਦਰ 2 ਦੀ ਚਰਚਾ ਚਾਰੇ ਪਾਸੇ ਹੋ ਰਹੀ ਹੈ। ਸਨੀ ਦਿਓਲ ਅਤੇ ਅਮੀਸ਼ਾ ਪਟੇਲ ਦੀ ਗਦਰ 2 ਦਾ ਟੀਜ਼ਰ ਇੰਟਰਨੈੱਟ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਹਰ ਕੋਈ ਸੰਨੀ ਦਿਓਲ ਦੇ ਲੁੱਕ ਅਤੇ 'ਦਾਮਾਦ ਹੈ ਵੋ ਪਾਕਿਸਤਾਨ ਕਾ'... ਡਾਇਲਾਗ ਦੀ ਗੱਲ ਕਰ ਰਿਹਾ ਹੈ। 'ਗਦਰ 2' ਦੇ ਟੀਜ਼ਰ ਵਿੱਚ ਕਹਾਣੀ ਸਾਲ 1971 ਤੋਂ ਸ਼ੁਰੂ ਹੁੰਦੀ ਦਿਖਾਈ ਦੇ ਰਹੀ ਹੈ। ਜਿੱਥੇ ਇੱਕ ਪਾਸੇ ਭਾਰਤ-ਪਾਕਿਸਤਾਨ ਵਿਚਾਲੇ ਜੰਗ ਦਾ ਮਾਹੌਲ ਹੈ, ਉੱਥੇ ਹੀ ਦੂਜੇ ਪਾਸੇ ਸੰਨੀ ਦਿਓਲ ਦੇ ਦਮਦਾਰ ਕਿਰਦਾਰ ਦੀ ਝਲਕ ਦੇਖਣ ਨੂੰ ਮਿਲ ਰਹੀ ਹੈ। ਹੁਣ ਫਿਲਮ ਦੇ ਪ੍ਰਸ਼ੰਸਕ ਕਹਾਣੀ ਵਿੱਚ ਟਵਿਸਟ ਐਂਡ ਟਰਨ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

ਗਦਰ 2 ਦੇ ਟੀਜ਼ਰ ਨੇ ਪਾਈਆਂ ਧਮਾਲਾਂ
'ਗਦਰ 2' ਵੀਡੀਓ ਦੇ ਟੀਜ਼ਰ ਦੀ ਸ਼ੁਰੂਆਤ 'ਚ 17 ਸਾਲ ਬਾਅਦ… ਸਕਰੀਨ 'ਤੇ ਲਿਖਿਆ ਹੈ। ਇਸ ਦੇ ਨਾਲ ਹੀ ਬੈਕਗਰਾਊਂਡ 'ਚ ਇਕ ਔਰਤ ਦੀ ਆਵਾਜ਼ ਸੁਣਾਈ ਦਿੰਦੀ ਹੈ ਜੋ ਕਹਿ ਰਹੀ ਹੈ-'ਦਾਮਾਦ ਹੈ ਵੋ ਪਾਕਿਸਤਾਨ ਕਾ ਇਸ ਨੂੰ ਨਾਰੀਅਲ ਦਿਓ, ਟੀਕਾ ਲਗਵਾ ਦਿਓ, ਨਹੀਂ ਤਾਂ ਇਸ ਵਾਰ ਦਾਜ 'ਚ ਲਾਹੌਰ ਲੈ ਜਾਵੇਗਾ।' ਇਸ ਡਾਇਲਾਗ ਨਾਲ ਕਹਾਣੀ ਪਰਦੇ 'ਤੇ ਲਾਹੌਰ, 1971 ਤੱਕ ਪਹੁੰਚ ਜਾਂਦੀ ਹੈ। ਇਸ ਤੋਂ ਬਾਅਦ ਵਿਜ਼ੂਅਲ 'ਚ ਪਾਕਿਸਤਾਨ, ਲਾਹੌਰ ਦੇ ਦ੍ਰਿਸ਼ ਦਿਖਾਏ ਗਏ ਹਨ, ਜਿੱਥੇ ਨਾਅਰੇਬਾਜ਼ੀ ਹੁੰਦੀ ਨਜ਼ਰ ਆ ਰਹੀ ਹੈ। ਗਦਰ 2 ਦਾ ਟੀਜ਼ਰ ਭਾਰਤ-ਪਾਕਿਸਤਾਨ 1971 ਦੀ ਜੰਗ ਦੇ ਮਾਹੌਲ ਨੂੰ ਦਰਸਾਉਂਦਾ ਹੈ।

ਟੀਜ਼ਰ ਵੀਡੀਓ 'ਚ ਸੰਨੀ ਦਿਓਲ ਦੀ ਐਂਟਰੀ ਹੁੰਦੀ ਹੈ, ਜੋ ਕਾਲੇ ਰੰਗ ਦਾ ਕੁੜਤਾ ਅਤੇ ਕਾਲੀ ਪੱਗ ਪਹਿਨੇ ਨਜ਼ਰ ਆ ਰਹੇ ਹਨ। ਫਿਰ ਸੰਨੀ ਦਿਓਲ ਦੇ ਐਕਸ਼ਨ ਅਵਤਾਰ ਦੀ ਝਲਕ ਦਿਖਾਈ ਦਿੰਦੀ ਹੈ ਅਤੇ ਸਕਰੀਨ 'ਤੇ ਲਿਖਿਆ ਹੁੰਦਾ ਹੈ ਕਿ ਤਾਰਾ ਸਿੰਘ ਵਾਪਸ ਆ ਗਿਆ ਹੈ... ਦੱਸ ਦਈਏ, ਗਦਰ 2 ਦਾ ਧਮਾਕੇਦਾਰ ਟੀਜ਼ਰ ਵੀਡੀਓ ਸਿਨੇਮਾਘਰਾਂ 'ਚ 'ਗਦਰ' ਫਿਲਮ ਦੀ ਸਕ੍ਰੀਨਿੰਗ ਦੌਰਾਨ ਹੀ ਦਿਖਾਇਆ ਗਿਆ ਸੀ। ਹੁਣ ਮੇਕਰਸ ਨੇ ਫਿਲਮ ਦੇ ਟੀਜ਼ਰ ਨੂੰ ਅਧਿਕਾਰਤ ਤੌਰ 'ਤੇ ਵੀ ਰਿਲੀਜ਼ ਕਰ ਦਿੱਤਾ ਹੈ।

ਗਦਰ 2 ਕਦੋਂ ਰਿਲੀਜ਼ ਹੋਵੇਗੀ?
ਗਦਰ 2 ਦੀ ਰਿਲੀਜ਼ ਤੋਂ ਪਹਿਲਾਂ, ਨਿਰਮਾਤਾਵਾਂ ਨੇ ਗਦਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਕੀਤਾ ਹੈ। 22 ਸਾਲਾਂ ਬਾਅਦ ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਦੀ ਫਿਲਮ 'ਗਦਰ' ਦਾ ਸੀਕਵਲ 11 ਅਗਸਤ 2023 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਿਹਾ ਹੈ। ਟੀਜ਼ਰ ਵੀਡੀਓ ਦੇ ਰਿਲੀਜ਼ ਹੋਣ ਤੋਂ ਬਾਅਦ ਫਿਲਮ ਨੂੰ ਲੈ ਕੇ ਪ੍ਰਸ਼ੰਸਕਾਂ 'ਚ ਜ਼ਬਰਦਸਤ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।

ਇਹ ਵੀ ਪੜ੍ਹੋ: ਪੰਜਾਬੀ ਗਾਇਕ ਜੱਸੀ ਗਿੱਲ ਦੇ ਘਰ ਆਈ ਖੁਸ਼ੀ, ਦੂਜੀ ਵਾਰ ਬਣੇ ਪਿਤਾ, ਪਤਨੀ ਨੇ ਬੇਟੇ ਨੂੰ ਦਿੱਤਾ ਜਨਮ

ਟਾਪ ਹੈਡਲਾਈਨ

Tanushree Dutta : ਨਾਨਾ ਪਾਟੇਕਰ ਦੀ ਮੌਤ ’ਤੇ ‘ਸ਼ੈਤਾਨ ਮਰ ਗਿਆ’ ਕਹਿਣ ਵਾਲੀ ਤਨੁਸ਼੍ਰੀ ਦੱਤਾ ਕੌਣ ਹੈ?
Tanushree Dutta : ਨਾਨਾ ਪਾਟੇਕਰ ਦੀ ਮੌਤ ’ਤੇ ‘ਸ਼ੈਤਾਨ ਮਰ ਗਿਆ’ ਕਹਿਣ ਵਾਲੀ ਤਨੁਸ਼੍ਰੀ ਦੱਤਾ ਕੌਣ ਹੈ?
Mad Sandhu Case: ਮੈਡ ਸੰਧੂ ਕਤਲਕਾਂਡ 'ਚ ਇੱਕ ਮੁਲਜ਼ਮ ਗ੍ਰਿਫ਼ਤਾਰ, ਜਾਣੋ ਪੁਲਿਸ ਨੇ ਕਿਵੇਂ ਕੀਤਾ ਕਾਬੂ? ਦੋਸ਼ੀ ਦੀ ਤਸਵੀਰ ਆਈ ਸਾਹਮਣੇ; ਫੰਡਿੰਗ ਨੈੱਟਵਰਕ ਦੀ ਜਾਂਚ ਜਾਰੀ...
ਮੈਡ ਸੰਧੂ ਕਤਲਕਾਂਡ 'ਚ ਇੱਕ ਮੁਲਜ਼ਮ ਗ੍ਰਿਫ਼ਤਾਰ, ਜਾਣੋ ਪੁਲਿਸ ਨੇ ਕਿਵੇਂ ਕੀਤਾ ਕਾਬੂ? ਦੋਸ਼ੀ ਦੀ ਤਸਵੀਰ ਆਈ ਸਾਹਮਣੇ; ਫੰਡਿੰਗ ਨੈੱਟਵਰਕ ਦੀ ਜਾਂਚ ਜਾਰੀ...
Nana Patekar Funeral : ਨਾਨਾ ਪਾਟੇਕਰ ਦਾ ਅੱਜ ਪੁਣੇ 'ਚ ਹੋਵੇਗਾ ਅੰਤਿਮ ਸਸਕਾਰ, ਰਾਜਕੀ ਸਨਮਾਨ ਨਾਲ ਦਿੱਤੀ ਜਾਵੇਗੀ ਅੰਤਿਮ ਵਿਦਾਈ
Nana Patekar Funeral : ਨਾਨਾ ਪਾਟੇਕਰ ਦਾ ਅੱਜ ਪੁਣੇ 'ਚ ਹੋਵੇਗਾ ਅੰਤਿਮ ਸਸਕਾਰ, ਰਾਜਕੀ ਸਨਮਾਨ ਨਾਲ ਦਿੱਤੀ ਜਾਵੇਗੀ ਅੰਤਿਮ ਵਿਦਾਈ
Nana Patekar Death : ਫਿਟਨੈੱਸ ਦੇਖ ਕੇ ਹਰ ਕੋਈ ਰਹਿ ਜਾਂਦਾ ਸੀ ਹੈਰਾਨ, ਪਰ ਨਾਨਾ ਪਾਟੇਕਰ ਦੀ ਪੁਰਾਣੀ ਆਦਤ ਜਾਣ ਕੇ ਹੋ ਜਾਓਗੇ ਹੈਰਾਨ!
Nana Patekar Death : ਫਿਟਨੈੱਸ ਦੇਖ ਕੇ ਹਰ ਕੋਈ ਰਹਿ ਜਾਂਦਾ ਸੀ ਹੈਰਾਨ, ਪਰ ਨਾਨਾ ਪਾਟੇਕਰ ਦੀ ਪੁਰਾਣੀ ਆਦਤ ਜਾਣ ਕੇ ਹੋ ਜਾਓਗੇ ਹੈਰਾਨ!

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Congress Leader Passed Away: ਸਿਆਸੀ ਜਗਤ ਤੋਂ ਮੰਦਭਾਗੀ ਖਬਰ, ਕਾਂਗਰਸ ਦੇ ਸੀਨੀਅਰ ਆਗੂ ਦਾ ਦੇਹਾਂਤ; ਪਾਰਟੀ 'ਚ ਪਸਰਿਆ ਮਾਤਮ...
ਸਿਆਸੀ ਜਗਤ ਤੋਂ ਮੰਦਭਾਗੀ ਖਬਰ, ਕਾਂਗਰਸ ਦੇ ਸੀਨੀਅਰ ਆਗੂ ਦਾ ਦੇਹਾਂਤ; ਪਾਰਟੀ 'ਚ ਪਸਰਿਆ ਮਾਤਮ...
Unlimited Toll Plaza Crossings: ਵਾਹਨ ਚਾਲਕਾਂ ਲਈ ਖੁਸ਼ਖਬਰੀ, ਹੁਣ 3000 ਰੁਪਏ 'ਚ ਅਨਲੀਮਿਟਿਡ ਟੋਲ ਕਰਾਸਿੰਗ, ਜਾਣੋ ਕਿਵੇਂ ਅਤੇ ਕਿਸਨੂੰ ਮਿਲੇਗਾ Fastag ਦਾ ਇਹ ਪਾਸ?
ਵਾਹਨ ਚਾਲਕਾਂ ਲਈ ਖੁਸ਼ਖਬਰੀ, ਹੁਣ 3000 ਰੁਪਏ 'ਚ ਅਨਲੀਮਿਟਿਡ ਟੋਲ ਕਰਾਸਿੰਗ, ਜਾਣੋ ਕਿਵੇਂ ਅਤੇ ਕਿਸਨੂੰ ਮਿਲੇਗਾ Fastag ਦਾ ਇਹ ਪਾਸ?
ਦਿੱਲੀ 'ਚ ਅੱਜ ਵੱਡਾ ਪ੍ਰਦਰਸ਼ਨ! ਕੀ ਰਹੇਗਾ ਬੰਦ ਅਤੇ ਕੀ ਖੁੱਲ੍ਹਾ, ਜਾਣੋ ਇਕੱਲੀ-ਇਕੱਲੀ ਗੱਲ
ਦਿੱਲੀ 'ਚ ਅੱਜ ਵੱਡਾ ਪ੍ਰਦਰਸ਼ਨ! ਕੀ ਰਹੇਗਾ ਬੰਦ ਅਤੇ ਕੀ ਖੁੱਲ੍ਹਾ, ਜਾਣੋ ਇਕੱਲੀ-ਇਕੱਲੀ ਗੱਲ
IPL 2027 ਤੋਂ ਪਹਿਲਾਂ CSK ਨੂੰ ਲੱਗਿਆ ਵੱਡਾ ਝਟਕਾ, ਦਿੱਗਜ ਨੇ 8 ਸਾਲਾਂ ਬਾਅਦ ਛੱਡੀ ਟੀਮ
IPL 2027 ਤੋਂ ਪਹਿਲਾਂ CSK ਨੂੰ ਲੱਗਿਆ ਵੱਡਾ ਝਟਕਾ, ਦਿੱਗਜ ਨੇ 8 ਸਾਲਾਂ ਬਾਅਦ ਛੱਡੀ ਟੀਮ
Gold-Silver Price Today: ਸੋਨਾ-ਚਾਂਦੀ ਧੜੰਮ ਡਿੱਗਣ ਤੋਂ ਬਾਅਦ ਅੱਜ ਕਿੰਨਾ ਸਸਤਾਂ ਜਾਂ ਮਹਿੰਗਾ, ਜਾਣੋ 10 ਅਕਤੂਬਰ ਕਿੰਨੇ ਡਿੱਗੇ ਜਾਂ ਵਧੇ ਰੇਟ, 24K, 22K ਸਣੇ 10 ਗ੍ਰਾਮ ਦੀ ਇੰਨੀ ਕੀਮਤ...
ਸੋਨਾ-ਚਾਂਦੀ ਧੜੰਮ ਡਿੱਗਣ ਤੋਂ ਬਾਅਦ ਅੱਜ ਕਿੰਨਾ ਸਸਤਾਂ ਜਾਂ ਮਹਿੰਗਾ, ਜਾਣੋ 10 ਅਕਤੂਬਰ ਕਿੰਨੇ ਡਿੱਗੇ ਜਾਂ ਵਧੇ ਰੇਟ, 24K, 22K ਸਣੇ 10 ਗ੍ਰਾਮ ਦੀ ਇੰਨੀ ਕੀਮਤ...
ਪੰਜਾਬ 'ਚ ਪ੍ਰਸ਼ਾਸਨਿਕ ਫੇਰਬਦਲ, ਇਨ੍ਹਾਂ PCS ਅਧਿਕਾਰੀਆਂ ਦੀ ਹੋਈ ਬਦਲੀ; ਦੇਖੋ ਪੂਰੀ ਲਿਸਟ
ਪੰਜਾਬ 'ਚ ਪ੍ਰਸ਼ਾਸਨਿਕ ਫੇਰਬਦਲ, ਇਨ੍ਹਾਂ PCS ਅਧਿਕਾਰੀਆਂ ਦੀ ਹੋਈ ਬਦਲੀ; ਦੇਖੋ ਪੂਰੀ ਲਿਸਟ
ਪਨਾਮਾ 'ਚ 7.6 ਦੀ ਤੀਬਰਤਾ ਨਾਲ ਕੰਬੀ ਧਰਤੀ, ਪੰਜ ਦੇਸ਼ਾਂ 'ਚ ਸੁਨਾਮੀ ਦਾ ਅਲਰਟ; ਲੋਕਾਂ 'ਚ ਫੈਲੀ ਦਹਿਸ਼ਤ
ਪਨਾਮਾ 'ਚ 7.6 ਦੀ ਤੀਬਰਤਾ ਨਾਲ ਕੰਬੀ ਧਰਤੀ, ਪੰਜ ਦੇਸ਼ਾਂ 'ਚ ਸੁਨਾਮੀ ਦਾ ਅਲਰਟ; ਲੋਕਾਂ 'ਚ ਫੈਲੀ ਦਹਿਸ਼ਤ
ਅੱਜ ਬੰਦ ਹੋਣਗੇ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ, ਲੱਖਾਂ ਸ਼ਰਧਾਲੂ ਹੋਏ ਨਤਮਸਤਕ
ਅੱਜ ਬੰਦ ਹੋਣਗੇ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ, ਲੱਖਾਂ ਸ਼ਰਧਾਲੂ ਹੋਏ ਨਤਮਸਤਕ
Embed widget