Famous Rapper Death: ਮਸ਼ਹੂਰ ਰੈਪਰ ਦੀ ਲਾਈਵ ਕੰਸਰਟ ਦੌਰਾਨ ਸਟੇਜ 'ਤੇ ਮੌਤ, ਗਮ 'ਚ ਡੁੱਬੇ ਫੈਨਜ਼
Famous Rapper Death: ਮਨੋਰੰਜਨ ਜਗਤ ਤੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਜਿਸ ਨਾਲ ਸੋਸ਼ਲ ਮੀਡੀਆ ਉੱਪਰ ਸੋਗ ਦੀ ਲਹਿਰ ਦੌੜ ਗਈ ਹੈ। ਦਰਅਸਲ, ਮਸ਼ਹੂਰ ਰੈਪਰ ਅਚਾਨਕ ਲਾਈਵ ਕੰਸਰਟ ਦੌਰਾਨ ਸਟੇਜ 'ਤੇ ਬੇਹੋਸ਼ ਹੋ ਗਿਆ।
Famous Rapper Death: ਮਨੋਰੰਜਨ ਜਗਤ ਤੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਜਿਸ ਨਾਲ ਸੋਸ਼ਲ ਮੀਡੀਆ ਉੱਪਰ ਸੋਗ ਦੀ ਲਹਿਰ ਦੌੜ ਗਈ ਹੈ। ਦਰਅਸਲ, ਮਸ਼ਹੂਰ ਰੈਪਰ ਅਚਾਨਕ ਲਾਈਵ ਕੰਸਰਟ ਦੌਰਾਨ ਸਟੇਜ 'ਤੇ ਬੇਹੋਸ਼ ਹੋ ਗਿਆ। ਜਿਸ ਤੋਂ ਬਾਅਦ ਉਸਦੀ ਮੌਤ ਹੋ ਗਈ। ਦੱਸ ਦੇਈਏ ਕਿ ਅਸੀ ਅਮਰੀਕੀ ਰੈਪਰ ਫੈਟਮੈਨ ਸਕੂਪ ਦੀ ਗੱਲ ਕਰ ਰਹੇ ਹਾਂ। ਜਿਨ੍ਹਾਂ 53 ਸਾਲ ਦੀ ਉਮਰ ਵਿੱਚ ਇਸ ਦੁਨੀਆ ਨੂੰ ਹਮੇਸ਼ਾ-ਹਮੇਸ਼ਾ ਲਈ ਅਲਵਿਦਾ ਕਹਿ ਦਿੱਤਾ ਹੈ। ਹਾਲਾਂਕਿ ਜ਼ਿਆਦਾਤਰ ਪ੍ਰਸ਼ੰਸਕ ਇਸ ਖਬਰ ਉੱਪਰ ਵਿਸ਼ਵਾਸ ਨਹੀਂ ਕਰ ਪਾ ਰਹੇ ਕਿ ਫੈਟਮੈਨ ਹੁਣ ਇਸ ਦੁਨੀਆਂ ਵਿੱਚ ਨਹੀਂ ਹੈ।
ਸਟੇਜ ਉੱਪਰ ਅਚਾਨਕ ਹੋਏ ਬੇਹੋਸ਼
ਨਿਊਯਾਰਕ ਵਿੱਚ ਜੰਮੇ ਰੈਪਰ ਫੈਟਮੈਨ ਸਕੂਪ, ਅਸਲੀ ਨਾਮ ਆਈਜ਼ੈਕ ਫ੍ਰੀਮੈਨ III, ਆਪਣੀ ਕਮੀਜ਼ ਉਤਾਰ ਕੇ ਡੀਜੇ ਬੂਥ ਦੇ ਪਿੱਛੇ ਗਿਆ ਅਤੇ ਅਚਾਨਕ ਬੇਹੋਸ਼ ਹੋ ਗਿਆ। ਸਕਾਈ ਨਿਊਜ਼ ਦੀ ਰਿਪੋਰਟ ਮੁਤਾਬਕ ਆਸ-ਪਾਸ ਦੇ ਲੋਕਾਂ ਨੇ ਤੁਰੰਤ ਸੀਪੀਆਰ ਦੇਣ ਦੀ ਕੋਸ਼ਿਸ਼ ਕੀਤੀ, ਪਰ ਉਸ ਨੂੰ ਬਚਾ ਨਹੀਂ ਸਕੇ। ਉਨ੍ਹਾਂ ਦੇ ਸਮਰਥਕਾਂ ਨੇ ਸੰਗੀਤ ਵਜਾ ਕੇ ਭੀੜ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ।
ਫੈਟਮੈਨ ਸਕੂਪ ਦੇ ਪਰਿਵਾਰ ਨੇ ਸੋਸ਼ਲ ਮੀਡੀਆ 'ਤੇ ਇੱਕ ਭਾਵੁਕ ਪੋਸਟ ਸਾਂਝੀ ਕੀਤੀ, ਜਿਸ ਵਿੱਚ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ। ਰੈਪਰ ਦੀ ਮੌਤ ਨਾਲ ਇੰਡਸਟਰੀ 'ਚ ਸੋਗ ਦੀ ਲਹਿਰ ਹੈ। ਪ੍ਰਸ਼ੰਸਕ ਵੀ ਹੈਰਾਨ ਹਨ। ਪਰਿਵਾਰ ਨੇ ਕਿਹਾ, 'ਉਹ ਸਾਡੇ ਜੀਵਨ ਵਿੱਚ ਹਾਸੇ, ਸਮਰਥਨ, ਤਾਕਤ ਅਤੇ ਹਿੰਮਤ ਦਾ ਸਰੋਤ ਸੀ। ਉਸਦੇ ਸੰਗੀਤ ਨੇ ਸਾਨੂੰ ਨੱਚਣ ਅਤੇ ਜੀਵਨ ਨੂੰ ਸਕਾਰਾਤਮਕਤਾ ਨਾਲ ਗਲੇ ਲਗਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦਾ ਦਿਲ ਬਹੁਤ ਵੱਡਾ ਸੀ ਅਤੇ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।
ਰੈਪਰ ਨੇ ਕਮਾਇਆ ਖੂਬ ਨਾਂਅ
ਫੈਟਮੈਨ ਸਕੂਪ 1999 ਵਿੱਚ ਰਿਲੀਜ਼ ਹੋਈ ਆਪਣੀ ਹਿੱਟ 'ਬੀ ਫੇਥਫੁੱਲ' ਲਈ ਸਭ ਤੋਂ ਮਸ਼ਹੂਰ ਹਨ। ਉਨ੍ਹਾਂ ਸਾਲ 2003 ਵਿੱਚ ਵਿਸ਼ਵ ਪ੍ਰਸਿੱਧੀ ਪ੍ਰਾਪਤ ਕੀਤੀ। 2004 'ਚ ਉਹ ਯੂਕੇ ਟੀਵੀ ਸੀਰੀਜ਼ 'ਚਾਂਸਰ' 'ਚ ਨਜ਼ਰ ਆਈ ਸੀ। 2015 ਵਿੱਚ, ਉਹ ਸੇਲਿਬ੍ਰਿਟੀ ਬਿਗ ਬ੍ਰਦਰ 16: ਯੂਕੇ ਬਨਾਮ ਯੂਐਸਏ ਵਿੱਚ ਵੀ ਦਿਖਾਈ ਦਿੱਤੇ। ਫਿਲਹਾਲ ਉਨ੍ਹਾਂ ਦੀ ਅਚਾਨਕ ਮੌਤ ਇੰਡਸਟਰੀ ਲਈ ਬਹੁਤ ਵੱਡਾ ਘਾਟਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।