ਪੜਚੋਲ ਕਰੋ
(Source: ECI/ABP News)
ਰਵੀਨਾ ਟੰਡਨ ਨੇ ਡਾਕਟਰੀ ਟੀਮ ‘ਤੇ ਹਮਲੇ ਰੋਕਣ ਲਈ ਚਲਾਈ ਮੁਹਿੰਮ, ਜਾਣੋ ਕੀ ਹੈ ਇਹ
ਬਾਲੀਵੁੱਡ ਐਕਟਰਸ ਰਵੀਨਾ ਟੰਡਨ ਨੇ ਕੋਵਿਡ-19 ਦੀ ਤਬਾਹੀ ਦੇ ਵਿਚਕਾਰ ਅਫਵਾਹਾਂ ਨੂੰ ਫੈਲਣ ਤੋਂ ਰੋਕਣ ਲਈ ਹੈਸ਼ਟੈਗ “ਜੀਤੇਗਾ ਇੰਡੀਆ ਜੀਤੇਂਗੇ ਹਮ” ਨਾਂ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ।

ਮੁੰਬਈ: ਬਾਲੀਵੁੱਡ ਐਕਟਰਸ ਰਵੀਨਾ ਟੰਡਨ (raveena tondon) ਨੇ ਕੋਵਿਡ-19 (coronavirus) ਦੀ ਇਸ ਤਬਾਹੀ ਦੇ ਦੌਰਾਨ ਅਫਵਾਹਾਂ ਨੂੰ ਫੈਲਣ ਤੋਂ ਰੋਕਣ ਲਈ ਹੈਸ਼ਟੈਗ “ਜੀਤੇਗਾ ਇੰਡੀਆ ਜੀਤੇਂਗੇ ਹਮ” ਦੇ ਨਾਂ ਨਾਲ ਇੱਕ ਮੁਹਿੰਮ ਚਲਾਈ ਹੈ ਅਤੇ ਨਾਲ ਹੀ ਉਸ ਨੇ ਲੋਕਾਂ ਨੂੰ ਸਿਹਤ ਵਿਭਾਗ ਦੀ ਟੀਮ ‘ਤੇ ਹਮਲਾ ਨਾ ਕਰਨ ਦੀ ਅਪੀਲ ਕੀਤੀ ਹੈ।
ਭਾਰਤ ‘ਚ ਕੋਰੋਨਾਵਾਇਰਸ ਦੇ ਫੈਲਣ ਨੂੰ ਰੋਕਣ ਲਈ ਆਪਣੀ ਜ਼ਿੰਦਗੀ ਦਾਅ ‘ਤੇ ਲਾ ਕੇ ਕੰਮ ਕਰ ਰਹੇ ਕਈ ਸਿਹਤ ਕਰਮਚਾਰੀਆਂ ‘ਤੇ ਹਮਲਾ ਕੀਤਾ ਜਾ ਰਿਹਾ ਹੈ। ਇਸ ਲਈ ਰਵੀਨਾ ਨੇ ਇੱਕ ਵੀਡੀਓ ਬਣਾਈ ਹੈ ਜਿਸ ‘ਚ ਉਸਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਗੰਭੀਰ ਸੰਕਟ ਨੂੰ ਸਮਝਣ ਤੇ ਡਾਕਟਰਾਂ ਅਤੇ ਡਾਕਟਰਾਂ ਦੁਆਰਾ ਨਿਭਾਈ ਗਈ ਮਹੱਤਵਪੂਰਣ ਭੂਮਿਕਾ ਦੀ ਸ਼ਲਾਘਾ ਕੀਤੀ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਰਵੀਨਾ ਟੰਡਨ ਨੇ ਪਾਲਘਰ ਦੀ ਲਿੰਚਿੰਗ ‘ਚ ਮਾਰੇ ਗਏ ਡਰਾਈਵਰ ਨੀਲੇਸ਼ ਤੇਲਵਡੇ ਦੇ ਪਰਿਵਾਰ ਦੀ ਮਦਦ ਦੀ ਅਪੀਲ ਕੀਤੀ ਹੈ। ਰਵੀਨਾ ਟੰਡਨ ਨੇ ਟਵੀਟ ਕੀਤਾ, "ਅਸੀਂ 29 ਸਾਲਾ ਡਰਾਈਵਰ ਲਈ ਫੰਡ ਇਕੱਠੇ ਕਰ ਰਹੇ ਹਾਂ, ਜੋ ਹਾਲ ਹੀ ਵਿੱਚ ਸਾਧੂਆਂ ਦੇ ਨਾਲ ਪਾਲਘਰ ਦੀ ਲਿੰਚਿੰਗ ‘ਚ ਮਾਰਿਆ ਗਿਆ ਸੀ। ਉਸਦੀਆਂ ਦੋ ਛੋਟੀਆਂ ਕੁੜੀਆਂ ਹਨ। ਕਿਰਪਾ ਕਰਕੇ ਕੋਸ਼ਿਸ਼ ਕਰੋ ਅਤੇ ਮਦਦ ਕਰੋ।"
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਿੱਖਿਆ
ਵਿਸ਼ਵ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
