Deep Sidhu: ਦੀਪ ਸਿੱਧੂ ਨੂੰ ਮੌਤ ਤੋਂ 2 ਸਾਲ ਬਾਅਦ ਵੀ ਭੁਲਾ ਨਹੀਂ ਸਕੀ ਰੀਨਾ ਰਾਏ, ਤਸਵੀਰਾਂ ਸ਼ੇਅਰ ਕਰ ਬੋਲੀ- 'ਅੱਜ ਵੀ ਤੇਰਾ ਹਾਸਾ...'
Deep Sidhu Death Anniversary: ਰੀਨਾ ਰਾਏ ਨੇ ਦੀਪ ਸਿੱਧੂ ਦੀ ਬਰਸੀ ਮੌਕੇ ਸੋਸ਼ਲ ਮੀਡੀਆ 'ਤੇ ਅਣਦੇਖੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜੋ ਕਿ ਪਹਿਲਾਂ ਕਿਸੇ ਨੇ ਵੀ ਨਹੀਂ ਦੇਖੀਆਂ। ਇਨ੍ਹਾਂ ਤਸਵੀਰਾਂ ਦੇ ਨਾਲ ਉਸ ਨੇ ਇਮੋਸ਼ਨਲ ਮੈਸੇਜ ਵੀ ਲਿਖਿਆ।
Deep Sidhu Reena Rai: ਦੀਪ ਸਿੱਧੂ ਦੀ ਮੌਤ ਨੂੰ ਬੀਤੇ ਦਿਨ ਯਾਨਿ 16 ਫਰਵਰੀ ਨੂੰ 2 ਸਾਲ ਪੂਰੇ ਹੋ ਗਏ। ਉਸ ਦੇ ਚਾਹੁਣ ਵਾਲੇ ਤੇ ਪ੍ਰਸ਼ੰਸਕ ਪੂਰੀ ਦੁਨੀਆ 'ਚ ਉਸ ਨੂੰ ਨਮ ਅੱਖਾਂ ਨਾਲ ਅੱਜ ਵੀ ਯਾਦ ਕਰਦੇ ਹਨ। ਉਨ੍ਹਾਂ ਵਿੱਚੋਂ ਉਸ ਦੀ ਪ੍ਰੇਮਿਕਾ ਰੀਨਾ ਰਾਏ ਵੀ ਇੱਕ ਨਾਮ ਹੈ। ਰੀਨਾ ਰਾਏ ਦੀਪ ਦੀ ਮੌਤ ਤੋਂ 2 ਸਾਲਾਂ ਬਾਅਦ ਵੀ ਅੱਗੇ ਨਹੀਂ ਵਧ ਸਕੀ ਹੈ। ਉਹ ਅੱਜ ਵੀ ਦੀਪ ਨੂੰ ਉਨ੍ਹਾਂ ਹੀ ਪਿਆਰ ਕਰਦੀ ਹੈ।
ਰੀਨਾ ਰਾਏ ਨੇ ਦੀਪ ਸਿੱਧੂ ਦੀ ਬਰਸੀ ਮੌਕੇ ਸੋਸ਼ਲ ਮੀਡੀਆ 'ਤੇ ਕੁੱਝ ਅਣਦੇਖੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜੋ ਕਿ ਪਹਿਲਾਂ ਕਿਸੇ ਨੇ ਵੀ ਨਹੀਂ ਦੇਖੀਆਂ। ਇਨ੍ਹਾਂ ਤਸਵੀਰਾਂ ਦੇ ਨਾਲ ਉਸ ਨੇ ਇਮੋਸ਼ਨਲ ਮੈਸੇਜ ਵੀ ਲਿਿਖਿਆ। ਉਸ ਨੇ ਇੱਕ ਤਸਵੀਰ ਸ਼ੇਅਰ ਕੀਤੀ, ਜਿਸ ਵਿਚ ਉਹ ਦੀਪ ਸਿੱਧੂ ਨੂੰ ਕਿਸ ਕਰਦੀ ਨਜ਼ਰ ਆ ਰਹੀ ਹੈ। ਇਸ ਤਸਵੀਰ ਨਾਲ ਰੀਨਾ ਰਾਏ ਨੇ ਟੁੱਟ ਦਿਲ ਵਾਲੀ ਇਮੋਜੀ ਬਣਾਈ।
ਦੂਜੀ ਤਸਵੀਰ 'ਚ ਉਸ ਨੇ ਦੀਪ ਸਿੱਧੂ ਤੇ ਆਪਣੀਆਂ ਫੋਟੋਆਂ ਦਾ ਕੋਲਾਜ ਬਣਾ ਸ਼ੇਅਰ ਕੀਤਾ ਹੈ। ਇਨ੍ਹਾਂ ਤਸਵੀਰਾਂ 'ਚ ਉਸ ਨੇ ਦਿਲ ਬਣਾਇਆ ਹੈ, ਜਿਸ ਵਿੱਚ ਲਿਿਖਿਆ ਹੈ, 'ਦੀਪ ਸਿੱਧੂ ਤੇ ਰੀਨਾ ਰਾਏ'।
ਉਸ ਨੇ ਦੀਪ ਨਾਲ ਇੱਕ ਹੋਰ ਤਸਵੀਰ ਸ਼ੇਅਰ ਕੀਤੀ, ਜਿਸ ਵਿੱਚ ਉਸ ਨੇ ਬੇਹੱਦ ਇਮੋਸ਼ਨਲ ਨੋਟ ਲਿਿਖਿਆ, 'ਦੋ ਸਾਲ ਬੀਤ ਗਏ ਹਨ, ਪਰ ਇੰਝ ਲੱਗਦਾ ਹੈ ਕਿ ਤੂੰ ਮੇਰੇ ਹਰ ਪਲ 'ਚ ਮੇਰੇ ਨਾਲ ਹੈਂ। ਅੱਜ ਵੀ ਤੇਰਾ ਹਾਸਾ ਮੇਰੇ ਦਿਮਾਗ 'ਚ ਗੂੰਜਦਾ ਹੈ। ਸਾਡੇ ਇਕੱਠੇ ਬਿਤਾਏ ਪਲ ਅੱਜ ਵੀ ਮੇਰੇ ਦਿਲ ਨੂੰ ਸਕੂਨ ਦਿੰਦੇ ਹਨ। ਅੱਜ ਮੈਂ ਤੈਨੂੰ ਸਭ ਤੋਂ ਜ਼ਿਆਦਾ ਯਾਦ ਕਰ ਰਹੀ ਹਾਂ ਦੀਪ।'
ਕਾਬਿਲੇਗ਼ੌਰ ਹੈ ਕਿ ਦੀਪ ਸਿੱਧੂ ਦੀ 15 ਫਰਵਰੀ 2022 ਨੂੰ ਇੱਕ ਸੜਕ ਹਾਦਸੇ 'ਚ ਦਰਦਨਾਕ ਮੌਤ ਹੋ ਗਈ ਸੀ। ਉਸ ਸਮੇਂ ਉਸ ਦੀ ਪ੍ਰੇਮਿਕਾ ਰੀਨਾ ਰਾਏ ਵੀ ਉਸ ਦੇ ਨਾਲ ਸੀ।