ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਹਸਪਤਾਲ ਤੋਂ ਲੀਕ ਹੋ ਗਿਆ ਸੀ ਰਿਸ਼ੀ ਕਪੂਰ ਦੇ ਆਖਿਰੀ ਪਲਾਂ ਦਾ ਵੀਡੀਓ, ਹੁਣ ਹਸਪਤਾਲ ਕਰੇਗਾ ਜਾਂਚ
ਸਰ ਐਚ ਐਨ ਰਿਲਾਇੰਸ ਫਾਊਂਡੇਸ਼ਨ ਹਸਪਤਾਲ ਦੇ ਪ੍ਰਬੰਧਕਾਂ ਨੇ ਸ਼ੁੱਕਰਵਾਰ ਨੂੰ ਰਿਸ਼ੀ ਕਪੂਰ ਦੇ ਆਖਰੀ ਪਲਾਂ ਦੇ ਵੀਡੀਓ ਦੇ ਲੀਕ ਹੋਣ ਬਾਰੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਹ ਅਦਾਕਾਰ ਦੀ ਵੀਡੀਓ ਲੀਕ ਹੋਣ ਅਤੇ ਪ੍ਰਸਾਰਿਤ ਕੀਤੇ ਜਾਣ ਦੇ ਮਾਮਲੇ ਦੀ ਜਾਂਚ ਕਰਨਗੇ।
![ਹਸਪਤਾਲ ਤੋਂ ਲੀਕ ਹੋ ਗਿਆ ਸੀ ਰਿਸ਼ੀ ਕਪੂਰ ਦੇ ਆਖਿਰੀ ਪਲਾਂ ਦਾ ਵੀਡੀਓ, ਹੁਣ ਹਸਪਤਾਲ ਕਰੇਗਾ ਜਾਂਚ Rishi Kapoor last video leaked on internet hospital says it will conduct an inquiry ਹਸਪਤਾਲ ਤੋਂ ਲੀਕ ਹੋ ਗਿਆ ਸੀ ਰਿਸ਼ੀ ਕਪੂਰ ਦੇ ਆਖਿਰੀ ਪਲਾਂ ਦਾ ਵੀਡੀਓ, ਹੁਣ ਹਸਪਤਾਲ ਕਰੇਗਾ ਜਾਂਚ](https://static.abplive.com/wp-content/uploads/sites/5/2020/05/02135045/rishi-kapoor.jpg?impolicy=abp_cdn&imwidth=1200&height=675)
ਸਰ ਐਚ ਐਨ ਰਿਲਾਇੰਸ ਫਾਊਂਡੇਸ਼ਨ ਹਸਪਤਾਲ ਦੇ ਪ੍ਰਬੰਧਕਾਂ ਨੇ ਸ਼ੁੱਕਰਵਾਰ ਨੂੰ ਰਿਸ਼ੀ ਕਪੂਰ ਦੇ ਆਖਰੀ ਪਲਾਂ ਦੇ ਵੀਡੀਓ ਦੇ ਲੀਕ ਹੋਣ ਬਾਰੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਹ ਅਦਾਕਾਰ ਦੀ ਵੀਡੀਓ ਲੀਕ ਹੋਣ ਅਤੇ ਪ੍ਰਸਾਰਿਤ ਕੀਤੇ ਜਾਣ ਦੇ ਮਾਮਲੇ ਦੀ ਜਾਂਚ ਕਰਨਗੇ।
ਹਸਪਤਾਲ ਦੇ ਅਧਿਕਾਰਤ ਫੇਸਬੁੱਕ ਪੇਜ 'ਤੇ ਇਕ ਪੋਸਟ ‘ਤੇ ਲਿਖਿਆ ਹੈ, "ਸਰ ਐਚ ਐਨ ਰਿਲਾਇੰਸ ਫਾਉਂਡੇਸ਼ਨ ਹਸਪਤਾਲ ਦੇ ਪ੍ਰਬੰਧਨ ਦਾ ਸੁਨੇਹਾ। ਜ਼ਿੰਦਗੀ ਭਰ ਲਈ ਸਤਿਕਾਰ।"
ਇਸ ‘ਚ ਅੱਗੇ ਲਿਖਿਆ ਹੈ, “ਸਾਨੂੰ ਜਾਣਕਾਰੀ ਮਿਲੀ ਹੈ ਕਿ ਸਾਡੇ ਇਕ ਮਰੀਜ਼ ਦੀ ਵੀਡੀਓ ਡਿਜੀਟਲ ਮੀਡੀਆ ਪਲੇਟਫਾਰਮ ‘ਤੇ ਆ ਰਹੀ ਹੈ। ਸਰ ਐਚ ਐਨ ਰਿਲਾਇੰਸ ਫਾਉਂਡੇਸ਼ਨ ਹਸਪਤਾਲ ‘ਚ ਮਰੀਜ਼ਾਂ ਦੀ ਨਿੱਜਤਾ ਸਾਡੇ ਲਈ ਬਹੁਤ ਮਹੱਤਵਪੂਰਨ ਹੈ ਅਤੇ ਅਸੀਂ ਅਜਿਹੇ ਕੰਮ ਦੀ ਨਿੰਦਾ ਕਰਦੇ ਹਾਂ। ਹਸਪਤਾਲ ਪ੍ਰਬੰਧਨ ਘਟਨਾ ਦੀ ਜਾਂਚ ਕਰ ਰਿਹਾ ਹੈ ਅਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।"
ਰਿਸ਼ੀ ਕਪੂਰ ਦੀ ਵੀਰਵਾਰ ਸਵੇਰੇ ਮੌਤ ਹੋ ਗਈ, ਜਿਸ ਤੋਂ ਬਾਅਦ ਉਸ ਦੇ ਆਖਰੀ ਪਲਾਂ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਗਈ।
ਇਕ ਹੋਰ ਵੀਡੀਓ ‘ਚ ਮਰਹੂਮ ਅਭਿਨੇਤਾ ਦਾ ਬੇਟਾ ਰਣਬੀਰ ਕਪੂਰ ਪੁਜਾਰੀ ਦੇ ਨਾਲ ਦੇਖਿਆ ਗਿਆ ਸੀ, ਜਿਸ ‘ਚ ਰਿਸ਼ੀ ਹਸਪਤਾਲ ਦੇ ਬਿਸਤਰੇ ਹਨ ਅਤੇ ਉਨ੍ਹਾਂ ਦੇ ਪ੍ਰਥੀਵ ਸਰੀਰ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ। ਦੂਜੇ ਵੀਡੀਓ ‘ਚ ਇਹ ਦੇਖਿਆ ਜਾ ਸਕਦਾ ਹੈ ਕਿ ਲਾਸ਼ ਨੂੰ ਇਕ ਸਟ੍ਰੈਚਰ 'ਤੇ ਉਤਾਰਿਆ ਜਾ ਰਿਹਾ ਹੈ ਅਤੇ ਸਸਕਾਰ ਕਰਨ ਲਈ ਇਕ ਵੈਨ 'ਚ ਚੜਾ ਦਿੱਤਾ ਜਾਂਦਾ ਹੈ। ਇਸੇ ਤਰਾਂ ਦੇ ਹੋਰ ਕਈ ਵੀਡੀਓ ਵੀ ਵਾਇਰਲ ਹੋਏ ਹਨ।
ਇਹ ਵੀ ਪੜ੍ਹੋ :
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਦੇਸ਼
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)