ਰੋਹਿਤ ਸ਼ੈਟੀ ਦੇ ਜਨਮ ਦਿਨ 'ਤੇ ਹੋਏਗਾ Sooryavanshi ਦੀ ਰਿਲੀਜ਼ ਡੇਟ ਦਾ ਐਲਾਨ
ਅਕਸ਼ੈ ਕੁਮਾਰ (Akshay Kumar), ਕੈਟਰੀਨਾ ਕੈਫ (Katrina Kaif) ਸਟਾਰਰ ਤੇ ਰੋਹਿਤ ਸ਼ੈੱਟੀ (Rohit Shetty) ਦੀ ਨਿਰਦੇਸ਼ਤ ਫਿਲਮ 'ਸੂਰਿਆਵੰਸ਼ੀ' (Sooryavanshi) ਨੂੰ ਆਖਰਕਾਰ ਇੱਕ ਸਾਲ ਦੇ ਇੰਤਜ਼ਾਰ ਤੋਂ ਬਾਅਦ ਦੋ ਅਪ੍ਰੈਲ ਨੂੰ ਦੇਸ਼ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਕੀਤਾ ਜਾ ਸਕਦਾ ਹੈ।
ਮੁੰਬਈ: ਅਕਸ਼ੈ ਕੁਮਾਰ (Akshay Kumar), ਕੈਟਰੀਨਾ ਕੈਫ (Katrina Kaif) ਸਟਾਰਰ ਤੇ ਰੋਹਿਤ ਸ਼ੈੱਟੀ (Rohit Shetty) ਦੀ ਨਿਰਦੇਸ਼ਤ ਫਿਲਮ 'ਸੂਰਿਆਵੰਸ਼ੀ' (Sooryavanshi) ਨੂੰ ਆਖਰਕਾਰ ਇੱਕ ਸਾਲ ਦੇ ਇੰਤਜ਼ਾਰ ਤੋਂ ਬਾਅਦ ਦੋ ਅਪ੍ਰੈਲ ਨੂੰ ਦੇਸ਼ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਕੀਤਾ ਜਾ ਸਕਦਾ ਹੈ। ਨਿਰਮਾਤਾ ਫਿਲਮ ਦੀ ਰਿਲੀਜ਼ ਨੂੰ ਲੈ ਕੇ ਦੇਸ਼ ਭਰ ਦੇ ਸਿਨੇਮਾ ਮਾਲਕਾਂ ਤੇ ਵਿਕਰੇਤਾਵਾਂ ਨਾਲ ਗੱਲਬਾਤ ਵੀ ਕਰ ਰਹੇ ਹਨ। ਫਿਲਹਾਲ ਅਜਿਹੀ ਸਥਿਤੀ ਵਿੱਚ ਫਿਲਮ ਦੀ ਰਿਲੀਜ਼ ਮਿਤੀ ਦਾ ਅਧਿਕਾਰਤ ਤੌਰ 'ਤੇ ਐਲਾਨ ਨਹੀਂ ਕੀਤਾ ਗਿਆ।ਇਹ ਵੀ ਪੜ੍ਹੋ: ਤਾਪਸੀ ਪਨੂੰ ਤੇ ਤਾਹਿਰ ਰਾਜ ਭਸੀਨ ਸਟਾਰਰ ਫਿਲਮ "Looop Lapeta" ਨੂੰ ਮਿਲੀ ਰਿਲੀਜ਼ ਡੇਟ, ਜਾਣੋ ਕਦੋਂ ਹੋਵੇਗੀ ਰਿਲੀਜ਼
ਹੁਣ ਏਬੀਪੀ ਨਿਊਜ਼ ਨੂੰ ਪੁਖ਼ਤਾ ਜਾਣਕਾਰੀ ਮਿਲੀ ਹੈ ਕਿ ‘ਸੂਰਿਆਵੰਸ਼ੀ’ 2 ਅਪ੍ਰੈਲ ਨੂੰ ਵੀ ਸਿਨੇਮਾਘਰਾਂ ‘ਚ ਰਿਲੀਜ਼ ਨਹੀਂ ਹੋਵੇਗੀ। ਫਿਲਮ ਨਾਲ ਜੁੜੇ ਇੱਕ ਭਰੋਸੇਮੰਦ ਸੂਤਰ ਨੇ ਏਬੀਪੀ ਨਿਊਜ਼ ਨੂੰ ਦੱਸਿਆ ਹੈ ਕਿ ਫਿਲਮ ਦੀ ਰਿਲੀਜ਼ ਤਰੀਕ ਦਾ ਅਧਿਕਾਰਤ ਐਲਾਨ ਰੋਹਿਤ ਸ਼ੈੱਟੀ ਦੇ ਜਨਮ ਦਿਨ ਮੌਕੇ ਯਾਨੀ 14 ਮਾਰਚ ਨੂੰ ਹੋਵੇਗਾ। ਇਹ ਵੀ ਪੜ੍ਹੋ: ਅਰਜੁਨ ਕਪੂਰ ਅਤੇ ਪਰਿਣੀਤੀ ਚੋਪੜਾ ਦੀ ਫਿਲਮ Sandeep Aur Pinky Faraar ਦਾ ਟ੍ਰੇਲਰ ਰਿਲੀਜ਼, ਇਥੇ ਦੇਖੋ
ਏਬੀਪੀ ਨਿਊਜ਼ ਨੂੰ ਇਹ ਵੀ ਜਾਣਕਾਰੀ ਮਿਲੀ ਹੈ ਕਿ 14 ਮਾਰਚ ਨੂੰ ਰੋਹਿਤ ਸ਼ੈੱਟੀ ਦੇ ਜਨਮ ਦਿਨ ਮੌਕੇ ਅਕਸ਼ੇ ਕੁਮਾਰ ਖ਼ੁਦ ਸੋਸ਼ਲ ਮੀਡੀਆ 'ਤੇ 'ਸੂਰਿਆਵੰਸ਼ੀ' ਦੀ ਰਿਲੀਜ਼ ਦੀ ਨਵੀਂ ਤਾਰੀਖ ਦਾ ਐਲਾਨ ਕਰ ਸਕਦੇ ਹਨ।
ਫਿਲਮ ਨਾਲ ਜੁੜੇ ਭਰੋਸੇਮੰਦ ਸੂਤਰ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਹੈ ਕਿ 2 ਅਪ੍ਰੈਲ ਨੂੰ 'ਸੂਰਿਆਵੰਸ਼ੀ' ਰਿਲੀਜ਼ ਨਹੀਂ ਹੋਏਗੀ। ਮਹਾਰਾਸ਼ਟਰ ਤੇ ਮੁੰਬਈ ਵਿੱਚ ਇੱਕ ਵਾਰ ਫਿਰ ਤੇਜ਼ੀ ਨਾਲ ਵੱਧ ਰਹੇ ਕੋਰੋਨਾ ਕੇਸਾਂ ਕਾਰਨ ਫਿਲਮ ਦੇ ਨਿਰਮਾਤਾ ਰਿਲੀਜ਼ ਡੇਟ ਬਦਲਣ ਲਈ ਮਜਬੂਰ ਹੋਏ ਹਨ।
ਜ਼ਿਕਰਯੋਗ ਹੈ ਕਿ 'ਸੂਰਿਆਵੰਸ਼ੀ' ਨੂੰ ਸਾਲ 2020 ਵਿੱਚ ਈਦ ਦੇ ਮੌਕੇ 'ਤੇ ਰਿਲੀਜ਼ ਕਰਨ ਦਾ ਐਲਾਨ ਕੀਤਾ ਗਿਆ ਸੀ। ਬਾਅਦ ਵਿੱਚ ਸਲਮਾਨ ਖਾਨ ਦੀ ਫਿਲਮ 'ਰਾਧੇ' ਨਾਲ ਸਿੱਧੇ ਟਕਰਾਅ ਤੋਂ ਬਚਣ ਲਈ ਫਿਲਮ ਦੀ ਤਾਰੀਖ ਨੂੰ ਬਦਲ ਕੇ 24 ਮਾਰਚ, 2020 ਕੀਤਾ ਗਿਆ ਪਰ ਇਹ ਕੋਰੋਨਾ ਮਹਾਮਾਰੀ ਦੇ ਕਾਰਨ ਰਿਲੀਜ਼ ਨਹੀਂ ਹੋ ਸਕੀ। ਹੁਣ ਦੇਖਣਾ ਹੋਵੇਗਾ ਕਿ ਰੋਹਿਤ ਸ਼ੈੱਟੀ ਦੇ 48ਵੇਂ ਜਨਮ ਦਿਨ ਮੌਕੇ 'ਸੂਰਿਆਵੰਸ਼ੀ' ਦੀ ਰਿਲੀਜ਼ ਲਈ ਕਿਹੜੀ ਨਵੀਂ ਤਾਰੀਖ ਦਾ ਐਲਾਨ ਕੀਤਾ ਜਾਂਦਾ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ABP News ਦਾ ਐਪ ਡਾਊਨਲੋਡ ਕਰੋ: ਕਲਿਕ