RRR Box Office Collection: 'RRR' ਬਣੀ ਦੁਨੀਆ ਭਰ 'ਚ 1000 ਕਰੋੜ ਕਮਾਉਣ ਵਾਲੀ ਤੀਜੀ ਭਾਰਤੀ ਫਿਲਮ, ਰਿਲੀਜ਼ ਦੇ 16ਵੇਂ ਦਿਨ ਨਵਾਂ ਰਿਕਾਰਡ
RRR Box Office Collection: 'ਆਰਆਰਆਰ' ਦੀ ਕਮਾਈ ਦੋਹਰੇ ਅੰਕਾਂ 'ਤੇ ਹੇਠਾਂ ਜਾਣ ਤੋਂ ਬਾਅਦ, ਰਿਲੀਜ਼ ਦੇ ਤੀਜੇ ਹਫਤੇ ਫਿਰ ਤੋਂ ਉਪਰ ਆ ਗਈ ਹੈ
RRR Box Office Collection: ਨਿਰਦੇਸ਼ਕ ਐਸਐਸ ਰਾਜਾਮੌਲੀ ਦੀ ਫਿਲਮ 'ਆਰਆਰਆਰ' ਨੇ ਰਿਲੀਜ਼ ਦੇ ਤੀਜੇ ਸ਼ਨੀਵਾਰ ਯਾਨੀ 16ਵੇਂ ਦਿਨ ਦੁਨੀਆ ਭਰ 'ਚ ਕਮਾਈ ਦਾ ਨਵਾਂ ਰਿਕਾਰਡ ਬਣਾਇਆ ਹੈ। ਫਿਲਮ ਦੀ ਕੁਲੈਕਸ਼ਨ ਨੇ ਸ਼ੁੱਕਰਵਾਰ ਦੇ ਮੁਕਾਬਲੇ ਸ਼ਨੀਵਾਰ ਨੂੰ 80 ਫੀਸਦੀ ਦਾ ਉਛਾਲ ਦਰਜ ਕੀਤਾ ਤੇ ਇਸ ਦੇ ਨਾਲ ਇਹ ਭਾਰਤੀ ਸਿਨੇਮਾ ਦੀ ਤੀਜੀ ਫਿਲਮ ਬਣ ਗਈ ਹੈ ਜਿਸ ਨੇ ਦੁਨੀਆ ਭਰ ਦੇ ਬਾਕਸ ਆਫਿਸ 'ਤੇ ਕੁੱਲ 1000 ਕਰੋੜ ਰੁਪਏ ਜਾਂ ਇਸ ਤੋਂ ਵੱਧ ਦਾ ਕੁਲੈਕਸ਼ਨ ਕੀਤਾ ਹੈ। ਫਿਲਮ ਦਾ ਹਿੰਦੀ ਕੁਲੈਕਸ਼ਨ ਵੀ 250 ਕਰੋੜ ਰੁਪਏ ਦੇ ਜਾਦੂਈ ਅੰਕੜੇ ਦੇ ਨੇੜੇ ਪਹੁੰਚ ਰਿਹਾ ਹੈ। ਫਿਲਮ 'ਆਰਆਰਆਰ' ਨੇ ਆਪਣੀ ਰਿਲੀਜ਼ ਦੇ 16ਵੇਂ ਦਿਨ ਹੀ ਨਵਾਂ ਰਿਕਾਰਡ ਬਣਾਇਆ ਹੈ। ਇਸ ਦੌਰਾਨ ਇਹ ਵੀ ਖਬਰ ਹੈ ਕਿ ਫਿਲਮ 'RRR' ਨੇ ਅਮਰੀਕੀ ਬਾਕਸ ਆਫਿਸ 'ਤੇ ਵੀ ਕੁੱਲ 100 ਕਰੋੜ ਦੀ ਕਮਾਈ ਦਾ ਅੰਕੜਾ ਛੂਹ ਲਿਆ ਹੈ।
ਪਿਛਲੇ ਹਫਤੇ ਫਿਲਮ 'ਆਰਆਰਆਰ' ਦੀ ਕਮਾਈ ਦੋਹਰੇ ਅੰਕਾਂ 'ਤੇ ਹੇਠਾਂ ਜਾਣ ਤੋਂ ਬਾਅਦ, ਰਿਲੀਜ਼ ਦੇ ਤੀਜੇ ਹਫਤੇ ਫਿਰ ਤੋਂ ਉਪਰ ਆ ਗਈ ਹੈ। ਫਿਲਮ ਨੇ ਆਪਣੀ ਰਿਲੀਜ਼ ਦੇ 16ਵੇਂ ਦਿਨ ਯਾਨੀ ਤੀਜੇ ਸ਼ਨੀਵਾਰ ਨੂੰ ਲਗਪਗ 17 ਕਰੋੜ ਰੁਪਏ ਦੀ ਕਮਾਈ ਕੀਤੀ ਹੈ, ਜੋ ਪਿਛਲੇ ਦਿਨ ਦੇ ਮੁਕਾਬਲੇ 80 ਫੀਸਦੀ ਜ਼ਿਆਦਾ ਹੈ। ਇੱਥੋਂ ਤੱਕ ਕਿ ਇਸ ਦੇ ਨਿਰਮਾਤਾਵਾਂ ਨੂੰ ਵੀ ਉਮੀਦ ਨਹੀਂ ਸੀ ਕਿ ਇੱਕ ਦਿਨ ਵਿੱਚ ਫਿਲਮ ਦਾ ਕੁਲੈਕਸ਼ਨ ਇੰਨਾ ਵਧ ਜਾਵੇਗਾ ਪਰ ਇਸ ਉਛਾਲ ਦੇ ਨਾਲ, ਫਿਲਮ ਨੇ ਵਿਸ਼ਵ ਵਿਆਪੀ ਕੁਲੈਕਸ਼ਨ ਵਿੱਚ 1000 ਕਰੋੜ ਦੇ ਕੁੱਲ ਕੁਲੈਕਸ਼ਨ ਦੇ ਅੰਕੜੇ ਨੂੰ ਛੂਹ ਲਿਆ ਹੈ।
ਫਿਲਮ 'ਆਰਆਰਆਰ' ਹਿੰਦੀ ਵੀ ਤੀਜੇ ਵੀਕੈਂਡ 'ਤੇ ਮੁੜ ਜ਼ੋਰ ਫੜਦੀ ਨਜ਼ਰ ਆ ਰਹੀ ਹੈ। ਫਿਲਮ ਦੇ ਹਿੰਦੀ ਸੰਸਕਰਣ ਨੇ ਪਿਛਲੇ ਦਿਨ ਦੇ ਮੁਕਾਬਲੇ ਲਗਪਗ 60 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਹੈ। ਸ਼ੁਰੂਆਤੀ ਅੰਕੜਿਆਂ ਮੁਤਾਬਕ ਫਿਲਮ 'ਆਰਆਰਆਰ' ਨੇ ਸ਼ਨੀਵਾਰ ਨੂੰ ਕਰੀਬ 8 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਹਿੰਦੀ ਵਿੱਚ ਫਿਲਮ ਦਾ ਕੁਲ ਕੁਲੈਕਸ਼ਨ ਹੁਣ ਲਗਪਗ 222 ਕਰੋੜ ਰੁਪਏ ਹੈ ਤੇ ਮੰਨਿਆ ਜਾ ਰਿਹਾ ਹੈ ਕਿ ਫਿਲਮ ਆਪਣੀ ਰਿਲੀਜ਼ ਦੇ ਤੀਜੇ ਹਫਤੇ 250 ਕਰੋੜ ਰੁਪਏ ਦੇ ਅੰਕੜੇ ਨੂੰ ਛੂਹ ਲਵੇਗੀ।
'ਬਾਹੂਬਲੀ 2' ਤੇ 'ਦੰਗਲ' ਤੋਂ ਬਾਅਦ ਤੇਲਗੂ ਸਿਨੇਮਾ ਦੇ ਦੋ ਚੋਟੀ ਦੇ ਸਿਤਾਰਿਆਂ ਰਾਮ ਚਰਣ ਤੇ ਜੂਨੀਅਰ ਐਨਟੀਆਰ ਦੇ ਨਾਲ-ਨਾਲ ਹਿੰਦੀ ਸਿਨੇਮਾ ਦੇ ਪ੍ਰਮੁੱਖ ਸਿਤਾਰਿਆਂ ਅਜੇ ਦੇਵਗਨ ਤੇ ਆਲੀਆ ਭੱਟ ਦੀ ਫਿਲਮ 'ਆਰਆਰਆਰ' ਨੇ ਕੁੱਲ 1000 ਕਰੋੜ ਰੁਪਏ ਦੀ ਕਮਾਈ ਕਰਨ ਵਾਲੀ ਤੀਜੀ ਫਿਲਮ ਬਣੀ ਹੈ। ਕੋਰੋਨਾ ਮਹਾਮਾਰੀ ਤੋਂ ਬਾਅਦ ਇਹ ਪਹਿਲੀ ਫਿਲਮ ਹੈ ਜਿਸ ਨੇ ਕੁੱਲ ਹਜ਼ਾਰ ਕਰੋੜ ਦਾ ਕੁਲੈਕਸ਼ਨ ਕੀਤਾ ਹੈ ਤੇ ਇਸ ਫਿਲਮ ਨੂੰ ਇਸ ਅੰਕੜੇ ਤੱਕ ਪਹੁੰਚਣ ਲਈ ਸਿਰਫ 16 ਦਿਨ ਲੱਗੇ ਹਨ।
ਦੂਜੇ ਪਾਸੇ ਸੱਤ ਸਮੁੰਦਰੋਂ ਪਾਰ ਅਮਰੀਕਾ ਤੋਂ ਮਿਲ ਰਹੀ ਜਾਣਕਾਰੀ ਮੁਤਾਬਕ ਫਿਲਮ 'ਆਰਆਰਆਰ' ਨੇ ਉਥੇ ਕੁੱਲ 100 ਕਰੋੜ ਦੀ ਕਮਾਈ ਨੂੰ ਛੂਹ ਲਿਆ ਹੈ। ਫਿਲਮ 'ਆਰਆਰਆਰ' ਅਮਰੀਕੀ ਬਾਕਸ ਆਫਿਸ 'ਤੇ ਇਹ ਉਪਲਬਧੀ ਹਾਸਲ ਕਰਨ ਵਾਲੀ ਦੂਜੀ ਭਾਰਤੀ ਫਿਲਮ ਹੈ। ਇਸ ਤੋਂ ਪਹਿਲਾਂ ਸਾਲ 2017 'ਚ ਰਾਜਾਮੌਲੀ ਦੀ ਫਿਲਮ 'ਬਾਹੂਬਲੀ 2' ਨੇ ਉੱਥੇ 136 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਉੱਥੇ ਹੀ ਆਮਿਰ ਖਾਨ ਦੀ ਫਿਲਮ ਦੰਗਲ 81 ਕਰੋੜ ਰੁਪਏ ਦੀ ਕਮਾਈ ਕਰਕੇ ਤੀਜੇ ਨੰਬਰ 'ਤੇ ਹੈ।