ਸਪਨਾ ਚੌਧਰੀ ਦੂਜੀ ਵਾਰ ਬਣੀ ਮਾਂ, ਪੰਜਾਬੀ ਗਾਇਕ ਬੱਬੂ ਮਾਨ ਨੇ ਰੱਖਿਆ ਨਵਜੰਮੇ ਬੱਚੇ ਦਾ ਨਾਂਅ, ਦੇਖੋ ਤਸਵੀਰਾਂ
ਹਰਿਆਣਵੀ ਗਾਇਕਾ, ਅਦਾਕਾਰਾ ਤੇ ਡਾਂਸਰ ਸਪਨਾ ਚੌਧਰੀ ਨੇ ਆਪਣੇ ਪ੍ਰਸ਼ੰਸਕਾਂ ਨੂੰ ਬਹੁਤ ਵੱਡੀ ਖੁਸ਼ਖਬਰੀ ਦਿੱਤੀ ਹੈ। ਜੀ ਹਾਂ ਉਹ ਦੂਜੀ ਵਾਰ ਮਾਂ ਬਣੀ ਹੈ। ਇਸ ਗੱਲ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਉਨ੍ਹਾਂ ਨੇ ਆਪਣੇ ਦੂਜੇ ਬੇਟੇ ਦਾ ਨਾਮਕਰਨ..
Sapna Choudhary News: ਹਰਿਆਣਵੀ ਗਾਇਕਾ, ਅਦਾਕਾਰਾ ਅਤੇ ਡਾਂਸਰ ਸਪਨਾ ਚੌਧਰੀ ਨੇ ਆਪਣੇ ਪ੍ਰਸ਼ੰਸਕਾਂ ਨੂੰ ਬਹੁਤ ਵੱਡੀ ਖੁਸ਼ਖਬਰੀ ਦਿੱਤੀ ਹੈ। ਦਰਅਸਲ ਸਪਨਾ ਦੇ ਘਰ ਬੇਟੇ ਨੇ ਜਨਮ ਲਿਆ ਹੈ। ਜੀ ਹਾਂ, ਸਪਨਾ (Sapna Choudhary) ਦੂਜੀ ਵਾਰ ਮਾਂ ਬਣੀ ਹੈ। ਜਿਸ ਤਰ੍ਹਾਂ ਸਪਨਾ ਨੇ ਆਪਣੇ ਵਿਆਹ ਅਤੇ ਪਹਿਲੀ ਪ੍ਰੈਗਨੈਂਸੀ ਨੂੰ ਗੁਪਤ ਰੱਖਿਆ ਸੀ, ਉਸੇ ਤਰ੍ਹਾਂ ਹੀ ਉਨ੍ਹਾਂ ਨੇ ਆਪਣੀ ਦੂਜੀ ਪ੍ਰੈਗਨੈਂਸੀ ਨੂੰ ਵੀ ਲੋਕਾਂ ਤੋਂ ਲੁਕੋ ਕੇ ਰੱਖਿਆ ਸੀ। ਅਜਿਹੇ 'ਚ ਜਦੋਂ ਉਨ੍ਹਾਂ ਨੇ ਆਪਣੇ ਦੂਜੇ ਬੇਟੇ ਦਾ ਨਾਮਕਰਨ ਸਮਾਰੋਹ ਆਯੋਜਿਤ ਕੀਤਾ ਤਾਂ ਲੋਕ ਹੈਰਾਨ ਰਹਿ ਗਏ।
ਹੋਰ ਪੜ੍ਹੋ : KBC 16 Junior: ਬਠਿੰਡਾ ਦੇ ਆਰੀਅਨ ਹਾਂਡਾ ਨੇ ਜਿੱਤੇ 50 ਲੱਖ ਰੁਪਏ, ਅਮਿਤਾਭ ਬੱਚਨ ਨੇ ਕੀਤੀ ਤਾਰੀਫ਼
ਸਮਾਗਮ ਵਿੱਚ 30 ਹਜ਼ਾਰ ਲੋਕ ਸ਼ਾਮਲ ਹੋਏ
ਸਪਨਾ ਨੇ ਹਰਿਆਣਾ ਦੇ ਮਦਨਹੇੜੀ ਪਿੰਡ 'ਚ ਆਪਣੇ ਦੂਜੇ ਬੇਟੇ ਦੇ ਨਾਮਕਰਨ ਦੀ ਰਸਮ ਦਾ ਆਯੋਜਨ ਕੀਤਾ ਸੀ। ਇਸ ਫੰਕਸ਼ਨ 'ਚ ਨਾ ਸਿਰਫ ਪੰਜਾਬੀ ਅਤੇ ਹਰਿਆਣਵੀ ਇੰਡਸਟਰੀ ਦੇ ਵੱਡੇ ਸਿਤਾਰਿਆਂ ਨੇ ਸ਼ਿਰਕਤ ਕੀਤੀ, ਸਗੋਂ ਯੂਪੀ ਅਤੇ ਮਹਾਰਾਸ਼ਟਰ ਤੋਂ ਵੀ ਲੋਕ ਪਹੁੰਚੇ। ਦੱਸਿਆ ਜਾ ਰਿਹਾ ਹੈ ਕਿ ਸਪਨਾ ਦੇ ਬੇਟੇ ਨੂੰ ਆਸ਼ੀਰਵਾਦ ਦੇਣ ਲਈ 30 ਹਜ਼ਾਰ ਤੋਂ ਵੱਧ ਲੋਕ ਪਹੁੰਚੇ ਸਨ।
ਬੱਚੇ ਦੇ ਰੱਖਿਆ ਗਿਆ ਆਹ ਨਾਂ
ਮਨੀ ਕੰਟਰੋਲ ਦੀ ਰਿਪੋਰਟ ਮੁਤਾਬਕ ਪੰਜਾਬੀ ਜਗਤ ਦੇ ਨਾਮੀ ਗਾਇਕ ਬੱਬੂ ਮਾਨ (Babbu Maan) ਨੇ ਸਪਨਾ ਚੌਧਰੀ ਅਤੇ ਵੀਰ ਸਾਹੂ ਨੇ ਦੋਵਾਂ ਦੇ ਦੂਜੇ ਪੁੱਤਰ ਦੇ ਨਾਮ ਰੱਖਿਆ ਹੈ। ਨਾਮਕਰਨ ਦੀ ਰਸਮ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਬੱਬੂ ਮਾਨ ਨੇ ਬੱਚੇ ਦਾ ਨਾਮ ਸ਼ਾਹਵੀਰ ਰੱਖਦੇ ਹੋਏ ਆਪਣਾ ਆਸ਼ੀਰਵਾਦ ਦਿੱਤਾ। ਜ਼ਿਕਰਯੋਗ ਹੈ ਕਿ ਵੀਰ ਸਾਹੂ ਬੱਬੂ ਮਾਨ ਨੂੰ ਆਪਣਾ ਵੱਡਾ ਭਰਾ ਮੰਨਦੇ ਨੇ, ਇਸ ਲਈ ਉਨ੍ਹਾਂ ਨੇ ਆਪਣੇ ਬੱਚੇ ਦਾ ਨਾਮ ਤਾਏ ਯਾਨੀਕਿ ਬੱਬੂ ਮਾਨ ਤੋਂ ਰੱਖਵਾਇਆ ਹੈ।
ਸਪਨਾ ਅਤੇ ਵੀਰ ਸਾਹੂ ਦਾ ਵਿਆਹ 2020 ਵਿੱਚ ਹੋਇਆ ਸੀ
ਸਪਨਾ ਅਤੇ ਵੀਰ ਸਾਹੂ ਦਾ ਜਨਵਰੀ 2020 ਵਿੱਚ ਗੁਪਤ ਵਿਆਹ ਹੋਇਆ ਸੀ। ਫਿਰ 5 ਅਕਤੂਬਰ ਨੂੰ ਸਪਨਾ ਨੇ ਆਪਣੇ ਪਹਿਲੇ ਬੱਚੇ ਨੂੰ ਜਨਮ ਦਿੱਤਾ। ਉਨ੍ਹਾਂ ਨੇ ਮਿਲ ਕੇ ਆਪਣੇ ਪਹਿਲੇ ਪੁੱਤਰ ਦਾ ਨਾਂ ਪੋਰਸ ਰੱਖਿਆ। ਹੁਣ ਸਪਨਾ ਦੂਜੀ ਵਾਰ ਮਾਂ ਬਣੀ ਹੈ।