RRR Box Office Collection: 'RRR' ਦੀ ਕਮਾਈ 160 ਕਰੋੜ ਤੋਂ ਪਾਰ, 9 ਦਿਨਾਂ 'ਚ ਇੰਨੇ ਕਮਾਏ
ਐਸਐਸ ਰਾਜਾਮੌਲੀ ਦੀ RRR ਰਿਲੀਜ਼ ਦੇ ਦੂਜੇ ਹਫਤੇ ਵੀ ਬਾਕਸ ਆਫਿਸ 'ਤੇ ਧਮਾਲਾਂ ਮਚਾ ਰਹੀ ਹੈ। ਰਾਮ ਚਰਨ ਦੇ ਰੂਪ ਵਿੱਚ ਅਲੂਰੀ ਸੀਤਾਰਾਮ ਰਾਜੂ ਤੇ ਜੂਨੀਅਰ ਐਨਟੀਆਰ ਦੇ ਰੂਪ ਵਿੱਚ ਕੋਮਾਰਾਮ ਭੀਮ ਸਟਾਰਰ ਪੀਰੀਅਡ ਐਕਸ਼ਨ ਫਿਲਮ ਆ ਰਹੀ ਹੈ
RRR Box Office Collection day 9: ਐਸਐਸ ਰਾਜਾਮੌਲੀ ਦੀ RRR ਰਿਲੀਜ਼ ਦੇ ਦੂਜੇ ਹਫਤੇ ਵੀ ਬਾਕਸ ਆਫਿਸ 'ਤੇ ਧਮਾਲਾਂ ਮਚਾ ਰਹੀ ਹੈ। ਰਾਮ ਚਰਨ ਦੇ ਰੂਪ ਵਿੱਚ ਅਲੂਰੀ ਸੀਤਾਰਾਮ ਰਾਜੂ ਤੇ ਜੂਨੀਅਰ ਐਨਟੀਆਰ ਦੇ ਰੂਪ ਵਿੱਚ ਕੋਮਾਰਾਮ ਭੀਮ ਸਟਾਰਰ ਪੀਰੀਅਡ ਐਕਸ਼ਨ ਫਿਲਮ ਆ ਰਹੀ ਹੈ। 'ਦ ਕਸ਼ਮੀਰ ਫਾਈਲਜ਼', 'ਸੂਰਿਆਵੰਸ਼ੀ' ਤੇ 'ਗੰਗੂਬਾਈ ਕਾਠੀਆਵਾੜੀ' ਦੇ ਸੰਗ੍ਰਹਿ ਨੂੰ ਪਛਾੜਦੇ ਹੋਏ 'RRR' ਮਹਾਮਾਰੀ ਤੋਂ ਬਾਅਦ ਹਿੰਦੀ ਬੈਲਟ ਵਿੱਚ ਬਾਕਸ ਆਫਿਸ 'ਤੇ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੀ ਫਿਲਮ ਦੇ ਰੂਪ ਵਿੱਚ ਉਭਰੀ ਹੈ।
ਫਿਲਮ ਟਰੇਡ ਵਿਸ਼ਲੇਸ਼ਕ ਸੁਮਿਤ ਕਡੇਲ ਸ਼ੇਅਰ ਕਰਦੇ ਹਨ ਕਿ ਮਜ਼ਬੂਤ ਵਰਡ-ਆਫ-ਮਾਊਥ ਕਾਰਨ, ਫਿਲਮ ਨੇ ਆਪਣੇ ਦੂਜੇ ਵੀਕਐਂਡ ਵਿੱਚ ਜੋਰਦਾਰ ਕਮਾਈ ਕੀਤੀ ਹੈ ਤੇ ਸ਼ਨੀਵਾਰ, 2 ਅਪ੍ਰੈਲ ਨੂੰ 20 ਕਰੋੜ ਰੁਪਏ ਤੋਂ ਵੱਧ ਦਾ ਕਲੈਕਸ਼ਨ ਕਮਾਇਆ ਹੈ। ਉਨ੍ਹਾਂ ਟਵੀਟ 'ਤੇ ਲਿਖਿਆ, "#RRR (ਹਿੰਦੀ) ਰੈਂਪੇਜ ਮੋਡ 'ਤੇ - ਕੱਲ੍ਹ ਦੇ ਮੁਕਾਬਲੇ ਦੂਜੇ ਸ਼ਨੀਵਾਰ ਨੂੰ ਲਗਪਗ 50% ਦਾ ਵਾਧਾ ਦਰਜ ਕੀਤਾ ਗਿਆ। ਸ਼ੁਰੂਆਤੀ ਅੰਦਾਜ਼ੇ ਦੱਸਦੇ ਹਨ ਕਿ ਇਸ ਦਾ 9ਵੇਂ ਦਿਨ ਦਾ ਕਲੈਕਸ਼ਨ 20 ਕਰੋੜ ਰੁਪਏ ਤੱਕ ਹੈ।"
#RRR ( Hindi) on RAMPAGE MODE- registers approx 50% growth on its second Saturday compared to yesterday.. Early estimates suggests its Day-9 collection in the range of ₹ 20 cr nett.. OUTSTANDING !! #RRRMovie pic.twitter.com/zeGI2MHdYJ
— Sumit Kadel (@SumitkadeI) April 2, 2022
ਫਿਲਮ 'ਆਰਆਰਆਰ' ਨੇ ਸ਼ੁੱਕਰਵਾਰ ਨੂੰ ਅੰਤਿਮ ਅੰਕੜਿਆਂ ਮੁਤਾਬਕ 31.7 ਕਰੋੜ ਰੁਪਏ ਦਾ ਕੁਲੈਕਸ਼ਨ ਕੀਤਾ। ਇਸ ਵਿੱਚ ਤੇਲਗੂ ਸੰਸਕਰਣ ਨੇ 14.04 ਕਰੋੜ ਰੁਪਏ, ਹਿੰਦੀ ਨੇ 13.5 ਕਰੋੜ ਰੁਪਏ ਤੇ ਤਾਮਿਲ, ਕੰਨੜ ਅਤੇ ਮਲਿਆਲਮ ਸੰਸਕਰਣ ਨੇ 4.16 ਕਰੋੜ ਰੁਪਏ ਦੀ ਕਮਾਈ ਕੀਤੀ ਹੈ।
ਇਸ ਦੇ ਨਾਲ ਹੀ ਸ਼ੁੱਕਰਵਾਰ ਨੂੰ ਰਿਲੀਜ਼ ਹੋਈ ਜੌਨ ਅਬ੍ਰਾਹਮ ਦੀ ਅਟੈਕ 'ਚ ਇਸ ਦੇ ਤੇ ਆਰਆਰਆਰ ਵਿਚਾਲੇ ਜ਼ਬਰਦਸਤ ਮੁਕਾਬਲਾ ਹੋਣ ਦੀ ਉਮੀਦ ਸੀ ਪਰ ਅਜਿਹਾ ਨਹੀਂ ਹੋ ਸਕਿਆ। 'ਅਟੈਕ' ਲਈ RRR ਨੇ ਕੋਈ ਕਸਰ ਨਹੀਂ ਛੱਡੀ ਤੇ ਲਕਸ਼ਯ ਰਾਜ ਆਨੰਦ ਦੀ ਫਿਲਮ ਬਾਕਸ ਆਫਿਸ 'ਤੇ ਪਾਣੀ ਭਰਦੀ ਨਜ਼ਰ ਆਈ।
RRR ਦੀ ਐਤਵਾਰ ਨੂੰ ਹੋਰ ਕਮਾਈ ਕਰਨ ਦੀ ਉਮੀਦ ਹੈ ਕਿਉਂਕਿ ਇਸ ਨੂੰ ਟੱਕਰ ਦੇਣ ਲਈ ਰਿਲੀਜ਼ ਹੋਈ ਜੌਨ ਅਬ੍ਰਾਹਮ ਦੀ 'ਅਟੈਕ' ਬਾਕਸ ਆਫਿਸ 'ਤੇ ਦਮ ਤੋੜ ਰਹੀ ਹੈ। ਫਿਲਮ ਨੂੰ ਦਰਸ਼ਕਾਂ ਵੱਲੋਂ ਰਲਵਾਂ-ਮਿਲਵਾਂ ਹੁੰਗਾਰਾ ਮਿਲ ਰਿਹਾ ਹੈ। ਹਾਲਾਂਕਿ ਫਿਲਮ ਬਾਰੇ ਕੁਝ ਕਹਿਣਾ ਜਲਦਬਾਜ਼ੀ ਹੋਵੇਗੀ ਪਰ ਇਸ ਦੀ ਰਿਲੀਜ਼ ਦੇਖਣ ਲਈ ਸਾਨੂੰ ਐਤਵਾਰ ਤੱਕ ਇੰਤਜ਼ਾਰ ਕਰਨਾ ਪਵੇਗਾ।