Saif Ali Khan: ਬਾਲੀਵੁੱਡ ਐਕਟਰ ਸੈਫ ਅਲੀ ਖਾਨ ਹਸਪਤਾਲ ਤੋਂ ਹੋਏ ਡਿਸਚਾਰਜ, ਪਤਨੀ ਕਰੀਨਾ ਕਪੂਰ ਨਾਲ ਘਰ ਪਹੁੰਚੇ, ਦੇਖੋ ਇਹ ਵੀਡੀਓ
Saif Ali Khan Video: ਸੈਫ ਅਲੀ ਖਾਨ ਮੁੰਬਈ ਦੇ ਕੋਕਿਲਾਬੇਨ ਹਸਪਤਾਲ 'ਚ ਦਾਖਲ ਸੀ। ਬੀਤੇ ਦਿਨ ਅਦਾਕਾਰ ਦੀ ਟ੍ਰਾਈਸੈਪ ਸਰਜਰੀ ਹੋਈ। 53 ਸਾਲਾ ਅਦਾਕਾਰ ਆਪਣੀ ਫਿਲਮ 'ਦੇਵਰਾ' ਦੀ ਸ਼ੂਟਿੰਗ ਦੌਰਾਨ ਐਕਸ਼ਨ ਸੀਨ ਕਰਦੇ ਸਮੇਂ ਜ਼ਖਮੀ ਹੋ ਗਏ ਸੀ।
Saif Ali Khan Health Update: ਬਾਲੀਵੁੱਡ ਅਦਾਕਾਰ ਸੈਫ ਅਲੀ ਖਾਨ ਮੁੰਬਈ ਦੇ ਕੋਕਿਲਾਬੇਨ ਹਸਪਤਾਲ ਵਿੱਚ ਦਾਖਲ ਸੀ। ਬੀਤੇ ਦਿਨ ਅਦਾਕਾਰ ਦੀ ਟ੍ਰਾਈਸੈਪ ਸਰਜਰੀ ਹੋਈ ਸੀ। ਦਰਅਸਲ, 53 ਸਾਲਾ ਅਦਾਕਾਰ ਆਪਣੀ ਆਉਣ ਵਾਲੀ ਫਿਲਮ 'ਦੇਵਰਾ' ਦੀ ਸ਼ੂਟਿੰਗ ਦੌਰਾਨ ਐਕਸ਼ਨ ਸੀਨ ਕਰਦੇ ਸਮੇਂ ਜ਼ਖਮੀ ਹੋ ਗਏ ਸੀ। ਇਸ ਕਾਰਨ ਸੈਫ ਨੇ ਸੋਮਵਾਰ (22 ਜਨਵਰੀ) ਨੂੰ ਆਪਰੇਸ਼ਨ ਕਰਵਾਇਆ। ਮੰਗਲਵਾਰ ਦੁਪਹਿਰ ਨੂੰ ਸੈਫ ਅਲੀ ਖਾਨ ਆਪਣੀ ਟ੍ਰਾਈਸੈਪ ਸਰਜਰੀ ਤੋਂ ਬਾਅਦ ਪਹਿਲੀ ਵਾਰ ਜਨਤਕ ਤੌਰ 'ਤੇ ਨਜ਼ਰ ਆਏ।ਅਦਾਕਾਰ ਦਾ ਇਹ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।
ਸੈਫ ਅਲੀ ਖਾਨ ਸਰਜਰੀ ਤੋਂ ਬਾਅਦ ਪਹਿਲੀ ਵਾਰ ਜਨਤਕ ਤੌਰ 'ਤੇ ਆਏ ਨਜ਼ਰ
ਸਰਜਰੀ ਤੋਂ ਬਾਅਦ ਅਭਿਨੇਤਾ ਸੈਫ ਅਲੀ ਖਾਨ ਬਿਲਕੁਲ ਫਿੱਟ ਅਤੇ ਸ਼ਾਨਦਾਰ ਦਿਖਾਈ ਦੇ ਰਹੇ ਸਨ। ਸੈਫ ਨੇ ਹੱਥ 'ਤੇ ਕਾਸਟ ਪਾਇਆ ਹੋਇਆ ਸੀ ਅਤੇ ਉਨ੍ਹਾਂ ਦੀ ਪਤਨੀ ਕਰੀਨਾ ਕਪੂਰ ਖਾਨ ਵੀ ਉਨ੍ਹਾਂ ਦੇ ਨਾਲ ਸੀ। ਇਸ ਦੌਰਾਨ ਸੈਫ ਨੇ ਹਾਫ ਬਲੈਕ ਟੀ-ਸ਼ਰਟ ਅਤੇ ਡੈਨਿਮ ਜੀਨਸ ਪਾਈ ਹੋਈ ਸੀ। ਕਰੀਨਾ ਕਪੂਰ ਚੈੱਕਡ ਸ਼ਰਟ ਦੇ ਨਾਲ ਬਲੈਕ ਲੈਗਿੰਗਸ 'ਚ ਨਜ਼ਰ ਆਈ।
View this post on Instagram
ਸੈਫ ਨੇ ਆਪਣੀ ਹੈਲਥ ਅਪਡੇਟ ਦਿੱਤੀ
ਅਭਿਨੇਤਾ ਨੇ ਪਹਿਲਾਂ ਆਪਣੀ ਸੱਟ ਬਾਰੇ ਖੁੱਲ੍ਹ ਕੇ ਗੱਲ ਕੀਤੀ ਸੀ ਅਤੇ ਪ੍ਰਸ਼ੰਸਕਾਂ ਨੂੰ ਉਨ੍ਹਾਂ ਦੀਆਂ ਸ਼ੁਭਕਾਮਨਾਵਾਂ ਅਤੇ ਚਿੰਤਾਵਾਂ ਲਈ ਧੰਨਵਾਦ ਵੀ ਕੀਤਾ। ਸੈਫ ਨੇ ਆਪਣੇ ਇੱਕ ਤਾਜ਼ਾ ਇੰਟਰਵਿਊ ਵਿੱਚ ਆਪਣੀ ਸਿਹਤ ਬਾਰੇ ਅਪਡੇਟ ਵੀ ਦਿੱਤੀ। ਸੈਫ ਨੇ ਕਿਹਾ ਸੀ ਕਿ 'ਦੇਵਰਾ' ਦੇ ਐਕਸ਼ਨ ਸੀਨ ਦੀ ਸ਼ੂਟਿੰਗ ਦੌਰਾਨ ਬੁਰੀ ਤਰ੍ਹਾਂ ਜ਼ਖਮੀ ਹੋਣ ਤੋਂ ਬਾਅਦ ਉਨ੍ਹਾਂ ਨੂੰ ਟ੍ਰਾਈਸੈਪ 'ਚ 'ਅਸਹਿਣ ਦਰਦ' ਹੋਇਆ ਸੀ।
ਜ਼ੂਮ ਟੀਵੀ ਨਾਲ ਗੱਲ ਕਰਦੇ ਹੋਏ, ਅਭਿਨੇਤਾ ਨੇ ਕਿਹਾ, "ਮੈਂ ਸੋਚਿਆ ਕਿ ਸਭ ਠੀਕ ਹੈ, ਅਤੇ ਮੈਂ ਕਿਸੇ ਤਰ੍ਹਾਂ ਅੱਗੇ ਵਧਿਆ। ਫਿਰ ਮੈਂ ਕੰਮ ਕਰ ਰਿਹਾ ਸੀ, ਅਤੇ ਦਰਦ ਵਧ ਗਿਆ, ਇਹ ਦਰਦ ਮੇਰੇ ਸਹਿਣ ਤੋਂ ਬਾਹਰ ਸੀ। ਜੇਕਰ ਮੈਂ ਭਾਰਾ ਕੰਮ ਕਰਦਾ ਤਾਂ ਦਰਦ ਹੋਰ ਤੇਜ਼ ਹੁੰਦਾ। ਇਸ ਲਈ ਮੈਂ ਸੋਚਿਆ ਕਿ ਐਮਆਰਆਈ ਕਰਵਾਉਣਾ ਸਭ ਤੋਂ ਵਧੀਆ ਹੈ। ਕਿਉਂਕਿ ਜਦੋਂ ਮੈਂ ਆਪਣੇ ਪਰਿਵਾਰ ਨਾਲ ਨਵੇਂ ਸਾਲ ਦੀਆਂ ਛੁੱਟੀਆਂ ਮਨਾ ਰਿਹਾ ਸੀ ਤਾਂ ਮੈਨੂੰ ਉਦੋਂ ਵੀ ਦਰਦ ਹੋ ਰਿਹਾ ਸੀ। ਫਿਰ ਸਾਨੂੰ ਪਤਾ ਲੱਗਾ ਕਿ ਟ੍ਰਾਈਸੈਪ ਟੈਂਡਨ ਬਹੁਤ ਬੁਰੀ ਤਰ੍ਹਾਂ ਫੱਟਿਆ ਹੋਇਆ ਸੀ। ਰਬੜ ਬੈਂਡ ਵਾਂਗ ਮੁਸ਼ਕਲ ਨਾਲ ਆਪਣੀ ਜਗ੍ਹਾ 'ਤੇ ਟਿਿਕਿਆ ਹੋਇਆ ਸੀ, ਜੋ ਕਿਸੇ ਵੀ ਪਲ ਟੱੁਟ ਸਕਦਾ ਸੀ।"
ਸੈਫ ਨੇ ਆਪਣੀ ਸਰਜਰੀ ਦੀ ਪ੍ਰਕਿਰਿਆ ਬਾਰੇ ਵੀ ਦੱਸਿਆ
ਸੈਫ ਨੇ ਅੱਗੇ ਕਿਹਾ, ਦੇਵਰਾ ਦੀ ਸ਼ੂਟਿੰਗ ਪੂਰੀ ਕਰਨ ਤੋਂ ਬਾਅਦ ਉਨ੍ਹਾਂ ਨੇ ਸਰਜਰੀ ਕਰਵਾਉਣ ਦਾ ਫੈਸਲਾ ਕੀਤਾ। ਉਨ੍ਹਾਂ ਕਿਹਾ ਕਿ ਸਰਜੀਕਲ ਪ੍ਰਕਿਰਿਆ ਦੌਰਾਨ ਹੀ ਡਾਕਟਰਾਂ ਨੂੰ ਅਹਿਸਾਸ ਹੋਇਆ ਕਿ ਸਥਿਤੀ ਕਾਫ਼ੀ ਸੀਰੀਅਸ ਸੀ। ਅਭਿਨੇਤਾ ਨੇ ਕਿਹਾ, “ਜਦੋਂ ਉਸਨੇ ਆਪਣਾ ਹੱਥ ਖੋਲ੍ਹਿਆ ਤਾਂ ਉਸਨੂੰ ਅਹਿਸਾਸ ਹੋਇਆ ਕਿ ਸਰਜਰੀ ਦੀ ਬਹੁਤ ਜ਼ਰੂਰਤ ਸੀ।
ਸਰਜਰੀ ਨਾ ਹੋਈ ਹੁੰਦੀ ਤਾਂ ਸੈਫ ਦਾ ਵੱਢਿਆ ਜਾਣਾ ਸੀ ਹੱਥ
ਸੈਫ ਨੇ ਅੱਗੇ ਕਿਹਾ ਕਿ ਇਹ ਸਰਜਰੀ ਸਮੇਂ ਸਿਰ ਕੀਤੀ ਗਈ ਸੀ ਅਤੇ ਜੇਕਰ ਇਹ ਨਾ ਕੀਤੀ ਜਾਂਦੀ ਤਾਂ ਅਦਾਕਾਰ ਆਪਣਾ ਹੱਥ ਗੁਆ ਬੈਠਦਾ।' ਸੈਫ ਨੇ ਨਿਊਜ਼ ਪੋਰਟਲ ਨੂੰ ਕਿਹਾ, "ਪਰ ਇਹ ਇੰਨਾ ਗੰਭੀਰ ਨਹੀਂ ਹੈ, ਮੈਂ ਇੱਕ ਦਿਨ ਵਿੱਚ ਘਰ ਪਹੁੰਚ ਜਾਵਾਂਗਾ। ਮੈਂ ਹੁਣ ਠੀਕ ਹਾਂ। ਹੁਣ ਸਭ ਕੁਝ ਠੀਕ ਹੈ। ਇਹ ਇੱਕ ਤਰ੍ਹਾਂ ਦੀ ਰੋਕਥਾਮ ਵਾਲੀ ਸਰਜਰੀ ਸੀ ਅਤੇ ਇਹ ਸਹੀ ਸਮੇਂ 'ਤੇ ਹੋਈ।"