ਦੂਜੇ ਦਿਨ ਵੀ ਕਾਇਮ ਸਲਮਾਨ ਦੀ ‘ਭਾਰਤ’ ਦਾ ਜਲਵਾ, ਕਮਾਈ ਪਹੁੰਚੀ 73 ਕਰੋੜ ਤੋਂ ਪਾਰ
ਇਸ ਹਫਤੇ 5 ਜੂਨ ਨੂੰ ਈਦ ਮੌਕੇ ਸਲਮਾਨ ਖ਼ਾਨ ਤੇ ਕੈਟਰੀਨਾ ਕੈਫ ਸਟਾਰਰ ਫ਼ਿਲਮ ‘ਭਾਰਤ’ ਰਿਲੀਜ਼ ਹੋਈ। ਇਸ ਨੇ ਪਹਿਲੇ ਹੀ ਦਿਨ 43 ਕਰੋੜ ਰੁਪਏ ਦੀ ਓਪਨਿੰਗ ਕਰ ਕਈ ਰਿਕਾਰਡ ਆਪਣੇ ਨਾਂ ਕੀਤੇ। ਇਸ ਦੇ ਨਾਲ ਹੀ ਫ਼ਿਲਮ ਦੀ ਦੂਜੇ ਦਿਨ ਕਮਾਈ ਦਾ ਅੰਕੜਾ 31 ਕਰੋੜ ਰੁਪਏ ਰਿਹਾ।
ਮੁੰਬਈ: ਇਸ ਹਫਤੇ 5 ਜੂਨ ਨੂੰ ਈਦ ਮੌਕੇ ਸਲਮਾਨ ਖ਼ਾਨ ਤੇ ਕੈਟਰੀਨਾ ਕੈਫ ਸਟਾਰਰ ਫ਼ਿਲਮ ‘ਭਾਰਤ’ ਰਿਲੀਜ਼ ਹੋਈ। ਇਸ ਨੇ ਪਹਿਲੇ ਹੀ ਦਿਨ 43 ਕਰੋੜ ਰੁਪਏ ਦੀ ਓਪਨਿੰਗ ਕਰ ਕਈ ਰਿਕਾਰਡ ਆਪਣੇ ਨਾਂ ਕੀਤੇ। ਇਸ ਦੇ ਨਾਲ ਹੀ ਫ਼ਿਲਮ ਦੀ ਦੂਜੇ ਦਿਨ ਕਮਾਈ ਦਾ ਅੰਕੜਾ 31 ਕਰੋੜ ਰੁਪਏ ਰਿਹਾ। ਇਸ ਬਾਰੇ ਟ੍ਰੇਡ ਐਨਾਲਿਸਟ ਤਰਨ ਆਰਦਸ ਨੇ ਟਵਿਟਰ ‘ਤੇ ਲਿਖਿਆ, “ਭਾਰਤ ਨੇ ਦੂਜੇ ਦਿਨ ਵੱਡੀ ਕਮਾਈ ਕੀਤੀ। ਮਲਟੀਪਲੈਕਸ ‘ਚ ਮਾਮੂਲੀ ਗਿਰਾਵਟ ਆਈ, ਜਿਸ ਨੂੰ ਸਿੰਗਲ ਸਕਰੀਨਸ ਨੇ ਸਾਂਭਿਆ।”
ਇੰਡੀਆ ‘ਚ ਫ਼ਿਲਮ ਦੀ ਕਮਾਈ ਦੇਖੀ ਜਾਵੇ ਤਾਂ ਦੋ ਦਿਨਾਂ ‘ਚ ਫ਼ਿਲਮ 73 ਕਰੋੜ ਰੁਪਏ ਕਮਾ ਚੁੱਕੀ ਹੈ। ਇਸ ਦੇ ਨਾਲ ਹੀ ਜਿਵੇਂ ਫ਼ਿਲਮ ਕਮਾਈ ਕਰ ਰਹੀ ਹੈ, ਉਸ ਨੂੰ ਦੇਖਦੇ ਹੋਏ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਫ਼ਿਲਮ ਦੀ ਤੀਜੇ ਦਿਨ ਦੀ ਕਮਾਈ ਨਾਲ ਇਹ 100 ਕਰੋੜ ਰੁਪਏ ਦੀ ਕਮਾਈ ਕਰ ਲਵੇਗੀ।
ਭਾਰਤ ਨੇ ਬਾਲੀਵੁੱਡ ‘ਚ ਹੁਣ ਤਕ ਰਿਲੀਜ਼ ਫ਼ਿਲਮਾਂ ‘ਚ ਤੀਜੀ ਸਭ ਤੋਂ ਵੱਡੀ ਓਪਨਰ ਦਾ ਰਿਕਾਰਡ ਆਪਣੇ ਨਾਂ ਕੀਤਾ ਹੈ। ਇਸ ਦੀ ਸ਼ੁਰੂਆਤ ਦੇ ਨਾਲ ਹੀ ਸਲਮਾਨ ਨੇ ਆਪਣੀ ਹੀ ਫ਼ਿਲਮ ‘ਸੁਲਤਾਨ’ ਦੀ ਪਹਿਲੇ ਦਿਨ ਦੀ ਕਮਾਈ ਦਾ ਰਿਕਾਰਡ ਤੋੜਿਆ ਹੈ। ਫ਼ਿਲਮ ‘ਚ ਸਲਮਾਨ-ਕੈਟਰੀਨਾ ਤੋਂ ਇਲਾਵਾ ਸੁਨੀਲ ਗਰੋਵਰ, ਦਿਸ਼ਾ ਪਾਟਨੀ, ਨੋਰਾ ਫਤੇਹੀ, ਤੱਬੂ ਤੇ ਜੈਕੀ ਸ਼ਰੌਫ ਜਿਹੇ ਕਲਾਕਾਰ ਹਨ।