ਪੜਚੋਲ ਕਰੋ
ਸਲਮਾਨ 53 ਦੀ ਉਮਰ 'ਚ ਮੁੰਡੇ-ਖੁੰਡੇ, ਵੇਖੋ ਵੀਡੀਓ 'ਚ ਅੰਦਰਲਾ ਰਾਜ਼
ਬਾਲੀਵੁੱਡ ਐਕਟਰ ਸਲਮਾਨ ਖ਼ਾਨ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਹਨ ਤੇ ਫੈਨਸ ਲਈ ਕੁਝ ਨਾ ਕੁਝ ਸ਼ੇਅਰ ਕਰਦੇ ਨਜ਼ਰ ਆਉਂਦੇ ਹਨ। ਉਨ੍ਹਾਂ ਪਿਛਲੇ ਕੁਝ ਪੋਸਟਾਂ ਦੀ ਗੱਲ ਕਰੀਏ ਤਾਂ ਉਹ ਆਪਣੇ ਫੈਨਸ ਨਾਲ ਫਿੱਟਨੈੱਸ ਦੀ ਚਰਚਾ ਕਰਦੇ ਨਜ਼ਰ ਆ ਰਹੇ ਹਨ।

ਮੁੰਬਈ: ਬਾਲੀਵੁੱਡ ਐਕਟਰ ਸਲਮਾਨ ਖ਼ਾਨ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਹਨ ਤੇ ਫੈਨਸ ਲਈ ਕੁਝ ਨਾ ਕੁਝ ਸ਼ੇਅਰ ਕਰਦੇ ਨਜ਼ਰ ਆਉਂਦੇ ਹਨ। ਉਨ੍ਹਾਂ ਪਿਛਲੇ ਕੁਝ ਪੋਸਟਾਂ ਦੀ ਗੱਲ ਕਰੀਏ ਤਾਂ ਉਹ ਆਪਣੇ ਫੈਨਸ ਨਾਲ ਫਿੱਟਨੈੱਸ ਦੀ ਚਰਚਾ ਕਰਦੇ ਨਜ਼ਰ ਆ ਰਹੇ ਹਨ। 53 ਸਾਲ ਦੀ ਉਮਰ ‘ਚ ਸਲਮਾਨ ਖ਼ਾਨ ਦਾ ਇਹ ਫਿਟਨੈੱਸ ਵਾਲਾ ਅੰਦਾਜ਼ ਉਨ੍ਹਾਂ ਦੇ ਫੈਨਸ ਨੂੰ ਕਾਫੀ ਉਤਸ਼ਾਹਤ ਕਰਦਾ ਹੈ। ਸਲਮਾਨ ਨੇ ਇੰਸਟਾਗ੍ਰਾਮ ‘ਤੇ ਵੀਡੀਓ ਸ਼ੇਅਰ ਕੀਤਾ ਹੈ ਜਿਸ ‘ਚ ਉਹ ਐਕਸਰਸਾਈਜ਼ ਕਰਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ‘ਚ ਸਲਮਾਨ ਖ਼ਾਨ ਲੈੱਗ ਐਕਸਰਸਾਈਜ਼ ਕਰ ਰਹੇ ਹਨ ਤੇ ਵੇਟ ਦੀ ਥਾਂ ਉਨ੍ਹਾਂ ਨੇ ਆਪਣੀ ਟੀਮ ਦੇ ਦੋ ਲੋਕਾਂ ਨੂੰ ਬਿਠਾਇਆ ਹੋਇਆ ਹੈ।
ਇਸ ਨੂੰ ਸ਼ੇਅਰ ਕਰਦੇ ਹੋਏ ਸਲਮਾਨ ਨੇ ਕੈਪਸ਼ਨ ਦਿੱਤਾ ਹੈ, “ਕਈ ਅੱਪਸ ਐਂਡ ਡਾਊਨਸ ਦੇਖਣ ਤੋਂ ਬਾਅਦ ਮੇਰੇ ਸਿਕਊਰਟੀ ਗਾਰਡਸ ਨੂੰ ਅਹਿਸਾਸ ਹੋਇਆ ਹੈ ਕਿ ਉਹ ਮੇਰੇ ਨਾਲ ਸੁਰੱਖਿਅਤ ਹਨ, ਹਾਹਾਹਾ।”View this post on Instagram
ਇਸ ਦੇ ਨਾਲ ਹੀ ਸਲਮਾਨ ਨੇ ਇੱਕ ਹੋਰ ਵੀਡੀਓ ਸ਼ੇਅਰ ਕੀਤਾ ਜਿਸ ‘ਚ ਉਹ ਲੈੱਗ ਸਟ੍ਰੈਚਿੰਗ ਕਰਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਕੈਪਸ਼ਨ ਦਿੰਦੇ ਹੋਏ ਉਨ੍ਹਾਂ ਨੇ ਲਿਖਿਆ, “ਸਿਰਫ ਸਟ੍ਰੌਂਗ ਹੋਣਾ ਹੀ ਕਾਫੀ ਨਹੀਂ ਫਲੈਕਸੀਬਲ ਹੋਣਾ ਵੀ ਜ਼ਰੂਰੀ ਹੈ।”
ਜੇਕਰ ਸਲਮਾਨ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦੀ ਫ਼ਿਲਮ ‘ਭਾਰਤ’ ਜਲਦੀ ਹੀ 200 ਕਰੋੜ ਕਲੱਬ ‘ਚ ਸ਼ਾਮਲ ਹੋ ਜਾਵੇਗੀ। ਇਸ ਤੋਂ ਬਾਅਦ ਸਲਮਾਨ ਕੋਲ ‘ਦਬੰਗ-3’, ‘ਕਿੱਕ-2’ ‘ਇੰਸ਼ਾਅੱਲ੍ਹਾ’ ਜਿਹੀਆਂ ਕਈ ਫ਼ਿਲਮਾਂ ਹਨ।View this post on InstagramHappy bday Yohan... dad’s got ur back and I got ur front .... but don’t fly too high
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















