Salman Khan Bracelet: ਗੁੱਟ 'ਤੇ ਸਾਲਾਂ ਤੋਂ ਇਹ ਨੀਲਾ ਬ੍ਰੇਸਲੇਟ ਕਿਉਂ ਪਾਉਂਦੇ ਹਨ ਸਲਮਾਨ ਖਾਨ? ਖੁਦ ਹੀ ਖੋਲ੍ਹਿਆ ਹੈਰਾਨੀਜਨਕ ਰਾਜ਼!
ਵੀਡੀਓ ਇਕ ਇਵੈਂਟ ਦਾ ਹੈ, ਜਿਸ ਵਿੱਚ ਸਲਮਾਨ ਖਾਨ ਦਾ ਇਕ ਪ੍ਰਸ਼ੰਸਕ ਅਦਾਕਾਰ ਤੋਂ ਇਸ ਬਰੇਸਲੇਟ ਬਾਰੇ ਪੁੱਛਦਾ ਹੈ। ਇਸ 'ਤੇ ਸਲਮਾਨ ਦਾ ਕਹਿਣਾ ਹੈ
Salman Khan Bracelet: ਹਾਲ ਹੀ 'ਚ ਸਲਮਾਨ ਖਾਨ ਨੇ ਆਪਣਾ 56ਵਾਂ ਜਨਮ ਦਿਨ ਸੈਲੀਬ੍ਰੇਟ ਕੀਤਾ ਹੈ। ਜਨਮ ਦਿਨ ਵਾਲੇ ਦਿਨ ਸਲਮਾਨ ਖਾਨ ਨੂੰ ਸੱਪ ਨੇ ਡੰਗ ਲਿਆ ਸੀ ਜਿਸ ਕਾਰਨ ਉਹ ਸੁਰਖੀਆਂ 'ਚ ਆ ਗਏ ਸੀ। ਹਾਲਾਂਕਿ ਅੱਜ ਅਸੀਂ ਤੁਹਾਨੂੰ ਸਲਮਾਨ ਖਾਨ ਦੀ ਇਕ ਪੁਰਾਣੀ ਵੀਡੀਓ ਬਾਰੇ ਦੱਸਾਂਗੇ ਜਿਸ ਵਿਚ ਉਸਨੇ ਦੱਸਿਆ ਕਿ ਕੌਣ ਉਸਨੂੰ ਬੁਰੀ ਨਜ਼ਰ ਅਤੇ ਨਕਾਰਾਤਮਕਤਾ ਤੋਂ ਬਚਾਉਂਦਾ ਹੈ।
ਇਹ ਕੰਮ ਕਿਸੇ ਹੋਰ ਨੇ ਨਹੀਂ ਸਗੋਂ ਸਲਮਾਨ ਖਾਨ ਦੇ ਬਰੇਸਲੇਟ ਨੇ ਕੀਤਾ ਹੈ, ਜਿਸ ਨੂੰ ਅਭਿਨੇਤਾ ਹਮੇਸ਼ਾ ਆਪਣੇ ਹੱਥ 'ਚ ਪਾਉਂਦੇ ਹਨ। ਇਸ ਪੁਰਾਣੇ ਵੀਡੀਓ 'ਚ ਸਲਮਾਨ ਖੁਦ ਇਸ ਬਰੇਸਲੇਟ ਬਾਰੇ ਦੱਸਦੇ ਹੋਏ ਨਜ਼ਰ ਆ ਰਹੇ ਹਨ।
View this post on Instagram
ਵੀਡੀਓ ਇਕ ਇਵੈਂਟ ਦਾ ਹੈ, ਜਿਸ ਵਿੱਚ ਸਲਮਾਨ ਖਾਨ ਦਾ ਇਕ ਪ੍ਰਸ਼ੰਸਕ ਅਦਾਕਾਰ ਤੋਂ ਇਸ ਬਰੇਸਲੇਟ ਬਾਰੇ ਪੁੱਛਦਾ ਹੈ। ਇਸ 'ਤੇ ਸਲਮਾਨ ਦਾ ਕਹਿਣਾ ਹੈ ਕਿ ਜਦੋਂ ਉਹ ਛੋਟੇ ਸਨ ਤਾਂ ਉਨ੍ਹਾਂ ਦੇ ਪਿਤਾ ਸਲੀਮ ਖਾਨ ਵੀ ਅਜਿਹਾ ਹੀ ਬਰੇਸਲੇਟ ਪਹਿਨਦੇ ਸਨ। ਸਲਮਾਨ ਮੁਤਾਬਕ ਉਨ੍ਹਾਂ ਨੂੰ ਇਹ ਕਾਫੀ ਕੂਲ ਲੱਗਾ। ਸਲਮਾਨ ਅੱਗੇ ਦੱਸਦੇ ਹਨ ਕਿ ਜਦੋਂ ਉਹ ਖੁਦ ਐਕਟਿੰਗ ਕਰਨ ਆਏ ਸਨ ਤਾਂ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਉਹੀ ਬਰੇਸਲੇਟ ਗਿਫਟ ਕੀਤਾ ਸੀ। ਅਦਾਕਾਰ ਨੇ ਵੀਡੀਓ ਵਿਚ ਦੱਸਿਆ ਸੀ ਕਿ ਬਰੇਸਲੇਟ ਵਿਚ ਮੌਜੂਦ ਪੱਥਰ ਦਾ ਨਾਮ ਫਿਰੋਜ਼ਾ ਹੈ।
ਸਲਮਾਨ ਨੇ ਆਪਣੇ ਪ੍ਰਸ਼ੰਸਕ ਨੂੰ ਕਿਹਾ ਕਿ ਇਹ ਪੱਥਰ ਖੁਦ ਉਨ੍ਹਾਂ 'ਤੇ ਆਉਣ ਵਾਲੀ ਸਾਰੀ ਨਕਾਰਾਤਮਕਤਾ ਨੂੰ ਸਹਿਣ ਕਰਦਾ ਹੈ। ਅਦਾਕਾਰ ਮੁਤਾਬਕ ਜਦੋਂ ਨਕਾਰਾਤਮਕਤਾ ਨੇੜੇ ਆਉਂਦੀ ਹੈ ਤਾਂ ਇਹ ਪੱਥਰ ਆਪਣੇ ਆਪ ਟੁੱਟ ਜਾਂਦਾ ਹੈ। ਵੀਡੀਓ 'ਚ ਸਲਮਾਨ ਖਾਨ ਦੱਸਦੇ ਹਨ ਕਿ ਇਹ ਉਨ੍ਹਾਂ ਦਾ 7ਵਾਂ ਪੱਥਰ ਹੈ। ਜੇਕਰ ਕਰੀਅਰ ਦੀ ਗੱਲ ਕਰੀਏ ਤਾਂ ਸਲਮਾਨ ਖਾਨ ਦੀ ਫਿਲਮ 'ਟਾਈਗਰ 3' ਇਸ ਸਾਲ ਰਿਲੀਜ਼ ਹੋਵੇਗੀ। ਇਸ ਦੇ ਨਾਲ ਹੀ ਸਲਮਾਨ ਸ਼ਾਹਰੁਖ ਖਾਨ ਦੀ ਫਿਲਮ 'ਪਠਾਨ' 'ਚ ਵੀ ਕੈਮਿਓ ਰੋਲ 'ਚ ਨਜ਼ਰ ਆਉਣਗੇ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904