ਸਲਮਾਨ ਖਾਨ ਕਰਨ ਜਾ ਰਹੇ ਧਮਾਕਾ, ਇਸ ਸੁਪਰਹਿੱਟ ਫਿਲਮ ਦਾ ਕਰਨਗੇ ਰੀਮੇਕ
ਸਲਮਾਨ ਖਾਨ ਨੇ ਆਪਣੀ ਆਉਣ ਵਾਲੀ ਫਿਲਮ 'ਟਾਈਗਰ 3' 'ਤੇ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਵਿੱਚ ਇੱਕ ਵਾਰ ਫਿਰ ਕੈਟਰੀਨਾ ਕੈਫ ਨਜ਼ਰ ਆਵੇਗੀ। ਹੁਣ ਇੱਕ ਵਾਰ ਫਿਰ ਸਲਮਾਨ ਖਾਨ ਦੇ ਫੈਨਜ਼ ਲਈ ਵੱਡੀ ਖ਼ਬਰ ਹੈ। ਕੁਝ ਸਮਾਂ ਪਹਿਲਾਂ ਖ਼ਬਰਾਂ ਆਈਆਂ ਸੀ ਕਿ ਸਲਮਾਨ ਖਾਨ ਨੂੰ ਸਾਊਥ ਦੀ ਸੁਪਰਹਿੱਟ ਫਿਲਮ 'ਮਾਸਟਰ' ਦੇ ਰੀਮੇਕ ਲਈ ਅਪਰੋਚ ਕੀਤਾ ਗਿਆ ਹੈ।
ਮੁੰਬਈ: ਸਲਮਾਨ ਖਾਨ ਨੇ ਆਪਣੀ ਆਉਣ ਵਾਲੀ ਫਿਲਮ 'ਟਾਈਗਰ 3' 'ਤੇ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਵਿੱਚ ਇੱਕ ਵਾਰ ਫਿਰ ਕੈਟਰੀਨਾ ਕੈਫ ਨਜ਼ਰ ਆਵੇਗੀ। ਹੁਣ ਇੱਕ ਵਾਰ ਫਿਰ ਸਲਮਾਨ ਖਾਨ ਦੇ ਫੈਨਜ਼ ਲਈ ਵੱਡੀ ਖ਼ਬਰ ਹੈ। ਕੁਝ ਸਮਾਂ ਪਹਿਲਾਂ ਖ਼ਬਰਾਂ ਆਈਆਂ ਸੀ ਕਿ ਸਲਮਾਨ ਖਾਨ ਨੂੰ ਸਾਊਥ ਦੀ ਸੁਪਰਹਿੱਟ ਫਿਲਮ 'ਮਾਸਟਰ' ਦੇ ਰੀਮੇਕ ਲਈ ਅਪਰੋਚ ਕੀਤਾ ਗਿਆ ਹੈ।
ਹੁਣ ਇਸ ਗੱਲ ਦੀ ਪੁਸ਼ਟੀ ਹੋ ਚੁੱਕੀ ਹੈ ਕਿ ਸਲਮਾਨ ਖਾਨ ਸੁਪਰਹਿੱਟ ਸਾਊਥ ਫਿਲਮ 'ਮਾਸਟਰ' ਦੇ ਹਿੰਦੀ ਰੀਮੇਕ ਵਿੱਚ ਨਜ਼ਰ ਆਉਣਗੇ। ਸਲਮਾਨ ਖਾਨ ਨੂੰ ਵਿਜੇ ਥਾਲਾਪੈਥੀ ਦੀ ਫਿਲਮ ਮਾਸਟਰ ਲਈ ਸਿਲੈਕਟ ਕਰ ਲਿਆ ਗਿਆ ਹੈ। ਇਸ ਨਾਲ ਇਹ ਤਾਂ ਤੈਅ ਹੋ ਗਿਆ ਕਿ ਸਲਮਾਨ ਖਾਨ ਦੀ ਤਰਫੋਂ ਬਹੁਤ ਜਲਦੀ ਇਸ ਉਪਰ ਰੀਐਕਸ਼ਨ ਆ ਸਕਦਾ ਹੈ ਤੇ ਜਿਸ ਦਾ ਫੈਨਜ਼ ਨੂੰ ਵੀ ਇੰਤਜ਼ਾਰ ਹੈ।
ਸਲਮਾਨ ਖਾਨ ਦੇ ਇਸ ਪ੍ਰੋਜੈਕਟ ਨਾਲ ਜੁੜਨ 'ਤੇ ਬੇਸ਼ਕ ਹੀ ਇੱਕ ਵੱਡਾ ਧਮਾਕਾ ਹੋਣ ਦੀ ਉਮੀਦ ਹੈ ਕਿਉਕਿ ਇਸ ਫਿਲਮ ਦੀ ਕਹਾਣੀ ਕਾਫੀ strong ਹੈ। ਇਸ ਤੋਂ ਇਲਾਵਾ ਰੂਮਰਸ ਇਹ ਵੀ ਸੀ ਕਿ ਸਲਮਾਨ ਖਾਨ ਇਕ ਹੋਰ ਫਿਲਮ ਦੇ ਰੀਮੇਕ 'ਚ ਨਜ਼ਰ ਆ ਸਕਦੇ ਹਨ ਜੋ ਕਿ ਰਵੀ ਤੇਜਾ ਦੀ ਫਿਲਮ ਖਿਲਾੜੀ ਹੈ। ਹਾਲਾਂਕਿ ਇਸ ਖ਼ਬਰ ਨੂੰ ਸਿਰਫ ਇਕ ਅਫਵਾਹ ਹੀ ਮੰਨਿਆ ਜਾ ਰਿਹਾ ਅਤੇ ਇਹ ਵਿਸ਼ਵਾਸ ਕੀਤਾ ਜਾ ਰਿਹਾ ਹੈ ਕਿ ਫਿਲਮ ਮਾਸਟਰ ਦੀ ਸ਼ੂਟਿੰਗ ਬਾਰੇ ਜਲਦੀ ਹੀ ਐਲਾਨ ਕੀਤਾ ਜਾਵੇਗਾ। ਸਲਮਾਨ ਖਾਨ ਇਸ ਤੋਂ ਪਹਿਲਾਂ 'ਵਾਂਟੇਡ' ਅਤੇ 'ਤੇਰੇ ਨਾਮ' ਵਰਗੀਆਂ ਫਿਲਮਾਂ ਕਰ ਚੁੱਕੇ ਹਨ ਜੋ ਕਿ ਸਾਊਥ ਫ਼ਿਲਮਾਂ ਦੇ ਹੀ ਰੀਮੇਕ ਹਨ।