ਪੜਚੋਲ ਕਰੋ
ਸਲਮਾਨ ਖ਼ਾਨ ਫਿਰ ਮੁਸੀਬਤ 'ਚ, ਕੋਰਟ ਤੋਂ ਵਾਰਨਿੰਗ
ਕਾਲਾ ਹਿਰਨ ਸ਼ਿਕਾਰ ਮਾਮਲੇ ‘ਚ ਸਲਮਾਨ ਖ਼ਾਨ ਦੀਆਂ ਮੁਸ਼ਕਲਾਂ ਇੱਕ ਵਾਰ ਫੇਰ ਤੋਂ ਵਧ ਸਕਦੀਆਂ ਹਨ। ਜੋਧਪੁਰ ਕੋਰਟ ਨੇ ਸਲਮਾਨ ਨੂੰ ਵਾਰਨਿੰਗ ਦਿੱਤੀ ਹੈ ਕਿ ਜੇਕਰ ਉਹ ਅਗਲੀ ਸੁਣਵਾਈ ਵੇਲੇ ਕੋਰਟ ‘ਚ ਪੇਸ਼ ਨਹੀਂ ਹੋਏ ਤਾਂ ਉਨ੍ਹਾਂ ਦੀ ਜ਼ਮਾਨਤ ਰੱਦ ਕਰ ਦਿੱਤੀ ਜਾਵੇਗੀ।

ਮੁੰਬਈ: ਕਾਲਾ ਹਿਰਨ ਸ਼ਿਕਾਰ ਮਾਮਲੇ ‘ਚ ਸਲਮਾਨ ਖ਼ਾਨ ਦੀਆਂ ਮੁਸ਼ਕਲਾਂ ਇੱਕ ਵਾਰ ਫੇਰ ਤੋਂ ਵਧ ਸਕਦੀਆਂ ਹਨ। ਜੋਧਪੁਰ ਕੋਰਟ ਨੇ ਸਲਮਾਨ ਨੂੰ ਵਾਰਨਿੰਗ ਦਿੱਤੀ ਹੈ ਕਿ ਜੇਕਰ ਉਹ ਅਗਲੀ ਸੁਣਵਾਈ ਵੇਲੇ ਕੋਰਟ ‘ਚ ਪੇਸ਼ ਨਹੀਂ ਹੋਏ ਤਾਂ ਉਨ੍ਹਾਂ ਦੀ ਜ਼ਮਾਨਤ ਰੱਦ ਕਰ ਦਿੱਤੀ ਜਾਵੇਗੀ। ਸਲਮਾਨ ਨੂੰ ਪਿਛਲੇ ਸਾਲ ਅਦਾਲਤ ਨੇ ਕਾਲਾ ਹਿਰਨ ਸ਼ਿਕਾਰ ਮਾਮਲੇ ‘ਚ ਦੋਸ਼ੀ ਕਰਾਰ ਦਿੰਦੇ ਹੋਏ ਪੰਜ ਸਾਲ ਦੀ ਸਜ਼ਾ ਸੁਣਾਈ ਸੀ। ਹੇਠਲੀ ਅਦਾਲਤ ਦੇ ਇਸ ਫੈਸਲੇ ਨੂੰ ਸਲਮਾਨ ਖ਼ਾਨ ਵੱਲੋਂ ਜ਼ਿਲ੍ਹਾ ਅਦਾਲਤ ‘ਚ ਚੁਣੌਤੀ ਦਿੱਤੀ ਗਈ। ਇਸ ਤੋਂ ਬਾਅਦ ਵੱਡੀ ਅਦਾਲਤ ਨੇ ਸ਼ਰਤ ਰੱਖ ਜ਼ਮਾਨਤ ਦਿੱਤੀ ਸੀ। ਇਸੇ ਮਾਮਲੇ ‘ਚ ਸੁਣਵਾਈ ਨੂੰ ਲੈ ਕੇ ਸਲਮਾਨ ਨੇ ਅੱਜ ਕੋਰਟ ਸਾਹਮਣੇ ਪੇਸ਼ ਹੋਣਾ ਸੀ ਪਰ ਉਹ ਨਹੀਂ ਪਹੁੰਚੇ। ਇਸ ਤੋਂ ਨਾਰਾਜ਼ ਜੱਜ ਨੇ ਖ਼ਾਨ ਨੂੰ ਵਾਰਨਿੰਗ ਦਿੱਤੀ ਹੈ ਕਿ ਜੇਕਰ ਉਹ ਅਗਲੀ ਸੁਣਵਾਈ ‘ਚ ਸਮੇਂ ‘ਤੇ ਕੋਰਟ ਨਹੀਂ ਪਹੁੰਚੇ ਤਾਂ ਉਨ੍ਹਾਂ ਦੀ ਜ਼ਮਾਨਤ ਰੱਦ ਕਰ ਦਿੱਤੀ ਜਾਵੇਗੀ।
5 ਅਪਰੈਲ, 2018 ਨੂੰ ਹੇਠਲੀ ਅਦਾਲਤ ਨੇ 1998 ‘ਚ ਕਾਲਾ ਹਿਰਨ ਸ਼ਿਕਾਰ ਮਾਮਲੇ ‘ਚ ਸਲਮਾਨ ਨੂੰ ਦੋਸ਼ੀ ਮੰਨਦੇ ਹੋਏ ਪੰਜ ਸਾਲ ਦੀ ਸਜ਼ਾ ਸੁਣਾਈ ਸੀ। ਜਦਕਿ ਇਸ ਮਾਮਲੇ ‘ਚ ਬਾਕੀ ਸਾਥੀਆਂ ਸੈਫ ਅਲੀ, ਨੀਲਮ, ਸੋਨਾਲੀ ਬੇਂਦਰੇ ਤੇ ਤੱਬੂ ਨੂੰ ਬਰੀ ਕਰ ਦਿੱਤਾ ਸੀ।Blackbuck poaching case: The Jodhpur court says that if Salman Khan doesn't appear before the court in next hearing, his bail will be rejected. (file pic) #Rajasthan pic.twitter.com/bh3cTpDYF8
— ANI (@ANI) 4 July 2019
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















