ਪੜਚੋਲ ਕਰੋ
ਜਦੋਂ ਕਰਾਚੀ ’ਚ ਦਿੱਸਿਆ ਸਲਮਾਨ ਖ਼ਾਨ, ਵੀਡੀਓ ਵਾਇਰਲ

ਨਵੀਂ ਦਿੱਲੀ: ਹਾਲ ਹੀ ਵਿੱਚ ਸੋਸ਼ਲ ਮੀਡੀਆ ’ਤੇ ਇੱਕ ਸ਼ਖ਼ਸ ਦੀ ਵੀਡੀਓ ਵਾਇਰਲ ਹੋ ਰਹੀ ਹੈ ਜੋ ਹੂ-ਬ-ਹੂ ਸਲਮਾਨ ਖ਼ਾਨ ਵਾਂਗ ਦਿਖਾਈ ਦਿੰਦਾ ਹੈ। ਵੀਡੀਓ ਪਾਕਿਸਤਾਨ ਦੇ ਕਰਾਚੀ ਵਿੱਚ ਕਿਸੇ ਨੇ ਸ਼ੂਟ ਕੀਤਾ ਹੈ ਤੇ ਟਿਕ-ਟੌਕ ’ਤੇ ਪੋਸਟ ਕੀਤੀ ਹੈ। ਇਸ ਵੀਡੀਓ ਨੂੰ ਵੇਖਣ ਬਾਅਦ ਸਲਮਾਨ ਖ਼ਾਨ ਦੇ ਪ੍ਰਸ਼ੰਸਕ ਕ੍ਰੇਜ਼ੀ ਹੋ ਰਹੇ ਹਨ।
ਇਹ ਵੀਡੀਓ ਟਵਿੱਟਰ ਤੇ ਇੰਸਟਾਗ੍ਰਾਮ ’ਤੇ ਵੀ ਖੂਬ ਵਾਇਰਲ ਹੋ ਰਿਹਾ ਹੈ। ਇਸ ਵਿੱਚ ਸਲਮਾਨ ਖ਼ਾਨ ਵਾਂਗ ਦਿੱਸਣ ਵਾਲਾ ਸ਼ਖ਼ਸ ਕਰਾਚੀ ਦੇ ਬੋਲਟਨ ਵਿੱਚ ਮੋਟਰਸਾਈਕਲ ਪਾਰਕ ਕਰ ਰਿਹਾ ਹੈ। ਇਹ ਸ਼ਖ਼ਸ ਸਿਰਫ ਦਿੱਖ ਵਿੱਚ ਹੀ ਨਹੀਂ, ਬਲਕਿ ਹੇਅਰ ਸਟਾਈਲ ਤੇ ਹੋਰ ਸਭ ਕੁਝ ਵੀ ਸਲਮਾਨ ਖ਼ਾਨ ਤੋਂ ਪ੍ਰੇਰਿਤ ਹੈ।@BeingSalmanKhan Sir, is that you in karachi??😂😂😂😍😍 pic.twitter.com/vEmzFuPY0i
— abdullah feroz (@abdullahferoz1) January 18, 2019
ਸਲਮਾਨ ਖ਼ਾਨ ਦੀ ਗੱਲ ਕੀਤੀ ਜਾਏ ਤਾਂ ਜਲਦ ਹੀ ਉਹ ਆਪਣੀ ਨਵੀਂ ਫਿਲਮ ‘ਭਾਰਤ’ ਵਿੱਚ ਨਜ਼ਰ ਆਏਗਾ। ਇਸ ਫਿਲਮ ਵਿੱਚ ਉਸ ਨਾਲ ਕੈਟਰੀਨਾ ਕੈਫ, ਜੈਕੀ ਸ਼ਰੌਫ, ਤਬੂ, ਦਿਸ਼ਾ ਪਟਾਨੀ, ਨੌਰਾ ਫਤੇਹੀ, ਸੁਨੀਲ ਗ੍ਰੋਵਰ ਤੇ ਆਸਿਫ ਸ਼ੇਖ ਨਜ਼ਰ ਆਉਣਗੇ।@BeingSalmanKhan
— Raza (@sarabidi1) January 19, 2019
Bhai what are you doing in Karachi Bolton Marley. ;) pic.twitter.com/2SxgygdePr
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















