ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਏਅਰਪੋਰਟ 'ਤੇ ਸੈਲਫੀ ਲੈ ਰਹੇ ਫੈਨ ਦਾ ਸਲਮਾਨ ਖਾਨ ਨੇ ਖਿੱਚਿਆ ਫੋਨ, ਵੀਡਿਓ ਵਾਇਰਲ, ਸਿਆਸਤਦਾਨਾਂ ਨੇ ਮੁਆਫੀ ਮੰਗਣ ਲਈ ਕਿਹਾ
ਏਅਰਪੋਟ 'ਤੇ ਸਲਮਾਨ ਖਾਨ ਦੇ ਨਾਲ ਸੈਲਫੀ ਲੈਣ ਦੀ ਕੋਸ਼ਿਸ਼ ਕਰ ਰਹੇ ਫੈਨ ਦੇ ਵਿਹਾਰ ਤੋਂ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸਲਮਾਨ ਖਾਨ ਇਸ ਕਦਰ ਨਾਰਾਜ਼ ਹੋ ਗਏ ਕਿ ਉਨ੍ਹਾਂ ਉਸ ਦਾ ਫੋਨ ਹੀ ਖੋਹ ਲਿਆ।
![ਏਅਰਪੋਰਟ 'ਤੇ ਸੈਲਫੀ ਲੈ ਰਹੇ ਫੈਨ ਦਾ ਸਲਮਾਨ ਖਾਨ ਨੇ ਖਿੱਚਿਆ ਫੋਨ, ਵੀਡਿਓ ਵਾਇਰਲ, ਸਿਆਸਤਦਾਨਾਂ ਨੇ ਮੁਆਫੀ ਮੰਗਣ ਲਈ ਕਿਹਾ Salman Khan snatches phone of a fan taking selfie with him ਏਅਰਪੋਰਟ 'ਤੇ ਸੈਲਫੀ ਲੈ ਰਹੇ ਫੈਨ ਦਾ ਸਲਮਾਨ ਖਾਨ ਨੇ ਖਿੱਚਿਆ ਫੋਨ, ਵੀਡਿਓ ਵਾਇਰਲ, ਸਿਆਸਤਦਾਨਾਂ ਨੇ ਮੁਆਫੀ ਮੰਗਣ ਲਈ ਕਿਹਾ](https://static.abplive.com/wp-content/uploads/sites/5/2020/01/29154101/salman-angry.jpg?impolicy=abp_cdn&imwidth=1200&height=675)
ਗੋਆ: ਏਅਰਪੋਟ 'ਤੇ ਸਲਮਾਨ ਖਾਨ ਦੇ ਨਾਲ ਸੈਲਫੀ ਲੈਣ ਦੀ ਕੋਸ਼ਿਸ਼ ਕਰ ਰਹੇ ਫੈਨ ਦੇ ਵਿਹਾਰ ਤੋਂ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸਲਮਾਨ ਖਾਨ ਇਸ ਕਦਰ ਨਾਰਾਜ਼ ਹੋ ਗਏ ਕਿ ਉਨ੍ਹਾਂ ਉਸ ਦਾ ਫੋਨ ਹੀ ਖੋਹ ਲਿਆ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡਿਆ 'ਤੇ ਖੂਬ ਵਾਇਰਲ ਹੋ ਰਹੀ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਜਦ ਸਲਮਾਨ ਖਾਨ ਹਵਾਈ ਅੱਡੇ ਤੋਂ ਬਾਹਰ ਨਿਕਲ ਰਹੇ ਸੀ ਤਾਂ ਇੱਕ ਵਿਅਕਤੀ ਉਨ੍ਹਾਂ ਨਾਲ ਸੈਲਫੀ ਖਿਚੱਣ ਦੀ ਕੋਸ਼ਿਸ਼ ਕਰਦਾ ਹੈ ਤੇ ਸਲਮਾਨ ਗੁੱਸੇ 'ਚ ਆ ਕੇ ਉਸਦਾ ਫੋਨ ਖਿੱਚ ਲੈਂਦੇ ਹਨ।
ਵੀਡੀਓ ਵਾਇਰਲ ਹੋਣ ਤੋਂ ਬਾਅਦ ਏਅਰਪੋਰਟ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਜਾਂਚ 'ਚ ਇਹ ਸਾਮ੍ਹਣੇ ਆਇਆ ਕਿ ਉਹ ਵਿਅਕਤੀ ਏਅਰਲਾਇੰਸ ਦਾ ਇੱਕ ਕਰਮਚਾਰੀ ਹੈ। ਇਸ ਤੋਂ ਬਾਅਦ ਗੋਆ ਹਵਾਈ ਅੱਡੇ ਦੇ ਨਿਰਦੇਸ਼ਕ ਗਗਨ ਮਲਿਕ ਨੇ ਕਿਹਾ ਕਿ ਕਰਮਚਾਰੀਆਂ ਨੂੰ ਕੰਮ 'ਤੇ ਧਿਆਨ ਦੇਣਾ ਚਾਹੀਦਾ ਹੈ ਨਾ ਕਿ ਟਰਮੀਨਲ 'ਤੇ ਯਾਤਰੀਆਂ ਨਾਲ ਸੈਲਫੀ ਖਿੱਚਦੇ ਰਹਿਣਾ ਚਾਹੀਦਾ ਹੈ। ਇਸ ਮਾਮਲੇ 'ਤੇ ਕੁੱਝ ਸਿਆਸਤਦਾਨਾਂ ਨੇ ਸਲਮਾਨ ਖਾਨ ਦੀ ਆਲੋਚਨਾ ਕੀਤੀ ਹੈ। ਦੱਖਣੀ ਗੋਆ ਦੇ ਭਾਜਪਾ ਦੇ ਜਨਰਲ ਸੈਕਟਰੀ ਨਵੀਨ ਪਾਈਕਰ ਨੇ ਟਵੀਟ ਕਰਦਿਆਂ ਲਿਿਖਆ, "ਅੰਕਲ, ਇਹ ਗੋਆ 'ਚ ਵਿਵਹਾਰ ਦਾ ਤਰੀਕਾ ਨਹੀਂ ਹੈ। ਇਹ ਮੁੰਬਈ ਦਾ ਫੁੱਟਪਾਥ ਨਹੀਂ ਹੈ ਜਿੱਥੇ ਤੁਸੀਂ ਆਪਣੀ ਕਾਰ ਨਾਲ ਲੋਕਾਂ ਨੂੰ ਕੁਚਲ ਕੇ ਚਲੇ ਜਾਵੋ। ਸਲਮਾਨ ਖਾਨ ਤੁਹਾਨੂੰ ਮੁਆਫੀ ਮੰਗਣੀ ਚਾਹੀਦੀ ਹੈ॥"
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਸਿੱਖਿਆ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)