Salman Khan: ‘ਊਪਰ ਵਾਲਾ ਸਿਰ ਦੇਖ ਕੇ ਸਰਦਾਰੀ ਦੇਤਾ ਹੈ’, ਸਲਮਾਨ ਖਾਨ ਨੇ ਬਿਸ਼ਨ ਸਿੰਘ ਬੇਦੀ ਦੇ ਦੇਹਾਂਤ 'ਤੇ ਅੰਗਦ ਲਈ ਲਿਖਿਆ ਖਾਸ ਸੰਦੇਸ਼
Bishan Singh Bedi Death: ਸੁਪਰਸਟਾਰ ਸਲਮਾਨ ਖਾਨ ਨੇ ਮਹਾਨ ਸਪਿੰਨਰ ਬਿਸ਼ਨ ਸਿੰਘ ਬੇਦੀ ਦੇ ਦੇਹਾਂਤ ’ਤੇ ਉਨ੍ਹਾਂ ਦੇ ਪੁੱਤਰ ਤੇ ਅਦਾਕਾਰ ਅੰਗਦ ਬੇਦੀ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ, ‘‘ਊਪਰ ਵਾਲਾ ਸਿਰ ਦੇਖ ਕੇ ਸਰਦਾਰੀ ਦੇਤਾ ਹੈ।’
Salman Khan Special Message For Angad Bedi: 23 ਅਕਤੂਬਰ ਕ੍ਰਿਕਟ ਜਗਤ ਦੇ ਦਿੱਗਜ ਕ੍ਰਿਕਟਰ ਬਿਸ਼ਨ ਸਿੰਘ ਬੇਦੀ ਦੇ ਦੇਹਾਂਤ ਦੀ ਦੁਖਦ ਖ਼ਬਰ ਨੇ ਸਾਰਿਆਂ ਦਾ ਦਿਲ ਤੋੜ ਦਿੱਤਾ ਹੈ। ਭਾਰਤੀ ਟੀਮ ਦੇ ਸਾਬਕਾ ਕਪਤਾਨ ਦੇ ਦੇਹਾਂਤ 'ਤੇ ਕ੍ਰਿਕਟ ਜਗਤ ਤੋਂ ਲੈ ਕੇ ਫਿਲਮ ਜਗਤ ਦੀਆਂ ਵੱਡੀਆਂ ਹਸਤੀਆਂ ਨੂੰ ਗਹਿਰਾ ਸਦਮਾ ਲੱਗਾ ਹੈ। ਬਿਸ਼ਨ ਸਿੰਘ ਬੇਦੀ ਦੇ ਦੇਹਾਂਤ 'ਤੇ ਸੋਗ ਦੇ ਨਾਲ-ਨਾਲ ਸਾਰੇ ਸਿਤਾਰੇ ਉਨ੍ਹਾਂ ਦੇ ਬੇਟੇ ਅਤੇ ਅਦਾਕਾਰ ਅੰਗਦ ਸਿੰਘ ਬੇਦੀ ਨੂੰ ਵੀ ਦਿਲਾਸਾ ਦੇ ਰਹੇ ਹਨ। ਸ਼ਾਹਰੁਖ ਖਾਨ ਤੋਂ ਲੈ ਕੇ ਅਨੁਪਮ ਖੇਰ ਵਰਗੇ ਸਿਤਾਰਿਆਂ ਵਲੋਂ ਸੰਵੇਦਨਾ ਜ਼ਾਹਰ ਕਰਨ ਤੋਂ ਬਾਅਦ ਹੁਣ ਹਾਲ ਹੀ 'ਚ ਸਲਮਾਨ ਖਾਨ ਨੇ ਸੋਸ਼ਲ ਮੀਡੀਆ 'ਤੇ ਮਹਾਨ ਕ੍ਰਿਕਟਰ ਨੂੰ ਸ਼ਰਧਾਂਜਲੀ ਦਿੱਤੀ ਹੈ।
ਇਹ ਵੀ ਪੜ੍ਹੋ: ਰਾਵਣ ਦਹਿਨ ਮੌਕੇ ਕੰਗਨਾ ਰਣੌਤ ਨੇ ਕੀਤੀ ਵੱਡੀ ਗਲਤੀ, ਹੁਣ ਲੋਕ ਸੋਸ਼ਲ ਮੀਡੀਆ 'ਤੇ ਰੱਜ ਕੇ ਲਾ ਰਹੇ ਕਲਾਸ
ਦਿੱਗਜ ਕ੍ਰਿਕਟਰ ਅਤੇ ਅਦਾਕਾਰ ਅੰਗਦ ਸਿੰਘ ਬੇਦੀ ਦੇ ਪਿਤਾ ਬਿਸ਼ਨ ਸਿੰਘ ਬੇਦੀ, ਜੋ ਆਪਣੀ ਸਪਿਨ ਨਾਲ ਬੱਲੇਬਾਜ਼ਾਂ ਨੂੰ ਉਲਝਾ ਦਿੰਦੇ ਸਨ, ਦਾ ਕੱਲ੍ਹ ਦਿਹਾਂਤ ਹੋ ਗਿਆ ਹੈ। ਭਾਰਤੀ ਟੀਮ ਦੇ ਸਾਬਕਾ ਕਪਤਾਨ ਨੇ 77 ਸਾਲ ਦੀ ਉਮਰ 'ਚ ਆਖਰੀ ਸਾਹ ਲਿਆ, ਜਿਸ ਦੀ ਜਾਣਕਾਰੀ ਉਨ੍ਹਾਂ ਦੇ ਬੇਟੇ ਅੰਗਦ ਸਿੰਘ ਬੇਦੀ ਨੇ ਦਿੱਤੀ। ਕ੍ਰਿਕਟ ਜਗਤ ਵਿੱਚ ਆਪਣੀ ਛਾਪ ਛੱਡਣ ਵਾਲੇ ਬਿਸ਼ਨ ਸਿੰਘ ਬੇਦੀ ਦੇ ਦੇਹਾਂਤ ਨਾਲ ਹਰ ਕੋਈ ਡੂੰਘਾ ਸਦਮਾ ਹੈ। ਸਾਰੇ ਸਿਤਾਰਿਆਂ ਵੱਲੋਂ ਸ਼ੋਕ ਪ੍ਰਗਟ ਕਰਨ ਤੋਂ ਬਾਅਦ ਹੁਣ ‘ਟਾਈਗਰ ਜ਼ਿੰਦਾ ਹੈ’ ਵਿੱਚ ਅੰਗਦ ਬੇਦੀ ਨਾਲ ਕੰਮ ਕਰਨ ਵਾਲੇ ਸਲਮਾਨ ਖਾਨ ਨੇ ਬਿਸ਼ਨ ਸਿੰਘ ਬੇਦੀ ਦੇ ਦੇਹਾਂਤ ‘ਤੇ ਦੁੱਖ ਪ੍ਰਗਟ ਕਰਦਿਆਂ ਅਦਾਕਾਰ ਲਈ ਖਾਸ ਸੰਦੇਸ਼ ਲਿਖਿਆ ਹੈ।
ਸੁਪਰਸਟਾਰ ਸਲਮਾਨ ਖਾਨ ਨੇ ਮਹਾਨ ਸਪਿੰਨਰ ਬਿਸ਼ਨ ਸਿੰਘ ਬੇਦੀ ਦੇ ਦੇਹਾਂਤ ’ਤੇ ਉਨ੍ਹਾਂ ਦੇ ਪੁੱਤਰ ਤੇ ਅਦਾਕਾਰ ਅੰਗਦ ਬੇਦੀ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ, ‘‘ਊਪਰ ਵਾਲਾ ਸਿਰ ਦੇਖ ਕੇ ਸਰਦਾਰੀ ਦੇਤਾ ਹੈ।’’ ਸਲਮਾਨ ਨੇ ‘ਐਕਸ’ ’ਤੇ ਅੰਗਦ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਪਰਿਵਾਰ ਦੇ ਮੁਖੀ ਦੀ ਜ਼ਿੰਮੇਵਾਰੀ ਹੁਣ ਉਨ੍ਹਾਂ ਦੇ ਮੋਢਿਆਂ ’ਤੇ ਆ ਗਈ ਹੈ। ਉਨ੍ਹਾਂ ਲਿਖਿਆ, ‘‘ਮੇਰੇ ਪਿਆਰੇ ਭਰਾ ਅੰਗਦ ਮੈਨੂੰ ਤੁਹਾਡੇ ਡੈਡ ਬਾਰੇ ਸੁਣ ਕੇ ਬਹੁਤ ਦੁੱਖ ਹੋਇਆ। ਹੁਣ ਤੁਸੀਂ ਪਰਿਵਾਰ ਦੇ ਮੁਖੀ ਹੋ। ਉੱਪਰ ਵਾਲਾ ਸਿਰ ਦੇਖ ਕੇ ਸਰਦਾਰੀ ਦਿੰਦਾ ਹੈ। ਤੁਹਾਡੇ ਪਿਤਾ ਮਹਾਨ ਸਨ।’’ ਅਦਾਕਾਰ ਅਭਿਸ਼ੇਕ ਬੱਚਨ, ਕਰੀਨਾ ਕਪੂਰ ਤੇ ਬਾਲੀਵੁੱਡ ਦੀਆਂ ਹੋਰ ਹਸਤੀਆਂ ਨੇ ਵੀ ਬਿਸ਼ਨ ਸਿੰਘ ਬੇਦੀ ਦੇ ਦੇਹਾਂਤ ’ਤੇ ਦੁੱਖ ਪ੍ਰਗਟ ਕੀਤਾ ਹੈ।
My dear brother Angad it saddens me to hear abt your dad,Wat a bowler n wat a man,we as a family have loved n respected him.God bless his soul. Now u r the head of the family. Upar wala sir dekh ke Sardari deta hai. Your dad was a legend brother. Love u. @Imangadbedi
— Salman Khan (@BeingSalmanKhan) October 23, 2023
ਕਾਬਿਲੇਗ਼ੌਰ ਹੈ ਕਿ ਬਿਸ਼ਨ ਸਿੰਘ ਬੇਦੀ ਨੇ ਸੋਮਵਾਰ ਨੂੰ ਆਖਰੀ ਸਾਹ ਲਿਆ। ਉਹ 77 ਸਾਲ ਦੇ ਸਨ। ਬਿਸ਼ਨ ਸਿੰਘ ਬੇਦੀ ਨੇ 67 ਟੈਸਟ ਅਤੇ 10 ਵਨਡੇ ਮੈਚਾਂ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ ਅਤੇ ਆਪਣੇ ਕਰੀਅਰ ਵਿੱਚ ਕੁੱਲ 273 ਵਿਕਟਾਂ ਲਈਆਂ। ਖੇਡ ਦੀ ਆਪਣੀ ਡੂੰਘੀ ਸਮਝ ਲਈ ਜਾਣੇ ਜਾਂਦੇ, ਬਿਸ਼ਨ ਸਿੰਘ ਬੇਦੀ ਦੀ ਸ਼ਾਨਦਾਰ ਅਤੇ ਲੈਅਮਈ ਗੇਂਦਬਾਜ਼ੀ ਐਕਸ਼ਨ, ਸ਼ਾਨਦਾਰ ਸਪਿਨ ਪੈਦਾ ਕਰਨ ਦੀ ਉਸ ਦੀ ਯੋਗਤਾ ਅਤੇ ਗੇਂਦ ਨਾਲ ਉਸ ਦੇ ਅਨੁਸ਼ਾਸਨ ਨੇ ਉਸ ਨੂੰ ਸ਼ਾਨਦਾਰ ਸਫਲਤਾ ਪ੍ਰਾਪਤ ਕੀਤੀ।