ਪੜਚੋਲ ਕਰੋ
(Source: ECI/ABP News)
ਕੈਂਸਰ ਦਾ ਇਲਾਜ ਕਰਵਾਉਣ ਲਈ ਸੰਜੇ ਦੱਤ ਮੁੰਬਈ ਦੇ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ 'ਚ ਭਰਤੀ
Sanjay Dutt Hospitalised: ਫੇਫੜਿਆਂ ਦੇ ਕੈਂਸਰ ਤੋਂ ਪੀੜਤ ਸੰਜੇ ਦੱਤ ਆਪਣਾ ਇਲਾਜ਼ ਕਰਵਾਉਣ ਲਈ ਅੱਜ ਮੁੰਬਈ ਦੇ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਵਿੱਚ ਦਾਖਲ ਹੋ ਗਏ। ਸੰਜੇ ਦੱਤ ਦਾ ਫੇਫੜਿਆਂ ਦਾ ਕੈਂਸਰ ਅਡਵਾਂਸ ਸਟੇਜ ਵਿੱਚ ਪਹੁੰਚ ਗਿਆ ਹੈ।

ਸੰਕੇਤਕ ਤਸਵੀਰ
ਮੁੰਬਈ: ਫੇਫੜਿਆਂ ਦੇ ਕੈਂਸਰ ਤੋਂ ਪੀੜਤ ਸੰਜੇ ਦੱਤ ਆਪਣਾ ਇਲਾਜ਼ ਕਰਵਾਉਣ ਲਈ ਅੱਜ ਮੁੰਬਈ ਦੇ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਵਿੱਚ ਦਾਖਲ ਹੋ ਗਏ। ਸੰਜੇ ਦੱਤ ਦਾ ਫੇਫੜਿਆਂ ਦਾ ਕੈਂਸਰ ਅਡਵਾਂਸ ਸਟੇਜ ਵਿੱਚ ਪਹੁੰਚ ਗਿਆ ਹੈ।
ਸੰਜੇ ਦੱਤ ਨੂੰ ਇਸ ਸ਼ਨੀਵਾਰ ਯਾਨੀ 15 ਅਗਸਤ ਨੂੰ ਇਕ ਟੈਸਟ ਲਈ ਅੰਬਾਨੀ ਹਸਪਤਾਲ 'ਚ ਦੇਖਿਆ ਗਿਆ ਸੀ, ਫਿਰ ਉਸ ਤੋਂ ਇਕ ਦਿਨ ਬਾਅਦ ਐਤਵਾਰ ਨੂੰ ਸੰਜੇ ਦੱਤ ਨੂੰ ਮੁੰਬਈ ਦੇ ਲੀਲਾਵਤੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੇ ਕਈ ਟੈਸਟ ਕਰਵਾਏ ਗਏ। ਸ਼ਾਮ 5.15 ਵਜੇ ਸੰਜੇ ਦੱਤ ਲੀਲਾਵਤੀ ਤੋਂ ਆਪਣੇ ਘਰ ਲਈ ਰਵਾਨਾ ਹੋਏ।
ਅੱਜ ਸ਼ਾਮ ਕਰੀਬ 7.00 ਵਜੇ ਸੰਜੇ ਦੱਤ ਬਾਂਦਰਾ ਦੀ ਇੰਪੀਰੀਅਲ ਹਾਈਟ ਬਿਲਡਿੰਗ ਤੋਂ ਹਸਪਤਾਲ ਦਾਖਲ ਹੋਣ ਲਈ ਹੇਠਾਂ ਆਏ। ਇਸ ਵੇਲੇ ਉਨ੍ਹਾਂ ਨੂੰ ਅਲਵਿਦਾ ਕਹਿਣ ਲਈ ਉਨ੍ਹਾਂ ਦੀ ਪਤਨੀ ਮਾਨਿਅਤਾ ਦੱਤ, ਉਨ੍ਹਾਂ ਦੀਆਂ ਦੋਵੇਂ ਭੈਣਾਂ- ਪ੍ਰਿਆ ਦੱਤ, ਨਮਰਤਾ ਦੱਤ ਵੀ ਦਿਖਾਈ ਦਿੱਤੇ। ਨਾਲ ਹੀ ਉਨ੍ਹਾਂ ਦੇ ਕੁਝ ਕਰੀਬੀ ਵੀ ਵੇਖੇ ਗਏ। ਉਸ ਸਮੇਂ ਸੰਜੇ ਦੱਤ ਬਹੁਤ ਸ਼ਾਂਤ ਦਿਖਾਈ ਦੇ ਰਹੇ ਸੀ ਅਤੇ ਜਾਂਦੇ ਹੋਏ ਉਨ੍ਹਾਂ ਇਕੱਤਰ ਹੋਏ ਫੋਟੋਗ੍ਰਾਫ਼ਰਸ ਨੂੰ ਵਿਕਟਰੀ ਦਾ ਚਿੰਨ੍ਹ ਦਿਖਾ ਕੇ ਉਨ੍ਹਾਂ ਲਈ ਅਰਦਾਸ ਕਰਨ ਲਈ ਵੀ ਕਿਹਾ।
ਕਲੀਨਿਕ ਦੇ ਬਾਹਰ ਨੀਤੂ ਕਪੂਰ ਦੀਆਂ ਤਸਵੀਰਾਂ ਆਈਆਂ ਸਾਹਮਣੇ, ਆਖਰ ਕਿਉਂ ਗਈ ਸੀ ਨੀਤੂ?
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਿਹਤ
ਪਟਿਆਲਾ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
