(Source: ECI/ABP News)
ਸਹੁਰਿਆਂ ਦਾ ਪਿੰਡ ਆ ਗਿਆ ਦਾ ਨਵਾਂ ਗੀਤ `ਜਾਨ ਵਾਰ ਦਾਂ` ਰਿਲੀਜ਼, ਸਰਗੁਨ-ਗੁਰਨਾਮ ਦੀ ਸ਼ਾਨਦਾਰ ਕੈਮਿਸਟਰੀ
Sohreyan Da Pind Aa Gaya New Song: ਸਰਗੁਨ ਮਹਿਤਾ ਤੇ ਗੁਰਨਾਮ ਭੁੱਲਰ ਦੀ ਫ਼ਿਲਮ ਸਹੁਰਿਆਂ ਦਾ ਪਿੰਡ ਆ ਗਿਆ ਦਾ ਇੱਕ ਹੋਰ ਗੀਤ ਰਿਲੀਜ਼ ਹੋਇਆ ਹੈ। ਇਸ ਗੀਤ ਦੇ ਬੋਲ ਹਨ `ਜਾਨ ਵਾਰ ਦਾ`। ਇਸ ਗੀਤ ਨੂੰ ਯੂਟਿਊਬ `ਤੇ ਰਿਲੀਜ਼ ਕੀਤਾ ਗਿਆ ਹੈ।

ਸਰਗੁਨ ਮਹਿਤਾ ਤੇ ਗੁਰਨਾਮ ਭੁੱਲਰ ਦੀ ਫ਼ਿਲਮ ਸਹੁਰਿਆਂ ਦਾ ਪਿੰਡ ਆ ਗਿਆ ਦਾ ਇੱਕ ਹੋਰ ਗੀਤ ਰਿਲੀਜ਼ ਹੋਇਆ ਹੈ। ਇਸ ਗੀਤ ਦੇ ਬੋਲ ਹਨ `ਜਾਨ ਵਾਰ ਦਾ`। ਇਸ ਗੀਤ ਨੂੰ ਯੂਟਿਊਬ `ਤੇ ਰਿਲੀਜ਼ ਕੀਤਾ ਗਿਆ ਹੈ। ਦਸ ਦਈਏ ਕਿ ਸਰਗੁਨ ਤੇ ਗੁਰਨਾਮ ਦੋਵਾਂ ਨੇ ਇਸ ਗੀਤ ਦਾ ਇੱਕ ਹਿੱਸਾ ਆਪੋ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਤੇ ਸ਼ੇਅਰ ਕੀਤਾ।
ਇਸ ਗੀਤ ਦੀ ਕੋਈ ਅਧਿਕਾਰਤ ਵੀਡੀਓ ਜਾਰੀ ਨਹੀਂ ਕੀਤਾ ਗਿਆ, ਪਰ ਫ਼ਿਲਮ ਦੇ ਸੀਨਜ਼ ਨੂੰ ਜੋੜ ਕੇ ਵੀਡੀਓ ਬਣਾਈ ਗਈ ਹੈ, ਜਿਸ ਵਿੱਚ ਸਰਗੁਨ ਤੇ ਗੁਰਨਾਮ ਦੀ ਸ਼ਾਨਦਾਰ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਇਸ ਗੀਤ ਨੂੰ ਗੁਰਨਾਮ ਭੁੱਲਰ ਨੇ ਆਪਣੇ ਸੁਰਾਂ ਨਾਲ ਸਜਾਇਆ ਹੈ। ਇਸ ਦੇ ਨਾਲ ਹੀ ਗੀਤ ਦੇ ਬੋਲ ਵੀ ਖੁਦ ਗੁਰਨਾਮ ਭੁੱਲਰ ਨੇ ਲਿਖੇ ਹਨ ਤੇ ਧੁਨ ਵੀ ਗੁਰਨਾਮ ਭੁੱਲਰ ਦੀ ਹੈ, ਜਦਕਿ ਗੀਤ ਨੂੰ ਸੰਗੀਤ ਦੌੜ ਮਿਊਜ਼ਿਕ ਕੰਪਨੀ ਨੇ ਦਿਤਾ ਹੈ।
ਕਾਬਿਲੇਗ਼ੌਰ ਹੈ ਕਿ ਕੁੱਝ ਦਿਨ ਪਹਿਲਾਂ ਸਹੁਰਿਆਂ ਦਾ ਪਿੰਡ ਆ ਗਿਆ ਫ਼ਿਲਮ ਦਾ ਟਾਈਟਲ ਟਰੈਕ ਰਿਲੀਜ਼ ਹੋਇਆ ਸੀ, ਜਿਸ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਕੁੜੀਆਂ ਵਿੱਚ ਇਹ ਗੀਤ ਜ਼ਿਆਦਾ ਪਾਪੁਲਰ ਹੋ ਰਿਹਾ ਹੈ। ਲੋਕ ਇਸ ਗੀਤ `ਤੇ ਰੀਲਾਂ ਬਣਾ ਆਪਣੇ ਸੋਸ਼ਲ ਮੀਡੀਆ ਅਕਾਊਂਟਸ `ਤੇ ਸ਼ੇਅਰ ਕਰ ਰਹੇ ਹਨ।
ਦਸ ਦਈਏ ਕਿ ਸਹੁਰਿਆਂ ਦਾ ਪਿੰਡ ਆ ਗਿਆ ਫ਼ਿਲਮ 8 ਜੁਲਾਈ ਨੂੰ ਸਿਨੇਮਾਘਰਾਂ `ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ `ਚ ਸਰਗੁਨ ਗੁਰਨਾਮ ਵਿਚਾਲੇ ਪਿਆਰ ਤੇ ਤਕਰਾਰ ਦੀ ਰੋਮਾਂਟਿਕ ਕਹਾਣੀ ਦੇਖਣ ਨੂੰ ਮਿਲੇਗੀ। ਫ਼ਿਲਮ ਦਾ ਟਰੇਲਰ ਜ਼ਬਰਦਸਤ ਸੀ, ਜਿਸ ਨੂੰ ਦੇਖ ਕੇ ਲਗਦਾ ਹੈ ਕਿ ਇਸ ਫ਼ਿਲਮ ਦੀ ਅਲੱਗ ਕਹਾਣੀ ਇਸ ਨੂੰ ਸੁਪਰਹਿੱਟ ਬਣਾਏਗੀ। ਇਸ ਫ਼ਿਲਮ ਦੀ ਕਹਾਣੀ ਪਾਲੀਵੁੱਡ ਕਲਾਕਾਰ ਤੇ ਨਿਰਦੇਸ਼ਕ ਅੰਬਰਦੀਪ ਸਿੰਘ ਨੇ ਲਿਖੀ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
