Sargun Mehta: ਸਰਗੁਣ ਮਹਿਤਾ ਤੇ ਰਵੀ ਦੂਬੇ ਸਾਲਾਂ ਬਾਅਦ ਫਿਰ ਸਕ੍ਰੀਨ 'ਤੇ ਰੋਮਾਂਸ ਕਰਦੇ ਆਉਣਗੇ ਨਜ਼ਰ, ਜਾਣੋ ਕਦੋਂ ਰਿਲੀਜ਼ ਹੋਵੇਗਾ ਗਾਣਾ
Sargun Mehta Ravie Dubey: ਸਰਗੁਣ ਮਹਿਤਾ ਤੇ ਰਵੀ ਦੂਬੇ ਕਈ ਸਾਲਾਂ ਬਾਅਦ ਫਿਰ ਤੋਂ ਸਕ੍ਰੀਨ 'ਤੇ ਰੋਮਾਂਸ ਕਰਦੇ ਨਜ਼ਰ ਆਉਣ ਵਾਲੇ ਹਨ। ਇਹ ਜੋੜਾ 'ਵੇ ਹਾਣੀਆ' ਨਾਂ ਦੇ ਗਾਣੇ 'ਚ ਨਜ਼ਰ ਆਵੇਗਾ।
ਅਮੈਲੀਆ ਪੰਜਾਬੀ ਦੀ ਰਿਪੋਰਟ
Sargun Mehta Ravie Dubey: ਪੰਜਾਬੀ ਅਦਾਕਾਰਾ ਸਰਗੁਣ ਮਹਿਤਾ ਇੰਨੀਂ ਦਿਨੀਂ ਖੂਬ ਸੁਰਖੀਆਂ 'ਚ ਬਣੀ ਹੋਈ ਹੈ। ਅਦਾਕਾਰਾ ਦੀ ਫਿਲਮ 'ਜੱਟ ਨੂੰ ਚੁੜੈਲ ਟੱਕਰੀ' 15 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਹੈ ਅਤੇ ਸਰਗੁਣ ਨੇ ਸੋਸ਼ਲ ਮੀਡੀਆ 'ਤੇ ਫਿਲਮ ਦਾ ਪ੍ਰਚਾਰ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ। ਹਾਲ ਹੀ 'ਚ ਫਿਲਮ ਦਾ ਪੋਸਟਰ ਵੀ ਰਿਲੀਜ਼ ਹੋਇਆ ਹੈ। ਇਸ ਦਰਮਿਆਨ ਸਰਗੁਣ ਮਹਿਤਾ ਨਾਲ ਜੁੜੀ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ।
ਸਰਗੁਣ ਮਹਿਤਾ ਨੇ ਆਪਣੇ ਪਤੀ ਰਵੀ ਦੂਬੇ ਨਾਲ ਮਿਲ ਕੇ ਮਿਊਜ਼ਿਕ ਕੰਪਨੀ ਖੋਲ੍ਹੀ ਹੈ। ਇਸ ਮਿਊਜ਼ਿਕ ਕੰਪਨੀ ਦਾ ਨਾਮ ਡਰੀਮੀਯਾਟਾ ਮਿਊਜ਼ਿਕ ਰੱਖਿਆ ਗਿਆ ਹੈ। ਮਿਊਜ਼ਿਕ ਕੰਪਨੀ ਨੇ ਆਪਣਾ ਪਹਿਲਾ ਪ੍ਰੋਜੈਕਟ ਵੀ ਐਲਾਨ ਕਰ ਦਿੱਤਾ ਹੈ। ਇਸ ਮਿਊਜ਼ਿਕ ਕੰਪਨੀ ਦਾ ਪਹਿਲਾ ਗਾਣਾ ਜਲਦ ਰਿਲੀਜ਼ ਹੋਵੇਗਾ, ਜਿਸ ਵਿੱਚ ਫੈਨਜ਼ ਨੂੰ ਸਰਗੁਣ ਮਹਿਤਾ ਤੇ ਰਵੀ ਦੂਬੇ ਨੂੰ ਇਕੱਠੇ ਰੋਮਾਂਸ ਕਰਦੇ ਦੇਖਣ ਦਾ ਮੌਕਾ ਮਿਲੇਗਾ। ਜੀ ਹਾਂ, ਸਰਗੁਣ ਮਹਿਤਾ ਤੇ ਰਵੀ ਦੂਬੇ ਕਈ ਸਾਲਾਂ ਬਾਅਦ ਫਿਰ ਤੋਂ ਸਕ੍ਰੀਨ 'ਤੇ ਰੋਮਾਂਸ ਕਰਦੇ ਨਜ਼ਰ ਆਉਣ ਵਾਲੇ ਹਨ। ਇਹ ਜੋੜਾ 'ਵੇ ਹਾਣੀਆ' ਨਾਂ ਦੇ ਗਾਣੇ 'ਚ ਨਜ਼ਰ ਆਵੇਗਾ, ਜੋ ਕਿ ਅੱਜ ਯਾਨਿ 19 ਜਨਵਰੀ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਗੀਤ ਦਾ ਪੋਸਟਰ ਰਵੀ ਦੂਬੇ ਨੇ ਆਪਣੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ, ਜਿਸ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਦੇਖੋ ਇਹ ਪੋਸਟਰ:
View this post on Instagram
ਕਾਬਿਲੇਗ਼ੌਰ ਹੈ ਕਿ ਰਵੀ ਦੂਬੇ ਤੇ ਸਰਗੁਣ ਮਹਿਤਾ ਦੀ ਜੋੜੀ ਪਹਿਲੀ ਵਾਰ 2009 'ਚ ਟੀਵੀ ਸੀਰੀਅਲ 12/24 ਕਰੋਲ ਬਾਗ਼ 'ਚ ਨਜ਼ਰ ਆਂਈ ਸੀ। ਇੱਥੋਂ ਹੀ ਦੋਵਾਂ ਨੇ ਇੱਕ ਦੂਜੇ ਨੂੰ ਡੇਟ ਕਰਨਾ ਸ਼ੁਰੂ ਕੀਤਾ। ਚਾਰ ਸਾਲ ਇੱਕ ਦੂਜੇ ਨੂੰ ਡੇਟ ਕਰਨ ਤੋਂ ਬਾਅਦ ਦੋਵਾਂ ਨੇ 2013 'ਚ ਵਿਆਹ ਕਰ ਲਿਆ।