Jenny Johal: ਪੰਜਾਬੀ ਗਾਇਕਾ ਜੈਨੀ ਜੌਹਲ ਦਾ ਨਵਾਂ ਗਾਣਾ 'U & Me' ਹੋਇਆ ਰਿਲੀਜ਼, ਰੋਮਾਂਸ ਨਾਲ ਭਰਪੂਰ ਗਾਣਾ ਜਿੱਤ ਰਿਹਾ ਦਿਲ
Jenny Johal New Song: ਜੈਨੀ ਜੌਹਲ ਦਾ ਇੱਕ ਹੋਰ ਰੋਮਾਂਟਿਕ ਗਾਣਾ 'ਯੂ ਐਂਡ ਆਈ' ਰਿਲੀਜ਼ ਹੋਇਆ ਹੈ, ਜਿਸ ਵਿੱਚ ਉਹ ਰੋਮਾਂਟਿਕ ਗੱਲਾਂ ਕਰਦੀ ਨਜ਼ਰ ਆਉਂਦੀ ਹੈ। ਇਸ ਗਾਣੇ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।
ਅਮੈਲੀਆ ਪੰਜਾਬੀ ਦੀ ਰਿਪੋਰਟ
Jenny Johal New Song U & Me Out Now: ਜੈਨੀ ਜੌਹਲ ਜੋ ਕਿ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਉੱਭਰਦਾ ਹੋਇਆ ਸਿਤਾਰਾ ਹੈ। ਉਸ ਨੂੰ ਆਪਣੇ ਤੱਤੇ ਗਾਣਿਆਂ ਤੇ ਤਿੱਖੇ ਬੋਲਾਂ ਕਰਕੇ ਜਾਣਿਆ ਜਾਂਦਾ ਹੈ। ਉਸ ਦੀ ਪੰਜਾਬੀ ਇੰਡਸਟਰੀ 'ਚ ਐਂਗਰੀ ਯੰਗ ਵੂਮੈਨ ਦੀ ਇਮੇਜ ਬਣੀ ਹੋਈ ਹੈ, ਪਰ ਹੁਣ ਲੱਗਦਾ ਹੈ ਕਿ ਗਾਇਕਾ ਨੇ ਇਸ ਇਮੇਜ ਨੂੰ ਅਲਵਿਦਾ ਕਹਿਣ ਦਾ ਫੈਸਲਾ ਕੀਤਾ ਹੈ।
ਜੈਨੀ ਜੌਹਲ ਦਾ ਇੱਕ ਹੋਰ ਰੋਮਾਂਟਿਕ ਗਾਣਾ 'ਯੂ ਐਂਡ ਆਈ' ਰਿਲੀਜ਼ ਹੋਇਆ ਹੈ, ਜਿਸ ਵਿੱਚ ਉਹ ਰੋਮਾਂਟਿਕ ਗੱਲਾਂ ਕਰਦੀ ਨਜ਼ਰ ਆਉਂਦੀ ਹੈ। ਇਸ ਗਾਣੇ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਗਾਣੇ ਨੂੰ ਜੈਨੀ ਨੇ ਰਿਲੀਜ਼ ਕਰਦਿਆਂ ਕੈਪਸ਼ਨ ਲਿਖੀ, 'ਤੇੇਰੇ ਨਾਲ ਜਚਦੀ ਆ ਮੈਂ ਸੋਹਣਿਆ ਮੇਰੇ ਨਾਲ ਜਚਦਾ ਏ ਤੂੰ। ਯੂ ਐਂਡ ਮੀ ਰਿਲੀਜ਼ ਹੋ ਗਿਆ ਹੈ। ਬਣਾਓ ਸੋਹਣੀਆਂ ਸੋਹਣੀਆਂ ਰੀਲਾਂ ਤੇ ਆਪਣੇ ਪਾਰਟਨਰ ਨੂੰ ਕਰੋ ਟੈਗ'। ਦੱਸ ਦਈਏ ਕਿ ਜੋ ਵੀਡੀਓ ਜੈਨੀ ਜੌਹਲ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ, ਉਸ ਵਿੱਚ ਉਹ ਬਹੁਤ ਖੂਬਸੂਰਤ ਲੱਗ ਰਹੀ ਹੈ। ਉਸ ਨੇ ਗੁਲਾਬੀ ਰੰਗ ਦਾ ਸੂਟ ਪਹਿਿਨਿਆ ਹੋਇਆ ਹੈ, ਜੋ ਕਿ ਉਸ 'ਤੇ ਕਾਫੀ ਜਚ ਰਿਹਾ ਹੈ। ਦੇਖੋ ਵੀਡੀਓ;
View this post on Instagram
ਦੇਖੋ ਪੂਰਾ ਗਾਣਾ:
ਕਾਬਿਲੇਗ਼ੌਰ ਹੈ ਕਿ ਜੈਨੀ ਜੌਹਲ ਹਾਰਡ ਗਾਇਕੀ ਤੋਂ ਸੌਫਟ ਗਾਇਕੀ ਵੱਲ ਤੁਰ ਪਈ ਹੈ। ਹਾਲ ਹੀ 'ਚ ਉਸ ਦਾ ਇੱਕ ਹੋਰ ਰੋਮਾਂਟਿਕ ਗਾਣਾ ਵੀ ਰਿਲੀਜ਼ ਹੋਇਆ ਸੀ। ਉਸ ਨੇ ਮਰਹੂਮ ਗਾਇਕ ਸੋਨੀ ਪਾਬਲਾ ਦੇ ਗਾਣੇ 'ਸੋਹਣਿਓ ਨਾਰਾਜ਼ਗੀ ਤੇ ਨਈ' ਨੂੰ ਰੀਕ੍ਰੀਏਟ ਕੀਤਾ ਸੀ, ਜੋ ਕਿ ਲੋਕਾਂ ਨੂੰ ਕਾਫੀ ਜ਼ਿਆਦਾ ਪਸੰਦ ਆਇਆ ਸੀ। ਇਹ ਗਾਣਾ ਉਸ ਨੇ ਨਵੇਂ ਸਾਲ ਮੌਕੇ ਰਿਲੀਜ਼ ਕੀਤਾ ਸੀ।