(Source: ECI/ABP News/ABP Majha)
Satinder Sartaaj: ਸਤਿੰਦਰ ਸਰਤਾਜ ਨੇ ਆਪਣੇ 41ਵੇਂ ਜਨਮਦਿਨ 'ਤੇ ਫੈਨਜ਼ ਨੂੰ ਦਿੱਤਾ ਖਾਸ ਤੋਹਫਾ, ਨਵਾਂ ਗਾਣਾ ਕੀਤਾ ਰਿਲੀਜ਼
Satinder Sartaaj Birthday : ਸਰਤਾਜ ਨੇ ਆਪਣੇ 41ਵੇਂ ਜਨਮਦਿਨ ਮੌਕੇ ਆਪਣੇ ਫੈਨਜ਼ ਨੂੰ ਸਪੈਸ਼ਲ ਸਰਪ੍ਰਾਈਜ਼ ਦਿੱਤਾ ਹੈ। ਸਰਤਾਜ ਨੇ ਆਪਣਾ ਨਵਾਂ ਗਾਣਾ 'ਤਿੰਨਾਂ 'ਚ ਨਾ ਤੇਰ੍ਹਾਂ 'ਚ' ਰਿਲੀਜ਼ ਕੀਤਾ ਹੈ।
Satinder Sartaaj Birthday: ਸਤਿੰਦਰ ਸਰਤਾਜ ਪੰਜਾਬੀ ਇੰਡਸਟਰੀ ਦੇ ਟੌਪ ਗਾਇਕਾਂ ਵਿੱਚੋਂ ਇੱਕ ਹਨ। ਇਹੀ ਨਹੀਂ ਉਹ ਇੰਡਸਟਰੀ ਦੇ ਸਭ ਤੋਂ ਵੱਧ ਪੜ੍ਹੇ ਲਿਖੇ ਕਲਾਕਾਰਾਂ ਵਿੱਚੋਂ ਵੀ ਇੱਕ ਹਨ। ਸਰਤਾਜ ਅਕਸਰ ਹੀ ਲਾਈਮਲਾਈਟ 'ਚ ਬਣੇ ਰਹਿੰਦੇ ਹਨ। ਸੁਰਾਂ ਦੇ ਬਾਦਸ਼ਾਹ ਸਰਤਾਜ ਅੱਜ ਯਾਨਿ 31 ਅਗਸਤ ਨੂੰ ਆਪਣਾ 41ਵਾਂ ਜਨਮਦਿਨ ਮਨਾ ਰਹੇ ਹਨ।
ਸਤਿੰਦਰ ਸਰਤਾਜ ਨੂੰ ਉਨ੍ਹਾਂ ਦੀ ਸਾਫ ਸੁਥਰੀ ਤੇ ਸੂਫੀਆਨਾ ਗਾਇਕੀ ਲਈ ਜਾਣਿਆ ਜਾਂਦਾ ਹੈ। ਸਰਤਾਜ ਨੇ ਆਪਣੇ 41ਵੇਂ ਜਨਮਦਿਨ ਮੌਕੇ ਆਪਣੇ ਫੈਨਜ਼ ਨੂੰ ਸਪੈਸ਼ਲ ਸਰਪ੍ਰਾਈਜ਼ ਦਿੱਤਾ ਹੈ। ਸਰਤਾਜ ਨੇ ਆਪਣਾ ਨਵਾਂ ਗਾਣਾ 'ਤਿੰਨਾਂ 'ਚ ਨਾ ਤੇਰ੍ਹਾਂ 'ਚ' ਰਿਲੀਜ਼ ਕੀਤਾ ਹੈ। ਇਸ ਗਾਣੇ ਦੇ ਬੋਲ ਬਹੁਤ ਹੀ ਪਿਆਰੇ ਹਨ। ਇਹ ਗਾਣਾ ਫੈਨਜ਼ ਨੂੰ ਕਾਫੀ ਜ਼ਿਆਦਾ ਪਸੰਦ ਆ ਰਿਹਾ ਹੈ। ਸਰਤਾਜ ਨੇ ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਕੈਪਸ਼ਨ ਲਿਖੀ, 'ਨਾ ਹੀ ਤਿੰਨਾਂ ‘ਚ ; ਨਾ ਹੀ ਤੇਰਾਂ ‘ਚ ! ਨਾ ਤਾਂ ਹਿਰਨਾਂ ‘ਚ ; ਤੇ ਨਾ ਸ਼ੇਰਾਂ ‘ਚ ! ਜਗ੍ਹਾ ਹੁੰਦੀ ਏ ਜੀ ਵਿਚਾਲ਼ੇ ਵੀ ; ਨਾ ਤਾਂ ਕਾਇਰਾਂ ‘ਚ ਨਾ ਦਲੇਰਾਂ ‘ਚ !' ਦੇਖੋ ਇਹ ਵੀਡੀਓ:
View this post on Instagram
ਦੇਖੋ ਪੂਰਾ ਗਾਣਾ:
ਦੱਸ ਦਈਏ ਕਿ ਇਹ ਗਾਣਾ ਸਰਤਾਜ ਦੀ ਐਲਬਮ 'ਟਰੈਵਲ ਡਾਇਰੀਜ਼' ਦਾ ਪਹਿਲਾ ਗਾਣਾ ਹੈ। ਇਸ ਗੀਤ ਦੇ ਬੋਲ ਖੁਦ ਸਰਤਾਜ ਨੇ ਲਿਖੇ ਹਨ। ਇਸ ਗਾਣੇ ਨੂੰ ਸਪੀਡ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ।
ਕਾਬਿਲੇਗ਼ੌਰ ਹੈ ਕਿ ਸਤਿੰਦਰ ਸਰਤਾਜ ਇਸ ਸਾਲ 'ਕਲੀ ਜੋਟਾ' ਫਿਲਮ 'ਚ ਨੀਰੂ ਬਾਜਵਾ ਨਾਲ ਐਕਟਿੰਗ ਕਰਦੇ ਨਜ਼ਰ ਆਏ ਸੀ। ਉਨ੍ਹਾਂ ਨੇ ਫਿਲਮ 'ਚ ਦੀਦਾਰ ਦਾ ਰੋਲ ਨਿਭਾ ਕੇ ਸਭ ਦਾ ਦਿਲ ਜਿੱਤ ਲਿਆ ਸੀ। ਇਸ ਫਿਲਮ ਤੋਂ ਬਾਅਦ ਹੀ ਸਰਤਾਜ ਲਗਾਤਾਰ ਸੁਰਖੀਆਂ 'ਚ ਬਣੇ ਹੋਏ ਹਨ। ਹੁਣ ਉਨ੍ਹਾਂ ਦੀ ਤੇ ਨੀਰੂ ਬਾਜਵਾ ਦੀ ਜੋੜੀ ਫਿਰ ਤੋਂ ਪਰਦੇ 'ਤੇ ਨਜ਼ਰ ਆਉਣ ਲਈ ਤਿਆਰ ਹੈ। ਸਤਿੰਦਰ ਤੇ ਨੀਰੂ ਦੀ ਜੋੜੀ ਫਿਲਮ 'ਸ਼ਾਇਰ' 'ਚ ਨਜ਼ਰ ਆਉਣ ਵਾਲੀ ਹੈ। ਇਹ ਫਿਲਮ ਅਗਲੇ ਸਾਲ ਰਿਲੀਜ਼ ਹੋਣ ਜਾ ਰਹੀ ਹੈ।