ਸ਼ਾਹਰੁਖ ਖਾਨ ਨੇ ਮਹਿਲਾ ਹਾਕੀ ਟੀਮ ਦੇ ਕੋਚ ਤੋਂ ਮੰਗਿਆ ਗੋਲਡ, ਤਾਂ ਰੀਅਲ ਕੋਚ ਨੇ ਇੰਜ ਦਿੱਤਾ ਜਵਾਬ
ਸ਼ਾਹਰੁਖ ਨੇ ਟੀਮ ਦੇ ਕੋਚ 'Sjoerd Marijne' ਤੋਂ ਗੋਲਡ ਦੀ ਮੰਗ ਕੀਤੀ ਹੈ। ਪਰ ਸ਼ਾਹਰੁਖ ਨੇ ਜਿਸ ਅੰਦਾਜ਼ ਨਾਲ 'Sjoerd Marijne' ਨੂੰ ਟਵੀਟ ਕੀਤਾ ਉਹ ਕਾਫੀ ਮਜ਼ੇਦਾਰ ਸੀ।
ਭਾਰਤੀ ਮਹਿਲਾ ਹਾਕੀ ਟੀਮ ਨੇ ਅੱਜ Olympics 2020 'ਚ ਇਤਿਹਾਸ ਰੱਚ ਦਿੱਤਾ। ਉਨ੍ਹਾਂ ਨੇ ਆਸਟ੍ਰੇਲੀਆ ਨੂੰ ਕੁਆਟਰ-ਫਾਈਨਲ ਮੁਕਾਬਲੇ 'ਚ 1-0 ਨਾਲ ਮਾਤ ਦੇ ਕੇ ਸੈਮੀ ਫਾਈਨਲ 'ਚ ਥਾਂ ਬਣਾਈ। ਜਿਸ ਤੋਂ ਬਾਅਦ ਦੁਨੀਆ ਭਰ ਤੋਂ ਹਾਕੀ ਟੀਮ ਦੀਆਂ ਖਿਡਾਰਨਾਂ ਨੂੰ ਵਧਾਇਆ ਮਿਲ ਰਹੀਆਂ ਹਨ। ਹਰ ਕੋਈ ਹੁਣ ਗੋਲਡ ਮੈਡਲ ਦੀ ਮੰਗ ਕਰ ਰਿਹਾ ਹੈ। ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਦਾ ਵੀ ਨਾਮ ਇਸ ਲਿਸਟ 'ਚ ਸ਼ਾਮਿਲ ਹੈ।
ਸ਼ਾਹਰੁਖ ਨੇ ਟੀਮ ਦੇ ਕੋਚ 'Sjoerd Marijne' ਤੋਂ ਗੋਲਡ ਦੀ ਮੰਗ ਕੀਤੀ ਹੈ। ਪਰ ਸ਼ਾਹਰੁਖ ਨੇ ਜਿਸ ਅੰਦਾਜ਼ ਨਾਲ 'Sjoerd Marijne' ਨੂੰ ਟਵੀਟ ਕੀਤਾ ਉਹ ਕਾਫੀ ਮਜ਼ੇਦਾਰ ਸੀ। ਦਰਅਸਲ 'Sjoerd Marijne' ਨੇ ਜਿੱਤ ਤੋਂ ਬਾਅਦ ਮਹਿਲਾ ਹਾਕੀ ਟੀਮ ਨਾਲ ਤਸਵੀਰ ਸ਼ੇਅਰ ਕੀਤੀ 'ਤੇ ਲਿਖਿਆ, " Sorry Family," ਮੈਂ ਥੋੜੇ ਸਮੇਂ ਬਾਅਦ ਆਵਾਂਗਾ।"
ਜਿਸ ਤੋਂ ਬਾਅਦ ਸ਼ਾਹਰੁਖ ਖਾਨ ਨੇ 'Sjoerd Marijne' ਨੂੰ ਰਿਪ੍ਲਾਈ ਕਰਦੇ ਹੋਏ ਲਿਖਿਆ, " ਹਾਂ ਹਾਂ ਨੋ ਪ੍ਰੋਬਲਮ, ਬਸ ਆਪਣੀ ਵਾਪਸੀ ਦੌਰਾਨ ਬਿਲੀਅਨ ਫੈਮਿਲੀ ਮੈਂਬਰਜ਼ ਲਈ ਕੁਝ ਗੋਲਡ ਲੈ ਆਇਓ। ਇਸ ਵਾਰ 'ਧਨਤੇਰਸ' ਵੀ 2 ਨਵੰਬਰ ਨੂੰ ਹੈ।" ਇਸ ਟਵੀਟ ਦੇ ਅਖੀਰ 'ਚ ਸ਼ਾਹਰੁਖ ਨੇ ਫ਼ਿਲਮ 'ਚੱਕ ਦੇ ਇੰਡੀਆ' ਦੀ ਯਾਦ ਕਰਵਾ ਦਿੱਤੀ। ਸ਼ਾਹਰੁਖ ਨੇ ਲਿਖਿਆ, " ਐਕਸ ਕੋਚ ਕਬੀਰ ਖਾਨ ਵਲੋਂ।"
ਸ਼ਾਹਰੁਖ ਦੇ ਟਵੀਟ ਤੋਂ ਬਾਅਦ 'Sjoerd Marijne' ਨੇ ਦਿਲਚਸਪ ਰਿਪਲਾਈ ਕਰਦੇ ਹੋਏ ਲਿਖਿਆ, "ਤੁਹਾਡਾ ਸਭ ਦਾ ਪਿਆਰ ਤੇ ਸਪੋਟ ਲਈ ਧੰਨਵਾਦ। ਅਸੀਂ ਇਸ ਵਾਰ ਫਿਰ ਤੋਂ ਸਭ ਕੁਝ ਦਵਾਂਗੇ... ਰੀਅਲ ਕੋਚ ਵਲੋਂ।"
ਸ਼ਾਹਰੁਖ ਖਾਨ ਨੇ ਸਾਲ 2007 'ਚ ਰਿਲੀਜ਼ ਹੋਈ ਫ਼ਿਲਮ 'ਚੱਕ ਦੇ ਇੰਡੀਆ' 'ਚ ਮਹਿਲਾ ਹਾਕੀ ਟੀਮ ਦੇ ਕੋਚ ਕਬੀਰ ਖਾਨ ਦਾ ਕਿਰਦਾਰ ਕੀਤਾ ਸੀ। ਇਹ ਫ਼ਿਲਮ ਕਾਫੀ ਸੁਪਰਹਿੱਟ ਰਹੀ ਸੀ। ਫ਼ਿਲਮ ਮਹਿਲਾ ਹਾਕੀ 'ਤੇ ਅਧਾਰਿਤ ਸੀ। ਜਿਸ 'ਚ ਹਾਕੀ ਦੇ ਖੇਡ ਨੂੰ ਦੁਬਾਰਾ ਜ਼ਿੰਦਾ ਕੀਤਾ ਗਿਆ ਸੀ। ਅੱਜ ਫ਼ਿਲਮ ਦੀ ਕਹਾਣੀ ਭਾਰਤ ਦੀ ਰੀਅਲ ਮਹਿਲਾ ਹਾਕੀ ਟੀਮ ਨੇ ਦੋਹਰਾ ਦਿੱਤੀ ਹੈ।