Shah Rukh Khan: ਸ਼ਾਹਰੁਖ ਖਾਨ ਨੇ 'ਬੇਸ਼ਰਮ ਰੰਗ' ਵਿਵਾਦ 'ਤੇ ਤੋੜੀ ਚੁੱਪੀ, ਦੀਪਿਕਾ ਬਾਰੇ ਕਹੀ ਇਹ ਗੱਲ
ਯਸ਼ਰਾਜ ਫ਼ਿਲਮਜ਼ ਨੇ ਸ਼ਾਹਰੁਖ ਖ਼ਾਨ ਦੇ ਇੰਟਰਵਿਊ ਦੀ ਇਕ ਵੀਡੀਓ ਸਾਂਝੀ ਕੀਤੀ ਹੈ। ਵੀਡੀਓ ’ਚ ਸ਼ਾਹਰੁਖ ਨੇ ‘ਪਠਾਨ’ ਫ਼ਿਲਮ ਤੇ ਆਪਣੀ ਕੋ-ਸਟਾਰ ਦੀਪਿਕਾ ਪਾਦੁਕੋਣ ਤੇ ਜੌਨ ਅਬ੍ਰਾਹਮ ਬਾਰੇ ਖ਼ਾਸ ਗੱਲਾਂ ਸ਼ੇਅਰ ਕੀਤੀਆਂ ਹਨ।
Shah Rukh Khan Besharam Rang Controversy: ਸ਼ਾਹਰੁਖ ਖ਼ਾਨ ਦੇ ਪ੍ਰਸ਼ੰਸਕਾਂ ਦਾ ਇੰਤਜ਼ਾਰ ਖ਼ਤਮ ਹੋਣ ਵਾਲਾ ਹੈ। ਕਿੰਗ ਖ਼ਾਨ ਦੀ ਮੋਸਟ ਅਵੇਟਿਡ ਫ਼ਿਲਮ ‘ਪਠਾਨ’ 25 ਜਨਵਰੀ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋ ਰਹੀ ਹੈ। ‘ਪਠਾਨ’ ਦੇ ਰਿਲੀਜ਼ ਹੋਣ ਤੋਂ ਪਹਿਲਾਂ ਹੀ ‘ਬੇਸ਼ਰਮ ਰੰਗ’ ਦੇ ਗੀਤ ਨੂੰ ਲੈ ਕੇ ਕਾਫੀ ਵਿਵਾਦ ਹੋਇਆ ਸੀ। ਹੁਣ ਸ਼ਾਹਰੁਖ ਖ਼ਾਨ ਨੇ ਆਪਣੀ ਫ਼ਿਲਮ ਦੇ ਇਸ ਗੀਤ ਨੂੰ ਲੈ ਕੇ ਚੁੱਪੀ ਤੋੜਦਿਆਂ ਦੀਪਿਕਾ ਪਾਦੁਕੋਣ ਲਈ ਕੁਝ ਖ਼ਾਸ ਕਿਹਾ ਹੈ।
ਇਹ ਵੀ ਪੜ੍ਹੋ: ਕਰਿਸ਼ਮਾ ਕਪੂਰ ਹੈ 5ਵੀਂ ਪਾਸ, ਐਸ਼ਵਰਿਆ ਰਾਏ ਦੀ ਠੁਕਰਾਈ ਇਸ ਫਿਲਮ ਨੇ ਰਾਤੋ-ਰਾਤ ਬਣਾਇਆ ਸੀ ਸਟਾਰ
ਯਸ਼ਰਾਜ ਫ਼ਿਲਮਜ਼ ਨੇ ਸ਼ਾਹਰੁਖ ਖ਼ਾਨ ਦੇ ਇੰਟਰਵਿਊ ਦੀ ਇਕ ਵੀਡੀਓ ਸਾਂਝੀ ਕੀਤੀ ਹੈ। ਵੀਡੀਓ ’ਚ ਸ਼ਾਹਰੁਖ ਨੇ ‘ਪਠਾਨ’ ਫ਼ਿਲਮ ਤੇ ਆਪਣੀ ਕੋ-ਸਟਾਰ ਦੀਪਿਕਾ ਪਾਦੁਕੋਣ ਤੇ ਜੌਨ ਅਬ੍ਰਾਹਮ ਬਾਰੇ ਖ਼ਾਸ ਗੱਲਾਂ ਸ਼ੇਅਰ ਕੀਤੀਆਂ ਹਨ। ਸ਼ਾਹਰੁਖ ਨੇ ਕਿਹਾ ਕਿ ਦੀਪਿਕਾ ਪਾਦੁਕੋਣ ਵਰਗਾ ਸਟਾਰ ਹੀ ਗੀਤ ‘ਬੇਸ਼ਰਮ ਰੰਗ’ ਇੰਨੇ ਸ਼ਾਨਦਾਰ ਤਰੀਕੇ ਨਾਲ ਕਰ ਸਕਦਾ ਹੈ।
ਸ਼ਾਹਰੁਖ ਖ਼ਾਨ ਨੇ ਕਿਹਾ, ‘‘ਬੇਸ਼ਰਮ ਰੰਗ ਵਰਗਾ ਗੀਤ ਕਰਨ ਲਈ ਤੁਹਾਨੂੰ ਦੀਪਿਕਾ ਦੇ ਕੱਦ ਵਾਲੇ ਵਿਅਕਤੀ ਦੀ ਲੋੜ ਹੈ। ਇਸ ਨਾਲ ਐਕਸ਼ਨ, ਜਿਥੇ ਉਹ ਲੜਕੇ ਨੂੰ ਆਪਣੇ ਵੱਲ ਖਿੱਚਦੀ ਹੈ ਤੇ ਉਸ ਦੀ ਕੁੱਟਮਾਰ ਕਰਦੀ ਹੈ। ਉਹ ਐਕਸ਼ਨ ਕਰਨ ਲਈ ਵੀ ਕਾਫੀ ਔਖਾ ਹੈ। ਉਹ ਐਕਸ਼ਨ ਸੀਨਜ਼ ’ਚ ਮੇਰੇ ਨਾਲੋਂ ਸਖ਼ਤ ਹੈ। ਇਸ ਤਰ੍ਹਾਂ ਦਾ ਸੁਮੇਲ ਦੀਪਿਕਾ ਵਰਗੇ ਸਿਤਾਰਿਆਂ ’ਚ ਹੀ ਦੇਖਿਆ ਜਾ ਸਕਦਾ ਹੈ।’’
ਇਹ ਵੀ ਪੜ੍ਹੋ: ਆਰਆਰਆਰ ਦੀ ਸਕ੍ਰੀਨਿੰਗ 'ਤੇ ਪਹੁੰਚੀ ਪ੍ਰਿਯੰਕਾ ਚੋਪੜਾ, ਪੋਸਟ ਸ਼ੇਅਰ ਕਰ ਟੀਮ ਲਈ ਕਹੀ ਇਹ ਗੱਲ
ਸ਼ਾਹਰੁਖ ਖ਼ਾਨ ਨੇ ਅੱਗੇ ਕਿਹਾ, ‘‘ਮੈਂ 32 ਸਾਲ ਪਹਿਲਾਂ ਐਕਸ਼ਨ ਹੀਰੋ ਬਣਨ ਲਈ ਫ਼ਿਲਮ ਇੰਡਸਟਰੀ ’ਚ ਆਇਆ ਸੀ ਪਰ ਮੈਂ ਹੈਰਾਨ ਰਹਿ ਗਿਆ ਤੇ ਉਨ੍ਹਾਂ ਨੇ ਮੈਨੂੰ ਰੋਮਾਂਟਿਕ ਹੀਰੋ ਬਣਾ ਦਿੱਤਾ। ਮੈਂ ਸਿਰਫ਼ ਐਕਸ਼ਨ ਹੀਰੋ ਬਣਨਾ ਚਾਹੁੰਦਾ ਸੀ। ਮੇਰਾ ਮਤਲਬ ਹੈ ਕਿ ਮੈਨੂੰ ਸੱਚਮੁੱਚ ‘DDLJ’ ਪਸੰਦ ਹੈ। ਮੈਨੂੰ ਰਾਹੁਲ, ਰਾਜ ਤੇ ਉਹ ਸਾਰੇ ਪਿਆਰੇ ਮੁੰਡੇ ਪਸੰਦ ਹਨ ਪਰ ਮੈਨੂੰ ਹਮੇਸ਼ਾ ਲੱਗਦਾ ਸੀ ਕਿ ਮੈਂ ਇਕ ਐਕਸ਼ਨ ਹੀਰੋ ਬਣਾਂਗਾ। ਇਸ ਲਈ ਇਹ ਮੇਰੇ ਲਈ ਇਕ ਸੁਪਨੇ ਦੇ ਸਾਕਾਰ ਹੋਣ ਵਰਗਾ ਹੈ। ਸ਼ਾਹਰੁਖ ਖ਼ਾਨ ਨੇ ਜੌਨ ਅਬ੍ਰਾਹਮ ਦੇ ਕੰਮ ਦੀ ਵੀ ਤਾਰੀਫ਼ ਕੀਤੀ ਹੈ।
ਇਹ ਵੀ ਪੜ੍ਹੋ: ਐਸ਼ਵਰਿਆ ਰਾਏ ਨੇ ਪਹਿਨੀ ਸੋਨੇ ਦੀਆਂ ਤਾਰਾਂ ਵਾਲੀ ਸਾੜੀ, ਕੀਮਤ ਜਾਣ ਉੱਡ ਜਾਣਗੇ ਹੋਸ਼