ਪੜਚੋਲ ਕਰੋ

Shah Rukh Khan: ਗੌਰੀ ਨਾਲ ਹਿੰਦੂ ਵਿਆਹ ਕਰਨ ਲਈ ਸ਼ਾਹਰੁਖ ਖਾਨ ਨੇ ਬਦਲ ਲਿਆ ਸੀ ਆਪਣਾ ਨਾਮ, ਜਤਿੰਦਰ ਕੁਮਾਰ ਬਣ ਲਏ ਸੀ 7 ਫੇਰੇ

Shah Rukh Khan Gauri Khan: ਸ਼ਾਹਰੁਖ ਖਾਨ ਅਤੇ ਗੌਰੀ ਦੀ ਪ੍ਰੇਮ ਕਹਾਣੀ ਕਾਫੀ ਦਿਲਚਸਪ ਹੈ। ਕਾਫੀ ਜੱਦੋ ਜਹਿਦ ਤੋਂ ਬਾਅਦ ਦੋਹਾਂ ਨੇ ਵਿਆਹ ਕਰਵਾ ਲਿਆ। ਇੱਥੋਂ ਤੱਕ ਕਿ ਕਿੰਗ ਖਾਨ ਨੇ ਗੌਰੀ ਨਾਲ ਵਿਆਹ ਕਰਨ ਲਈ ਆਪਣਾ ਨਾਂ ਬਦਲ ਲਿਆ ਸੀ।

Shah Rukh Khan Changed His Name For Gauri: ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਨੇ ਆਪਣੀ ਸਾਲਾਂ ਦੀ ਮਿਹਨਤ ਅਤੇ ਦਮਦਾਰ ਅਦਾਕਾਰੀ ਦੇ ਕਾਰਨ ਅੱਜ ਇੱਕ ਵੱਡਾ ਫੈਨ ਬੇਸ ਬਣਾਇਆ ਹੈ। ਦੇਸ਼ 'ਚ ਹੀ ਨਹੀਂ ਵਿਦੇਸ਼ਾਂ 'ਚ ਵੀ ਸ਼ਾਹਰੁਖ ਖਾਨ ਦੇ ਪ੍ਰਸ਼ੰਸਕਾਂ ਦੀ ਕੋਈ ਕਮੀ ਨਹੀਂ ਹੈ। ਇਸ ਦੇ ਨਾਲ ਹੀ ਕਿੰਗ ਖਾਨ ਆਪਣੇ ਤਿੱਖੇ ਦਿਮਾਗ ਅਤੇ ਹਾਸੇ-ਮਜ਼ਾਕ ਲਈ ਵੀ ਜਾਣੇ ਜਾਂਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਜਦੋਂ ਉਹ ਆਪਣੀ ਪਤਨੀ ਗੌਰੀ ਨਾਲ ਵਿਆਹ ਕਰਨ ਜਾ ਰਹੇ ਸਨ ਤਾਂ ਉਨ੍ਹਾਂ ਨੇ ਆਪਣਾ ਨਾਂ ਬਦਲ ਲਿਆ ਸੀ। ਆਓ ਜਾਣਦੇ ਹਾਂ ਕੀ ਹੈ ਇਹ ਦਿਲਚਸਪ ਕਹਾਣੀ:

ਇਹ ਵੀ ਪੜ੍ਹੋ: ਮਾਪੇ ਸੁਪਰਸਟਾਰ, ਫਿਰ ਵੀ ਕਾਮਯਾਬ ਨਹੀਂ ਹੋ ਸਕੀ ਅਹਾਨਾ ਦਿਓਲ, ਜਾਣੋ ਹੁਣ ਕੀ ਕਰਦੀ ਹੈ ਧਰਮਿੰਦਰ-ਹੇਮਾ ਮਾਲਿਨੀ ਦੀ ਧੀ

ਸ਼ਾਹਰੁਖ ਖਾਨ ਨੇ ਗੌਰੀ ਨਾਲ ਵਿਆਹ ਕਰਨ ਲਈ ਬਦਲਿਆ ਸੀ ਆਪਣਾ ਨਾਂ
ਸ਼ਾਹਰੁਖ ਖਾਨ ਅਤੇ ਗੌਰੀ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਸਨ। ਇਸ ਜੋੜੇ ਨੇ ਧਰਮ ਦੀ ਕੰਧ ਟੱਪ ਕੇ ਅੰਤਰਜਾਤੀ ਵਿਆਹ ਕੀਤਾ ਸੀ। ਪਰ ਵਿਆਹ ਦੌਰਾਨ ਉਸ ਨੂੰ ਆਪਣਾ ਨਾਂ ਬਦਲਣਾ ਪਿਆ। ਦਰਅਸਲ, ਜਦੋਂ ਸ਼ਾਹਰੁਖ ਖਾਨ ਹਿੰਦੂ ਰੀਤੀ-ਰਿਵਾਜਾਂ ਨਾਲ ਗੌਰੀ ਨਾਲ ਵਿਆਹ ਦੇ ਬੰਧਨ 'ਚ ਬੱਝਣ ਵਾਲੇ ਸਨ ਤਾਂ ਉਨ੍ਹਾਂ ਨੇ ਆਪਣਾ ਮੁਸਲਿਮ ਨਾਂ ਬਦਲ ਕੇ ਆਪਣਾ ਨਾਂ 'ਜਤਿੰਦਰ ਕੁਮਾਰ ਤੁੱਲੀ' ਰੱਖ ਲਿਆ ਸੀ।

ਸ਼ਾਹਰੁਖ ਦੇ ਜੀਵਨ 'ਤੇ ਆਧਾਰਿਤ ਮੁਸਤਾਕ ਸ਼ੇਖ ਦੀ ਕਿਤਾਬ ਮੁਤਾਬਕ ਕਿੰਗ ਖਾਨ ਨੇ ਆਪਣੇ ਵਿਆਹ ਦੌਰਾਨ ਆਪਣਾ ਨਾਂ ਜਤਿੰਦਰ ਕੁਮਾਰ ਤੁੱਲੀ ਰੱਖਿਆ ਸੀ ਅਤੇ ਉਹ ਇਸ ਨਾਂ ਨਾਲ ਦੋ ਪੁਰਾਣੇ ਸਿਤਾਰਿਆਂ ਜੀਤੇਂਦਰ ਅਤੇ ਰਾਜੇਂਦਰ ਕੁਮਾਰ ਨੂੰ ਸ਼ਰਧਾਂਜਲੀ ਦੇਣਾ ਚਾਹੁੰਦੇ ਸਨ।

View this post on Instagram
 
A post shared by Shah Rukh Khan (@iamsrk)

ਦੱਸ ਦੇਈਏ ਕਿ ਰਾਜਿੰਦਰ ਕੁਮਾਰ ਦਾ ਪੂਰਾ ਨਾਮ ਰਾਜੇਂਦਰ ਕੁਮਾਰ ਤੁਲੀ ਸੀ। ਦੂਜੇ ਪਾਸੇ ਸ਼ਾਹਰੁਖ ਨੇ ਜਤਿੰਦਰ ਦਾ ਨਾਂ ਇਸ ਲਈ ਚੁਣਿਆ ਕਿਉਂਕਿ ਉਸ ਦੀ ਦਾਦੀ ਨੇ ਸੋਚਿਆ ਕਿ ਉਹ ਬਾਲੀਵੁੱਡ ਦੇ ਓਜੀ 'ਹਿੰਮਤਵਾਲਾ' ਵਰਗਾ ਲੱਗਦਾ ਹੈ।

ਗੌਰੀ ਖਾਨ ਨੇ ਵੀ ਸ਼ਾਹਰੁਖ ਨਾਲ ਵਿਆਹ ਕਰਨ ਲਈ ਬਦਲ ਲਿਆ ਸੀ ਆਪਣਾ ਨਾਂ
ਸਿਰਫ ਸ਼ਾਹਰੁਖ ਹੀ ਨਹੀਂ, ਸਗੋਂ ਉਨ੍ਹਾਂ ਦੀ ਪਤਨੀ ਗੌਰੀ ਨੂੰ ਵੀ ਆਪਣੇ ਵਿਆਹ ਲਈ ਆਪਣਾ ਨਾਂ ਬਦਲਣਾ ਪਿਆ ਸੀ। ਕਿਤਾਬ ਮੁਤਾਬਕ ਸ਼ਾਹਰੁਖ ਨਾਲ ਵਿਆਹ ਲਈ ਉਸ ਨੇ ਆਪਣਾ ਨਾਂ ਗੌਰੀ ਤੋਂ ਬਦਲ ਕੇ ਆਇਸ਼ਾ ਖਾਨ ਰੱਖ ਲਿਆ ਸੀ। ਸ਼ਾਹਰੁਖ ਖਾਨ ਨੇ ਕਿਤਾਬ 'ਚ ਕਿਹਾ, ''ਅਸੀਂ ਬਹੁਤ ਸਾਰੇ ਲੋਕਾਂ ਨੂੰ ਇਹ ਨਹੀਂ ਦੱਸਿਆ ਹੈ।'' ਹਿੰਦੂ ਅਤੇ ਮੁਸਲਿਮ ਰੀਤੀ-ਰਿਵਾਜਾਂ ਮੁਤਾਬਕ ਵਿਆਹ ਕਰਵਾਉਣ ਤੋਂ ਇਲਾਵਾ ਇਸ ਜੋੜੇ ਨੇ ਕੋਰਟ ਮੈਰਿਜ ਕਰਕੇ ਆਪਣੇ ਰਿਸ਼ਤੇ ਨੂੰ ਵੀ ਕਾਨੂੰਨੀ ਰੂਪ ਦਿੱਤਾ ਸੀ।

ਗੌਰੀ ਨੇ ਆਪਣੇ ਪਰਿਵਾਰ 'ਚ ਦੱਸਿਆ ਸੀ ਸ਼ਾਹਰੁਖ ਦਾ ਹਿੰਦੂ ਨਾਂ
ਤੁਹਾਨੂੰ ਦੱਸ ਦੇਈਏ ਕਿ ਆਪਣੇ ਵਿਆਹ ਤੋਂ ਪਹਿਲਾਂ ਸ਼ਾਹਰੁਖ ਅਤੇ ਗੌਰੀ ਨੂੰ ਵੱਖੋ-ਵੱਖ ਧਰਮਾਂ ਕਾਰਨ ਪਰਿਵਾਰ ਵਾਲਿਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ।

ਫਰਸਟ ਲੇਡੀਜ਼ ਨਾਂ ਦੇ ਸ਼ੋਅ ਦੌਰਾਨ ਗੌਰੀ ਨੇ ਦੱਸਿਆ ਸੀ ਕਿ ਉਸ ਦਾ ਪਰਿਵਾਰ ਉਸ ਦੇ ਵਿਆਹ ਲਈ ਤਿਆਰ ਨਹੀਂ ਸੀ। ਉਨ੍ਹਾਂ ਨੇ ਸ਼ਾਹਰੁਖ ਨੂੰ ਅਭਿਨਵ ਦੇ ਨਾਂ ਨਾਲ ਆਪਣੇ ਪਰਿਵਾਰ ਨਾਲ ਮਿਲਵਾਇਆ ਸੀ। ਪਰ ਗੌਰੀ ਦੇ ਮਾਤਾ-ਪਿਤਾ ਉਨ੍ਹਾਂ ਦੇ ਵਿਆਹ ਦੇ ਵਿਰੁੱਧ ਸਨ ਕਿਉਂਕਿ ਉਹ ਬਹੁਤ ਛੋਟੀ ਸੀ, ਉਹ 21 ਸਾਲ ਦੀ ਸੀ, ਜਦਕਿ ਸ਼ਾਹਰੁਖ ਦੀ ਉਮਰ 26 ਸਾਲ ਸੀ।

ਗੌਰੀ ਨੇ ਅੱਗੇ ਕਿਹਾ ਸੀ ਕਿ ਇਸ ਤੋਂ ਇਲਾਵਾ ਉਹ ਫਿਲਮਾਂ 'ਚ ਆਪਣਾ ਕਰੀਅਰ ਸ਼ੁਰੂ ਕਰਨ ਜਾ ਰਹੇ ਸੀ। ਇਸ ਦੇ ਨਾਲ ਨਾਲ ਉਹ ਇੱਕ ਅਲੱਗ ਧਰਮ ਤੋਂ ਵੀ ਸੀ। ਹਾਲਾਤ ਇੱਥੇ ਤੱਕ ਪਹੁੰਚ ਗਏ ਸੀ ਕਿ ਗੌਰੀ ਦੀ ਮਾਂ ਨੇ ਮੁੱਠੀ ਭਰ ਨੀਂਦ ਦੀਆ ਗੋਲੀਆਂ ਖਾ ਲਈਆਂ ਸੀ, ਹਾਲਾਂਕਿ ਉਹ ਬਚ ਗਈ ਸੀ।

ਸ਼ਾਹਰੁਖ-ਗੌਰੀ ਨੇ ਪਰਿਵਾਰ ਨਾਲ ਬੋਲਿਆ ਸੀ ਝੂਠ
ਇਸ ਤੋਂ ਬਾਅਦ ਸ਼ਾਹਰੁਖ ਅਤੇ ਗੌਰੀ ਨੇ ਝੂਠ ਬੋਲਿਆ ਕਿ ਉਹ ਪਹਿਲਾਂ ਹੀ ਵਿਆਹੇ ਹੋਏ ਹਨ, ਜਦੋਂ ਕਿ ਉਨ੍ਹਾਂ ਨੇ ਸਿਰਫ ਕੋਰਟ ਮੈਰਿਜ ਲਈ ਰਜਿਸਟ੍ਰੇਸ਼ਨ ਕਰਵਾਈ ਸੀ। ਬਾਅਦ ਵਿੱਚ, ਆਪਣੀ ਬੇਟੀ ਲਈ ਸ਼ਾਹਰੁਖ ਦੇ ਪਿਆਰ ਨੂੰ ਮਹਿਸੂਸ ਕਰਦੇ ਹੋਏ, ਗੌਰੀ ਦੇ ਮਾਤਾ-ਪਿਤਾ ਨੇ ਵੀ ਹਾਰ ਮੰਨ ਲਈ। ਦੱਸ ਦਈਏ ਕਿ ਸ਼ਾਹਰੁਖ ਖਾਨ ਅਤੇ ਗੌਰੀ ਦਾ ਵਿਆਹ ਅਕਤੂਬਰ 1991 ਵਿੱਚ ਹੋਇਆ ਸੀ। ਉਦੋਂ ਤੋਂ ਇਹ ਜੋੜਾ ਖੁਸ਼ੀ-ਖੁਸ਼ੀ ਇਕੱਠੇ ਰਹਿ ਰਿਹਾ ਹੈ। ਉਨ੍ਹਾਂ ਦੇ ਤਿੰਨ ਬੱਚੇ ਹਨ, ਆਰੀਅਨ, ਸੁਹਾਨਾ ਅਤੇ ਅਬਰਾਮ ਖਾਨ।

ਫਿਲਹਾਲ ਇਹ ਜੋੜੀ ਆਪਣੀ ਆਉਣ ਵਾਲੀ ਫਿਲਮ 'ਜਵਾਨ' ਦੀ ਰਿਲੀਜ਼ ਦੀਆਂ ਤਿਆਰੀਆਂ ਕਰ ਰਹੀ ਹੈ। ਇਸ ਮੋਸਟ ਅਵੇਟਿਡ ਫਿਲਮ 'ਚ ਸ਼ਾਹਰੁਖ ਖਾਨ ਨੇ ਕੰਮ ਕੀਤਾ ਹੈ ਅਤੇ ਇਸ ਨੂੰ ਗੌਰੀ ਖਾਨ ਨੇ ਪ੍ਰੋਡਿਊਸ ਕੀਤਾ ਹੈ।

ਇਹ ਵੀ ਪੜ੍ਹੋ: ਟੀਵੀ ਅਭਿਨੇਤਰੀ ਹਿਨਾ ਖਾਨ ਦੀ ਪੰਜਾਬੀ ਫਿਲਮਾਂ 'ਚ ਐਂਟਰੀ, 'ਸ਼ਿੰਦਾ ਸ਼ਿੰਦਾ ਨੋ ਪਾਪਾ' 'ਚ ਗਿੱਪੀ ਗਰੇਵਾਲ ਨਾਲ ਕਰੇਗੀ ਰੋਮਾਂਸ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਪੰਜਾਬ ਦੇ ਕਿਸਾਨਾਂ ਨੇ ਵਾਹਣੀ ਪਾਇਆ ਨਾਸਾ ! ਸੈਟੇਲਾਈਟ ਲੰਘੇ ਤੋਂ ਸਾੜ ਰਹੇ ਨੇ ਪਰਾਲੀ ? ਕੋਰੀਅਨ ਸੈਟੇਲਾਈਟ ਨੇ ਪੇਸ਼ ਕੀਤੇ ਹੈਰਾਨ ਕਰਨ ਵਾਲੇ ਅੰਕੜੇ
ਪੰਜਾਬ ਦੇ ਕਿਸਾਨਾਂ ਨੇ ਵਾਹਣੀ ਪਾਇਆ ਨਾਸਾ ! ਸੈਟੇਲਾਈਟ ਲੰਘੇ ਤੋਂ ਸਾੜ ਰਹੇ ਨੇ ਪਰਾਲੀ ? ਕੋਰੀਅਨ ਸੈਟੇਲਾਈਟ ਨੇ ਪੇਸ਼ ਕੀਤੇ ਹੈਰਾਨ ਕਰਨ ਵਾਲੇ ਅੰਕੜੇ
ਭਾਰਤੀਆਂ ਲਈ ਜਰਮਨੀ ਤੋਂ ਆਈ ਖੁਸ਼ਖਬਰੀ ! ਇਮੀਗ੍ਰੇਸ਼ਨ ਨਿਯਮਾਂ 'ਚ ਮਿਲੀ ਢਿੱਲ, ਕਾਮਿਆਂ ਲਈ ਜਾਰੀ ਕੀਤੇ ਜਾਣਗੇ 2 ਲੱਖ ਵੀਜ਼ੇ
ਭਾਰਤੀਆਂ ਲਈ ਜਰਮਨੀ ਤੋਂ ਆਈ ਖੁਸ਼ਖਬਰੀ ! ਇਮੀਗ੍ਰੇਸ਼ਨ ਨਿਯਮਾਂ 'ਚ ਮਿਲੀ ਢਿੱਲ, ਕਾਮਿਆਂ ਲਈ ਜਾਰੀ ਕੀਤੇ ਜਾਣਗੇ 2 ਲੱਖ ਵੀਜ਼ੇ
ਲੁਧਿਆਣਾ ਦੇ ਵਕੀਲ ਅੱਜ ਹੜਤਾਲ 'ਤੇ, ਅੰਮ੍ਰਿਤਸਰ 'ਚ ਹੋਏ ਹਮਲੇ ਦਾ ਕਰ ਰਹੇ ਵਿਰੋਧ
ਲੁਧਿਆਣਾ ਦੇ ਵਕੀਲ ਅੱਜ ਹੜਤਾਲ 'ਤੇ, ਅੰਮ੍ਰਿਤਸਰ 'ਚ ਹੋਏ ਹਮਲੇ ਦਾ ਕਰ ਰਹੇ ਵਿਰੋਧ
ਪੰਜਾਬ 'ਚ ਘਟੇ ਪਰਾਲੀ ਸਾੜਨ ਦੇ ਮਾਮਲੇ, ਯੂਪੀ, ਹਰਿਆਣਾ ਤੇ ਮੱਧ ਪ੍ਰਦੇਸ਼ ਵਿੱਚ ਧੜੱਲੇ ਨਾਲ ਲੱਗੀਆਂ ਅੱਗਾਂ, ਕੇਂਦਰ ਕਿਉਂ ਚੁੱਪ ?
ਪੰਜਾਬ 'ਚ ਘਟੇ ਪਰਾਲੀ ਸਾੜਨ ਦੇ ਮਾਮਲੇ, ਯੂਪੀ, ਹਰਿਆਣਾ ਤੇ ਮੱਧ ਪ੍ਰਦੇਸ਼ ਵਿੱਚ ਧੜੱਲੇ ਨਾਲ ਲੱਗੀਆਂ ਅੱਗਾਂ, ਕੇਂਦਰ ਕਿਉਂ ਚੁੱਪ ?
Advertisement
ABP Premium

ਵੀਡੀਓਜ਼

N K Sharma ਨੇ Sri Akal Takhat Sahib ਦੇ ਜੱਥੇਦਾਰ ਬਾਰੇ ਦਿੱਤਾ ਵਿਵਾਦਿਤ ਬਿਆਨਦਿਲਜੀਤ ਨੇ ਹੈਦਰਾਬਾਦ 'ਚ ਲਾਈ ਰੌਣਕ , ਕਮਲੇ ਕੀਤੇ ਲੋਕਦਿਲਜੀਤ ਨੇ ਗੁਰਪੁਰਬ ਤੇ ਹੈਦਰਾਬਾਦ 'ਚ ਜਿਤਿਆ ਦਿਲ , ਅਰਦਾਸ ਨਾਲ ਸ਼ੁਰੂ ਕੀਤਾ ਸ਼ੋਅਦਿਲਜੀਤ ਨੇ ਸ਼ੋਅ ਲਈ ਬਦਲੇ ਦਾਰੂ ਵਾਲੇ ਗੀਤ , ਬੋਤਲ ਦੀ ਥਾਂ ਖੁਲਿਆ Coke

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ ਦੇ ਕਿਸਾਨਾਂ ਨੇ ਵਾਹਣੀ ਪਾਇਆ ਨਾਸਾ ! ਸੈਟੇਲਾਈਟ ਲੰਘੇ ਤੋਂ ਸਾੜ ਰਹੇ ਨੇ ਪਰਾਲੀ ? ਕੋਰੀਅਨ ਸੈਟੇਲਾਈਟ ਨੇ ਪੇਸ਼ ਕੀਤੇ ਹੈਰਾਨ ਕਰਨ ਵਾਲੇ ਅੰਕੜੇ
ਪੰਜਾਬ ਦੇ ਕਿਸਾਨਾਂ ਨੇ ਵਾਹਣੀ ਪਾਇਆ ਨਾਸਾ ! ਸੈਟੇਲਾਈਟ ਲੰਘੇ ਤੋਂ ਸਾੜ ਰਹੇ ਨੇ ਪਰਾਲੀ ? ਕੋਰੀਅਨ ਸੈਟੇਲਾਈਟ ਨੇ ਪੇਸ਼ ਕੀਤੇ ਹੈਰਾਨ ਕਰਨ ਵਾਲੇ ਅੰਕੜੇ
ਭਾਰਤੀਆਂ ਲਈ ਜਰਮਨੀ ਤੋਂ ਆਈ ਖੁਸ਼ਖਬਰੀ ! ਇਮੀਗ੍ਰੇਸ਼ਨ ਨਿਯਮਾਂ 'ਚ ਮਿਲੀ ਢਿੱਲ, ਕਾਮਿਆਂ ਲਈ ਜਾਰੀ ਕੀਤੇ ਜਾਣਗੇ 2 ਲੱਖ ਵੀਜ਼ੇ
ਭਾਰਤੀਆਂ ਲਈ ਜਰਮਨੀ ਤੋਂ ਆਈ ਖੁਸ਼ਖਬਰੀ ! ਇਮੀਗ੍ਰੇਸ਼ਨ ਨਿਯਮਾਂ 'ਚ ਮਿਲੀ ਢਿੱਲ, ਕਾਮਿਆਂ ਲਈ ਜਾਰੀ ਕੀਤੇ ਜਾਣਗੇ 2 ਲੱਖ ਵੀਜ਼ੇ
ਲੁਧਿਆਣਾ ਦੇ ਵਕੀਲ ਅੱਜ ਹੜਤਾਲ 'ਤੇ, ਅੰਮ੍ਰਿਤਸਰ 'ਚ ਹੋਏ ਹਮਲੇ ਦਾ ਕਰ ਰਹੇ ਵਿਰੋਧ
ਲੁਧਿਆਣਾ ਦੇ ਵਕੀਲ ਅੱਜ ਹੜਤਾਲ 'ਤੇ, ਅੰਮ੍ਰਿਤਸਰ 'ਚ ਹੋਏ ਹਮਲੇ ਦਾ ਕਰ ਰਹੇ ਵਿਰੋਧ
ਪੰਜਾਬ 'ਚ ਘਟੇ ਪਰਾਲੀ ਸਾੜਨ ਦੇ ਮਾਮਲੇ, ਯੂਪੀ, ਹਰਿਆਣਾ ਤੇ ਮੱਧ ਪ੍ਰਦੇਸ਼ ਵਿੱਚ ਧੜੱਲੇ ਨਾਲ ਲੱਗੀਆਂ ਅੱਗਾਂ, ਕੇਂਦਰ ਕਿਉਂ ਚੁੱਪ ?
ਪੰਜਾਬ 'ਚ ਘਟੇ ਪਰਾਲੀ ਸਾੜਨ ਦੇ ਮਾਮਲੇ, ਯੂਪੀ, ਹਰਿਆਣਾ ਤੇ ਮੱਧ ਪ੍ਰਦੇਸ਼ ਵਿੱਚ ਧੜੱਲੇ ਨਾਲ ਲੱਗੀਆਂ ਅੱਗਾਂ, ਕੇਂਦਰ ਕਿਉਂ ਚੁੱਪ ?
Punjab News: ਸੁਖਬੀਰ ਬਾਦਲ ਦਾ ਅਸਤੀਫ਼ਾ ਹੋਏਗਾ ਪ੍ਰਵਾਨ ਜਾਂ ਫਿਰ...? ਰਣਨੀਤੀ ਘੜਨ ਲਈ ਅਕਾਲੀ ਦਲ ਨੇ ਬੁਲਾਈ ਅਹਿਮ ਮੀਟਿੰਗ
Punjab News: ਸੁਖਬੀਰ ਬਾਦਲ ਦਾ ਅਸਤੀਫ਼ਾ ਹੋਏਗਾ ਪ੍ਰਵਾਨ ਜਾਂ ਫਿਰ...? ਰਣਨੀਤੀ ਘੜਨ ਲਈ ਅਕਾਲੀ ਦਲ ਨੇ ਬੁਲਾਈ ਅਹਿਮ ਮੀਟਿੰਗ
By Election in Punjab: ਮੰਡੀਆਂ 'ਚ ਝੋਨੇ 'ਤੇ ਕੱਟ ਲਾ-ਲਾ ਕਿਸਾਨਾਂ ਦੀ ਕੀਤੀ 5500 ਤੋਂ 6000 ਕਰੋੜ ਦੀ ਲੁੱਟ? ਬਾਜਵਾ ਬੋਲੇ...ਸਾਜਿਸ਼ 'ਚ ‘ਆਪ’ ਸਰਕਾਰ ਵੀ ਰਲੀ
ਮੰਡੀਆਂ 'ਚ ਝੋਨੇ 'ਤੇ ਕੱਟ ਲਾ-ਲਾ ਕਿਸਾਨਾਂ ਦੀ ਕੀਤੀ 5500 ਤੋਂ 6000 ਕਰੋੜ ਦੀ ਲੁੱਟ? ਬਾਜਵਾ ਬੋਲੇ...ਸਾਜਿਸ਼ 'ਚ ‘ਆਪ’ ਸਰਕਾਰ ਵੀ ਰਲੀ
Punjab News: ਅੱਜ ਅੰਮ੍ਰਿਤਸਰ ਆਉਣਗੇ ਕਾਂਗਰਸ ਲੀਡਰ ਰਾਹੁਲ ਗਾਂਧੀ, ਸ੍ਰੀ ਹਰਿਮੰਦਰ ਸਾਹਿਬ ਟੇਕਣਗੇ ਮੱਥਾ, ਨਹੀਂ ਕੀਤਾ ਜਾਵੇਗਾ ਚੋਣ ਪ੍ਰਚਾਰ
Punjab News: ਅੱਜ ਅੰਮ੍ਰਿਤਸਰ ਆਉਣਗੇ ਕਾਂਗਰਸ ਲੀਡਰ ਰਾਹੁਲ ਗਾਂਧੀ, ਸ੍ਰੀ ਹਰਿਮੰਦਰ ਸਾਹਿਬ ਟੇਕਣਗੇ ਮੱਥਾ, ਨਹੀਂ ਕੀਤਾ ਜਾਵੇਗਾ ਚੋਣ ਪ੍ਰਚਾਰ
Punjab News: ਅਕਾਲੀ ਦਲ ਵੱਲੋਂ 'ਆਪ' ਦੀ ਹਮਾਇਤ ਦਾ ਐਲਾਨ, ਰਾਤੋ-ਰਾਤ ਬਦਲੇ ਸਿਆਸੀ ਸਮੀਕਰਨ?
Punjab News: ਅਕਾਲੀ ਦਲ ਵੱਲੋਂ 'ਆਪ' ਦੀ ਹਮਾਇਤ ਦਾ ਐਲਾਨ, ਰਾਤੋ-ਰਾਤ ਬਦਲੇ ਸਿਆਸੀ ਸਮੀਕਰਨ?
Embed widget