Shah Rukh Khan: ਸ਼ਾਹਰੁਖ ਖਾਨ ਨੇ ਇਮਤਿਆਜ਼ ਅਲੀ ਕੋਲ ਕੀਤੀ ਸੀ ਦਿਲਜੀਤ ਦੋਸਾਂਝ ਦੀ ਸਿਫਾਰਸ਼, ਕਿਹਾ ਸੀ- 'ਇਸ ਤੋਂ ਵਧੀਆ ਚਮਕੀਲਾ ਕੋਈ...'
Amar Singh Chamkila Movie: ਇਮਤਿਆਜ਼ ਅਲੀ ਨੇ ਖੁਲਾਸਾ ਕੀਤਾ ਕਿ 'ਚਮਕੀਲਾ' ਫਿਲਮ 'ਚ ਦਿਲਜੀਤ ਦੋਸਾਂਝ ਨੂੰ ਕਾਸਟ ਕਰਨ ਕਈ ਸ਼ਾਹਰੁਖ ਖਾਨ ਨੇ ਕਿਹਾ ਸੀ। ਜੀ ਹਾਂ, ਇਸ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।
![Shah Rukh Khan: ਸ਼ਾਹਰੁਖ ਖਾਨ ਨੇ ਇਮਤਿਆਜ਼ ਅਲੀ ਕੋਲ ਕੀਤੀ ਸੀ ਦਿਲਜੀਤ ਦੋਸਾਂਝ ਦੀ ਸਿਫਾਰਸ਼, ਕਿਹਾ ਸੀ- 'ਇਸ ਤੋਂ ਵਧੀਆ ਚਮਕੀਲਾ ਕੋਈ...' shah-rukh-khan-convinced-imtiaz-ali-to-star-diljit-dosanjh-in-amar-singh-chamkila Shah Rukh Khan: ਸ਼ਾਹਰੁਖ ਖਾਨ ਨੇ ਇਮਤਿਆਜ਼ ਅਲੀ ਕੋਲ ਕੀਤੀ ਸੀ ਦਿਲਜੀਤ ਦੋਸਾਂਝ ਦੀ ਸਿਫਾਰਸ਼, ਕਿਹਾ ਸੀ- 'ਇਸ ਤੋਂ ਵਧੀਆ ਚਮਕੀਲਾ ਕੋਈ...'](https://feeds.abplive.com/onecms/images/uploaded-images/2024/04/15/7c8a319c7bde7c3b839622415a178dfa1713178583058469_original.png?impolicy=abp_cdn&imwidth=1200&height=675)
Diljit Dosanjh Chamkila: ਪੰਜਾਬੀ ਇੰਡਸਟਰੀ ਦੇ ਰੌਕਸਟਾਰ ਦਿਲਜੀਤ ਦੋਸਾਂਝ ਇੰਨੀਂ ਦਿਨੀਂ ਖੂਬ ਸੁਰਖੀਆਂ 'ਚ ਬਣੇ ਹੋਏ ਹਨ। ਦੋਸਾਂਝਵਾਲੇ ਦੀ ਫਿਲਮ 'ਅਮਰ ਸਿੰਘ ਚਮਕੀਲਾ' ਨੈੱਟਫਲਿਕਸ 'ਤੇ ਰਿਲੀਜ਼ ਹੋ ਚੁੱਕੀ ਹੈ। ਇਸ ਫਿਲਮ ਦੇ ਨਾਲ ਹੀ ਦਿਲਜੀਤ ਸਾਰਿਆਂ ਦੇ ਦਿਲਾਂ 'ਚ ਚਮਕੀਲਾ ਬਣ ਉੱਤਰ ਗਏ ਹਨ। ਹਰ ਕੋਈ ਦਿਲਜੀਤ ਤੇ ਪਰਿਣੀਤੀ ਦੀ ਖੂਬ ਤਾਰੀਫ ਕਰ ਰਿਹਾ ਹੈ। ਹੁਣ ਦਿਲਜੀਤ ਦੀ ਫਿਲਮ 'ਚਮਕੀਲਾ' ਨੂੰ ਲੈਕੇ ਇੱਕ ਨਵੀਂ ਅਪਡੇਟ ਸਾਹਮਣੇ ਆਈ ਹੈ। ਆਓ ਤੁਹਾਨੂੰ ਦੱਸਦੇ ਹਾਂ:
ਇਹ ਵੀ ਪੜ੍ਹੋ: ਯੂਟਿਊਬਰ ਅਰਮਾਨ ਮਲਿਕ ਦੀ ਜ਼ਿੰਦਗੀ 'ਚ ਆਈ ਇੱਕ ਹੋਰ ਕੁੜੀ, ਜਲਦ ਹੋਵੇਗਾ ਤੀਜਾ ਵਿਆਹ? ਜਾਣੋ ਸੱਚਾਈ
ਹਾਲ ਹੀ 'ਚ 'ਅਮਰ ਸਿੰਘ ਚਮਕੀਲਾ' ਦੀ ਸਟਾਰ ਕਾਸਟ ਯਾਨਿ ਦਿਲਜੀਤ ਦੋਸਾਂਝ, ਪਰਿਣੀਤੀ ਚੋਪੜਾ ਤੇ ਫਿਲਮ ਡਾਇਰੈਕਟਰ ਇਮਤਿਆਜ਼ ਅਲੀ ਕਪਿਲ ਸ਼ਰਮਾ ਦੇ ਸ਼ੋਅ 'ਦ ਗ੍ਰੇਟ ਇੰਡੀਅਨ ਕਪਿਲ ਸ਼ੋਅ' 'ਚ ਸ਼ਾਮਲ ਹੋਏ ਸੀ। ਇਸ ਦਰਮਿਆਨ ਇਮਤਿਆਜ਼ ਅਲੀ ਨੇ ਖੁਲਾਸਾ ਕੀਤਾ ਕਿ 'ਚਮਕੀਲਾ' ਫਿਲਮ 'ਚ ਦਿਲਜੀਤ ਦੋਸਾਂਝ ਨੂੰ ਕਾਸਟ ਕਰਨ ਕਈ ਸ਼ਾਹਰੁਖ ਖਾਨ ਨੇ ਕਿਹਾ ਸੀ। ਜੀ ਹਾਂ, ਇਸ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜੋ ਕਿ ਨੈੱਟਫਲਿਕਸ ਇੰਡੀਆ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਸ਼ੇਅਰ ਕੀਤਾ ਹੈ। ਇਮਤਿਆਜ਼ ਅਲੀ ਨੇ ਕਿਹਾ ਕਿ ਸ਼ਾਹਰੁਖ ਖਾਨ ਨੇ ਕਿਹਾ ਸੀ ਕਿ ਦਿਲਜੀਤ ਤੋਂ ਵਧੀਆ ਐਕਟਰ ਪੂਰੇ ਦੇਸ਼ 'ਚ ਕਿਤੇ ਨਹੀਂ ਹੈ। ਦੇਖੋ ਇਹ ਵੀਡੀਓ:
View this post on Instagram
ਕਾਬਿਲੇਗ਼ੌਰ ਹੈ ਕਿ ਦਿਲਜੀਤ ਦੋਸਾਂਝ ਸਾਲ 2015 'ਚ ਸ਼ਾਹਰੁਖ ਖਾਨ ਦੀ ਇੰਟਰਵਿਊ ਲੈ ਚੁੱਕੇ ਹਨ। ਇਸ ਦਰਮਿਆਨ ਸ਼ਾਹਰੁਖ ਖਾਨ ਦਿਲਜੀਤ ਤੋਂ ਕਾਫੀ ਪ੍ਰਭਾਵਤ ਹੋਏ ਸੀ। ਇਸ ਤੋਂ ਇਲਾਵਾ ਦਿਲਜੀਤ ਨੇ ਹਾਲ ਹੀ 'ਚ ਸ਼ਾਹਰੁਖ ਦੀ ਫਿਲਮ 'ਡੰਕੀ' 'ਚ ਗਾਣਾ ਵੀ ਗਾਇਆ ਸੀ। ਦਿਲਜੀਤ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ ਇਸ ਸਾਲ ਕਈ ਪ੍ਰੋਜੈਕਟਾਂ 'ਚ ਨਜ਼ਰ ਆਉਣ ਵਾਲੇ ਹਨ। ਦਿਲਜੀਤ ਦੀ ਨੀਰੂ ਬਾਜਵਾ ਨਾਲ ਫਿਲਮ 'ਜੱਟ ਐਂਡ ਜੂਲੀਅਟ 3' ਜੂਨ ਮਹੀਨੇ 'ਚ ਰਿਲੀਜ਼ ਹੋਣ ਲਈ ਤਿਆਰ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)