ਪੜਚੋਲ ਕਰੋ
Shaktimaan : ਜਾਣੋ ਮੁਕੇਸ਼ ਖੰਨਾ ਨੇ ਅੱਧ ਵਿਚਾਲੇ ਹੀ ਕਿਉਂ ਬੰਦ ਕਰ ਦਿੱਤਾ ਸੀ 'ਸ਼ਕਤੀਮਾਨ'
ਸ ਸਮੇਂ ਖਾਸਕਰ ਬੱਚਿਆਂ 'ਚ ਸ਼ੋਅ ਦਾ ਜ਼ਬਰਦਸਤ ਕ੍ਰੇਜ਼ ਸੀ। ਇੰਨੀ ਪ੍ਰਸਿੱਧੀ ਦੇ ਬਾਵਜੂਦ 'ਸ਼ਕਤੀਮਾਨ' ਅੱਧ ਵਿਚਾਲੇ ਹੀ ਬੰਦ ਹੋ ਗਿਆ।
ਮੁੰਬਈ : ਹੁਣ ਦੇਸ਼ ਦੇ ਪਹਿਲੇ ਸੁਪਰਹੀਰੋ 'ਸ਼ਕਤੀਮਾਨ' (Shaktimaan) 'ਤੇ ਫਿਲਮ ਬਣਨ ਜਾ ਰਹੀ ਹੈ। ਖੈਰ ਇਸ ਬਾਰੇ ਕਾਫੀ ਸਮੇਂ ਤੋਂ ਚਰਚਾ ਚੱਲ ਰਹੀ ਸੀ। ਸੋਨੀ ਪਿਕਚਰਜ਼ ਇੰਟਰਨੈਸ਼ਨਲ ਪ੍ਰੋਡਕਸ਼ਨ ਨੇ ਆਖਿਰਕਾਰ ਇੱਕ ਟੀਜ਼ਰ ਸ਼ੇਅਰ ਕਰਕੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ। 90 ਦੇ ਦਹਾਕੇ 'ਚ ਵੱਡੇ ਹੋਏ ਬੱਚਿਆਂ ਲਈ 'ਸ਼ਕਤੀਮਾਨ' ਨਾਲ ਕਈ ਯਾਦਾਂ ਜੁੜੀਆਂ ਹੋਈਆਂ ਹਨ। ਇਸ ਦਾ ਟੀਜ਼ਰ ਸਾਹਮਣੇ ਆਉਂਦੇ ਹੀ ਸੋਸ਼ਲ ਮੀਡੀਆ 'ਤੇ ਮੀਮਜ਼ ਦਾ ਹੜ੍ਹ ਆ ਗਿਆ।
ਜਦੋਂ ਇਹ ਸ਼ੋਅ ਦੂਰਦਰਸ਼ਨ 'ਤੇ ਪ੍ਰਸਾਰਿਤ ਹੋਇਆ ਤਾਂ ਮੁਕੇਸ਼ ਖੰਨਾ ਮੁੱਖ ਭੂਮਿਕਾ ਵਿੱਚ ਸਨ। ਉਹ ਡਬਲ ਰੋਲ ਵਿੱਚ ਸੀ। ਉਸ ਸਮੇਂ ਖਾਸਕਰ ਬੱਚਿਆਂ 'ਚ ਸ਼ੋਅ ਦਾ ਜ਼ਬਰਦਸਤ ਕ੍ਰੇਜ਼ ਸੀ। ਇੰਨੀ ਪ੍ਰਸਿੱਧੀ ਦੇ ਬਾਵਜੂਦ 'ਸ਼ਕਤੀਮਾਨ' ਅੱਧ ਵਿਚਾਲੇ ਹੀ ਬੰਦ ਹੋ ਗਿਆ। ਸ਼ੋਅ ਦੀ ਕਹਾਣੀ ਪੂਰੀ ਨਹੀਂ ਹੋਈ ਸੀ ਤਾਂ ਫਿਰ ਕੀ ਕਾਰਨ ਸੀ ਕਿ ਮੁਕੇਸ਼ ਖੰਨਾ ਨੇ ਅਚਾਨਕ ਇਸ ਨੂੰ ਬੰਦ ਕਰਨ ਦਾ ਫੈਸਲਾ ਕਰ ਲਿਆ ਜਦੋਂ ਇਹ ਉਸ ਸਮੇਂ ਚੋਟੀ ਦੇ ਸ਼ੋਅ ਦੀ ਸੂਚੀ ਵਿੱਚ ਸੀ।
ਕਿਉਂ ਬੰਦ ਕਰਨਾ ਪਿਆ ਸ਼ੋਅ
'ਸ਼ਕਤੀਮਾਨ' ਦੀ ਲੋਕਪ੍ਰਿਅਤਾ ਨਾਲ ਕਈ ਥਾਵਾਂ ਤੋਂ ਖ਼ਬਰਾਂ ਆਈਆਂ ਸਨ ਕਿ 'ਸ਼ਕਤੀਮਾਨ' ਵਾਂਗ ਚੱਲਦੇ ਸਮੇਂ ਕੋਈ ਬੱਚਾ ਜ਼ਖ਼ਮੀ ਹੋ ਗਿਆ ਅਤੇ ਕੋਈ ਛੱਤ ਤੋਂ ਹੇਠਾਂ ਡਿੱਗ ਗਿਆ। ਉਸ ਸਮੇਂ ਸ਼ੋਅ ਨੂੰ ਬੰਦ ਕਰਨ ਦੀ ਮੰਗ ਵੀ ਕੀਤੀ ਗਈ ਸੀ। ਹਾਲਾਂਕਿ, ਅਜਿਹਾ ਕੁਝ ਵੀ ਸਾਬਤ ਨਹੀਂ ਹੋਇਆ ਸੀ। ਮੁਕੇਸ਼ ਖੰਨਾ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਕੁਝ ਲੋਕਾਂ ਦੇ ਬੱਚਿਆਂ ਦੇ ਜ਼ਖਮੀ ਹੋਣ ਦੀ ਗੱਲ ਕਹਿ ਕੇ ਸ਼ੋਅ ਬੰਦ ਕੀਤਾ ਗਿਆ ਸੀ। ਬੱਚਿਆਂ ਦੇ ਜ਼ਖਮੀ ਹੋਣ ਦੀਆਂ ਖਬਰਾਂ ਸੱਚ ਨਹੀਂ ਸਨ ਅਤੇ ਨਾ ਹੀ ਇਸ ਕਾਰਨ ਸ਼ੋਅ ਨੂੰ ਬੰਦ ਕੀਤਾ ਗਿਆ ਸੀ, ਸਗੋਂ ਇਹ ਸ਼ੋਅ ਅਤੇ ਦੂਰਦਰਸ਼ਨ ਦੇ ਬੀਚ ਦਾ ਮਾਮਲਾ ਸੀ।
ਨਾਨ ਪ੍ਰਾਈਮ ਟਾਈਮ ਦਾ ਮਿਲਿਆ ਸੀ ਸਲਾਟ
ਮੁਕੇਸ਼ ਖੰਨਾ ਨੇ ਆਪਣੇ ਯੂਟਿਊਬ ਚੈਨਲ 'ਤੇ ਦੱਸਿਆ ਕਿ 'ਮੈਂ ਦੂਰਦਰਸ਼ਨ ਦੇ ਡੀਜੀ ਨੂੰ ਮਿਲਣ ਗਿਆ ਅਤੇ ਉਨ੍ਹਾਂ ਨੂੰ ਸ਼ਕਤੀਮਾਨ ਦਾ ਸੰਕਲਪ ਪਸੰਦ ਆਇਆ। ਉਨ੍ਹਾਂ ਨੇ ਸ਼ਨੀਵਾਰ ਸਵੇਰ ਦਾ ਸਮਾਂ ਸਲਾਟ ਦਿੱਤਾ। ਉਸ ਸਮੇਂ ਜਿਆਦਾਤਰ 26 ਐਪੀਸੋਡ ਜਾਂ ਬਹੁਤ ਜ਼ਿਆਦਾ ਹੋਣ ਤਾਂ 52 ਐਪੀਸੋਡ ਦਿੱਤੇ ਜਾਂਦੇ ਸੀ। ਮੈਂ ਕਿਹਾ ਸ਼ਨੀਵਾਰ ਦੀ ਸਵੇਰ ਨੂੰ ਕੁਝ ਸਕੂਲ ਖੁੱਲ੍ਹੇ ਹਨ, ਕੁਝ ਬੰਦ ਹਨ, ਇਹ ਬੱਚਿਆਂ ਦਾ ਸ਼ੋਅ ਹੈ ,ਇਸ ਨਾਲ ਸਮੱਸਿਆ ਆਵੇਗੀ। ਮੈਂ ਉਸ ਨੂੰ ਸ਼ਨੀਵਾਰ ਦੇ ਨਾਲ ਰਾਤ ਦਾ ਸਲਾਟ ਦੇਣ ਲਈ ਕਿਹਾ, ਡੀਜੀ ਨੇ ਸਹਿਮਤੀ ਦਿੱਤੀ ਅਤੇ ਮੈਨੂੰ ਸ਼ਨੀਵਾਰ ਨੂੰ ਦਿਨ 'ਚ 11.30 ਤੋਂ 12.30 ਅਤੇ ਮੰਗਲਵਾਰ ਨੂੰ ਰਾਤ 10.30 ਤੋਂ 11.30 ਵਜੇ ਦਾ ਸਲਾਟ ਮਿਲ ਗਿਆ। ਸ਼ਕਤੀਮਾਨ ਦਿਖਾਉਣ ਤੋਂ ਬਾਅਦ ਨਾਨ ਪ੍ਰਾਈਮ ਟਾਈਮ ਵੀ ਪ੍ਰਾਈਮ ਟਾਈਮ ਬਣ ਗਿਆ ਸੀ।
ਫੀਸ 'ਤੇ ਅੜਕੀ ਗੱਲ
ਮੁਕੇਸ਼ ਦਾ ਕਹਿਣਾ ਹੈ ਕਿ 'ਉਸ ਸਮੇਂ ਇਸ ਸਲਾਟ ਦੀ ਕੀਮਤ 3.80 ਲੱਖ ਸੀ। 150-200 ਐਪੀਸੋਡ ਚਲੇ। ਫਿਰ ਉਸ ਨੇ ਕਿਹਾ ਕਿ ਤੁਸੀਂ ਨਾਨ ਪ੍ਰਾਈਮ ਟਾਈਮ ਕਿਉਂ ਕਰ ਰਹੇ ਹੋ, ਐਤਵਾਰ ਨੂੰ ਕਿਉਂ ਨਹੀਂ ਕਰਦੇ? ਮੈਂ ਸਹਿਮਤ ਹਾਂ ਕਿ ਐਤਵਾਰ ਨੂੰ ਕਰਦੇ ਹਾਂ। ਮੈਨੂੰ ਪਤਾ ਲੱਗਾ ਕਿ ਐਤਵਾਰ ਦੇ ਐਪੀਸੋਡ ਦੀ ਕੀਮਤ 7.80 ਲੱਖ ਹੈ। ਫਿਰ ਵੀ ਮੈਂ ਚਲਾਇਆ ਕਿ ਚਲੋ ਦੇਖਦੇ ਹਾਂ। 104 ਐਪੀਸੋਡ ਤੋਂ ਬਾਅਦ ਮੈਨੂੰ ਪਤਾ ਲੱਗਾ ਕਿ ਫੀਸ 10.80 ਲੱਖ ਹੈ। ਮੈਂ ਉਸਨੂੰ ਕਿਹਾ ਕਿ ਇਹ ਤਾਂ ਸਫਲਤਾ ਦੀ ਕੀਮਤ ਚੁਕਾਉਣਾ ਹੈ। 3 ਲੱਖ, 7 ਲੱਖ ਤੱਕ ਤਾਂ ਸਮਝ ਆਉਣਾ ਹੈ , ਫਿਰ 10 ਲੱਖ ਬਹੁਤ ਜ਼ਿਆਦਾ ਹੈ। ਮੈਨੂੰ ਪਤਾ ਲੱਗਾ ਕਿ ਉਹ ਇਸ ਨੂੰ 16 ਲੱਖ ਕਰਨ ਵਾਲੇ ਸੀ। ਮੈਂ ਇਸ ਗੱਲ ਦਾ ਵਿਰੋਧ ਵੀ ਕੀਤਾ... ਜਨਾਬ, ਇਹ ਤਰੀਕਾ ਠੀਕ ਨਹੀਂ ਕਿ ਜੇਕਰ ਕੋਈ ਕਾਮਯਾਬ ਹੁੰਦਾ ਹੈ ਤਾਂ ਉਸ ਨਾਲ ਅਜਿਹਾ ਕੀਤਾ ਜਾਵੇ।‘

ਵੱਧਦੀ ਫੀਸ ਕਾਰਨ ਹੋ ਰਿਹਾ ਸੀ ਨੁਕਸਾਨ
ਸ਼ੋਅ ਦੀ ਵਧਦੀ ਲਾਗਤ ਨੂੰ ਦੇਖਦੇ ਹੋਏ ਮੁਕੇਸ਼ ਖੰਨਾ ਨੇ 'ਸ਼ਕਤੀਮਾਨ' ਤੋਂ ਘਾਟਾ ਕਮਾਉਣਾ ਸ਼ੁਰੂ ਕਰ ਦਿੱਤਾ। ਇਸ ਕਾਰਨ ਉਨ੍ਹਾਂ ਨੇ ਇਸ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਅਤੇ 'ਸ਼ਕਤੀਮਾਨ' ਦੀ ਕਹਾਣੀ ਵੀ ਅਧੂਰੀ ਰਹਿ ਗਈ। 'ਸ਼ਕਤੀਮਾਨ' 2004 'ਚ ਬੰਦ ਹੋ ਗਿਆ ਸੀ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਲੁਧਿਆਣਾ
ਪੰਜਾਬ
ਸਿਹਤ
Advertisement