Shark Tank India 3: 'ਸ਼ਾਰਕ ਟੈਂਕ ਇੰਡੀਆ' ਦੀ ਫਿਰ ਹੋਵੇਗੀ ਵਾਪਸੀ, ਸੀਜ਼ਨ 3 ਦਾ ਮਜ਼ੇਦਾਰ ਪ੍ਰੋਮੋ ਰਿਲੀਜ਼, ਇਦਾਂ ਕਰੋ ਰਜਿਸਟ੍ਰੇਸ਼ਨ
Shark Tank India Season 3: 'ਸ਼ਾਰਕ ਟੈਂਕ ਇੰਡੀਆ' ਦਾ ਸੀਜ਼ਨ 3 ਜਲਦੀ ਹੀ ਸ਼ੁਰੂ ਹੋਣ ਜਾ ਰਿਹਾ ਹੈ। ਇਸ ਸ਼ੋਅ ਦਾ ਪ੍ਰੋਮੋ ਲਾਂਚ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਇਸ ਦੀ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਵੀ ਸ਼ੁਰੂ ਹੋ ਗਈ ਹੈ।
Shark Tank India Season 3: ਆਪਣੇ ਪਿਛਲੇ ਦੋ ਸੀਜ਼ਨਾਂ ਦੀ ਸਫਲਤਾ ਤੋਂ ਬਾਅਦ, 'ਸ਼ਾਰਕ ਟੈਂਕ ਇੰਡੀਆ' ਆਪਣੇ ਸੀਜ਼ਨ 3 ਨਾਲ ਵਾਪਸੀ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਦੇਸ਼ ਭਰ ਦੇ ਐਂਟਰਪ੍ਰੋਨਯੋਰਸ ਹੁਣ ਟੀਵੀ ਸ਼ੋਅ ਵਿੱਚ ਹਿੱਸਾ ਲੈ ਕੇ ਆਪਣੀ ਸੁਪਨਿਆਂ ਦੀ ਕੰਪਨੀ ਨੂੰ ਅਗਲੇ ਪੱਧਰ ਤੱਕ ਲੈ ਜਾ ਸਕਦੇ ਹਨ। ਸੀਜ਼ਨ 3 ਦਾ ਮਜ਼ੇਦਾਰ ਪ੍ਰੋਮੋ ਵੀ ਹਾਲ ਹੀ 'ਚ ਰਿਲੀਜ਼ ਹੋਇਆ ਹੈ।
ਸ਼ਾਰਕ ਟੈਂਕ ਇੰਡੀਆ 3 ਦਾ ਪ੍ਰੋਮੋ ਹੋਇਆ ਰਿਲੀਜ਼
ਸ਼ਾਰਕ ਟੈਂਕ ਇੰਡੀਆ 3 ਦਾ ਪ੍ਰੋਮੋ ਵੀ ਰਿਲੀਜ਼ ਹੋ ਗਿਆ ਹੈ। ਇਸ ਪ੍ਰੋਮੋ ਵਿੱਚ, ਇੱਕ ਕਾਰੋਬਾਰੀ ਨੂੰ ਬਿਜ਼ਨਸਮੈਨ ਟਾਈਕੂਨ ਆਫ ਦਿ ਈਅਰ ਦੀ ਟਰਾਫੀ ਪ੍ਰਾਪਤ ਕਰਦਿਆਂ ਦਿਖਾਇਆ ਗਿਆ ਹੈ। ਇਸ ਤੋਂ ਬਾਅਦ ਉਹ ਇਹ ਕਹਿੰਦੇ ਹੋਏ ਨਜ਼ਰ ਆ ਰਹੇ ਹਨ ਕਿ ਜਦੋਂ ਮੈਂ ਘਰ ਛੱਡ ਕੇ ਆਇਆ ਸੀ ਤਾਂ ਮੇਰੀ ਕਮੀਜ਼ ਦੀ ਜੇਬ ਵਿੱਚ ਫਟੇ ਹੋਇਆ ਦਸ ਦਾ ਨੋਟ। ਪੈਂਟ ਦੀ ਜੇਬ ਵਿੱਚ ਮੁੜਿਆ ਹੋਇਆ ਇੱਕ ਲੱਖ ਦਾ ਚੈੱਕ। ਬੈਂਕ ਅਕਾਊਂਟ ਵਿੱਚ ਪਿਤਾ ਜੀ ਦੀ ਦਿੱਤੀ ਹੋਈ 50 ਲੱਖ ਦੀ ਫੰਡਿੰਗ। ਤਪਦੀ ਹੋਈ ਧੁੱਪ ਵਿੱਚ ਦਾਦਾਜੀ ਦੇ ਹੈਲੀਕਾਪਟਰ ਵਿੱਚ ਇੱਕ ਕਲਾਈਂਟ ਤੋਂ ਦੂਜੇ ਕਲਾਈਂਟ ਕੋਲ ਜਾਣਾ। ਫੁੱਫੜ ਜੀ ਵਲੋਂ ਦਿਵਾਏ ਗਏ 10 ਕਰੋੜ ਦੇ ਸਰਕਾਰੀ ਕਾਨਟਰੈਕਟ ਤੋਂ ਗੁਜ਼ਾਰਾ ਕੀਤਾ ਹੈ। ਮੈਂ ਇੰਨੀ ਮੁਸ਼ਕਿਲ ਦੇ ਬਾਵਜੂਦ ਇਸ ਤੋਂ ਬਾਅਦ ਇੱਕ ਸ਼ਖ਼ਸ ਸਕ੍ਰੀਨ ‘ਤੇ ਆਉਂਦਾ ਹੈ ਅਤੇ ਕਹਿੰਦਾ ਹੈ ਕਿ ਹੁਣ ਤੁਹਾਡੇ ਬਿਜਨੇਸ ਦੇ ਪਾਪਾ ਨਾਨਾ ਫੁੱਫੜ ਦੀ ਫੰਡਿੰਗ ਮਿਲੇ ਜਾਂ ਨਾ ਮਿਲੇ ਪਰ ਸ਼ਾਰਕ ਟੈਂਕ ਇੰਡੀਆ ‘ਤੇ ਫੰਡਿੰਗ ਜ਼ਰੂਰ ਮਿਲ ਸਕਦੀ ਹੈ। ਆ ਰਿਹਾ ਹੈ ਸ਼ਾਰਕ ਟੈਂਕ ਇੰਡੀਆ 3 ਕਰੋ ਸੋਨੀ ਲਾਈਵ ‘ਤੇ।
ਸ਼ਾਰਕ ਟੈਂਕ ਇੰਡੀਆ ਸੀਜ਼ਨ 2 ਨੇ 103 ਕਾਰੋਬਾਰਾਂ ਵਿੱਚ 80 ਕਰੋੜ ਰੁਪਏ ਦਾ ਨਿਵੇਸ਼ ਕੀਤਾ ਸੀ। ਬੇਕਥ੍ਰੂ ਟੈਕਨਾਲੋਜੀ ਸੋਲਿਊਸ਼ਨ ਤੋਂ ਲੈ ਕੇ ਕਟਿੰਗ-ਏਜ ਹੈਲਥਕੇਅਰ ਇਨੋਵੇਸ਼ਨ ਤੱਕ, ਇਸ ਸ਼ੋਅ ਨੇ ਕੁਝ ਬੇਮਿਸਾਲ ਪਿੱਚਾਂ ਵੇਖੀਆਂ ਅਤੇ ਐਂਟਰਪ੍ਰੋਨਯੋਰਸ਼ਿਪ ਦੀ ਭਾਵਨਾ ਦਾ ਜਸ਼ਨ ਮਨਾਇਆ ਜਿਸ ਨਾਲ ਸਟਾਰਟਅਪਸ ਨੂੰ ਨਵੀਂ ਉੱਚਾਈਆਂ ‘ਤੇ ਲੈ ਜਾਵੇਗਾ।
View this post on Instagram
ਇਹ ਵੀ ਪੜ੍ਹੋ: Urvashi Rautela: ਉਰਵਸ਼ੀ ਰੌਤੇਲਾ ਨਿਭਾਏਗੀ ਪਰਵੀਨ ਬਾਬੀ ਦਾ ਕਿਰਦਾਰ, ਬੋਲੀ- 'ਬਾਲੀਵੁੱਡ ਅਸਫਲ ਰਿਹਾ, ਮੈਂ ਕਰਵਾਉਂਗੀ ਮਾਣ ਮਹਿਸੂਸ'
ਕਿਵੇਂ ਕਰ ਸਕਦੇ ਹੋ ਸ਼ਾਰਕ ਟੈਂਕ ਇੰਡੀਆ ਸੀਜ਼ਨ 3 ਲਈ ਰਜਿਸਟ੍ਰੇਸ਼ਨ?
ਸ਼ਾਰਕ ਟੈਂਕ ਇੰਡੀਆ 3 ਦੀ ਰਜਿਸਟ੍ਰੇਸ਼ਨ ਲਈ ਸੋਨੀ ਲਾਈਵ ਐਪ ਨੂੰ ਡਾਊਨਲੋਡ ਕਰਨਾ ਹੋਵੇਗਾ।
ਇਸ ਤੋਂ ਬਾਅਦ ਇੱਕ ਫਾਰਮ ਵਿੱਚ ਕੁਝ ਜਾਣਕਾਰੀ ਮੰਗੀ ਜਾਵੇਗੀ ਜਿਸ ਨੂੰ ਸਹੀ ਢੰਗ ਨਾਲ ਭਰਨ ਦੀ ਲੋੜ ਹੈ।
ਸ਼ੋਅ ਵਿੱਚ ਹਿੱਸਾ ਲੈਣ ਵਾਲਿਆਂ ਦੀ ਉਮਰ 18 ਸਾਲ ਤੋਂ ਵੱਧ ਹੋਣੀ ਚਾਹੀਦੀ ਹੈ ਅਤੇ ਉਹ ਭਾਰਤੀ ਨਾਗਰਿਕ ਹੋਣੇ ਚਾਹੀਦੇ ਹਨ।
ਅਗਲੇ ਪੜਾਅ ਵਿੱਚ ਤੁਹਾਨੂੰ ਇੱਕ ਤਿੰਨ-ਮਿੰਟ ਦੀ ਵੀਡੀਓ ਅੱਪਲੋਡ ਕਰਨੀ ਪਵੇਗੀ ਅਤੇ ਇਹ ਦੱਸਣਾ ਹੋਵੇਗਾ ਕਿ ਤੁਸੀਂ ਆਪਣੇ ਕਾਰੋਬਾਰ ਵਿੱਚ ਨਿਵੇਸ਼ ਕਿਉਂ ਚਾਹੁੰਦੇ ਹੋ।
ਇਸ ਤੋਂ ਬਾਅਦ ਅਗਲੇ ਪੜਾਅ ਵਿੱਚ ਤੁਹਾਡਾ ਆਡੀਸ਼ਨ ਹੋਵੇਗਾ। ਇੱਥੇ ਤੁਹਾਨੂੰ ਸ਼ਾਰਕ ਟੈਂਕ ਇੰਡੀਆ ਟੀਮ ਦੇ ਸਾਹਮਣੇ ਆਪਣੇ ਵਿਚਾਰ ਰੱਖਣੇ ਹੋਣਗੇ।
ਤੁਹਾਨੂੰ ਦੱਸ ਦਈਏ ਕਿ ਸ਼ਾਰਕ ਟੈਂਕ ਇੰਡੀਆ ਦਾ ਆਡੀਸ਼ਨ ਰਾਊਂਡ ਦਿੱਲੀ, ਮੁੰਬਈ, ਬੈਂਗਲੁਰੂ ਅਤੇ ਕੋਲਕਾਤਾ ਵਿੱਚ ਹੋਵੇਗਾ।
ਇਹ ਵੀ ਪੜ੍ਹੋ: 94 ਸਾਲ ਦੀ ਉਮਰ 'ਚ ਦਿੱਗਜ ਅਦਾਕਾਰਾ ਸੁਲੋਚਨਾ ਦਾ ਹੋਇਆ ਦੇਹਾਂਤ, ਸਕ੍ਰੀਨ 'ਤੇ ਰਾਜੇਸ਼ ਖੰਨਾ ਦੀ ਮਾਂ ਦਾ ਨਿਭਾ ਚੁੱਕੀ ਕਿਰਦਾਰ