Shehnaaz Gill: ਲਾਈਵ ਈਵੈਂਟ 'ਚ ਸ਼ਹਿਨਾਜ਼ ਗਿੱਲ ਨੇ ਕੀਤੀ ਇਹ ਹਰਕਤ, ਵੀਡੀਓ ਵਾਇਰਲ, ਫੈਨਜ਼ ਬੋਲੇ- 'ਇੱਕੋ ਦਿਲ ਆ, ਕਿੰਨੀ ਵਾਰ ਜਿੱਤਣਾ'
Shehnaaz Gill VIDEO: ਗਾਇਕਾ, ਅਦਾਕਾਰਾ ਤੇ ਮਾਡਲ ਸ਼ਹਿਨਾਜ਼ ਗਿੱਲ ਆਪਣੇ ਪ੍ਰਸ਼ੰਸਕਾਂ ਨੂੰ ਮਿਲਣ ਦਾ ਕੋਈ ਮੌਕਾ ਨਹੀਂ ਛੱਡਦੀ। ਹਾਲ ਹੀ 'ਚ ਉਨ੍ਹਾਂ ਦਾ ਇਕ ਲਾਈਵ ਈਵੈਂਟ ਹੋਇਆ ਜੋ ਸੁਰਖੀਆਂ 'ਚ ਹੈ।
Shehnaaz Gill Viral Video: ਪੰਜਾਬੀ ਗਾਇਕਾ ਅਤੇ ਅਦਾਕਾਰਾ ਸ਼ਹਿਨਾਜ਼ ਗਿੱਲ ਕਿਸੇ ਜਾਣ-ਪਛਾਣ ਦੀ ਮੋਹਤਾਜ ਨਹੀਂ ਹੈ। ਬਿੱਗ ਬੌਸ 13 ਤੋਂ ਬਾਅਦ ਉਨ੍ਹਾਂ ਦੀ ਫੈਨ ਫਾਲੋਇੰਗ ਦਿਨੋਂ-ਦਿਨ ਵਧਦੀ ਜਾ ਰਹੀ ਹੈ। ਸ਼ਹਿਨਾਜ਼ ਦਾ ਨਿਮਾਣਾ ਸੁਭਾਅ ਤੇ ਖੁਸ਼ਮਿਜ਼ਾਜ ਅੰਦਾਜ਼ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ। ਹਾਲ ਹੀ 'ਚ ਸ਼ਹਿਨਾਜ਼ ਨੇ ਇਕ ਲਾਈਵ ਸ਼ੋਅ ਕੀਤਾ। ਇਸ ਦੌਰਾਨ ਪ੍ਰਸ਼ੰਸਕਾਂ ਦੀ ਭੀੜ ਨੂੰ ਦੇਖ ਕੇ ਸ਼ਹਿਨਾਜ਼ ਗਿੱਲ ਕਾਫੀ ਖੁਸ਼ ਅਤੇ ਭਾਵੁਕ ਹੋ ਗਈ। ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ। ਸ਼ਹਿਨਾਜ਼ ਨੇ ਵੀਡੀਓ ਦੇ ਕੈਪਸ਼ਨ 'ਚ ਲਿਖਿਆ- ਪਿਆਰੇ ਦਰਸ਼ਕ, ਮੇਰੇ ਸ਼ੋਅ 'ਚ ਆਉਣ ਲਈ ਧੰਨਵਾਦ। ਮੈਂ ਬਹੁਤ ਖੁਸ਼ਕਿਸਮਤ ਮਹਿਸੂਸ ਕਰ ਰਹੀ ਹਾਂ। ਸ਼ੋਅ ਦੀਆਂ ਸਾਰੀਆਂ ਟਿਕਟਾਂ ਵਿਕੀਆਂ। ਲਵ ਯੂ ਦੁਬਈ।
View this post on Instagram
ਚੱਲਦੀ ਪਰਫਾਰਮੈਂਸ 'ਚ ਜ਼ਮੀਨ 'ਤੇ ਬੈਠ ਗਈ ਸ਼ਹਿਨਾਜ਼ ਗਿੱਲ
ਉਨ੍ਹਾਂ ਨੇ ਇੱਕ ਵੀਡੀਓ ਵੀ ਸ਼ੇਅਰ ਕੀਤਾ ਹੈ। ਇਸ ਵੀਡੀਓ 'ਚ ਸ਼ਹਿਨਾਜ਼ ਸਟੇਜ 'ਤੇ ਆਰਾਮ ਨਾਲ ਬੈਠ ਕੇ ਦਰਸ਼ਕਾਂ ਨਾਲ ਗੱਲਬਾਤ ਕਰਦੀ ਨਜ਼ਰ ਆ ਰਹੀ ਹੈ। ਪ੍ਰਸ਼ੰਸਕ ਉਸ ਤੋਂ ਫੋਟੋਆਂ ਖਿਚਵਾਉਣ ਦੀ ਡਿਮਾਂਡ ਕਰ ਰਹੇ ਹਨ। ਉਹ ਬੋਲਦੀ ਹੈ, ਇਸ ਲਈ ਮੇਰੇ ਕੋਲ ਟਾਈਮ ਹੀ ਟਾਈਮ ਹੈ। ਮੈਂ ਫੋਟੋ ਜ਼ਰੂਰ ਖਿਚਾਵਾਂਗੀ। ਮੈਂ ਆਪਣੇ ਪ੍ਰਸ਼ੰਸਕਾਂ ਨੂੰ ਇਸ ਤਰ੍ਹਾਂ ਮਿਲੇ ਬਿਨਾਂ ਨਹੀ ਜਾਵਾਂਗੀ। ਮੈਂ ਸਭ ਨਾਲ ਫੋਟੋ ਖਿਚਾਵਾਂਗੀ, ਬੱਸ ਮੈਨੂੰ ਧੱਕਾ ਨਾ ਮਾਰਿਓ।
ਇਸ ਤੋਂ ਬਾਅਦ ਸ਼ਹਿਨਾਜ਼ ਖੜ੍ਹੀ ਹੋ ਜਾਂਦੀ ਹੈ ਅਤੇ ਗਾਉਣਾ ਸ਼ੁਰੂ ਕਰ ਦਿੰਦੀ ਹੈ। ਪ੍ਰਸ਼ੰਸਕ ਉਸ ਦੀ ਗਾਇਕੀ ਦਾ ਖੂਬ ਆਨੰਦ ਲੈਂਦੇ ਹਨ। ਗੀਤ ਗਾਉਂਦੇ ਹੋਏ ਸ਼ਹਿਨਾਜ਼ ਆਪਣੇ ਦਿਲ ਦੀ ਗੱਲ ਵੀ ਕਰਦੀ ਹੈ। ਉਹ ਕਹਿੰਦੀ ਹੈ ਕਿ ਮੈਂ ਕਿਸੇ ਦਾ ਦਿਲ ਨਹੀਂ ਤੋੜਦੀ, ਮੇਰਾ ਟੁੱਟ ਜਾਂਦਾ ਹੈ।
ਇਸ ਈਵੈਂਟ 'ਚ ਸ਼ਹਿਨਾਜ਼ ਗਿੱਲ ਚਮਕਦਾਰ ਬਾਡੀਫਿਟ ਡਰੈੱਸ 'ਚ ਨਜ਼ਰ ਆਈ। ਸ਼ਹਿਨਾਜ਼ ਕਾਫੀ ਗਲੈਮਰਸ ਲੱਗ ਰਹੀ ਸੀ। ਸ਼ਹਿਨਾਜ਼ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਪ੍ਰਸ਼ੰਸਕ ਉਨ੍ਹਾਂ ਦੀ ਕਾਫੀ ਤਾਰੀਫ ਕਰ ਰਹੇ ਹਨ। ਦੱਸ ਦੇਈਏ ਕਿ ਸ਼ਹਿਨਾਜ਼ ਗਿੱਲ ਨੇ ਆਪਣਾ ਬਾਲੀਵੁੱਡ ਡੈਬਿਊ ਕੀਤਾ ਹੈ। ਉਹ ਸਲਮਾਨ ਖਾਨ ਦੀ ਫਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' 'ਚ ਨਜ਼ਰ ਆਈ ਸੀ।