(Source: ECI/ABP News)
ਸ਼ਹਿਨਾਜ਼ ਗਿੱਲ ਦੇ ਗਲ ਲੱਗ ਰੋਈ ਫ਼ੈਨ, ਅਦਾਕਾਰਾ ਨੇ ਫ਼ੈਨ `ਤੇ ਲੁਟਾਇਆ ਪਿਆਰ, ਦਿਲ ਜਿੱਤ ਲਵੇਗਾ ਸ਼ਹਿਨਾਜ਼ ਦਾ ਇਹ ਅੰਦਾਜ਼
ਸ਼ਹਿਨਾਜ਼ ਗਿੱਲ ਦੀ ਇੱਕ ਵੀਡੀਓ ਇੰਨੀਂ ਦਿਨੀਂ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇੱਕ ਫ਼ੀਮੇਲ ਫ਼ੈਨ ਇਮੋਸ਼ਨਲ ਹੋ ਕੇ ਸ਼ਹਿਨਾਜ਼ ਦੇ ਗਲ ਲੱਗਦੀ ਹੈ ਅਤੇ ਫ਼ਿਰ ਰੋਣ ਲੱਗ ਪੈਂਦੀ ਹੈ। ਇਸ ਤੋਂ ਬਾਅਦ ਜੋ ਹੋਇਆ ਉਹ ਜਿਸ ਨੇ ਦੇਖਿਆ ਹੈਰਾਨ ਰਹਿ ਗਿਆ। ਦੇਖੋ ਵੀਡੀਓ:

ਸ਼ਹਿਨਾਜ਼ ਗਿੱਲ (Shehnaaz Gill) ਨੂੰ ਅੱਜ ਕਿਸੇ ਪਹਿਚਾਣ ਦੀ ਜ਼ਰੂਰਤ ਨਹੀਂ ਹੈ। ਆਪਣੇ ਬਬਲੀ ਅੰਦਾਜ਼ ਤੇ ਮਾਸੂਮੀਅਤ ਕਰਕੇ ਉਹ ਬਿੱਗ ਬੌਸ `ਚ ਸਭ ਦੀ ਚਹੇਤੀ ਬਣੀ। ਹਾਲੇ ਤੱਕ ਸ਼ਹਿਨਾਜ਼ ਦਾ ਉਹੀ ਜਾਦੂ ਬਰਕਰਾਰ ਹੈ। ਇਹੀ ਨਹੀਂ ਸ਼ਹਿਨਾਜ਼ ਨੂੰ ਉਸ ਦੇ ਨਿਮਾਣੇ ਸੁਭਾਅ ਕਰਕੇ ਵਧੇਰੇ ਜਾਣਿਆ ਜਾਂਦਾ ਹੈ। ਆਪਣੇ ਫ਼ੈਨਜ਼ ਨੂੰ ਪਿਆਰ ਨਾਲ ਮਿਲਣਾ, ਉਨ੍ਹਾਂ ਦੇ ਨਾਲ ਖੁੱਲ੍ਹ ਕੇ ਗੱਲ ਕਰਨੀ ਸ਼ਹਿਨਾਜ਼ ਦਾ ਸੁਭਾਅ ਹੈ। ਇਸੇ ਕਰਕੇ ਸ਼ਹਿਨਾਜ਼ ਦੇ ਕਰੋੜਾਂ ਦੀਵਾਨੇ ਹਨ।
ਸ਼ਹਿਨਾਜ਼ ਦੀ ਇੱਕ ਵੀਡੀਓ ਇੰਨੀਂ ਦਿਨੀਂ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇੱਕ ਫ਼ੀਮੇਲ ਫ਼ੈਨ ਇਮੋਸ਼ਨਲ ਹੋ ਕੇ ਸ਼ਹਿਨਾਜ਼ ਦੇ ਗਲ ਲੱਗਦੀ ਹੈ ਅਤੇ ਫ਼ਿਰ ਰੋਣ ਲੱਗ ਪੈਂਦੀ ਹੈ। ਇਸ ਤੋਂ ਬਾਅਦ ਜੋ ਹੋਇਆ ਉਹ ਜਿਸ ਨੇ ਦੇਖਿਆ ਹੈਰਾਨ ਰਹਿ ਗਿਆ। ਇਸ ਵੀਡੀਓ ਨੂੰ ਵਾਇਰਲ ਭਯਾਨੀ (viral bhayani) ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਦੇਖੋ ਵੀਡੀਓ:
View this post on Instagram
ਵੀਡੀਓ `ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਸ਼ਹਿਨਾਜ਼ ਇੱਕ ਈਵੈਂਟ ਦਾ ਹਿੱਸਾ ਬਣਨ ਲਈ ਬਿਲਕੁਲ ਤਿਆਰ ਹੈ। ਇਸ ਦੌਰਾਨ ਉਨ੍ਹਾਂ ਦੀ ਇੱਕ ਫ਼ੈਨ ਭੱਜਦੀ ਹੋਈ ਉਨ੍ਹਾਂ ਦੇ ਕੋਲ ਆਉਂਦੀ ਹੈ ਅਤੇ ਸ਼ਹਿਨਾਜ਼ ਦੇ ਗਲ ਲੱਗ ਜਾਂਦੀ ਹੈ। ਇਸ ਤੇ ਸ਼ਹਿਨਾਜ਼ ਵੀ ਉਸ ਨੂੰ ਘੁੱਟ ਕੇ ਜੱਫੀ ਪਾਉਂਦੀ ਹੈ। ਇਹੀ ਨਹੀਂ ਸ਼ਹਿਨਾਜ਼ ਦੇ ਗਲ ਲੱਗ ਕੇ ਫ਼ੈਨ ਨੇ ਰੋਣਾ ਸ਼ੁਰੂ ਕੀਤਾ, ਤਾਂ ਸ਼ਹਿਨਾਜ਼ ਦੀਆਂ ਅੱਖਾਂ ਵੀ ਨਮ ਹੋ ਗਈਆਂ।
ਇਸ ਤੋਂ ਬਾਅਦ ਫ਼ੈਨ ਨੇ ਸ਼ਹਿਨਾਜ਼ ਤੇ ਖੂਬ ਪਿਆਰ ਲੁਟਾਇਆ। ਉਸ ਨੇ ਸ਼ਹਿਨਾਜ਼ ਦੀ ਗੱਲ `ਤੇ ਚੁੰਮਿਆ ਅਤੇ ਧੰਨਵਾਦ ਕੀਤਾ। ਇਸ ਤੋਂ ਬਾਅਦ ਸ਼ਹਿਨਾਜ਼ ਵੀ ਚਲੀ ਗਈ ਤੇ ਫ਼ੈਨ ਵੀ ਆਪਣੇ ਰਸਤੇ ਚਲੀ ਗਈ।
ਇਹ ਵੀਡੀਓ ਲੋਕਾਂ ਦਾ ਦਿਲ ਜਿੱਤ ਰਹੀ ਹੈ। ਸਭ ਦਾ ਕਹਿਣੈ ਕਿ ਸ਼ਹਿਨਾਜ਼ ਦਾ ਸੁਭਾਅ ਬਹੁਤ ਵਧੀਆ ਹੈ। ਜਿਸ ਤਰ੍ਹਾਂ ਉਸ ਨੇ ਆਪਣੀ ਫ਼ੈਨ ਨੂੰ ਟ੍ਰੀਟ ਕੀਤਾ, ਉਸ ਤੋਂ ਸਾਫ਼ ਪਤਾ ਲਗਦਾ ਹੈ ਕਿ ਸ਼ਹਿਨਾਜ਼ ਵਰਗੀ ਵਧੀਆ ਇਨਸਾਨ ਕੋਈ ਹੋ ਹੀ ਨਹੀਂ ਸਕਦੀ।
ਵਰਕ ਫਰੰਟ 'ਤੇ, ਸ਼ਹਿਨਾਜ਼ ਗਿੱਲ ਅਗਲੀ ਵਾਰ ਸਲਮਾਨ ਖਾਨ(Salman Khan) ਦੀ 'ਕਭੀ ਈਦ ਕਭੀ ਦੀਵਾਲੀ'('Kabhi Eid Kabhi Diwali') ਵਿੱਚ ਦਿਖਾਈ ਦੇਵੇਗੀ, ਜਿਸ ਵਿੱਚ ਪੂਜਾ ਹੇਗੜੇ(Pooja Hegde) ਅਤੇ ਜੱਸੀ ਗਿੱਲ(Jassi Gill) ਵੀ ਹਨ। ਇਹ ਫਿਲਮ ਸ਼ਹਿਨਾਜ਼ ਦੀ ਬਾਲੀਵੁੱਡ ਡੈਬਿਊ ਹੋਵੇਗੀ। ਹਾਲਾਂਕਿ ਸ਼ਹਿਨਾਜ਼ ਨੇ ਅਜੇ ਤੱਕ ਫਿਲਮ ਨਾਲ ਆਪਣੇ ਸਬੰਧਾਂ ਬਾਰੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਹੈ, ਪਰ ਹਾਲ ਹੀ ਵਿੱਚ ਸ਼ਹਿਨਾਜ਼ ਦੀ ਇੱਕ ਤਸਵੀਰ ਵਾਇਰਲ ਹੋਈ ਸੀ, ਜੋ ਕਥਿਤ ਤੌਰ 'ਤੇ 'ਕਭੀ ਈਦ ਕਭੀ ਦੀਵਾਲੀ' ਦੇ ਸੈੱਟ ਤੋਂ ਸੀ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
