Shehnaaz Gill: ਸ਼ਹਿਨਾਜ਼ ਗਿੱਲ ਨੇ ਟੇਲਰ ਸਵਿੱਫ਼ਟ ਦੇ ਗਾਣੇ ਬਲੈਂਕ ਸਪੇਸ `ਤੇ ਕੀਤਾ ਡਾਂਸ, ਕੀਤੀ ਖੂਬ ਮਸਤੀ, ਦੇਖੋ ਵੀਡੀਓ
ਸ਼ਹਿਨਾਜ਼ ਗਿੱਲ (Shehnaaz Gill) ਨੇ ਇੱਕ ਵੀਡੀਓ ਸ਼ੇਅਰ ਕੀਤਾ, ਜਿਸ 'ਚ ਉਹ ਅਮਰੀਕਨ ਪੌਪ ਗਾਇਕਾ ਟੇਲਰ ਸਵਿੱਫ਼ਟ (Taylor Swift) ਦੇ ਗਾਣੇ ਬਲੈਂਕ ਸਪੇਸ `ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ। ਇਹੀ ਨਹੀਂ ਸ਼ਹਿਨਾਜ਼ ਇਸ ਗੀਤ ਦੀ ਲਿਪਸਿੰਗ ਵੀ ਕਰ ਰਹੀ ਹੈ।
ਸ਼ਹਿਨਾਜ਼ ਗਿੱਲ ਹਰ ਦਿਨ ਆਪਣੇ ਨਵੇਂ ਅਵਤਾਰ ਨਾਲ ਆਪਣੇ ਫ਼ੈਨਜ਼ ਨੂੰ ਸਰਪ੍ਰਾਈਜ਼ ਕਰ ਦਿੰਦੀ ਹੈ। ਉਹ ਸੋਸ਼ਲ ਮੀਡੀਆ `ਤੇ ਕਾਫ਼ੀ ਐਕਟਿਵ ਰਹਿੰਦੀ ਹੈ, ਜਦੋਂ ਵੀ ਉਹ ਕੋਈ ਫ਼ੋਟੋ ਜਾਂ ਵੀਡੀਓ ਸ਼ੇਅਰ ਕਰਦੀ ਹੈ, ਤਾਂ ਦੇਖਦੇ ਹੀ ਦੇਖਦੇ ਉਹ ਵਾਇਰਲ ਹੋ ਜਾਂਦੀ ਹੈ। ਸ਼ਹਿਨਾਜ਼ ਗਿੱਲ ਦਾ ਇੱਕ ਵੱਖਰਾ ਹੀ ਫ਼ੈਨਬੇਸ ਹੈ, ਜਿਸ ਦਾ ਕੋਈ ਮੈਚ ਨਹੀਂ ਹੈ। ਇਸ ਦਾ ਅੰਦਾਜ਼ਾ ਉਸ ਦੀ ਨਵੀਂ ਵੀਡੀਓ ਤੋਂ ਲਗਾਇਆ ਜਾ ਸਕਦਾ ਹੈ।
ਸ਼ਹਿਨਾਜ਼ ਗਿੱਲ ਨੇ ਇੱਕ ਵੀਡੀਓ ਸ਼ੇਅਰ ਕੀਤਾ, ਜਿਸ ਵਿੱਚ ਉਹ ਅਮਰੀਕਨ ਪੌਪ ਗਾਇਕਾ ਟੇਲਰ ਸਵਿੱਫ਼ਟ ਦੇ ਗਾਣੇ ਬਲੈਂਕ ਸਪੇਸ `ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ। ਇਹੀ ਨਹੀਂ ਸ਼ਹਿਨਾਜ਼ ਇਸ ਗੀਤ ਦੀ ਲਿਪਸਿੰਗ ਵੀ ਕਰ ਰਹੀ ਹੈ ਯਾਨਿ ਕਿ ਨਾਲ ਨਾਲ ਗੀਤ ਗਾ ਵੀ ਰਹੀ ਹੈ।
View this post on Instagram
ਸ਼ਹਿਨਾਜ਼ ਨੇ ਵੀਡੀਓ `ਚ ਸਕਾਈ ਬਲੂ ਯਾਨਿ ਅਸਮਾਨੀ ਨੀਲੇ ਰੰਗ ਦਾ ਟੌਪ ਤੇ ਵ੍ਹਾਈਟ ਪੈਂਟ ਪਹਿਨੀ ਹੋਈ ਹੈ। ਇਸ ਵੈਸਟਰਨ ਪਹਿਰਾਵੇ `ਚ ਸ਼ਹਿਨਾਜ਼ ਬਹੁਤ ਖੂਬਸੂਰਤ ਨਜ਼ਰ ਆ ਰਹੀ ਹੈ। ਸ਼ਹਿਨਾਜ਼ ਦੇ ਇਸ ਵੀਡੀਓ ਨੂੰ ਉਸ ਦੇ ਫ਼ੈਨਜ਼ ਕਾਫ਼ੀ ਪਿਆਰ ਦੇ ਰਹੇ ਹਨ। ਇਸ ਵੀਡੀਓ `ਤੇ ਲੱਖਾਂ ਲਾਈਕਸ ਤੇ ਹਜ਼ਾਰਾਂ ਕਮੈਂਟਸ ਮੌਜੂਦ ਹਨ।
ਇਸ ਤੋਂ ਪਹਿਲਾਂ ਵੀ ਸ਼ਹਿਨਾਜ਼ ਨੇ ਰੈੱਡ ਡਰੈੱਸ `ਚ ਇੱਕ ਵੀਡੀਓ ਸ਼ੇਅਰ ਕੀਤਾ ਸੀ, ਇਸ `ਚ ਸ਼ਹਿਨਾਜ਼ ਨੇ ਬੈਕਗਰਾਊਂਡ `ਚ ਅੰਗਰੇਜ਼ੀ ਗਾਣਾ ਸੈਨੋਰੀਟਾ ਲਗਾਇਆ ਹੈ। ਸ਼ਹਿਨਾਜ਼ ਦੇ ਇਸ ਵੀਡੀਓ `ਤੇ 1 ਮਿਲੀਅਨ ਯਾਨਿ 10 ਲੱਖ ਲਾਈਕਸ ਹਨ।
ਸ਼ਹਿਨਾਜ਼ ਦੀ ਪ੍ਰਸਿੱਧੀ ਦਾ ਅੰਦਾਜ਼ਾ ਇੱਥੋਂ ਹੀ ਲਗਾਇਆ ਜਾ ਸਕਦਾ ਹੈ ਕਿ ਜਦੋਂ ਵੀ ਉਹ ਕੋਈ ਵੀਡੀਓ ਜਾਂ ਫੋਟੋ ਸੋਸ਼ਲ ਮੀਡੀਆ `ਤੇ ਸ਼ੇਅਰ ਕਰਦੀ ਹੈ ਤਾਂ ਉਸ ਦੇ ਫ਼ੈਨਜ਼ ਉਸ ਦੀਆਂ ਪੋਸਟਾਂ `ਤੇ ਜੰਮ ਕੇ ਪਿਆਰ ਲੁਟਾਉਂਦੇ ਹਨ।
ਵਰਕਫ਼ਰੰਟ ਦੀ ਗੱਲ ਕਰੀਏ ਤਾਂ ਸ਼ਹਿਨਾਜ਼ ਜਲਦ ਹੀ ਬਾਲੀਵੁੱਡ ;ਚ ਡੈਬਿਊ ਕਰਨ ਜਾ ਰਹੀ ਹੈ। ਉਹ ਫ਼ਿਲਮ ਕਭੀ ਈਦ ਕਭੀ ਦੀਵਾਲੀ `ਚ ਸਲਮਾਨ ਖਾਨ ਨਾਲ ਨਜ਼ਰ ਆਵੇਗੀ।