Shehnaaz Gill: ਸਲਮਾਨ ਖਾਨ ਤੋਂ ਬਾਅਦ ਹੁਣ ਇਸ ਬਾਲੀਵੁੱਡ ਐਕਟਰ ਨਾਲ ਕੰਮ ਕਰਨਾ ਚਾਹੁੰਦੀ ਹੈ ਸ਼ਹਿਨਾਜ਼ ਗਿੱਲ, ਬੋਲੀ- 'ਮੈਂ ਉਸ ਨੂੰ ਕਦੇ ਨਹੀਂ...'
Shehnaaz Gill News : ਸ਼ਹਿਨਾਜ਼ ਗਿੱਲ ਨੇ ਸਲਮਾਨ ਖਾਨ ਨਾਲ ਕੰਮ ਕੀਤਾ ਹੈ। ਹੁਣ ਉਸ ਨੇ ਮਸ਼ਹੂਰ ਬਾਲੀਵੁੱਡ ਐਕਟਰ ਨਾਲ ਕੰਮ ਕਰਨ ਦੀ ਇੱਛਾ ਜ਼ਾਹਰ ਕੀਤੀ ਹੈ, ਜਿਸ ਦੀ ਫਿਲਮ ਹਾਲ ਹੀ 'ਚ ਬਲਾਕਬਸਟਰ ਹੋਈ ਹੈ।
Shehnaaz Gill Wants To Work With This Bollywood Actor: ਸ਼ਹਿਨਾਜ਼ ਗਿੱਲ ਨੇ ਬਾਲੀਵੁੱਡ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਹੈ। ਉਹ ਬਾਲੀਵੁੱਡ ਦੀਆਂ ਸਭ ਤੋਂ ਖੂਬਸੂਰਤ ਹਸਤੀਆਂ ਵਿੱਚੋਂ ਇੱਕ ਹੈ। 'ਬਿੱਗ ਬੌਸ 13' ਨੇ ਸ਼ਹਿਨਾਜ਼ ਨੂੰ ਇੱਕ ਵੱਖਰੀ ਪਛਾਣ ਦਿੱਤੀ, ਜਿਸ ਤੋਂ ਬਾਅਦ ਉਸ ਨੇ ਬਾਲੀਵੁੱਡ ਵਿੱਚ ਆਪਣੀ ਸ਼ੁਰੂਆਤ ਕੀਤੀ। ਸ਼ਹਿਨਾਜ਼ ਨੇ ਫਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' ਨਾਲ ਇੰਡਸਟਰੀ 'ਚ ਐਂਟਰੀ ਕੀਤੀ ਸੀ। ਇਸ ਫਿਲਮ 'ਚ ਉਹ ਸਲਮਾਨ ਖਾਨ ਨਾਲ ਨਜ਼ਰ ਆਈ ਸੀ। ਫਿਲਮ 'ਚ ਸ਼ਹਿਨਾਜ਼ ਦੀ ਅਦਾਕਾਰੀ ਕਾਰਨ ਲੋਕਾਂ ਨੇ ਉਸ ਨੂੰ ਕਾਫੀ ਪਿਆਰ ਦਿੱਤਾ। ਸਲਮਾਨ ਖਾਨ ਨਾਲ ਕੰਮ ਕਰਨ ਤੋਂ ਬਾਅਦ ਸ਼ਹਿਨਾਜ਼ ਗਿੱਲ ਹੁਣ ਰਣਬੀਰ ਕਪੂਰ ਨਾਲ ਕੰਮ ਕਰਨਾ ਚਾਹੁੰਦੀ ਹੈ। ਉਨ੍ਹਾਂ ਨੇ ਇਕ ਇੰਟਰਵਿਊ 'ਚ ਮਸ਼ਹੂਰ ਬਾਲੀਵੁੱਡ ਐਕਟਰ ਨਾਲ ਕੰਮ ਕਰਨ ਦੀ ਇੱਛਾ ਜ਼ਾਹਰ ਕੀਤੀ ਹੈ।
ਇਹ ਵੀ ਪੜ੍ਹੋ: ਧੀ ਈਰਾ ਖਾਨ ਦੇ ਵਿਆਹ ਵਿਚਾਲੇ ਆਮਿਰ ਖਾਨ ਨੂੰ ਚੜ੍ਹ ਗਿਆ ਨਵਾਂ ਸ਼ੌਕ, ਰੋਜ਼ ਇੱਕ ਘੰਟਾ ਕਰ ਰਹੇ ਇਹ ਕੰਮ
ਨਿਊਜ਼ 18 ਨਾਲ ਖਾਸ ਗੱਲਬਾਤ ਦੌਰਾਨ ਸ਼ਹਿਨਾਜ਼ ਗਿੱਲ ਨੇ ਦੱਸਿਆ ਕਿ ਸਾਲ 2023 ਉਨ੍ਹਾਂ ਲਈ ਮਜ਼ੇਦਾਰ ਰਿਹਾ ਹੈ। ਸ਼ਹਿਨਾਜ਼ ਨੇ ਕਿਹਾ ਕਿ ਉਹ ਹੁਣ ਜ਼ਿਆਦਾ ਪਰਿਪੱਕ ਹੋ ਗਈ ਹੈ। ਉਸ ਦਾ ਸੁਭਾਅ ਪਹਿਲਾਂ ਬੱਚਿਆਂ ਵਰਗਾ ਸੀ। ਹੁਣ ਉਸ ਨੂੰ ਪਤਾ ਹੈ ਕਿ ਕੁਝ ਸਥਿਤੀਆਂ ਨੂੰ ਕਿਵੇਂ ਸੰਭਾਲਣਾ ਹੈ।
View this post on Instagram
ਰਣਬੀਰ ਕਪੂਰ ਨਾਲ ਕਰਨਾ ਚਾਹੁੰਦੀ ਹੈ ਕੰਮ
ਸ਼ਹਿਨਾਜ਼ ਨੇ ਦੱਸਿਆ ਕਿ ਉਹ ਹਰ ਸੁਪਰਸਟਾਰ ਨਾਲ ਕੰਮ ਕਰਨਾ ਚਾਹੁੰਦੀ ਹੈ। ਉਨ੍ਹਾਂ ਨੇ ਕਿਹਾ- ਜੇਕਰ ਮੈਨੂੰ ਸਭ ਤੋਂ ਪਹਿਲਾਂ ਕਿਸੇ 'ਤੇ ਉਂਗਲ ਰੱਖਣੀ ਹੈ ਤਾਂ ਉਹ ਰਣਬੀਰ ਕਪੂਰ ਹੈ। ਮੈਂ ਉਨ੍ਹਾਂ ਨੂੰ ਨਿੱਜੀ ਤੌਰ 'ਤੇ ਕਦੇ ਨਹੀਂ ਮਲੀ ਪਰ ਈਵੈਂਟਸ 'ਤੇ ਉਨ੍ਹਾਂ ਨੂੰ ਦੂਰੋਂ ਜ਼ਰੂਰ ਦੇਖਿਆ ਹੈ।
'ਆਡੀਸ਼ਨ ਦੇਣ ਵਿੱਚ ਕੋਈ ਦਿੱਕਤ ਨਹੀਂ'
ਸ਼ਹਿਨਾਜ਼ ਨੇ ਅੱਗੇ ਕਿਹਾ ਕਿ ਹੁਣ ਉਸਨੂੰ ਆਡੀਸ਼ਨ ਦੇਣ ਵਿੱਚ ਕੋਈ ਦਿੱਕਤ ਨਹੀਂ ਹੈ ਅਤੇ ਉਹ ਆਡੀਸ਼ਨ ਦੇਣ ਲਈ ਤਿਆਰ ਹੈ। ਉਸ ਨੇ ਕਿਹਾ, ਪਹਿਲਾਂ ਮੈਨੂੰ ਆਡੀਸ਼ਨ ਦੀ ਮਹੱਤਤਾ ਨਹੀਂ ਪਤਾ ਸੀ। ਹੁਣ ਮੈਨੂੰ ਪਤਾ ਹੈ।
ਵਰਕ ਫਰੰਟ ਦੀ ਗੱਲ ਕਰੀਏ ਤਾਂ ਸ਼ਹਿਨਾਜ਼ ਨੂੰ ਆਖਰੀ ਵਾਰ 'ਥੈਂਕ ਯੂ ਫਾਰ ਕਮਿੰਗ' ਫਿਲਮ 'ਚ ਭੂਮੀ ਪੇਡਨੇਕਰ ਅਤੇ ਅਨਿਲ ਕਪੂਰ ਨਾਲ ਐਕਟਿੰਗ ਕਰਦੇ ਦੇਖਿਆ ਗਿਆ ਸੀ। ਇਸ ਫਿਲਮ 'ਚ ਉਸ ਦੇ ਨਾਲ ਕੁਸ਼ਾ ਕਪਿਲਾ, ਸ਼ਿਬਾਨੀ ਬੇਦੀ ਅਤੇ ਡੌਲੀ ਸਿੰਘ ਨੇ ਵੀ ਅਹਿਮ ਭੂਮਿਕਾਵਾਂ ਨਿਭਾਈਆਂ ਹਨ। ਇਸ ਫਿਲਮ ਦਾ ਨਿਰਦੇਸ਼ਨ ਕਰਨ ਬੁਲਾਨੀ ਨੇ ਕੀਤਾ ਸੀ ਅਤੇ ਰੀਆ ਕਪੂਰ ਨੇ ਪ੍ਰੋਡਿਊਸ ਕੀਤਾ ਸੀ।
ਰਣਬੀਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਐਨੀਮਲ' 'ਚ ਨਜ਼ਰ ਆਏ ਸਨ। ਇਸ ਫਿਲਮ 'ਚ ਉਨ੍ਹਾਂ ਨਾਲ ਰਸ਼ਮਿਕਾ ਮੰਦੰਨਾ, ਅਨਿਲ ਕਪੂਰ, ਬੌਬੀ ਦਿਓਲ ਅਤੇ ਤ੍ਰਿਪਤੀ ਡਿਮਰੀ ਨੇ ਅਹਿਮ ਭੂਮਿਕਾਵਾਂ ਨਿਭਾਈਆਂ ਸਨ।
ਇਹ ਵੀ ਪੜ੍ਹੋ: ਦਿਲਜੀਤ ਦੋਸਾਂਝ ਤੋਂ ਇੰਦਰਜੀਤ ਨਿੱਕੂ, ਸਾਲ 2023 'ਚ ਇਹ ਪੰਜਾਬੀ ਕਲਾਕਾਰ ਰਹੇ ਵਿਵਾਦਾਂ 'ਚ