(Source: ECI/ABP News)
Gippy Grewal: ਗਿੱਪੀ ਗਰੇਵਾਲ ਨਾਲ ਪੁੱਤਰ ਸ਼ਿੰਦੇ ਨੇ ਕੀਤੀ ਅਜਿਹੀ ਹਰਕਤ, ਗੁੱਸੇ ਨਾਲ ਲਾਲ ਹੋਇਆ ਐਕਟਰ, ਵੀਡੀਓ ਵਾਇਰਲ
Gippy Grewal Shinda Grewal: ਗਿੱਪੀ ਦੀ ਆਪਣੇ ਪੁੱਤਰ ਸ਼ਿੰਦੇ ਨਾਲ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਗਿੱਪੀ ਸ਼ਿੰਦੇ 'ਤੇ ਕਾਫੀ ਨਾਰਾਜ਼ ਲੱਗ ਰਹੇ ਹਨ। ਸ਼ਿੰਦੇ ਨੇ ਹਰਕਤ ਹੀ ਅਜਿਹੀ ਕੀਤੀ ਹੈ ਕਿ ਉਸ ਨੇ ਆਪਣੇ ਡੈਡੀ ਨੂੰ ਗੁੱਸਾ ਦੁਆ ਦਿੱਤਾ।
![Gippy Grewal: ਗਿੱਪੀ ਗਰੇਵਾਲ ਨਾਲ ਪੁੱਤਰ ਸ਼ਿੰਦੇ ਨੇ ਕੀਤੀ ਅਜਿਹੀ ਹਰਕਤ, ਗੁੱਸੇ ਨਾਲ ਲਾਲ ਹੋਇਆ ਐਕਟਰ, ਵੀਡੀਓ ਵਾਇਰਲ shinda grewal prank on father and singer actor gippy grewal watch video here Gippy Grewal: ਗਿੱਪੀ ਗਰੇਵਾਲ ਨਾਲ ਪੁੱਤਰ ਸ਼ਿੰਦੇ ਨੇ ਕੀਤੀ ਅਜਿਹੀ ਹਰਕਤ, ਗੁੱਸੇ ਨਾਲ ਲਾਲ ਹੋਇਆ ਐਕਟਰ, ਵੀਡੀਓ ਵਾਇਰਲ](https://feeds.abplive.com/onecms/images/uploaded-images/2024/04/23/5caf395760ce2bc87fd1e0d172d7ed3c1713879685804469_original.png?impolicy=abp_cdn&imwidth=1200&height=675)
Shinda Grewal Prank On Gippy Grewal: ਗਿੱਪੀ ਗਰੇਵਾਲ ਇੰਨੀਂ ਦਿਨੀਂ ਖੂਬ ਸੁਰਖੀਆਂ 'ਚ ਛਾਏ ਹੋਏ ਹਨ। ਹਾਲ ਹੀ 'ਚ ਗਿੱਪੀ ਨੂੰ 'ਜੱਟ ਨੂੰ ਚੁੜੈਲ ਟੱਕਰੀ' 'ਚ ਦੇਖਿਆ ਗਿਆ ਸੀ। ਇਸ ਫਿਲਮ ਨੇ ਪੂਰੀ ਦੁਨੀਆ 'ਚ ਕਮਾਲ ਕੀਤਾ ਅਤੇ ਬਾਕਸ ਆਫਿਸ 'ਤੇ ਵੀ ਕਰੋੜਾਂ 'ਚ ਨੋਟ ਛਾਪੇ। ਇਸ ਤੋਂ ਬਾਅਦ ਗਿੱਪੀ ਆਪਣੇ ਪੁੱਤਰ ਸ਼ਿੰਦਾ ਗਰੇਵਾਲ ਨਾਲ ਫਿਲਮ 'ਸ਼ਿੰਦਾ ਸ਼ਿੰਦਾ ਨੋ ਪਾਪਾ' 'ਚ ਨਜ਼ਰ ਆਉਣ ਵਾਲੇ ਹਨ। ਇਸ ਫਿਲਮ ਦਾ ਟਰੇਲਰ ਵੀ ਹਾਲ ਹੀ 'ਚ ਰਿਲੀਜ਼ ਹੋਇਆ ਹੈ, ਜਿਸ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ।
ਇਸ ਤੋਂ ਬਾਅਦ ਹੁਣ ਗਿੱਪੀ ਦੀ ਆਪਣੇ ਪੁੱਤਰ ਸ਼ਿੰਦੇ ਨਾਲ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਗਿੱਪੀ ਸ਼ਿੰਦੇ 'ਤੇ ਕਾਫੀ ਨਾਰਾਜ਼ ਲੱਗ ਰਹੇ ਹਨ। ਸ਼ਿੰਦੇ ਨੇ ਹਰਕਤ ਹੀ ਅਜਿਹੀ ਕੀਤੀ ਹੈ ਕਿ ਉਸ ਨੇ ਆਪਣੇ ਡੈਡੀ ਨੂੰ ਗੁੱਸਾ ਦੁਆ ਦਿੱਤਾ। ਦਰਅਸਲ, ਸ਼ਿੰਦਾ ਆਪਣੇ ਡੈਡੀ ਗਿੱਪੀ ਦੇ ਨਾਲ ਗੇਮ ਖੇਡ ਰਿਹਾ ਸੀ ਕਿ ਗੇਮ ਖੇਡਦੇ ਖੇਡਦੇ ਉਸ ਨੇ ਗਿੱਪੀ ਦੇ ਨਾਲ ਅਜਿਹਾ ਪਰੈਂਕ ਕਰ ਦਿੱਤਾ ਕਿ ਗਿੱਪੀ ਗੁੱਸੇ ਨਾਲ ਲਾਲ ਹੋ ਗਏ। ਦੇਖੋ ਇਹ ਵੀਡੀਓ:
View this post on Instagram
ਦਰਅਸਲ, ਦੋਵੇਂ ਪਿਓ ਪੁੱਤਰ ਦਾ ਇਹ ਵੀਡੀਓ ਮਜ਼ਾਕੀਆਂ ਹੈ। ਸ਼ਿੰਦੇ ਨੇ ਅਸਲ 'ਚ ਗਿੱਪੀ ਨੂੰ ਨੁਕਸਾਨ ਨਹੀਂ ਪਹੁੰਚਾਇਆ। ਕਾਬਿਲੇਗ਼ੌਰ ਹੈ ਕਿ ਸ਼ਿੰਦਾ ਸ਼ਿੰਦਾ ਨੋ ਪਾਪਾ 10 ਮਈ 2024 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ਦੀ ਕਹਾਣੀ ਇੱਕ ਵਿਗੜੇ ਹੋਏ ਬੱਚੇ ਦੇ ਆਲੇ ਦੁਆਲੇ ਘੁੰਮਦੀ ਹੈ, ਜੋ ਕਿ ਆਸਟਰੇਲੀਆ 'ਚ ਰਹਿੰਦਾ ਹੈ। ਉੱਥੇ ਦੇ ਦੇਸ਼ ਦਾ ਕਾਨੂੰਨ ਹੈ ਕਿ ਜੇ ਮਾਪੇ ਆਪਣੇ ਬੱਚਿਆਂ ਨੂੰ ਘੂਰਨ, ਤਾਂ ਵੀ ਬੱਚੇ ਉਨ੍ਹਾਂ ਖਿਲਾਫ ਪੁਲਿਸ 'ਚ ਸ਼ਿਕਾਇਤ ਕਰ ਸਕਦੇ ਹਨ। ਹੁਣ ਫਿਲਮ 'ਚ ਸ਼ਿੰਦੇ ਦਾ ਕਿਰਦਾਰ ਅਜਿਹੇ ਹੀ ਬੱਚੇ ਦਾ ਹੈ, ਜੋ ਆਪਣੇ ਪਿਓ ਦੀ ਪੁਲਿਸ 'ਚ ਸ਼ਿਕਾਇਤ ਕਰ ਦਿੰਦਾ ਹੈ।
View this post on Instagram
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)