ਵਿਵਾਦਤ ਟਿੱਪਣੀ 'ਤੇ Shweta Tiwari ਨੇ ਤੋੜੀ ਚੁੱਪੀ, ਮੁਆਫੀ ਵੀ ਮੰਗੀ, ਕਿਹਾ ਠੇਸ ਪਹੁੰਚਾਉਣ ਦਾ ਨਹੀਂ ਸੀ ਕੋਈ ਇਰਾਦਾ
ਅਦਾਕਾਰਾ ਸ਼ਵੇਤਾ ਤਿਵਾਰੀ ਜੋ 'ਰੱਬ ਮੇਰਾ ਬ੍ਰਾ ਸਾਈਜ਼ ਲੈ ਰਿਹਾ ਹੈ' ਵਾਲੇ ਬਿਆਨ ਨੂੰ ਲੈ ਕੇ ਵਿਵਾਦਾਂ 'ਚ ਘਿਰੀ ਹੋਈ ਹੈ। ਭੋਪਾਲ 'ਚ ਆਪਣੀ ਆਉਣ ਵਾਲੀ ਵੈੱਬ ਸੀਰੀਜ਼ ਦੀ ਪ੍ਰਮੋਸ਼ਨ ਦੌਰਾਨ ਅਦਾਕਾਰਾ ਨੇ ਇਹ ਵਿਵਾਦਤ ਬਿਆਨ ਦਿੱਤਾ ਸੀ
Shweta Tiwari apologises: ਅਦਾਕਾਰਾ ਸ਼ਵੇਤਾ ਤਿਵਾਰੀ ਜੋ 'ਰੱਬ ਮੇਰਾ ਬ੍ਰਾ ਸਾਈਜ਼ ਲੈ ਰਿਹਾ ਹੈ' ਵਾਲੇ ਬਿਆਨ ਨੂੰ ਲੈ ਕੇ ਵਿਵਾਦਾਂ 'ਚ ਘਿਰੀ ਹੋਈ ਹੈ। ਭੋਪਾਲ 'ਚ ਆਪਣੀ ਆਉਣ ਵਾਲੀ ਵੈੱਬ ਸੀਰੀਜ਼ ਦੀ ਪ੍ਰਮੋਸ਼ਨ ਦੌਰਾਨ ਅਦਾਕਾਰਾ ਨੇ ਇਹ ਵਿਵਾਦਤ ਬਿਆਨ ਦਿੱਤਾ ਸੀ ਤੇ 'ਏਬੀਪੀ ਨਿਊਜ਼' ਵੱਲੋਂ ਵਾਰ-ਵਾਰ ਪੁੱਛੇ ਜਾਣ 'ਤੇ ਵੀ ਸਪੱਸ਼ਟੀਕਰਨ ਨਹੀਂ ਦਿੱਤਾ ਸੀ। ਹੁਣ ਆਪਣੇ ਇਸ ਬਿਆਨ 'ਤੇ ਚੁੱਪੀ ਤੋੜਦੇ ਹੋਏ ਸ਼ਵੇਤਾ ਤਿਵਾਰੀ ਨੇ ਸਫਾਈ ਦਿੱਤੀ ਹੈ ਅਤੇ ਮੁਆਫੀ ਵੀ ਮੰਗੀ ਹੈ ।
'ਗੌਡ ਇਜ਼ ਟੇਕਿੰਗ ਮਾਈ ਬ੍ਰਾ ਸਾਈਜ਼' ਕਮੈਂਟ ਲਈ ਸ਼ਵੇਤਾ ਨੇ ਮੰਗੀ ਮੁਆਫੀ
ਟੀਵੀ ਅਦਾਕਾਰਾ ਨੇ ਮੀਡੀਆ ਵਿੱਚ ਇੱਕ ਅਧਿਕਾਰਤ ਬਿਆਨ ਜਾਰੀ ਕੀਤਾ। ਉਹਨਾਂ ਨੇ ਲਿਖਿਆ ਕਿ, 'ਮੇਰੇ ਧਿਆਨ ਵਿੱਚ ਆਇਆ ਹੈ ਕਿ ਇੱਕ ਸਾਥੀ ਦੀ ਪਿਛਲੀ ਭੂਮਿਕਾ ਦਾ ਹਵਾਲਾ ਦਿੰਦੇ ਹੋਏ ਮੇਰੇ ਇੱਕ ਖਾਸ ਬਿਆਨ ਨੂੰ ਸੰਦਰਭ ਤੋਂ ਬਾਹਰ ਲਿਆ ਗਿਆ ਹੈ ਅਤੇ ਗਲਤ ਅਰਥ ਕੱਢਿਆ ਗਿਆ ਹੈ। ਜਦੋਂ ਸੰਦਰਭ ਵਿੱਚ ਰੱਖਿਆ ਗਿਆ ਹੈ, ਤਾਂ ਕੋਈ ਵੀ ਸਮਝ ਜਾਵੇਗਾ ਕਿ ਬਿਆਨ ਵਿੱਚ 'ਭਗਵਾਨ' ਦਾ ਸੰਦਰਭ ਸੌਰਭ ਰਾਜ ਜੈਨ ਦੀ ਇੱਕ ਦੇਵਤੇ ਦੀ ਪ੍ਰਸਿੱਧ ਭੂਮਿਕਾ ਦੇ ਸੰਦਰਭ ਵਿੱਚ ਸੀ। ਸ਼ਵੇਤਾ ਨੇ ਲਿਖਿਆ ਕਿ ਲੋਕ ਚਰਿੱਤਰ ਦੇ ਨਾਮ ਅਦਾਕਾਰਾਂ ਨਾਲ ਜੋੜਦੇ ਹਨ ।ਮੈਂ ਮੀਡੀਆ ਨਾਲ ਆਪਣੀ ਗੱਲਬਾਤ ਦੌਰਾਨ ਇੱਕ ਉਦਾਹਰਣ ਵਜੋਂ ਇਸਦੀ ਵਰਤੋਂ ਕੀਤੀ ਸੀ, ਜਿਸਦਾ ਪੂਰੀ ਤਰ੍ਹਾਂ ਗਲਤ ਅਰਥ ਕੱਢਿਆ ਗਿਆ ਹੈ। ਦੇਖ ਕੇ ਦੁੱਖ ਹੁੰਦਾ ਹੈ। ਇੱਕ ਵਿਅਕਤੀ ਹੋਣ ਦੇ ਨਾਤੇ ਜੋ ਖੁਦ 'ਭਗਵਾਨ' ਦਾ ਪੱਕਾ ਵਿਸ਼ਵਾਸੀ ਰਿਹਾ ਹੈ, ਅਜਿਹਾ ਕੋਈ ਤਰੀਕਾ ਨਹੀਂ ਹੈ ਕਿ ਮੈਂ ਜਾਣ-ਬੁੱਝ ਕੇ ਜਾਂ ਅਣਜਾਣੇ ਵਿੱਚ ਕੋਈ ਅਜਿਹੀ ਗੱਲ ਕਹਾਂ ਜਾਂ ਕਰਾਂ ਜਿਸ ਨਾਲ ਭਾਵਨਾਵਾਂ ਨੂੰ ਠੇਸ ਪਹੁੰਚੇ।
ਅਦਾਕਾਰਾ ਨੇ ਅੱਗੇ ਕਿਹਾ ਕਿ,'ਜਦੋਂ ਉਸ ਦੇ ਬਿਆਨ ਦੇ ਗਲਤ ਮਤਲਬ ਕੱਢੇ ਗਏ , ਤਾਂ ਇਸ ਨੇ ਅਣਜਾਣੇ ਵਿੱਚ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ। ਹਾਲਾਂਕਿ, ਉਹਨਾਂ ਨੇ ਸਾਰਿਆਂ ਨੂੰ ਭਰੋਸਾ ਦਿਵਾਇਆ ਕਿ ਉਸਦਾ ਕਿਸੇ ਨੂੰ ਠੇਸ ਪਹੁੰਚਾਉਣ ਦਾ ਕੋਈ ਇਰਾਦਾ ਨਹੀਂ ਸੀ ਪਰ ਅਣਜਾਣੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਠੇਸ ਪਹੁੰਚੀ ਹੈ, ਇਸ ਲਈ ਮੈਂ ਨਿਮਰਤਾ ਨਾਲ ਮੁਆਫੀ ਮੰਗਣਾ ਚਾਹੁੰਦੀ ਹਾਂ।'
View this post on Instagram
ਦਸ ਦਈਏ ਕਿ ਸ਼ਵੇਤਾ ਆਪਣੀ ਆਉਣ ਵਾਲੀ ਵੈੱਬ ਸੀਰੀਜ਼ 'ਸ਼ੋਅ ਸਟਾਪਰ' 'ਚ ਨਜ਼ਰ ਆਉਣ ਵਾਲੀ ਹੈ ਜਿਸ ਨੂੰ ਲੈ ਕੇ ਪ੍ਰਮੋਸ਼ਨ ਕੀਤੀ ਜਾ ਰਹੀ ਹੈ। ਵੈੱਬ ਸੀਰੀਜ਼ 'ਸ਼ੋਅ ਸਟਾਪਰ' ਫੈਸ਼ਨ ਦੀ ਦੁਨੀਆ 'ਤੇ ਆਧਾਰਿਤ ਹੈ।
ਇਹ ਵੀ ਪੜ੍ਹੋ: ਸ਼ਵੇਤਾ ਤਿਵਾਰੀ ਦੇ ਬ੍ਰਾ' ਵਾਲੇ ਬਿਆਨ 'ਤੇ ਵਿਵਾਦ, ਹੋਸਟ ਸਲਿਲ ਅਚਾਰੀਆ ਨੇ ਕੀਤਾ ਸਪੱਸ਼ਟ, ਏਬੀਪੀ ਨਿਊਜ਼ ਨਾਲ ਸਾਂਝੀ ਕੀਤੀ ਵੀਡੀਓ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin