Sidharth Kiara: ਸਿਧਾਰਥ-ਕਿਆਰਾ ਵਿਆਹ ਤੋਂ ਬਾਅਦ ਇਕੱਠੇ ਹੋਏ ਸਪੌਟ, ਪੱਤਰਕਾਰਾਂ ਨੂੰ ਦਿੱਤੇ ਪੋਜ਼, ਦੇਖੋ ਤਸਵੀਰਾਂ
Sidharth Malhotra Kiara Advani Marriage: ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ 7 ਫਰਵਰੀ ਨੂੰ ਵਿਆਹ ਦੇ ਬੰਧਨ ਵਿੱਚ ਬੱਝ ਗਏ ਸਨ। ਹੁਣ ਸਾਰਿਆਂ ਦੀਆਂ ਨਜ਼ਰਾਂ ਇਸ ਜੋੜੀ ਦੇ ਰਿਸੈਪਸ਼ਨ 'ਤੇ ਹਨ।
Sidharth Malhotra Kiara Advani Wedding: ਸਿਧਾਰਥ ਮਲਹੋਤਰਾ ਤੇ ਕਿਆਰਾ ਅਡਵਾਨੀ ਹਮੇਸ਼ਾ ਹਮੇਸ਼ਾ ਲਈ ਇੱਕ ਦੂਜੇ ਦੇ ਹੋ ਗਏ ਹਨ। ਦੋਵਾਂ ਨੇ 7 ਫਰਵਰੀ ਨੂੰ ਸ਼ਾਹੀ ਅੰਦਾਜ਼ 'ਚ ਜੈਸਲਮੇਰ ਦੇ ਸੂਰਿਆਗੜ੍ਹ ਪੈਲੇਸ 'ਚ ਵਿਆਹ ਕੀਤਾ। ਦੋਵਾਂ ਦੇ ਵਿਆਹ 'ਚ ਪਰਿਵਾਰ ਵਾਲੇ ਤੇ ਬਾਲੀਵੁੱਡ ਸੈਲੀਬ੍ਰਿਟੀ ਸ਼ਾਮਲ ਹੋਏ।
ਵਿਆਹ ਤੋਂ ਬਾਅਦ ਸਿਧਾਰਥ ਕਿਆਰਾ ਨੇ ਪ੍ਰਸ਼ੰਸਕਾਂ ਦਾ ਇੰਤਜ਼ਾਰ ਖਤਮ ਕਰਦਿਆਂ ਵਿਆਹ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਸੀ। ਦੋਵੇਂ ਵਿਆਹ ਦੀਆਂ ਤਸਵੀਰਾਂ 'ਚ ਬੇਹੱਦ ਖੂਬਸੂਰਤ ਨਜ਼ਰ ਆ ਰਹੇ ਸੀ।
View this post on Instagram
ਹੁਣ ਸਿਧਾਰਥ ਤੇ ਕਿਆਰਾ ਨੂੰ ਵਿਆਹ ਤੋਂ ਇਕੱਠੇ ਸਪੌਟ ਕੀਤਾ ਗਿਆ ਹੈ। ਦੋਵੇਂ ਇਕੱਠੇ ਕਾਫੀ ਜੱਚ ਰਹੇ ਸੀ। ਨਵੇਂ ਵਿਆਹੇ ਜੋੜੇ ਨੇ ਪੱਤਰਕਾਰਾਂ ਨੂੰ ਪੋਜ਼ ਦਿੱਤੇ। ਇਸ ਦੌਰਾਨ ਸਿਧਾਰਥ ਤੇ ਕਿਆਰਾ ਦੋਵੇਂ ਹੀ ਸਿੰਪਲ ਲੁੱਕ 'ਚ ਨਜ਼ਰ ਆਏ।
ਇਸ ਦੌਰਾਨ ਸਿਧਾਰਥ ਨੇ ਜੀਨ ਦੀ ਪੈਂਟ ਤੇ ਕੋਟ ਪਹਿਿਨਆ ਹੋਇਆ ਸੀ। ਜਦਕਿ ਕਿਆਰਾ ਮਾਂਗ 'ਚ ਸਿੰਦੂਰ ਸਜਾਏ, ਹੱਥਾਂ 'ਚ ਚੂੜਾ ਪਹਿਨੇ ਨਜ਼ਰ ਆਈ।
ਕਿਆਰਾ ਨੇ ਬੇਹੱਦ ਸਿੰਪਲ ਕੱਪੜੇ ਪਹਿਨੇ ਹੋਏ ਸੀ, ਉੱਪਰੋਂ ਉਸ ਨੇ ਖੁਦ ਨੂੰ ਸ਼ਾਲ ਨਾਲ ਕਵਰ ਕੀਤਾ ਹੋਇਆ ਸੀ। ਇਸ ਦੇ ਨਾਲ ਨਾਲ ਕਿਆਰਾ ਪੈਰਾਂ 'ਚ ਚੱਪਲ ਪਹਿਨੇ ਨਜ਼ਰ ਆਈ।
ਦੋਵਾਂ ਦੀਆਂ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਦਸ ਦਈਏ ਕਿ ਜੋੜਾ ਦਿੱਲੀ ਪਹੁੰਚ ਚੁੱਕਿਆ ਹੈ ਅਤੇ ਹੁਣ ਇਨ੍ਹਾਂ ਦੇ ਵਿਆਹ ਦੀ ਦਿੱਲੀ 'ਚ ਰਿਸੈਪਸ਼ਨ ਹੋਣ ਜਾ ਰਹੀ ਹੈ।
ਇਸ ਤੋਂ ਬਾਅਦ ਇਹ ਜੋੜਾ ਮੁੰਬਈ ਪਰਤੇਗਾ, ਜਿੱਥੇ ਬਾਲੀਵੁੱਡ ਸਿਤਾਰਿਆਂ ਨੂੰ ਵਿਆਹ ਦੀ ਰਿਸੈਪਸ਼ਨ 'ਚ ਸੱਦਿਆ ਜਾਵੇਗਾ।
ਕਾਬਿਲੇਗ਼ੌਰ ਹੈ ਕਿ ਸਿਧਾਰਥ ਕਿਆਰਾ ਨੇ 7 ਫਰਵਰੀ ਨੂੰ ਰਾਜਸਥਾਨ ਦੇ ਜੈਸਲਮੇਰ ਕਿਲੇ 'ਚ ਵਿਆਹ ਕੀਤਾ ਸੀ। ਦੋਵਾਂ ਨੇ ਅਖੀਰ ਤੱਕ ਆਪਣੇ ਰਿਸ਼ਤੇ ਨੂੰ ਸੀਕਰੇਟ ਰੱਖਿਆ।
ਇਹ ਵੀ ਪੜ੍ਹੋ: ਸਿਧਾਰਥ ਮਲਹੋਤਰਾ ਨੂੰ ਸਾਬਕਾ ਪ੍ਰੇਮਿਕਾ ਆਲੀਆ ਭੱਟ ਨੇ ਦਿੱਤੀ ਵਿਆਹ ਦੀ ਵਧਾਈ, ਪੋਸਟ ਕੀਤੀ ਸ਼ੇਅਰ