Sidhu Moose Wala: ਸਿੱਧੂ ਮੂਸੇਵਾਲਾ ਦਾ ਨਵਾਂ ਗਾਣਾ 'ਚੋਰਨੀ' ਹੋਇਆ ਰਿਲੀਜ਼, ਫੈਨਜ਼ ਨੂੰ ਆ ਰਿਹਾ ਖੂਬ ਪਸੰਦ
ਸਿੱਧੂ ਮੂਸੇਵਾਲਾ ਦਾ ਇੱਕ ਹੋਰ ਨਵਾਂ ਗਾਣਾ 'ਚੋਰਨੀ' ਰਿਲੀਜ਼ ਹੋ ਗਿਆ ਹੈ। ਰਿਲੀਜ਼ ਹੁੰਦੇ ਸਾਰ ਹੀ ਗਾਣੇ ਨੂੰ ਜ਼ਬਰਦਸਤ ਵਿਊਜ਼ ਮਿਲੇ ਹਨ। ਖਬਰ ਲਿਖੇ ਜਾਣ ਤੱਕ ਗਾਣੇ ਨੂੰ 85 ਹਜ਼ਾਰ ਤੋਂ ਜ਼ਿਆਦਾ ਵਿਊਜ਼ ਮਿਲ ਚੁੱਕੇ ਹਨ।
Sidhu Moose Wala New Song Chorni Out Now: ਸਿੱਧੂ ਮੂਸੇਵਾਲਾ ਨੂੰ ਦੁਨੀਆ ਤੋਂ ਰੁਖਸਤ ਹੋਇਆਂ ਇੱਕ ਸਾਲ ਹੋ ਚੁੱਕਿਆ ਹੈ। ਪਰ ਉਹ ਆਪਣੇ ਗੀਤਾਂ ਰਾਹੀਂ ਚਾਹੁਣ ਵਾਲਿਆਂ ਦੇ ਦਿਲਾਂ 'ਤੇ ਰਾਜ ਕਰ ਰਿਹਾ ਹੈ। ਉਸ ਦੇ ਮਰਨ ਤੋਂ ਬਾਅਦ ਵੀ ਲਗਾਤਾਰ ਸਿੱਧੂ ਦੇ ਗਾਣੇ ਰਿਲੀਜ਼ ਹੋ ਰਹੇ ਹਨ।
ਹੁਣ ਸਿੱਧੂ ਮੂਸੇਵਾਲਾ ਦਾ ਇੱਕ ਹੋਰ ਨਵਾਂ ਗਾਣਾ 'ਚੋਰਨੀ' ਰਿਲੀਜ਼ ਹੋ ਗਿਆ ਹੈ। ਰਿਲੀਜ਼ ਹੁੰਦੇ ਸਾਰ ਹੀ ਗਾਣੇ ਨੂੰ ਜ਼ਬਰਦਸਤ ਵਿਊਜ਼ ਮਿਲੇ ਹਨ। ਖਬਰ ਲਿਖੇ ਜਾਣ ਤੱਕ ਗਾਣੇ ਨੂੰ 85 ਹਜ਼ਾਰ ਤੋਂ ਜ਼ਿਆਦਾ ਵਿਊਜ਼ ਮਿਲ ਚੁੱਕੇ ਹਨ। ਇਸ ਗਾਣੇ 'ਚ ਮੂਸੇਵਾਲਾ ਨੇ ਰੈਪਰ ਡਿਵਾਈਨ ਨਾਲ ਕੋਲੈਬੋਰੇਸ਼ਨ ਕੀਤੀ ਸੀ। ਡਿਵਾਈਨ ਨੇ ਇਸ ਗਾਣੇ ਦੀ ਆਡੀਓ ਨੂੰ ਆਪਣੇ ਯੂਟਿਊਬ ਪੇਜ 'ਤੇ ਸ਼ੇਅਰ ਕੀਤਾ ਹੈ। ਦੇਖੋ ਇਹ ਗਾਣਾ:
ਫਿਲਹਾਲ ਇਸ ਗਾਣੇ ਦੀ ਆਡੀਓ ਹੀ ਰਿਲੀਜ਼ ਕੀਤੀ ਗਈ ਹੈ। ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਗਾਣੇ ਦੀ ਵੀਡੀਓ ਵੀ ਜਲਦ ਰਿਲੀਜ਼ ਹੋ ਸਕਦੀ ਹੈ। ਗਾਣੇ ਨੂੰ ਮੂਸੇਵਾਲਾ ਤੇ ਡਿਵਾਈਨ ਨੇ ਆਪਣੀਆਂ ਆਵਾਜ਼ਾਂ ਦਿੱਤੀਆਂ ਹਨ। ਇਸ ਗਾਣੇ 'ਚ ਮੂਸੇਵਾਲਾ ਨੇ ਤਿੱਖੇ ਬੋਲ ਬੋਲੇ ਹਨ। ਜੋ ਕਿ ਫੈਨਜ਼ ਨੂੰ ਬੇਹੱਦ ਪਸੰਦ ਆ ਰਹੇ ਹਨ। ਉਹ ਕਮੈਂਟ ਬਾਕਸ ਵਿੱਚ ਮੂਸੇਵਾਲਾ ਨੂੰ ਯਾਦ ਕਰ ਭਾਵੁਕ ਹੋ ਰਹੇ ਹਨ।
View this post on Instagram
ਕਾਬਿਲੇਗ਼ੌਰ ਹੈ ਕਿ ਸਿੱਧੂ ਮੂਸੇਵਾਲਾ ਨੂੰ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਮੂਸੇਵਾਲਾ ਦੇ ਮਰਨ ਤੋਂ ਇਹ ਉਸ ਦਾ ਚੌਥਾ ਗਾਣਾ ਰਿਲੀਜ਼ ਹੋਇਆ ਹੈ।
ਇਹ ਵੀ ਪੜ੍ਹੋ: ਪੰਜਾਬੀ ਸਿੰਗਰ ਕਾਕਾ ਨੇ ਅਪਣਾ ਲਿਆ ਮੁਸਲਿਮ ਧਰਮ? ਅੱਗ ਵਾਂਗ ਵਾਇਰਲ ਹੋ ਰਹੀ ਇਹ ਤਸਵੀਰ, ਲੋਕ ਹੈਰਾਨ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।