Sidhu Moose Wala: ਸਿੱਧੂ ਮੂਸੇਵਾਲਾ ਦੇ ਨਾਂ ਰਿਹਾ ਸਾਲ 2023, ਮਰਹੂਮ ਗਾਇਕ ਦੇ ਨਾਂ ਰਹੇ ਇਹ ਰਿਕਾਰਡ, ਮਰ ਕੇ ਵੀ ਇੰਝ ਰਚਿਆ ਇਤਿਹਾਸ
Sidhu Moose Wala News: ਹਰ ਲਿਹਾਜ਼ ਤੋਂ ਸਿੱਧੂ ਮੂਸੇਵਾਲਾ ਸਾਲ 2023 'ਚ ਵੀ ਸੁਰਖੀਆਂ 'ਚ ਬਣਿਆ ਰਿਹਾ। ਆਓ ਤੁਹਾਨੂੰ ਦੱਸਦੇ ਹਾਂ ਕਿ ਸਾਲ 2023 'ਚ ਮੂਸੇਵਾਲਾ ਦੇ ਨਾਂ ਕਿਹੜੇ-ਕਿਹੜੇ ਰਿਕਾਰਡ ਰਹੇ ਤੇ ਕਿਵੇਂ ਮਰਹੂਮ ਗਾਇਕ ਨੇ ਇਤਿਹਾਸ ਰਚਿਆ।
ਅਮੈਲੀਆ ਪੰਜਾਬੀ ਦੀ ਰਿਪੋਰਟ
Sidhu Moose Wala Star Of The Year: ਸਿੱਧੂ ਮੂਸੇਵਾਲਾ ਦੀ ਮੌਤ ਨੂੰ ਡੇਢ ਸਾਲ ਦਾ ਸਮਾਂ ਬੀਤ ਚੁੱਕਿਆ ਹੈ, ਉਹ ਮਰਨ ਤੋਂ ਬਾਅਦ ਵੀ ਇਤਿਹਾਸ ਰਚ ਰਿਹਾ ਹੈ। ਇਹ ਕਹਿਣਾ ਗਲਤ ਨਹੀਂ ਰਹੇਗਾ ਕਿ ਮਰਹੂਮ ਗਾਇਕ ਦੇ ਨਾਂ ਇਸ ਸਾਲ ਕਈ ਰਿਕਾਰਡ ਰਹੇ। ਹਰ ਲਿਹਾਜ਼ ਤੋਂ ਸਿੱਧੂ ਮੂਸੇਵਾਲਾ ਸਾਲ 2023 'ਚ ਵੀ ਸੁਰਖੀਆਂ 'ਚ ਬਣਿਆ ਰਿਹਾ। ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਸਾਲ 2023 'ਚ ਮੂਸੇਵਾਲਾ ਦੇ ਨਾਂ ਕਿਹੜੇ-ਕਿਹੜੇ ਰਿਕਾਰਡ ਰਹੇ ਤੇ ਕਿਵੇਂ ਮਰਹੂਮ ਗਾਇਕ ਨੇ ਇਤਿਹਾਸ ਰਚਿਆ।
20 ਮਿਲੀਅਨ ਯੂਟਿਊਬ ਸਬਸਕ੍ਰਾਈਬਰਜ਼ ਦਾ ਰਿਕਾਰਡ
ਸਿੱਧੂ ਮੂਸੇਵਾਲਾ ਇਕੱਲਾ ਪੰਜਾਬੀ ਕਲਾਕਾਰ ਹੈ, ਜਿਸ ਦੇ ਯੂਟਿਊਬ 'ਤੇ 20 ਮਿਲੀਅਨ ਯਾਨਿ 2 ਕਰੋੜ ਸਬਸਕ੍ਰਾਈਬਰਜ਼ ਹਨ। ਮੂਸੇਵਾਲਾ ਨੂੰ ਇਸ ਪ੍ਰਾਪਤੀ ਦੇ ਲਈ ਯੂਟਿਊਬ ਵੱਲੋਂ ਸਨਮਾਨ ਵਜੋਂ ਡਾਇਮੰਡ ਪਲੇਅ ਵੀ ਦਿੱਤਾ ਗਿਆ।
View this post on Instagram
ਦੀਵਾਲੀ ਮੌਕੇ ਰਿਲੀਜ਼ ਹੋਏ ਗੀਤ ਨੇ ਬਣਾਇਆ ਇਹ ਰਿਕਾਰਡ
ਸਿੱਧੂ ਮੂਸੇਵਾਲਾ ਦਾ ਨਵਾਂ ਗਾਣਾ 'ਵਾਚ ਆਊਟ' ਦੀਵਾਲੀ ਦੇ ਮੌਕੇ 'ਤੇ ਰਿਲੀਜ਼ ਹੋਇਆ ਸੀ। ਇਸ ਗਾਣੇ ਨੂੰ ਲਾਈਵ ਸਟ੍ਰੀਮ ਕੀਤਾ ਗਿਆ ਸੀ। ਇਸ ਗਾਣੇ ਨੂੰ 15 ਮਿੰਟਾਂ 'ਚ 2 ਮਿਲੀਅਨ ਯਾਨਿ 20 ਲੱਖ ਲੋਕਾਂ ਨੇ ਲਾਈਵ ਦੇਖਿਆ। ਅੱਜ ਤੱਕ ਕੋਈ ਪੰਜਾਬੀ ਕਲਾਕਾਰ ਇਹ ਰਿਕਾਰਡ ਨਹੀਂ ਬਣਾ ਸਕਿਆ।
ਸਪੌਟੀਫਾਈ 'ਤੇ ਸਭ ਤੋਂ ਜ਼ਿਆਦਾ ਸੁਣਿਆ ਜਾਣ ਵਾਲਾ ਪੰਜਾਬੀ ਗਾਇਕ
ਸਿੱਧੂ ਮੂਸੇਵਾਲਾ ਦੀ ਐਲਬਮ 'ਮੂਸਟੇਪ' ਸਪੌਟੀਫਾਈ 'ਤੇ ਭਾਰਤ ਦੀ ਸਭ ਤੋਂ ਵੱਧ ਸੁਣੀ ਜਾਣ ਵਾਲੀ ਐਲਬਮ ਬਣ ਗਈ ਹੈ। ਸਿੱਧੂ ਦੀ ਇਸ ਐਲਬਮ ਨੂੰ ਸਪੌਟੀਫਾਈ 'ਤੇ 1 ਬਿਲੀਅਨ ਤੋਂ ਵੱਧ ਲੋਕਾਂ ਨੇ ਸਟ੍ਰੀਮ ਕੀਤਾ ਹੈ। ਇਹ ਆਪਣੇ ਆਪ 'ਚ ਵੱਡਾ ਰਿਕਾਰਡ ਹੈ ਕਿ ਭਾਰਤ ਦੀ ਸਭ ਤੋਂ ਵੱਧ ਸੁਣੀ ਜਾਣ ਵਾਲੀ ਐਲਬਮ ਕਿਸੇ ਪੰਜਾਬੀ ਗਾਇਕ ਦੀ ਹੈ ਅਤੇ ਉਹ ਗਾਇਕ ਕੋਈ ਹੋਰ ਨਹੀਂ ਬਲਕਿ ਸਭ ਦਾ ਚਹੇਤਾ ਸਿੱਧੂ ਮੂਸੇਵਾਲਾ ਹੈ।
View this post on Instagram
ਜਦੋਂ ਹਾਲੀਵੁੱਡ ਦੀਆਂ ਦਿੱਗਜ ਹਸਤੀਆਂ ਨਾਲ ਗੂੰਜਿਆ ਮੂਸੇਵਾਲੇ ਦਾ ਨਾਂ
ਸਿੱਧੂ ਦਾ ਨਾਂ ਇਸ ਸਾਲ ਦੁਨੀਆ ਭਰ ਦੇ ਟੌਪ 20 ਕਲਾਕਾਰਾਂ ਦੀ ਸੂਚੀ 'ਚ ਸ਼ਾਮਲ ਹੋਇਆ ਸੀ। ਉਹ ਇਹ ਪ੍ਰਾਪਤੀ ਹਾਸਲ ਕਰਨ ਵਾਲਾ ਇਕਲੌਤਾ ਪੰਜਾਬੀ ਗਾਇਕ ਸੀ। ਟੌਪ 20 'ਚੋਂ ਮੂਸੇਵਾਲਾ ਨੂੰ 19ਵਾਂ ਸਥਾਨ ਮਿਿਲਿਆ ਸੀ। ਇਸ ਲਿਸਟ 'ਚ ਕੈਰੋਲ ਜੀ, ਟੇਲਰ ਸਵਿਫਟ, ਸ਼ਕੀਰਾ ਤੇ ਬੀਟੀਐਸ ਵਰਗੇ ਵਿਸ਼ਵ ਪ੍ਰਸਿੱਧ ਕਲਾਕਾਰਾਂ ਦੇ ਨਾਂ ਸ਼ਾਮਲ ਸਨ।
ਹਾਲੀਵੁੱਡ ਰੈਪਰ ਡਰੇਕ ਨੂੰ ਪਛਾੜ ਹਾਸਲ ਕੀਤਾ ਸੀ ਇਹ ਮੁਕਾਮ
ਦੁਨੀਆ ਭਰ ਦੇ ਟੌਪ 10 ਰੈਪਰਾਂ ਦੀ ਲਿਸਟ 'ਚ ਸਿੱਧੂ ਮੂਸੇਵਾਲਾ ਦਾ ਨਾਮ ਸ਼ਾਮਲ ਹੋਇਆ ਸੀ। ਇਸ ਲਿਸਟ 'ਚ ਮੂਸੇਵਾਲਾ ਨੂੰ 5ਵਾਂ ਸਥਾਨ ਹਾਸਲ ਹੋਇਆ ਸੀ। ਮੂਸੇਵਾਲਾ ਨੇ ਲਿਸਟ 'ਚ ਡਰੇਕ ਨੂੰ ਵੀ ਪਛਾੜ ਦਿੱਤਾ ਸੀ। ਡਰੇਕ ਨੂੰ ਇਸ ਲਿਸਟ 'ਚ 9ਵਾਂ ਸਥਾਨ ਮਿਲਿਆ ਸੀ।