Sidhu Moose Wala: ਸਿੱਧੂ ਮੂਸੇਵਾਲਾ ਦੇ ਨਵੇਂ ਗਾਣੇ 'Drippy' ਦਾ ਹੋਇਆ ਐਲਾਨ, ਜਾਣੋ ਕਦੋਂ ਹੋਵੇਗਾ ਰਿਲੀਜ਼
Sidhu Moose Wala New Song: ਸਿੱਧੂ ਮੂਸੇਵਾਲਾ ਦੇ ਇਸ ਨਵੇਂ ਗਾਣੇ ਦਾ ਫੈਨਜ਼ ਬੇਸਵਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਦਾ ਪਤਾ ਮੂਸੇਵਾਲਾ ਦੇ ਯੂਟਿਊਬ ਅਕਾਊਂਟ ਨੂੰ ਦੇਖ ਕੇ ਲੱਗਦਾ ਹੈ।
ਅਮੈਲੀਆ ਪੰਜਾਬੀ ਦੀ ਰਿਪੋਰਟ
Sidhu Moose Wala New Song Announced: ਸਿੱਧੂ ਮੂਸੇਵਾਲਾ ਦੇ ਫੈਨਜ਼ ਲਈ ਖੁਸ਼ਖਬਰੀ ਹੈ। ਮਰਹੂਮ ਗਾਇਕ ਦੇ ਇੱਕ ਹੋਰ ਗਾਣੇ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਗਾਣੇ ਦਾ ਨਮ 'ਡਰਿੱਪੀ' ਹੈ, ਜੋ ਕਿ ਅੱਜ ਯਾਨਿ 2 ਫਰਵਰੀ ਨੂੰ ਸਵੇਰੇ 10 ਵਜੇ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਦਾ ਐਲਾਨ ਸਿੱਧੂ ਮੂਸੇਵਾਲਾ ਦੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟ ਪਾ ਕੇ ਕੀਤਾ ਗਿਆ ਸੀ। ਪਹਿਲਾਂ ਇਸ ਗਾਣੇ ਨੇ 1 ਫਰਵਰੀ ਨੂੰ ਰਾਤੀਂ ਸਾਢੇ 11 ਵਜੇ ਰਿਲੀਜ਼ ਹੋਣਾ ਸੀ, ਫਿਰ ਕਿਸੇ ਵਜ੍ਹਾ ਕਰਕੇ ਗਾਣੇ ਨੂੰ ਹੁਣ ਦੋ ਫਰਵਰੀ ਨੂੰ ਰਿਲੀਜ਼ ਕੀਤਾ ਜਾਣਾ ਹੈ।
ਵਿਦੇਸ਼ ਰੈਪਰਜ਼ ਨਾਲ ਕੋਲੈਬ
ਸਿੱਧੂ ਮੂਸੇਵਾਲਾ ਦੇ ਇਸ ਨਵੇਂ ਗਾਣੇ ਦਾ ਫੈਨਜ਼ ਬੇਸਵਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਦਾ ਪਤਾ ਮੂਸੇਵਾਲਾ ਦੇ ਯੂਟਿਊਬ ਅਕਾਊਂਟ ਨੂੰ ਦੇਖ ਕੇ ਲੱਗਦਾ ਹੈ। ਉਸ ਦੇ ਯੂਟਿਊਬ 'ਤੇ ਇਸ ਗਾਣੇ ਦੀ ਰਿਲੀਜ਼ ਲਈ ਹਜ਼ਾਰਾਂ ਲੋਕ ਇੰਤਜ਼ਾਰ ਕਰ ਰਹੇ ਹਨ। ਇਸ ਗਾਣੇ 'ਚ ਮੂਸੇਵਾਲਾ ਨੇ ਵਿਦੇਸ਼ ਰੈਪਰਾਂ ਮਰਸੀ ਤੇ ਪੇਸਲੀ ਨਾਲ ਕੋਲੈਬ ਕੀਤਾ ਸੀ। ਇਹ ਦੋਵੇਂ ਹੀ ਰੈਪ ਦੀ ਦੁਨੀਆ ਦੇ ਦਿੱਗਜ ਸਟਾਰਜ਼ ਹਨ।
ਕਾਬਿਲੇਗ਼ੌਰ ਹੈ ਕਿ ਸਿੱਧੂ ਮੂਸੇਵਾਲਾ ਦੇ ਮਰਨ ਉਪਰੰਤ ਉਸ ਦੇ ਕਈ ਗਾਣੇ ਰਿਲੀਜ਼ ਹੋ ਰਹੇ ਹਨ। ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਸੀ ਕਿ ਉਹ ਆਪਣੇ ਪੁੱਤਰ ਦੇ ਗਾਣਿਆਂ ਨੂੰ ਰਿਲੀਜ਼ ਕਰਦੇ ਰਹਿਣਗੇ, ਤਾਂ ਕਿ ਉਸ ਦੇ ਚਾਹੁਣ ਵਾਲਿਆ ਨੂੰ ਉਸ ਦੇ ਹੋਣ ਦਾ ਅਹਿਸਾਸ ਹੁੰਦਾ ਰਹੇ। ਦੱਸ ਦਈਏ ਮੂਸੇਵਾਲਾ ਨੂੰ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਸ ਦੀ ਮੌਤ ਨੂੰ 20 ਮਹੀਨੇ ਪੂਰੇ ਹੋ ਚੁੱਕੇ ਹਨ, ਪਰ ਉਹ ਆਪਣੇ ਗੀਤਾਂ ਰਾਹੀਂ ਆਪਣੇ ਚਾਹੁਣ ਵਾਲਿਆ ਲਈ ਅੱਜ ਵੀ ਜ਼ਿੰਦਾ ਹੈ।
View this post on Instagram
ਇਹ ਵੀ ਪੜ੍ਹੋ: ਦੁਬਈ ਦੇ ਬੁਰਜ ਖਲੀਫਾ 'ਤੇ ਛਾਇਆ ਪੰਜਾਬੀ ਗਾਇਕ ਏਪੀ ਢਿੱਲੋਂ, ਸੋਸ਼ਲ ਮੀਡੀਆ 'ਤੇ ਵੀਡੀਓ ਹੋਈ ਵਾਇਰਲ