(Source: ECI/ABP News)
Sidhu Moosewala: ਸਿੱਧੂ ਮੂਸੇਵਾਲਾ ਦਾ ਗਾਣਾ ‘ਜਾਂਦੀ ਵਾਰ’ ਫਿਰ ਵਿਵਾਦਾਂ ‘ਚ, ਅਦਾਲਤ ਨੇ ਲਾਈ ਰਿਲੀਜ਼ ‘ਤੇ ਰੋਕ
Sidhu Moosewala New Song: ਮਰਚੈਂਟ ਕੰਪਨੀ ਵਲੋਂ ਆਉਂਦੇ ਦਿਨਾਂ 'ਚ ਮਹਰੂਮ ਗਾਇਕ ਸਿੱਧੂ ਮੂਸੇਵਾਲਾ ਦਾ ਗੀਤ 'ਜਾਂਦੀ ਵਾਰ' ਰਿਲੀਜ਼ ਕੀਤਾ ਜਾਣਾ ਹੈ, ਜਿਸ ਨੂੰ ਲੈ ਕੇ ਸੰਗੀਤ ਜਗਤ 'ਚ ਕਾਫ਼ੀ ਚਰਚਾ ਹੈ।
![Sidhu Moosewala: ਸਿੱਧੂ ਮੂਸੇਵਾਲਾ ਦਾ ਗਾਣਾ ‘ਜਾਂਦੀ ਵਾਰ’ ਫਿਰ ਵਿਵਾਦਾਂ ‘ਚ, ਅਦਾਲਤ ਨੇ ਲਾਈ ਰਿਲੀਜ਼ ‘ਤੇ ਰੋਕ sidhu moose wala song jaandi vaar in controversy again court stays its release Sidhu Moosewala: ਸਿੱਧੂ ਮੂਸੇਵਾਲਾ ਦਾ ਗਾਣਾ ‘ਜਾਂਦੀ ਵਾਰ’ ਫਿਰ ਵਿਵਾਦਾਂ ‘ਚ, ਅਦਾਲਤ ਨੇ ਲਾਈ ਰਿਲੀਜ਼ ‘ਤੇ ਰੋਕ](https://feeds.abplive.com/onecms/images/uploaded-images/2022/12/09/e978638b1b1955ff68badb380b8539f91670592088975469_original.jpg?impolicy=abp_cdn&imwidth=1200&height=675)
Sidhu Moose Wala Jaandi Vaar: ਪੰਜਾਬ ਦੇ ਮਹਰੂਮ ਗਾਇਕ ਸਿੱਧੂ ਮੂਸੇਵਾਲਾ ਦੇ ਗੀਤ 'ਜਾਂਦੀ ਵਾਰ' 'ਤੇ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ। ਇਕ ਵਾਰ ਫ਼ਿਰ ਰਿਲੀਜਿੰਗ ਤੋਂ ਪਹਿਲਾਂ ਹੀ ਮੂਸੇਵਾਲਾ ਦੇ ਗੀਤ ‘ਜਾਂਦੀ ਵਾਰ’ 'ਤੇ ਮਾਨਸਾ ਦੀ ਅਦਾਲਤ ਨੇ ਰੋਕ ਲਗਾ ਦਿੱਤੀ ਹੈ। ਦੱਸ ਦਈਏ ਕਿ ਪਰਿਵਾਰ ਵਲੋਂ ਇਤਰਾਜ਼ ਕਰਨ 'ਤੇ ਅਦਾਲਤ ਸਿੱਧੂ ਮੂਸੇਵਾਲਾ ਦੇ ਕੁੱਝ ਗੀਤਾਂ 'ਤੇ ਪਹਿਲਾਂ ਵੀ ਰੋਕ ਲਗਾ ਚੁੱਕੀ ਹੈ, ਜਿਨ੍ਹਾਂ ਨੂੰ ਪਰਿਵਾਰ ਦੀ ਆਗਿਆ ਤੋਂ ਬਾਅਦ ਹੀ ਰਿਲੀਜ਼ ਕੀਤਾ ਗਿਆ ਸੀ।
ਦੱਸਣਯੋਗ ਹੈ ਕਿ ਮਰਚੈਂਟ ਕੰਪਨੀ ਵਲੋਂ ਆਉਂਦੇ ਦਿਨਾਂ 'ਚ ਮਹਰੂਮ ਗਾਇਕ ਸਿੱਧੂ ਮੂਸੇਵਾਲਾ ਦਾ ਗੀਤ 'ਜਾਂਦੀ ਵਾਰ' ਰਿਲੀਜ਼ ਕੀਤਾ ਜਾਣਾ ਹੈ, ਜਿਸ ਨੂੰ ਲੈ ਕੇ ਸੰਗੀਤ ਜਗਤ 'ਚ ਕਾਫ਼ੀ ਚਰਚਾ ਹੈ। ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਉਸ ਦੇ ਗੀਤਾਂ ਨੂੰ ਯੂਟਿਊਬ ਅਤੇ ਹੋਰ ਮਾਧਿਅਮਾਂ ਰਾਹੀਂ ਧੜੱਲੇ ਨਾਲ ਸੁਣਿਆ ਜਾ ਰਿਹਾ ਹੈ। ਇਸ ਗੀਤ 'ਤੇ ਹੱਕ ਜਤਾਉਂਦਿਆਂ ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਨੇ ਪਟੀਸ਼ਨ ਦਾਇਰ ਕਰਕੇ ਅਦਾਲਤ ਨੂੰ ਅਪੀਲ ਕੀਤੀ ਕਿ ਕੰਪਨੀ ਅਤੇ ਸੰਗੀਤ ਪ੍ਰਡਿਊਸਰ ਡਾਇਰੈਕਟਰਾਂ ਵਲੋਂ ਇਹ ਗੀਤ ਉਨ੍ਹਾਂ ਦੀ ਮਰਜੀ ਤੋਂ ਬਿਨਾਂ ਰਿਲੀਜ਼ ਨਾ ਕੀਤਾ ਜਾਵੇ।
View this post on Instagram
'ਜਾਂਦੀ ਵਾਰ' ਗੀਤ 'ਤੇ ਅਦਾਲਤ ਨੇ ਕੁੱਝ ਸਮਾਂ ਪਹਿਲਾਂ ਪਟੀਸ਼ਨ ਦਾਇਰ ਹੋਣ ਤੋਂ ਬਾਅਦ ਕੰਪਨੀ ਅਤੇ ਪ੍ਰੋਡਿਊਸਰ ਡਾਇਰੈਕਟਰਾਂ ਨੂੰ ਇਸ ’ਤੇ ਆਪਣਾ ਪੱਖ ਰੱਖਣ ਲਈ ਕਿਹਾ ਸੀ, ਜਿਨ੍ਹਾਂ ਵਲੋਂ ਅਜੇ ਤੱਕ ਮਾਣਯੋਗ ਅਦਾਲਤ 'ਚ ਕੋਈ ਪੱਖ ਨਹੀਂ ਰੱਖਿਆ ਗਿਆ। ਐਡੀਸ਼ਨਲ ਸਿਵਲ ਜੱਜ ਸੀਨੀਅਰ ਡਵੀਜਨ ਸੁਮਿਤ ਭੱਲਾ ਦੀ ਅਦਾਲਤ ਵਲੋਂ ਸਿੱਧੂ ਮੂਸੇਵਾਲਾ ਦੇ ਗੀਤ ‘ਜਾਂਦੀ ਵਾਰ’ ਨੂੰ ਰਿਲੀਜ ਕਰਨ 'ਤੇ 16 ਦਸੰਬਰ ਤੱਕ ਰੋਕ ਲਗਾ ਦਿੱਤੀ ਗਈ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)