ਪੜਚੋਲ ਕਰੋ

ਸਿੱਧੂ ਮੂਸੇਵਾਲਾ ਤੇ ਸੰਨੀ ਮਾਲਟਨ ਦਾ ਨਵਾਂ ਗਾਣਾ '410' ਅੱਜ ਦੁਪਹਿਰ 4 ਵੱਜ ਕੇ 10 ਮਿੰਟ 'ਤੇ ਹੋਵੇਗਾ ਰਿਲੀਜ਼, ਦੇਖੋ ਟੀਜ਼ਰ

Sidhu Moose Wala 410: ਸੰਨੀ ਮਾਲਟਨ ਦੀ ਪੋਸਟ ਮੁਤਾਬਕ '410' ਗੀਤ ਅੱਜ ਯਾਨਿ 10 ਅਪ੍ਰੈਲ ਨੂੰ 4 ਵੱਜ ਕੇ 10 ਮਿੰਟ 'ਤੇ ਰਿਲੀਜ਼ ਹੋਣ ਜਾ ਰਿਹਾ ਹੈ।

Sidhu Moose Wala New Song 410: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਉਨ੍ਹਾਂ ਦਾ ਛੇਵਾਂ ਗੀਤ 410 ਅੱਜ ਯਾਨੀ ਬੁੱਧਵਾਰ ਨੂੰ ਰਿਲੀਜ਼ ਹੋਵੇਗਾ। ਇਹ ਗੀਤ ਸਿੱਧੂ ਮੂਸੇਵਾਲਾ ਦੇ ਕਰੀਬੀ ਸਨੀ ਮਾਲਟਨ ਦੇ ਨਿੱਜੀ ਪੇਜ ਤੋਂ ਰਿਲੀਜ਼ ਕੀਤਾ ਜਾਵੇਗਾ। ਇਸ ਦਾ ਟੀਜ਼ਰ ਮੰਗਲਵਾਰ ਨੂੰ ਸੰਨੀ ਮਾਲਟਨ ਦੇ ਯੂਟਿਊਬ ਪੇਜ 'ਤੇ ਰਿਲੀਜ਼ ਕੀਤਾ ਗਿਆ। ਤੁਹਾਨੂੰ ਦੱਸ ਦੇਈਏ ਕਿ ਇਸ ਗੀਤ ਨੂੰ ਰੈਪਰ ਸੰਨੀ ਮਾਲਟਨ ਨੇ ਤਿਆਰ ਕੀਤਾ ਹੈ। ਮੂਸੇਵਾਲਾ ਦੇ ਪ੍ਰਸ਼ੰਸਕਾਂ ਲਈ ਦੋ ਮਹੀਨਿਆਂ ਵਿੱਚ ਇਹ ਦੂਜੀ ਖੁਸ਼ਖਬਰੀ ਹੈ। ਪਿਛਲੇ ਮਹੀਨੇ ਹੀ ਮੂਸੇਵਾਲਾ ਦੇ ਘਰ ਉਸ ਦੇ ਭਰਾ ਦਾ ਜਨਮ ਹੋਇਆ ਸੀ। ਰਾਤ 12 ਵਜੇ ਤੱਕ ਉਕਤ ਗੀਤ 'ਤੇ 11 ਹਜ਼ਾਰ ਤੋਂ ਵੱਧ ਲੋਕ ਕਮੈਂਟ ਕਰ ਚੁੱਕੇ ਹਨ।

ਜਾਣਕਾਰੀ ਅਨੁਸਾਰ ਸੰਨੀ ਮਾਲਟਨ ਦੀ ਪੋਸਟ ਮੁਤਾਬਕ '410' ਗੀਤ ਅੱਜ ਯਾਨਿ 10 ਅਪ੍ਰੈਲ ਨੂੰ 4 ਵੱਜ ਕੇ 10 ਮਿੰਟ 'ਤੇ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਗੀਤ ਨੂੰ 410 ਦਾ ਨਾਂ ਦਿੱਤਾ ਗਿਆ ਹੈ। ਇਹੀ ਕਾਰਨ ਹੈ ਕਿ ਇਹ ਗੀਤ ਵੀ ਚੌਥੇ ਮਹੀਨੇ ਦੀ 10 ਤਰੀਕ ਨੂੰ ਰਿਲੀਜ਼ ਹੋ ਰਿਹਾ ਹੈ। ਇਸ ਗੀਤ ਦਾ ਪੋਸਟਰ ਰਿਲੀਜ਼ ਕਰਨ ਦੇ ਨਾਲ ਹੀ ਰੈਪਰ ਸੰਨੀ ਮਾਲਟਨ ਨੇ ਜਾਣਕਾਰੀ ਦਿੱਤੀ ਸੀ ਕਿ ਇਹ ਗੀਤ ਉਨ੍ਹਾਂ ਦੇ ਯੂਟਿਊਬ ਚੈਨਲ 'ਤੇ ਹੀ ਰਿਲੀਜ਼ ਕੀਤਾ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਸੰਨੀ ਮਾਲਟਨ ਅਤੇ ਬਿੱਗ ਬਰਡ ਨੇ ਸਿੱਧੂ ਮੂਸੇਵਾਲਾ ਨਾਲ ਕਈ ਗੀਤਾਂ ਵਿੱਚ ਕੰਮ ਕੀਤਾ ਹੈ। ਇਸ ਵਿੱਚ ਲੈਵਲ, ਨੇਵਰ ਫੋਲਡ, ਜਸਟ ਲਿਸਨ ਵਰਗੇ ਕਈ ਹਿੱਟ ਗੀਤ ਸ਼ਾਮਲ ਹਨ। ਇਨ੍ਹਾਂ ਗੀਤਾਂ ਨੂੰ ਲੋਕਾਂ ਨੇ ਖੂਬ ਪਿਆਰ ਦਿੱਤਾ।

View this post on Instagram
 
A post shared by SUNNY MALTON (@sunnymalton)

ਇਸ ਗੀਤ ਤੋਂ ਪਹਿਲਾਂ ਪਿਛਲੇ ਮਹੀਨੇ ਹੀ ਸਿੱਧੂ ਮੂਸੇਵਾਲਾ ਦੇ ਘਰ ਖੁਸ਼ੀਆਂ ਆਈਆਂ ਸਨ। ਮੂਸੇਵਾਲਾ ਦੀ ਮਾਂ ਚਰਨ ਕੌਰ ਨੇ 17 ਮਾਰਚ ਨੂੰ ਦੂਜੇ ਪੁੱਤਰ ਨੂੰ ਜਨਮ ਦਿੱਤਾ ਸੀ। ਇਸ ਬੱਚੇ ਦਾ ਜਨਮ IVF ਤਕਨੀਕ ਰਾਹੀਂ ਹੋਇਆ ਹੈ। ਜਿਸ ਤੋਂ ਬਾਅਦ ਕਾਫੀ ਵਿਵਾਦ ਹੋਇਆ ਸੀ। ਕੇਂਦਰ ਨੇ ਪੰਜਾਬ ਸਰਕਾਰ ਰਾਹੀਂ ਬਲਕੌਰ ਸਿੰਘ ਨੂੰ ਨੋਟਿਸ ਭੇਜਿਆ ਹੈ। ਬਲਕੌਰ ਸਿੰਘ ਵੱਲੋਂ ਭੇਜੇ ਜਵਾਬ ਤੋਂ ਬਾਅਦ ਜਾਂਚ ਰੋਕ ਦਿੱਤੀ ਗਈ।

ਇਸ ਗੀਤ ਤੋਂ ਪਹਿਲਾਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੇ ਪਿਛਲੇ ਸਾਲ ਨਵੰਬਰ 'ਚ ਦੀਵਾਲੀ 'ਤੇ 'ਵਾਚ-ਆਊਟ' ਰਿਲੀਜ਼ ਕੀਤਾ ਸੀ। ਮਈ 2022 ਵਿੱਚ ਮੂਸੇਵਾਲਾ ਦੇ ਕਤਲ ਤੋਂ ਬਾਅਦ ਰਿਲੀਜ਼ ਹੋਣ ਵਾਲਾ ਇਹ ਪੰਜਵਾਂ ਗੀਤ ਸੀ। ਜਿਸ ਨੂੰ ਹੁਣ ਤੱਕ ਯੂਟਿਊਬ 'ਤੇ 3.59 ਕਰੋੜ ਲੋਕ ਦੇਖ ਚੁੱਕੇ ਹਨ। ਇਸ ਗੀਤ ਤੋਂ ਪਹਿਲਾਂ ਗੀਤ ਚੋਰਨੀ 8 ਜੁਲਾਈ 2023 ਨੂੰ ਰਿਲੀਜ਼ ਹੋਇਆ ਸੀ। ਜਿਸ ਨੂੰ ਯੂਟਿਊਬ 'ਤੇ ਹੁਣ ਤੱਕ 5.4 ਕਰੋੜ ਲੋਕ ਦੇਖ ਚੁੱਕੇ ਹਨ। ਮੂਸੇਵਾਲਾ ਦਾ ਗੀਤ ਮੋਰਨੀ ਰਿਲੀਜ਼ ਤੋਂ ਪਹਿਲਾਂ ਹੀ ਚੋਰੀ ਹੋ ਗਿਆ ਸੀ ਪਰ ਇਸ ਦੇ ਬਾਵਜੂਦ ਪ੍ਰਸ਼ੰਸਕਾਂ ਨੇ ਇਸ ਗੀਤ ਨੂੰ ਖਾਸ ਮੰਨਿਆ ਅਤੇ ਇਸ ਨੂੰ ਬਹੁਤ ਸੁਣਿਆ। ਇਸ ਗੀਤ ਨੂੰ ਪਹਿਲੇ ਦੋ ਘੰਟਿਆਂ ਵਿੱਚ ਹੀ 2 ਲੱਖ ਲੋਕਾਂ ਨੇ ਸੁਣਿਆ ਸੀ।

ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਹੁਣ ਤੱਕ ਕੁੱਲ 5 ਗੀਤ ਰਿਲੀਜ਼ ਹੋ ਚੁੱਕੇ ਹਨ। SYL ਗੀਤ 23 ਜੂਨ 2022 ਨੂੰ ਰਿਲੀਜ਼ ਹੋਇਆ ਸੀ। ਜਿਸ ਵਿੱਚ ਮੂਸੇਵਾਲਾ ਨੇ ਪੰਜਾਬ ਦੇ ਪਾਣੀਆਂ ਦਾ ਮੁੱਦਾ ਉਠਾਇਆ ਸੀ। ਇਸ ਗੀਤ ਨੂੰ 72 ਘੰਟਿਆਂ ਵਿੱਚ 2.7 ਕਰੋੜ ਵਿਊਜ਼ ਮਿਲ ਚੁੱਕੇ ਹਨ। ਜਿਸ ਤੋਂ ਬਾਅਦ ਇਸ ਗੀਤ ਨੂੰ ਭਾਰਤ ਵਿੱਚ ਬੈਨ ਕਰ ਦਿੱਤਾ ਗਿਆ ਸੀ।

ਟਾਪ ਹੈਡਲਾਈਨ

ਪ੍ਰੈਗਨੈਂਸੀ 'ਚ ਵੀ ਦੀਪਿਕਾ ਦਾ ਜਜ਼ਬਾ ਬਰਕਰਾਰ, 'ਰਾਕਾ' ਲਈ ਕੀਤੇ ਖ਼ਤਰਨਾਕ ਐਕਸ਼ਨ ਸੀਨ
ਪ੍ਰੈਗਨੈਂਸੀ 'ਚ ਵੀ ਦੀਪਿਕਾ ਦਾ ਜਜ਼ਬਾ ਬਰਕਰਾਰ, 'ਰਾਕਾ' ਲਈ ਕੀਤੇ ਖ਼ਤਰਨਾਕ ਐਕਸ਼ਨ ਸੀਨ
Punjabi Actress Death: ਪੰਜਾਬੀ ਅਦਾਕਾਰਾ ਦੇ ਮੌਤ ਦੀ ਫੈਲੀ ਖਬਰ, ਪ੍ਰਸ਼ੰਸਕਾਂ ਦੀ ਵਧੀ ਚਿੰਤਾ! ਜਾਣੋ ਕੀ ਹੈ ਸੱਚਾਈ?
ਪੰਜਾਬੀ ਅਦਾਕਾਰਾ ਦੇ ਮੌਤ ਦੀ ਫੈਲੀ ਖਬਰ, ਪ੍ਰਸ਼ੰਸਕਾਂ ਦੀ ਵਧੀ ਚਿੰਤਾ! ਜਾਣੋ ਕੀ ਹੈ ਸੱਚਾਈ?
Jennifer Winget Marriage : ਤਲਾਕ ਦੇ 12 ਸਾਲ ਬਾਅਦ ਜੈਨਿਫਰ ਵਿਂਗੇਟ ਦੂਜੀ ਵਾਰ ਬਣੇਗੀ ਦੁਲਹਨ, ਸੱਤ ਸਮੁੰਦਰ ਪਾਰ ਹੋਵੇਗਾ ਵਿਆਹ, ਕੌਣ ਹੈ ਦੂਲਾ?
Jennifer Winget Marriage : ਤਲਾਕ ਦੇ 12 ਸਾਲ ਬਾਅਦ ਜੈਨਿਫਰ ਵਿਂਗੇਟ ਦੂਜੀ ਵਾਰ ਬਣੇਗੀ ਦੁਲਹਨ, ਸੱਤ ਸਮੁੰਦਰ ਪਾਰ ਹੋਵੇਗਾ ਵਿਆਹ, ਕੌਣ ਹੈ ਦੂਲਾ?
Karan Aujla: ਕਰਨ ਔਜਲਾ ਨੂੰ ਵੱਡਾ ਝਟਕਾ, ਪੰਜਾਬੀ ਗਾਇਕ ਦੇ ਮੈਨੇਜਰ ਸਣੇ 4 ਗ੍ਰਿਫ਼ਤਾਰ! ਮਾਮਲਾ ਕਰ ਦਏਗਾ ਹੈਰਾਨ...
Karan Aujla: ਕਰਨ ਔਜਲਾ ਨੂੰ ਵੱਡਾ ਝਟਕਾ, ਪੰਜਾਬੀ ਗਾਇਕ ਦੇ ਮੈਨੇਜਰ ਸਣੇ 4 ਗ੍ਰਿਫ਼ਤਾਰ! ਮਾਮਲਾ ਕਰ ਦਏਗਾ ਹੈਰਾਨ...

ਵੀਡੀਓਜ਼

ਚੇਨ ਸਨੈਚਰਾਂ ਦੀ ਉਲਟੀ ਪੈ ਗਈ ਚਾਲ! ਲੋਕਾਂ ਨੇ ਇੱਕ ਨੂੰ ਮੌਕੇ 'ਤੇ ਹੀ ਦਬੋਚਿਆ
ਖੰਨਾ 'ਚ ਲੁੱਟ! ਕਾਰੋਬਾਰੀ ਪਰਿਵਾਰ ਨੂੰ ਖ਼ੂਨ ਨਾਲ ਲੱਥਪੱਥ ਕਰਕੇ ਫ਼ਰਾਰ ਹੋਏ ਬਦਮਾਸ਼
ਕੂੜਾ ਚੁੱਕਣ ਪਹੁੰਚਿਆ ਪ੍ਰਸ਼ਾਸਨ, ਰੋਕਣ ਆਏ ਸਫ਼ਾਈ ਸੇਵਕਾਂ ਨੂੰ ਪੁਲਿਸ ਨੇ ਚੁੱਕਿਆ
14 ਸਾਲਾ ਲੜਕੀ ਨਾਲ ਕਥਿਤ ਘਟਨਾ! ਦੋ ਨਾਬਾਲਗ ਪੁਲਿਸ ਦੀ ਗ੍ਰਿਫ਼ਤ 'ਚ
1 ਹਫ਼ਤੇ ਦਾ ਅਲਟੀਮੇਟਮ! ਪਾਰਕਾਂ ਨੂੰ ਲੈ ਕੇ ਧਰਨੇ ਦੀ ਚੇਤਾਵਨੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Breaking : ਹਰਜੀਤ ਸਿੰਘ ਗਰੇਵਾਲ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਨਵੇਂ ਚੇਅਰਮੈਨ ਨਿਯੁਕਤ
Breaking : ਹਰਜੀਤ ਸਿੰਘ ਗਰੇਵਾਲ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਨਵੇਂ ਚੇਅਰਮੈਨ ਨਿਯੁਕਤ
PF Balance : 50% ਕਰਮਚਾਰੀ ਸਿਰਫ਼ 10 ਤੋਂ 20 ਹਜ਼ਾਰ ਰੁਪਏ ਨਾਲ ਹੀ ਹੋ ਰਹੇ ਰਿਟਾਇਰ, EPFO ਨੇ ਦੱਸਿਆ PF ਖਾਤਿਆਂ ਦਾ ਸੱਚ
PF Balance : 50% ਕਰਮਚਾਰੀ ਸਿਰਫ਼ 10 ਤੋਂ 20 ਹਜ਼ਾਰ ਰੁਪਏ ਨਾਲ ਹੀ ਹੋ ਰਹੇ ਰਿਟਾਇਰ, EPFO ਨੇ ਦੱਸਿਆ PF ਖਾਤਿਆਂ ਦਾ ਸੱਚ
Sonam Wangchuk Hunger Strike: ਸੋਨਮ ਵਾਂਗਚੁਕ ਸੰਸਦ ਮੈਂਬਰ ਨਹੀਂ ਹੈ, ਤਾਂ ਉਹ ਸਿੱਖਿਆ ਮੰਤਰੀ ਕਿਵੇਂ ਬਣ ਸਕਦੀ ਹੈ? ਕੇਜਰੀਵਾਲ ਦੀ ਅਪੀਲ ਕਿੰਨੀ ਮਜ਼ਬੂਤ ​​ਹੈ?
Sonam Wangchuk Hunger Strike: ਸੋਨਮ ਵਾਂਗਚੁਕ ਸੰਸਦ ਮੈਂਬਰ ਨਹੀਂ ਹੈ, ਤਾਂ ਉਹ ਸਿੱਖਿਆ ਮੰਤਰੀ ਕਿਵੇਂ ਬਣ ਸਕਦੀ ਹੈ? ਕੇਜਰੀਵਾਲ ਦੀ ਅਪੀਲ ਕਿੰਨੀ ਮਜ਼ਬੂਤ ​​ਹੈ?
Elderly Care Tips: ਕੀ ਤੁਸੀਂ ਆਪਣੇ ਮਾਪਿਆਂ ਲਈ ਦੇਖਭਾਲ ਕਰਨ ਵਾਲਾ ਚੁਣ ਰਹੇ ਹੋ? ਇਹਨਾਂ ਮਹੱਤਵਪੂਰਨ ਗੱਲਾਂ ਨੂੰ ਕਦੇ ਨਾ ਭੁੱਲੋ।
Elderly Care Tips: ਕੀ ਤੁਸੀਂ ਆਪਣੇ ਮਾਪਿਆਂ ਲਈ ਦੇਖਭਾਲ ਕਰਨ ਵਾਲਾ ਚੁਣ ਰਹੇ ਹੋ? ਇਹਨਾਂ ਮਹੱਤਵਪੂਰਨ ਗੱਲਾਂ ਨੂੰ ਕਦੇ ਨਾ ਭੁੱਲੋ।
Harbhajan Singh ਨੂੰ ਹਾਈਕੋਰਟ ਵੱਲੋਂ ਵੱਡਾ ਝਟਕਾ, ਸੁਰੱਖਿਆ ਬਹਾਲੀ ਦੀ ਅਰਜ਼ੀ ਖਾਰਜ
Harbhajan Singh ਨੂੰ ਹਾਈਕੋਰਟ ਵੱਲੋਂ ਵੱਡਾ ਝਟਕਾ, ਸੁਰੱਖਿਆ ਬਹਾਲੀ ਦੀ ਅਰਜ਼ੀ ਖਾਰਜ
Hot Tea in Summer: ਗਰਮੀਆਂ ਦੇ ਮੌਸਮ ਵਿੱਚ ਗਰਮ ਚਾਹ ਪਿਆਸ ਕਿਵੇਂ ਬੁਝਾਉਂਦੀ ਹੈ, ਇਸ ਪਿੱਛੇ ਕੀ ਵਿਗਿਆਨ ਹੈ?
Hot Tea in Summer: ਗਰਮੀਆਂ ਦੇ ਮੌਸਮ ਵਿੱਚ ਗਰਮ ਚਾਹ ਪਿਆਸ ਕਿਵੇਂ ਬੁਝਾਉਂਦੀ ਹੈ, ਇਸ ਪਿੱਛੇ ਕੀ ਵਿਗਿਆਨ ਹੈ?
Meta ਦੀ ਨਵੀਂ ਸੁਰੱਖਿਆ ਯੋਜਨਾ: ਜੇਕਰ ਬੱਚੇ ਚੈਟ ਵਿੱਚ ਜੋਖਮ ਵਿੱਚ ਹਨ ਤਾਂ AI ਮਾਪਿਆਂ ਨੂੰ ਸੁਚੇਤ ਕਰੇਗਾ।
Meta ਦੀ ਨਵੀਂ ਸੁਰੱਖਿਆ ਯੋਜਨਾ: ਜੇਕਰ ਬੱਚੇ ਚੈਟ ਵਿੱਚ ਜੋਖਮ ਵਿੱਚ ਹਨ ਤਾਂ AI ਮਾਪਿਆਂ ਨੂੰ ਸੁਚੇਤ ਕਰੇਗਾ।
IndiGo Flight Bomb Threat : ਬੈਂਗਲੁਰੂ ਤੋਂ ਅਹਿਮਦਾਬਾਦ ਜਾਣ ਵਾਲੀ ਇੰਡੀਗੋ ਦੀ ਫਲਾਈਟ ’ਚ ਮਿਲਿਆ ਧਮਕੀ ਭਰਿਆ ਨੋਟ 
IndiGo Flight Bomb Threat : ਬੈਂਗਲੁਰੂ ਤੋਂ ਅਹਿਮਦਾਬਾਦ ਜਾਣ ਵਾਲੀ ਇੰਡੀਗੋ ਦੀ ਫਲਾਈਟ ’ਚ ਮਿਲਿਆ ਧਮਕੀ ਭਰਿਆ ਨੋਟ 
Embed widget