(Source: ECI/ABP News)
Sidhu Moosewala: ਸਿੱਧੂ ਮੂਸੇਵਾਲਾ ਦਾ ਗੀਤ ਲੀਕ ਹੋਣ ਤੋਂ ਬਾਅਦ ਪਿਤਾ ਬਲਕੌਰ ਸਿੰਘ ਨੇ ਲੋਕਾਂ ਕੀਤੀ ਇਹ ਅਪੀਲ
Sidhu Moosewala Father Balkaur Singh: ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਉਨ੍ਹਾਂ ਦੇ ਕਾਫ਼ੀ ਗੀਤ ਲੀਕ ਹੋ ਰਹੇ ਹਨ। ਜਿਸ ’ਤੇ ਪਰੇਸ਼ਾਨ ਹੋ ਕੇ ਉਨ੍ਹਾਂ ਦੇ ਪਿਤਾ ਬਲਕੌਰ ਨੇ ਵੀਡੀਓ ਸਾਂਝੀ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਹੈ

Sidhu Moosewala Father: ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਉਨ੍ਹਾਂ ਦੇ ਕਾਫ਼ੀ ਗੀਤ ਲੀਕ ਹੋ ਰਹੇ ਹਨ। ਜਿਸ ’ਤੇ ਪਰੇਸ਼ਾਨ ਹੋ ਕੇ ਉਨ੍ਹਾਂ ਦੇ ਪਿਤਾ ਬਲਕੌਰ ਨੇ ਵੀਡੀਓ ਸਾਂਝੀ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਹੈ। ਬਲਕੌਰ ਸਿੰਘ ਨੇ ਕਿਹਾ ਮੈਂ ਬੀਤੇ ਦਿਨਾਂ ਦਾ ਵੇਖ ਰਿਹਾ ਹਾਂ ਕਿ ਸ਼ੁਭਦੀਪ ਦੇ ਰਿਕਾਰਡ ਹੋਏ ਗੀਤ ਲੀਕ ਕੀਤੇ ਜਾ ਰਹੇ ਹਨ। ਮੈਂ ਹਮੇਸ਼ਾ ਹੀ ਇਹ ਕਹਿੰਦਾ ਹਾਂ ਕਿ ਤੁਸੀਂ ਮੈਨੂੰ ਅਤੇ ਮੇਰੇ ਪਰਿਵਾਰ ਵਾਲਿਆਂ ਨੂੰ ਹੁਣ ਸਹਾਰਾ ਦਿੱਤਾ, ਇਸ ਲਈ ਮੇਰੇ ਕੋਲ ਸ਼ਬਦ ਨਹੀਂ ਹਨ ਕਿ ਮੈਂ ਤੁਹਾਡਾ ਧੰਨਵਾਦ ਕਰ ਸਕਾਂ।
ਉਨ੍ਹਾਂ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸ਼ਕਾਂ ਨੂੰ ਕਿਹਾ ਕਿ ਮੈਂ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਕਿ ਜੋ ਵੀ ਇਹ ਸਭ ਕਰ ਰਿਹਾ ਹੈ, ਉਸ ਦੀ ਪਹਿਚਾਣ ਤੁਸੀਂ ਕਰਨੀ ਹੈ ਕਿ ਇਹ ਕੌਣ ਹੈ ਅਤੇ ਕਿੱਥੇ ਦਾ ਰਹਿਣ ਵਾਲਾ ਹੈ। ਇਸ ਦਾ ਪਤਾ ਤੁਸੀਂ ਕਰਨਾ ਹੈ ਕਿ ਉਸ ਦਾ ਮਕਸਦ ਕੀ ਹੈ। ਉਨ੍ਹਾਂ ਕਿਹਾ ਸਾਡਾ ਪਰਿਵਾਰ ਅੱਗੇ ਹੀ ਬਹੁਤ ਵੱਡੀ ਪਰੇਸ਼ਾਨੀ ’ਚੋਂ ਗੁਜ਼ਰ ਰਿਹਾ ਹੈ।
View this post on Instagram
ਬਲਕੌਰ ਸਿੰਘ ਨੇ ਭਾਵੁਕ ਹੋ ਕੇ ਅੱਗੇ ਕਿਹਾ ਕਿ ‘ਸਾਡੇ ਬੱਚੇ ਨੂੰ ਜਿਉਂਦਾ ਰੱਖਣ ਲਈ ਸਿਰਫ਼ ਉਸ ਦੇ ਰਿਕਾਰਡ ਗੀਤ ਹੀ ਹਨ। ਸਾਡੇ ਬੱਚੇ ਦੀ ਸਾਲਾਂ ਦੀ ਮਿਹਨਤ ਨੂੰ ਇਸ ਤਰ੍ਹਾਂ ਨਾ ਜਾਣ ਦਿੱਤਾ ਜਾਵੇ। ਉਨ੍ਹਾਂ ਨੇ ਲੋਕਾਂ ਨੂੰ ਕਿਹਾ ਕਿ ਮੈਂ ਤੁਹਾਡੇ ਤੋਂ ਹੋਰ ਕੁਝ ਨਹੀਂ ਚਾਹੁੰਦਾ ਪਰ ਮੈਂ ਚਾਹੁੰਦਾ ਹਾਂ ਕਿ ਤੁਸੀਂ ਇਸ ਮਾਮਲੇ ’ਚ ਸਾਡੀ ਮਦਦ ਕਰੋ। ਕੁਝ ਫ਼ਿਲਮ ਮੇਕਰ ਨੇ ਜਿਨ੍ਹਾਂ ਨੇ ਮੂਸੇਵਾਲਾ ਦੇ ਗੀਤ ਸਾਡੀ ਇਜਾਜ਼ਤ ਬਿਨਾਂ ਰੱਖ ਲਏ ਹਨ। ਜੇਕਰ ਉਹ ਗੀਤ ਨੂੰ ਰਿਲੀਜ਼ ਕਰਨਾ ਚਾਹੁੰਦੇ ਹਨ ਤਾਂ ਕਿਰਪਾ ਕਰਕੇ ਸਾਡੀ ਪਰਵਾਨਗੀ ਜ਼ਰੂਰ ਲੈਣ।
ਉਨ੍ਹਾਂ ਅੱਗੇ ਕਿਹਾ ਕਿ ਅਸੀਂ ਪਹਿਲਾਂ ਹੀ ਰੱਬ ਦੇ ਮਾਰੇ ਹਾਂ ਅਤੇ ਸਾਡੇ ’ਤੇ ਇੰਨਾ ਰਹਿਮ ਜ਼ਰੂਰ ਕਰੋ ਕਿ ਸਾਡੇ ਬੱਚੇ ਦੀ ਸਾਲਾਂ ਦੀ ਮਿਹਨਤ ਨੂੰ ਇੰਝ ਲੀਕ ਨਾ ਕਰੋ । ਉਸ ਦੇ ਜਾਣ ਤੋਂ ਬਾਅਦ ਉਸ ਦੀ ਆਤਮਾ ਨੂੰ ਠੇਸ ਨਾ ਪਹੁੰਚਾਓ। ਬਲਕੌਰ ਸਿੰਘ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਤੁਹਾਨੂੰ ਗੀਤ ਲੀਕ ਕਰਨ ਵਾਲੇ ਬਾਰੇ ਕੁਝ ਪਤਾ ਲਗਦਾ ਹੈ ਕਿ ਤਾਂ ਸਾਡੇ ਨਾਲ ਰਾਬਤਾ ਕਰੋ ਤਾਂ ਜੋ ਅਸੀਂ ਉਸ ਨੂੰ ਅਦਾਲਤ ਤੱਕ ਲੈ ਕੇ ਜਾ ਸਕੀਏ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
