ਗਵਾਹੀ ਲਈ ਅਦਾਲਤ ਨਹੀਂ ਪਹੁੰਚੇ Sidhu Moosewala ਦੇ ਸਾਥੀ, ਕਤਲ ਵੇਲੇ ਥਾਰ 'ਚ ਸਨ ਮੌਜੂਦ
ਗੁਰਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ 29 ਮਈ 2022 ਨੂੰ ਉਸੇ ਥਾਰ ਗੱਡੀ ਵਿਚ ਮੂਸੇਵਾਲਾ ਨਾਲ ਮੌਜੂਦ ਸਨ ਜਿਸ ਉਤੇ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਦੇ ਗੁਰਗਿਆਂ ਨੇ ਹਮਲਾ ਕਰ ਦਿੱਤਾ ਸੀ।
Sidhu Moosewala Case Updates: ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਦੀ ਸੁਣਵਾਈ ਅੱਜ ਮਾਨਸਾ ਕੋਰਟ ਵਿਚ ਹੋਣੀ ਸੀ। ਜਿਸ ਵਿਚ ਦੋ ਗਵਾਹ ਗੁਰਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਗਵਾਹੀ ਦੇਣ ਨਹੀਂ ਪਹੁੰਚੇ। ਦੱਸ ਦਈਏ ਕਿ ਕਤਲ ਵੇਲੇ ਦੋਵੇਂ ਨੌਜਵਾਨ ਥਾਰ ਵਿਚ ਸਿੱਧੂ ਮੂਸੇਵਾਲਾ ਦੇ ਨਾਲ ਮੌਜੂਦ ਸਨ। ਦੋਵਾਂ ਨੇ ਤਰੀਕ ਉਤੇ ਨਾ ਪਹੁੰਚਣ ਦਾ ਹਵਾਲਾ ਨਿੱਜੀ ਕਾਰਨਾਂ ਨੂੰ ਦੱਸਿਆ। ਮੂਸੇਵਾਲਾ ਦੇ ਦੋਵੇਂ ਸਾਥੀਆਂ ਨੇ ਪੇਸ਼ੀ ਤੋਂ ਛੋਟ ਮੰਗੀ ਹੈ। ਗੁਰਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ 29 ਮਈ 2022 ਨੂੰ ਉਸੇ ਥਾਰ ਗੱਡੀ ਵਿਚ ਮੂਸੇਵਾਲਾ ਨਾਲ ਮੌਜੂਦ ਸਨ ਜਿਸ ਉਤੇ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਦੇ ਗੁਰਗਿਆਂ ਨੇ ਹਮਲਾ ਕਰ ਦਿੱਤਾ ਸੀ। ਅਤੇ ਸਾਰੀਆਂ ਦਾ ਪਸੰਦੀਦਾ ਗਾਇਕ ਮੂਸੇਵਾਲਾ ਇਹ ਫਾਨੀ ਜਹਾਨ ਛੱਡ ਕੇ ਰੁਖਸਤ ਹੋ ਗਿਆ ਸੀ।
ਇਸ ਕੇਸ ਵਿਚ ਅਗਲੀ ਤਰੀਕ 26 ਜੁਲਾਈ ਦੀ ਪਾਈ ਗਈ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਦੋਵੇਂ ਸਾਥੀ ਗੁਰਵਿੰਦਰ ਅਤੇ ਗੁਰਪ੍ਰੀਤ 26 ਜੁਲਾਈ ਨੂੰ ਅਦਾਲਤ ਪਹੁੰਚਦੇ ਹਨ ਜਾਂ ਨਹੀਂ। ਅੱਜ ਮਾਨਸਾ ਦੀ ਅਦਾਲਤ ਵਿਚ ਮੂਸੇਵਾਲਾ ਕਤਲ ਕਾਂਡ ਵਿਚ ਦੋਵੇਂ ਸਾਥੀਆਂ ਦੀ ਗਵਾਹੀ ਹੋਣੀ ਸੀ। ਜ਼ਿਕਰਯੋਗ ਐ ਕਿ ਕੇਸ ਪਹਿਲਾਂ ਹੀ ਮੱਠੀ ਚਾਲ ਚਲ ਰੇਹਾ ਹੈ ਉਤੋਂ ਹੁਣ ਮੂਸੇਵਾਲਾ ਦੇ ਸਾਥੀਆਂ ਦਾ ਵੀ ਗਵਾਹੀਆਂ ਉਤੇ ਨਾ ਪਹੁੰਚਣਾ ਇਹ ਕੇਸ ਨੂੰ ਹੋਰ ਮੱਠਾ ਕਰ ਰਿਹਾ। ਹਾਲਾਂਕਿ ਦੋਵਾਂ ਨੇ ਅਦਾਲਤ ਨਾ ਪਹੁੰਚਣ ਦੇ ਕਾਰਨ ਨਿੱਜੀ ਕੰਮ ਦੱਸੇ।
ਸਿੱਧੂ ਮੂਸੇਵਾਲਾ ਦੇ ਗੀਤਾਂ ਦੀ ਗੱਲ ਕਰੀਏ ਤਾਂ ਲੰਘੇ ਹਫਤੇ ਬ੍ਰਿਟਿਸ਼ ਗਾਇਕ ਸਟੈਫਲ ਡੌਨ ਨਾਲ ਮੂਸੇਵਾਲਾ ਦਾ ਗੀਤ 'ਡਿਲੈਮਾ' ਰਿਲੀਜ਼ ਹੋਇਆ ਸੀ ਜਿਸ ਨੂੰ ਕੇ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ। ਦਰਸ਼ਕਾਂ ਨੂੰ ਗੀਤ ਇੰਨਾ ਪਸੰਦ ਆਇਆ ਕਿ ਮਹਿਜ਼ ਇਕ ਘੰਟੇ ਦੇ ਦਰਮਿਆਨ ਗੀਤ ਨੂੰ 2 ਲੱਖ ਵਿਊਸ ਮਿਲ ਗਏ ਸਨ। ਅੱਗੇ ਵੀ ਮੂਸੇਵਾਲਾ ਦੇ ਕਈ ਗੀਤ ਰਿਲੀਜ਼ ਹੋਣ ਲਾਇ ਤਿਆਰ ਹਨ ਜਿਸਦੀ ਪੁਸ਼ਟੀ ਖੁਦ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਇਕ ਇੰਟਰਵਿਊ ਦੌਰਾਨ ਕੀਤੀ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।