ਮਰਨ ਤੋਂ ਬਆਦ ਅੱਜ ਵੀ ਲੋਕਾਂ ਦੇ ਦਿਲਾਂ 'ਚ ਧੜਕਦਾ ਹੈ ਸਿੱਧੂ ਮੂਸੇਵਾਲਾ
ਪੰਜਾਬੀ ਗੀਤਕਾਰਾਂ ਨੂੰ ਲੈ ਕੇ ਏਬੀਪੀ ਸਾਂਝਾ ਵੱਲੋਂ ਇੱਕ ਸਰਵੇ ਕਰਵਾਇਆ ਗਿਆ, ਜਿਸ ਚ ਪੰਜਾਬ ਦੇ 4 ਗੀਤਕਾਰਾਂ ਚੋਂ ਤੁਹਾਡੀ ਪਸੰਦੀਦਾ ਗੀਤਕਾਰ ਕੌਣ ਹੈ
ਚੰਡੀਗੜ੍ਹ: ਪੰਜਾਬੀ ਗੀਤਕਾਰਾਂ ਨੂੰ ਲੈ ਕੇ ਏਬੀਪੀ ਸਾਂਝਾ ਵੱਲੋਂ ਇੱਕ ਸਰਵੇ ਕਰਵਾਇਆ ਗਿਆ, ਜਿਸ ਚ ਪੰਜਾਬ ਦੇ 4 ਗੀਤਕਾਰਾਂ ਚੋਂ ਤੁਹਾਡੀ ਪਸੰਦੀਦਾ ਗੀਤਕਾਰ ਕੌਣ ਹੈ ਦੇ ਬਾਰੇ ਪੁੱਛਿਆ ਗਿਆ ਸੀ। ਦੱਸ ਦਈਏ ਕਿ 10K ਤੋਂ ਜਿਆਦਾ ਲੋਕਾਂ ਨੇ ਹਿੱਸਾ ਲਿਆ। ਪਹਿਲੇ ਨੰਬਰ ਤੇ ਗੁਰਦਾਸ ਮਾਨ ਤੇ ਦੂਜੇ ਨੰਬਰ ਤੇ ਸਿੱਧੂ ਮੂਸੇਵਾਲਾ ਤੀਜੇ ਨੰਬਰ ਤੇ ਦਲਜੀਤ ਦੌਸਾਂਝ ਚੌਥੇ ਨੰਬਰ ਤੇ ਰਣਜੀਤ ਬਾਵਾ ਸੀ।
ਪੰਜਾਬੀ ਸੰਗੀਤ ਦੇ ਬਾਬਾ ਬੋਹੜ ਕਹੇ ਜਾਂਦੇ ਗਾਇਕ ਗੁਰਦਾਸ ਮਾਨ ਦਾ ਨਵਾਂ ਗੀਤ `ਗੱਲ ਸੁਣੋ ਪੰਜਾਬੀ ਦੋਸਤੋ` ਕੁਝ ਦਿਨ ਪਹਿਲਾ ਰਿਲੀਜ਼ ਹੋਇਆ ਸੀ। ਇਸ ਗੀਤ `ਚ ਮਾਨ ਦਾ ਪੁਰਾਣਾ ਦਰਦ ਸਾਫ਼ ਝਲਕ ਰਿਹਾ। ਗੀਤ ਦੀ ਸ਼ੁਰੂਆਤ ਗੁਰਦਾਸ ਮਾਨ ਦੇ ਵਿਰੋਧ `ਚ ਲਗਾਏ ਗਏ ਨਾਹਰਿਆਂ ਤੋਂ ਹੁੰਦੀ ਹੈ। ਇਸ ਦੇ ਨਾਲ ਨਾਲ ਮਾਨ ਇਸ ਗੀਤ ਰਾਹੀਂ ਆਪਣੇ 2019 ਦੇ ਹਿੰਦੀ ਨੂੰ ਮਾਂ ਬੋਲੀ ਵਾਲੇ ਬਿਆਨ ਨੂੰ ਸਹੀ ਕਰਾਰ ਦਿੰਦੇ ਨਜ਼ਰ ਆ ਰਹੇ ਹਨ। ਪਹਿਲੇ ਦੋ ਮਿੰਟ ਮਾਨ ਨੇ ਆਪਣੇ ਹਿੰਦੀ-ਪੰਜਾਬੀ ਦੇ ਬਿਆਨ ਨੂੰ ਸਹੀ ਸਿੱਧ ਕਰਨ ਤੇ ਲਗਾਏ ਹਨ। ਏਬੀਪੀ ਦੇ ਸਰਵੇ 'ਚ ਗੁਰਦਾਸ ਮਾਨ ਨੂੰ 18% ਲੋਕਾਂ ਨੇ ਪਸੰਦ ਕੀਤਾ ਹੈ।
ਦੱਸ ਦਈਏ ਕਿ ਸਿੱਧੂ ਮੂਸੇਵਾਲਾ ਕੁਝ ਮਹੀਨੇ ਪਹਿਲਾ ਗੋਲੀਆਂ ਮਰ ਕੇ ਕਤਲ ਕਰ ਦਿੱਤਾ ਗਿਆ ਪਰ ਫਿਰ ਵੀ ਸਿੱਧੂ ਨੂੰ ਚਾਹੁਣ ਵਾਲੇ ਅੱਜ ਵੀ ਉਸ ਨੂੰ ਪਸੰਦ ਕਰਦੇ ਹਨ। ਸਿੱਧੂ ਨੂੰ ਅੱਜ ਵੀ 62% ਲੋਕਾਂ ਨੇ ਪਸੰਦ ਕੀਤਾ ਹੈ।
ਦਲਜੀਤ ਦੌਸਾਂਝ ਨੂੰ ਸਰਵੇ ਵਿੱਚ 10% ਲੋਕਾਂ ਨੇ ਪਸੰਦ ਕੀਤਾ ਹੈ, ਇਸ ਦੇ ਨਾਲ ਹੀ ਰਣਜੀਤ ਬਾਵਾ ਨੂੰ ਸਰਵੇਂ ਚ 10% ਲੋਕਾਂ ਨੇ ਪਸੰਦ ਕੀਤਾ ਹੈ।
ਕਿਹੜੇ ਮਹੀਨੇ 'ਚ ਹੋਇਆ ਸੀ ਸਿੱਧੂ ਦਾ ਕਤਲ...
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ 29 ਮਈ ਨੂੰ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਮਾਨਸਾ ਦੇ ਪਿੰਡ ਜਵਾਹਰਕੇ 'ਚ ਸਿੱਧੂ 'ਤੇ ਗੋਲੀਬਾਰੀ ਹੋਈ ਸੀ। ਦੱਸ ਦੇਈਏ ਕਿ ਪੰਜਾਬ ਸਰਕਾਰ ਨੇ 28 ਮਈ ਨੂੰ ਹੀ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਵਿੱਚ ਕਟੌਤੀ ਕੀਤੀ ਸੀ। ਸਿੱਧੂ ਨੂੰ 4 ਗੰਨਮੈਨ ਦਿੱਤੇ ਗਏ ਸਨ। ਪਰ ਪੰਜਾਬ ਸਰਕਾਰ ਨੇ ਸੁਰੱਖਿਆ ਘਟਾ ਕੇ ਉਸ ਨੂੰ ਸਿਰਫ਼ ਦੋ ਗੰਨਮੈਨ ਦਿੱਤੇ। ਮੁੱਢਲੀ ਜਾਣਕਾਰੀ ਅਨੁਸਾਰ ਸਿੱਧੂ ਮੂਸੇਵਾਲਾ ਆਪਣੇ ਸਾਥੀਆਂ ਨਾਲ ਕਾਰ ਰਾਹੀਂ ਜਾ ਰਿਹਾ ਸੀ। ਕਾਲੇ ਰੰਗ ਦੀ ਕਾਰ 'ਚ ਸਵਾਰ ਦੋ ਹਮਲਾਵਰਾਂ ਨੇ ਉਨ੍ਹਾਂ 'ਤੇ ਗੋਲੀਆਂ ਚਲਾ ਦਿੱਤੀਆਂ।